ਬਿਜਲੀ ਮੰਤਰਾਲਾ

ਪੋਸੋਕੋ (ਪਾਵਰ ਸਿਸਟਮ ਅਪ੍ਰੇਸ਼ਨ ਕਾਰਪੋਰੇਸ਼ਨ) ਨੇ ਪੋਸੋਕੋ ਵਿਖੇ ਮਹਿਲਾ ਕਰਮਚਾਰੀਆਂ ਦੁਆਰਾ ਨਿਭਾਈ ਅਸਾਧਾਰਨ ਭੂਮਿਕਾ ਨੂੰ ਪ੍ਰੋਤਸਾਹਿਤ ਕਰਨ ਅਤੇ ਉਸ ਨੂੰ ਮਾਨਤਾ ਦੇਣ ਲਈ ਨਾਰੀ ਸ਼ਕਤੀ ਵੀਡੀਓ ਜਾਰੀ ਕੀਤੀ

Posted On: 28 AUG 2020 2:55PM by PIB Chandigarh

ਬਿਜਲੀ ਮੰਤਰਾਲੇ ਦੇ ਤਹਿਤ ਨੈਸ਼ਨਲ ਪਾਵਰ ਗ੍ਰਿੱਡ ਅਪ੍ਰੇਟਰ ਅਤੇ ਇੱਕ ਪਬਲਿਕ ਸੈਕਟਰ ਯੁਨਿਟ, ਪੋਸੋਕੋ (ਪਾਵਰ ਸਿਸਟਮ ਅਪ੍ਰੇਸ਼ਨ ਕਾਰਪੋਰੇਸ਼ਨ- POSOCO)  ਨੇ ਅੱਜ ਪੋਸੋਕੋ ਦਫ਼ਤਰ ਵਿਖੇ ਮਹਿਲਾ ਕਰਮਚਾਰੀਆਂ ਦੁਆਰਾ ਨਿਭਾਈ ਗਈ ਅਸਧਾਰਣ ਭੂਮਿਕਾ ਨੂੰ ਪ੍ਰੋਤਸਾਹਿਤ ਕਰਨ ਅਤੇ ਉਸ ਨੂੰ ਮਾਨਤਾ ਦੇਣ  ਲਈ ਇੱਕ ਵੀਡੀਓ ਜਾਰੀ ਕੀਤੀ। ਵੀਡੀਓ ਨੂੰ ਕਾਰਪੋਰੇਟ ਸੈਂਟਰ ਦਫ਼ਤਰ ਦੀ ਡਾਇਰੈਕਟਰ ਐੱਚਆਰ, ਮੀਨਾਕਸ਼ੀ ਡਾਵਰ ਨੇ ਇੱਕ ਵੈਬੀਨਾਰ ਦੇ ਦੌਰਾਨ ਜਾਰੀ ਕੀਤਾ ਜਿਸ ਵਿੱਚ ਪੋਸੋਕੋ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ, ਕੇਵੀਐੱਸ ਬਾਬਾ; ਡਾਇਰੈਕਟਰ ਸਿਸਟਮ ਅਪ੍ਰੇਸ਼ਨ, ਐੱਸਆਰ ਨਰਸਿਮ੍ਹਾਂ; ਡਾਇਰੈਕਟਰ ਮਾਰਕਿਟ ਅਪ੍ਰੇਸ਼ਨ, ਐੱਸਐੱਸ ਬਰਪਾਂਡਾ; ਡਾਇਰੈਕਟਰ ਵਿੱਤ, ਆਰਕੇ ਸ੍ਰੀਵਾਸਤਵ; ਸਲਾਹਕਾਰ, ਪੋਸੋਕੋ,ਐੱਸਕੇ ਸੋਨੀ; ਸਾਰੇ ਆਰਐੱਲਡੀਸੀ ਮੁਖੀ ਅਤੇ ਟ੍ਰੇਨੀਜ਼ ਮੌਜੂਦ ਸਨ।

 

ਮੀਨਾਕਸ਼ੀ ਡਾਵਰ ਨੇ ਕਿਹਾ, “ਅੱਜ ਮਹਿਲਾਵਾਂ ਦੇ ਸਾਹਮਣੇ ਇਹ ਚੁਣੌਤੀ  ਹੈ ਕਿ ਮਹਿਲਾ-ਪੁਰਸ਼ਾਂ ਦੀਆਂ ਮਿਸ਼ਰਿਤ ਟੀਮਾਂ ਉੱਤੇ ਆਪਣਾ ਇੱਕ ਵਧੇਰੇ ਨਿਸ਼ਚਿਤ ਪ੍ਰਭਾਵ ਕਿਵੇਂ ਪਾਉਣਾ ਹੈ। ਪੋਸੋਕੋ ਮਹਿਲਾਵਾਂ ਨੂੰ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਿਹਤਰੀਨ ਅਵਸਰ ਪ੍ਰਦਾਨ ਕਰਦੀ ਹੈ। ਉਨ੍ਹਾਂ ਨੂੰ ਰਵਾਇਤੀ ਧਾਰਨਾਵਾਂ ਨੂੰ ਚੁਣੌਤੀ ਦੇਣ, ਟੀਮਾਂ ਨੂੰ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ; ਉਨ੍ਹਾਂ ਨੂੰ ਆਪਣੇ ਵਿਚਾਰਾਂ ਨੂੰ ਕਾਰਵਾਈ ਯੋਗ ਟੀਚਿਆਂ ਅਤੇ ਨਤੀਜਿਆਂ ਵਿੱਚ  ਬਦਲਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।

 

ਉਨ੍ਹਾਂ ਅੱਗੇ ਕਿਹਾ, ਪੋਸੋਕੋ ਵਿੱਚ ਮਹਿਲਾਵਾਂ ਨੇ ਆਪਣੇ ਕੰਮ ਅਤੇ ਆਪਣੀ ਲੀਡਰਸ਼ਿਪ ਰਾਹੀਂ ਨਿਰੰਤਰ ਦਿਖਾਇਆ ਹੈ ਕਿ ਉਹ ਸੰਗਠਨ ਤੇ ਵਿਆਪਕ ਪ੍ਰਭਾਵ ਪਾ ਸਕਦੀਆਂ ਹਨ। ਮੈਂ ਪੋਸੋਕੋ ਦੀਆਂ ਸਾਰੀਆਂ ਮਹਿਲਾਵਾਂ ਨੂੰ ਉਨ੍ਹਾਂ ਦੀ ਸੰਸਥਾ ਪ੍ਰਤੀ ਪ੍ਰਤੀਬੱਧਤਾ ਅਤੇ ਯੋਗਦਾਨ ਲਈ ਵਧਾਈ ਦਿੰਦੀ ਹਾਂ।

 

ਮੀਨਾਕਸ਼ੀ ਡਾਵਰ ਨੇ ਮਲਟੀਪਲ ਅਵਾਰਡ ਹਾਸਲ ਕੀਤੇ ਹਨ ਜਿਨ੍ਹਾਂ ਵਿੱਚ ਵੁਮਨ ਅਚੀਵਰ ਅਵਾਰਡ, ਵਿਮਿਨ ਪ੍ਰਸੋਨਾ- ਇਨਵੇਨਾ ਆਵ੍ ਦ ਡੈਕੇਡ, ਦ ਅਚੀਵਰ ਅਵਾਰਡ, ਐਮਿਟੀ ਲੀਡਰਸ਼ਿਪ ਅਵਾਰਡ, ਸੀਜ਼ਨਲ ਐੱਚਆਰ ਪ੍ਰੋਫੈਸ਼ਨਲ ਅਵਾਰਡ, ਵੁਮਨ ਸੁਪਰ ਅਚੀਵਰਜ਼ ਅਵਾਰਡ ਫਾਰ ਐਕਸੀਲੈਂਸ ਇਨ ਐੱਚਆਰ, ਵਿਮਨ ਇਨ ਐਨਰਜੀ ਸੈਕਟਰ ਐਕਸੀਲੈਂਸ ਇਨ ਐੱਚਆਰ, ਪ੍ਰਾਈਡ ਆਵ੍ ਪੀਆਰ ਪ੍ਰੋਫੈਸ਼ਨਲ- ਪਬਲਿਕ ਸੈਕਟਰ ਪ੍ਰੋਫੈਸ਼ਨ, ਅਤੇ ਟੌਪ ਰੈਂਕਰਜ਼ ਐਕਸੀਲੈਂਸ ਆਦਿ ਸ਼ਾਮਲ ਹਨ।

 

ਟੀ. ਕਲਾਨਿਥੀ (T. Kalanithy), ਸੀਨੀਅਰ ਜਨਰਲ ਮੈਨੇਜਰ, ਐੱਸਆਰਐੱਲਡੀਸੀ: ਪੋਸੋਕੋ ਇੱਕ ਗਿਆਨ-ਅਧਾਰਿਤ ਕੰਪਨੀ ਹੈ। ਮੈਂ ਪ੍ਰਬੰਧਨ ਦਾ ਸ਼ੁਕਰਗੁਜ਼ਾਰ ਹਾਂ ਜਿਸਨੇ ਮੈਨੂੰ ਪੁਰਜੋਸ਼ ਇੰਜੀਨੀਅਰਾਂ ਦੀ ਇਸ ਟੀਮ ਦੀ ਅਗਵਾਈ ਕਰਨ ਅਤੇ ਵੱਖ-ਵੱਖ ਭੂਮਿਕਾਵਾਂ ਨਿਭਾਉਣ ਅਤੇ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਇਆ ਹੈ। ਮੈਨੂੰ ਆਪਣੇ ਆਦਰਸ਼ ਕਾਰਜ-ਸਥਾਨ ʻਤੇ ਰਚਨਾਤਮਕ ਅਤੇ ਸੁਤੰਤਰ ਤੌਰ ʼਤੇ ਕੰਮ ਕਰਨ ਦੀ ਅਜ਼ਾਦੀ ਹੈ। ਨਿੱਜੀ ਅਤੇ ਪੇਸ਼ੇਵਰ ਦੋਵਾਂ ਮੋਰਚਿਆਂ 'ਤੇ ਪੋਸੋਕੋ ਨੇ ਮਹਿਲਾਵਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਹੈ।

 

ਪੋਸੋਕੋ ਵਿਖੇ ਸੰਗਠਨਾਤਮਕ ਪਦਕ੍ਰਮ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮਹਿਲਾਵਾਂ ਕਾਰਜ-ਬਲ ਦਾ ਮਹੱਤਵਪੂਰਨ ਹਿੱਸਾ ਹਨ। ਪੋਸੋਕੋ ਪ੍ਰਬੰਧਨ ਮਹਿਲਾ ਕਰਮਚਾਰੀਆਂ ਨੂੰ ਪੇਸ਼ੇਵਰ ਵਿਕਾਸ, ਕਾਰਜ-ਜੀਵਨ ਸੰਤੁਲਨ, ਗਿਆਨ ਸਾਂਝਾ ਕਰਨ ਅਤੇ ਇੱਕ-ਦੂਜੇ ਦੇ ਅਨੁਭਵਾਂ ਤੋਂ ਸਿੱਖਣ ਲਈ ਇੱਕ ਫੋਰਮ ਦੇ ਉੱਚਿਤ ਮੌਕੇ ਪ੍ਰਦਾਨ ਕਰਦਾ ਹੈ। ਮਹਿਲਾ ਕਰਮਚਾਰੀਆਂ ਲਈ ਉਪਰਾਲੇ  ਪੋਸੋਕੋ ਦਾ ਇੱਕ ਅੰਤਰੀਵ ਹਿੱਸਾ ਹਨ।

 

ਸੀ ਰੇਠੀ ਨਾਯਰ, ਐੱਸਆਰਐੱਲਡੀਸੀ ਦੇ ਸੀਨੀਅਰ ਡਿਪਟੀ ਜਨਰਲ ਮੈਨੇਜਰ: ਮੈਂ ਪੋਸੋਕੋ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦਾ ਹਾਂ। ਇਹ ਭਾਰਤੀ ਬਿਜਲੀ ਪ੍ਰਣਾਲੀ ਦੇ ਏਕੀਕ੍ਰਿਤ ਅਪ੍ਰੇਸ਼ਨ ਲਈ ਜ਼ਿੰਮੇਵਾਰ ਹੈ। ਸਾਡਾ ਪ੍ਰਬੰਧਨ ਬਹੁਤ ਹਿਮਾਇਤੀ ਹੈ ਅਤੇ ਅਸੀਂ ਫਰਜ਼ਾਂ ਨੂੰ ਪੂਰਾ ਕਰ ਸਕੀਏ, ਇਸ ਦੇ ਲਈਉਹ ਹਰ ਕਿਸਮ ਦੇ ਉਪਾਅ ਸੁਨਿਸ਼ਚਿਤ ਕਰਦਾ ਹੈ। ਮੇਰੇ ਕੋਲ ਸਹਿਯੋਗੀਆਂ ਦੀ ਬਹੁਤ ਹੀ ਸਹਿਕਾਰੀ ਅਤੇ ਪ੍ਰਤਿਭਾਵਾਨ ਟੀਮ ਹੈ ਅਤੇ ਅਸੀਂ ਮਿਲ ਕੇ ਗ੍ਰਿੱਡ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਦੇ ਹਾਂ।

 

ਵੀਡੀਓ ਨੂੰ ਹੇਠ ਦਿੱਤੇ ਲਿੰਕ ਦੁਆਰਾ ਐਕਸੈੱਸ ਕੀਤਾ ਜਾ ਸਕਦਾ ਹੈ। https://posoco.in/video-gallery/.

 

ਕੇਂਦਰੀ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਉੱਦਮ, ਪਾਵਰ ਸਿਸਟਮ ਅਪ੍ਰੇਸ਼ਨ ਕਾਰਪੋਰੇਸ਼ਨ   ਭਾਰਤ ਸਰਕਾਰ ਦੀ  ਸੰਪੂਰਨ ਮਲਕੀਅਤ ਵਾਲਾ ਕਾਰਜਕ੍ਰਮ ਹੈ। ਇਸ ਦਾ ਗਠਨ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਦੇ ਬਿਜਲੀ ਪ੍ਰਬੰਧਨ ਕਾਰਜਾਂ ਨੂੰ ਸੰਭਾਲਣ ਲਈ ਮਾਰਚ 2009 ਵਿੱਚ ਕੀਤਾ ਗਿਆ ਸੀ ਪਰ ਜਨਵਰੀ 2017 ਵਿੱਚ ਇਸ ਨੂੰ ਇੱਕ ਵੱਖਰੀ ਕੰਪਨੀ ਬਣਾ ਦਿੱਤਾ ਗਿਆ। ਇਹ ਗ੍ਰਿੱਡ ਦੇ ਏਕੀਕ੍ਰਿਤ ਅਪ੍ਰੇਸ਼ਨ ਨੂੰ ਸੁਰੱਖਿਅਤ ਢੰਗ ਨਾਲ ਸੁਨਿਸ਼ਚਿਤ ਕਰਨ ਲਈ  ਜ਼ਿੰਮੇਵਾਰ ਹੈ। ਇਸ ਵਿੱਚ ਬਿਜਲੀ ਐਕਟ 2003 ਦੀ ਧਾਰਾ 27  ਦੇ ਤਹਿਤ ਪੰਜ ਰੀਜਨਲ ਲੋਡ ਡਿਸਪੈਚ ਸੈਂਟਰ (ਆਰਐੱਲਡੀਸੀ) ਅਤੇ ਬਿਜਲੀ ਐਕਟ, 2003 ਦੀ ਧਾਰਾ 26 ਦੇ ਤਹਿਤ ਨੈਸ਼ਨਲ ਲੋਡ ਡਿਸਪੈਚ ਸੈਂਟਰ (ਐੱਨਐੱਲਡੀਸੀ) ਸ਼ਾਮਲ ਹਨ।

 

****

 

ਆਰਸੀਜੇ / ਐੱਮ



(Release ID: 1649339) Visitor Counter : 153