ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਬਿਜਲੀ ਮੰਤਰੀ ਨੇ ਏਆਰਈਏਐੱਸ (AREAS) ਦੇ 6ਵੇਂ ਸਥਾਪਨਾ ਦਿਵਸ ਦੇ ਸਮਾਰੋਹ ਮੌਕੇ ਔਨਲਾਈਨ ਪਲੈਟਫਾਰਮ ਜ਼ਰੀਏ ਸ਼ਿਰਕਤ ਕੀਤੀ

ਸਮਾਗਮ ਦੌਰਾਨ ਏਆਰਈਏਐੱਸ (AREAS) ਦੀ ਵੈੱਬਸਾਈਟ ਅਤੇ ਟੈਲੀਫੋਨ ਡਾਇਰੈਕਟਰੀ ਲਾਂਚ ਕੀਤੇ


ਸ਼੍ਰੀ ਆਰ.ਕੇ. ਸਿੰਘ ਨੇ ਏਆਰਈਏਐੱਸ (AREAS) ਨੂੰ ਅਖੁੱਟ ਊਰਜਾ (ਆਰਈ) ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ


ਅਖੁੱਟ ਊਰਜਾ (ਆਰਈ) ਸਟੋਰੇਜ ਦੀਆਂ ਕੀਮਤਾਂ ਵਧਦੀ ਮੰਗ ਅਤੇ ਨਿਰਮਾਣ ਦੇ ਨਾਲ ਘੱਟ ਹੋਣਗੀਆਂ

Posted On: 28 AUG 2020 3:15PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ, ਜੋ ਰਾਜਾਂ ਦੀਆਂ ਅਖੁੱਟ ਊਰਜਾ ਏਜੰਸੀਆਂ ਦੀ ਐਸੋਸੀਏਸ਼ਨ (ਏਆਰਈਏਐੱਸ-ਏਰੀਆਜ਼ -AREAS) ਦੇ ਕਾਰਜਕਾਰੀ ਸਰਪ੍ਰਸਤ ਵੀ ਹਨ, ਨੇ ਏਆਰਈਏਐੱਸ ਦੇ ਮਿਤੀ 27 ਅਗਸਤ 2020 ਨੂੰ 6ਵੇਂ ਸਥਾਪਨਾ ਦਿਵਸ ਦੇ ਸਮਾਰੋਹ ਵਿੱਚ ਔਨਲਾਈਨ  ਪਲੈਟਫਾਰਮ ਜ਼ਰੀਏ ਸ਼ਿਰਕਤ ਕੀਤੀ।  ਉਨ੍ਹਾਂ ਏਆਰਈਏਐੱਸ ਦੀ ਵੈਬਸਾਈਟ www.areas.org.in ਅਤੇ ਏਆਰਈਏਐੱਸ ਦੀ ਟੈਲੀਫੋਨ ਡਾਇਰੈਕਟਰੀ ਵੀ ਸ਼ੁਰੂ ਕੀਤੀ।

 

ਅਖੁੱਟ ਊਰਜਾ ਦੇ ਭਵਿੱਖ ਬਾਰੇ ਗੱਲ ਕਰਦਿਆਂ ਸ਼੍ਰੀ ਸਿੰਘ ਨੇ ਕਿਹਾ, “ਅਖੁੱਟ ਊਰਜਾ ਅੱਜ ਆਰਥਿਕ ਤੌਰ ਤੇ ਵਿਵਹਾਰਕ ਹੈ। ਇਸ ਵਿੱਚ ਅੱਗੇ ਵਧਣ ਦਾ ਇੱਕ ਹੀ ਰਸਤਾ ਹੈ ਅਤੇ ਉਹ ਹੈ ਸਟੋਰੇਜ। ਸਟੋਰੇਜ ਦੀਆਂ ਕੀਮਤਾਂ ਸਮੇਂ ਦੇ ਨਾਲ ਘੱਟਦੀਆਂ ਜਾਣਗੀਆਂ। ਸਾਨੂੰ ਮੰਗ ਵਧਾਉਣ ਅਤੇ ਉਤਪਾਦਨ ਦੀਆਂ ਵਧੇਰੇ ਸਹੂਲਤਾਂ ਦੇ ਕੇ ਸਟੋਰੇਜ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣਾ ਚਾਹੀਦਾ ਹੈ।  ਇੱਕ ਵਾਰ ਅਜਿਹਾ ਹੋਣ 'ਤੇ ਅਖੁੱਟ ਊਰਜਾ ਦੇ ਰੁਝਾਨ ਵੱਲ ਤੇਜ਼ੀ ਆ ਜਾਵੇਗੀ।  ਭਵਿੱਖ ਵਿੱਚ ਜ਼ਿਆਦਾ ਤੋਂ ਜ਼ਿਆਦਾ ਪ੍ਰੋਜੈਕਟਾਂ ਕੋਲ ਸਟੋਰੇਜ ਸਮਰੱਥਾ ਮੌਜੂਦ ਹੋਵੇਗੀ। ਮੈਂ ਆਰਪੀਓ ਨੂੰ ਚੌਵੀ ਘੰਟੇ ਨਵੀਨੀਕਰਣ ਊਰਜਾ ਲਈ ਰੱਖਣ ਦਾ ਪ੍ਰਸਤਾਵ ਦਿੰਦਾ ਹਾਂ ਜੋ ਸਟੋਰੇਜ ਨੂੰ ਉਤਸ਼ਾਹਿਤ ਕਰੇਗਾ।”  ਉਨ੍ਹਾਂ ਨੇ ਅੱਗੇ ਕਿਹਾ ਕਿ ਏਆਰਈਏਐੱਸ (ਏਰੀਆਜ਼ -AREAS) ਨੂੰ ਇੱਕ ਮਿਸ਼ਨ ਦੇ ਤੌਰ ਤੇ ਸੰਚਾਰ ਯੋਜਨਾ ਦੀ ਸ਼ੁਰੂਆਤ ਕਰਨ ਵਰਗੀਆਂ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਹੋਰਡਿੰਗਜ਼, ਰੇਡੀਓ / ਟੀਵੀ ਸਪਾਟਾਂ ਆਦਿ ਸ਼ਾਮਲ ਹਨ, ਜੋ ਅਖੁੱਟ ਬਿਜਲੀ ਦੀ ਖਪਤ ਨੂੰ ਉਤਸ਼ਾਹਿਤ ਕਰਦੀਆਂ ਹਨ। ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਹੋਏਗਾ ਕਿ ਇਸ ਨਾਲ ਬਿਜਲੀ ਉਤੇ ਉਨ੍ਹਾਂ ਦੇ ਖਰਚਿਆਂ ਵਿੱਚ ਕਮੀ ਆਏਗੀ ਅਤੇ ਇਹ ਵਾਤਾਵਰਣ ਲਈ ਚੰਗਾ ਵੀ ਹੈ। ਇਸ ਲਈ ਮੰਤਰਾਲਾ ਏਆਰਈਏਐੱਸ (ਏਰੀਆਜ਼ -AREAS) ਨੂੰ ਵਾਧੂ ਕਾਰਪੱਸ ਫੰਡ ਮੁਹੱਈਆ ਕਰਵਾ ਸਕਦਾ ਹੈ। ਏਆਰਈਏਐੱਸ (ਏਰੀਆਜ਼ -AREAS) ਨੂੰ ਅਖੁੱਟ ਊਰਜਾ ਸੈਕਟਰ ਦੇ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਲਈ ਇਕ ਤਿਮਾਹੀ ਵਿਚ ਘੱਟੋ ਘੱਟ ਇਕ ਵਾਰ ਵਿਚਾਰ-ਚਰਚਾ ਸੈਸ਼ਨਾਂ ਦਾ ਆਯੋਜਨ ਕਰਨਾ ਚਾਹੀਦਾ ਹੈ ਅਤੇ ਸੰਭਵ ਨਵੀਨਤਮ ਹੱਲ ਕੱਢਣਾ ਚਾਹੀਦਾ ਹੈ।

 

 

ਰਾਜਾਂ ਦੀਆਂ ਅਖੁੱਟ ਊਰਜਾ ਏਜੰਸੀਆਂ ਦੀ ਐਸੋਸੀਏਸ਼ਨ ਏਆਰਈਏਐੱਸ (ਏਰੀਆਜ਼ -AREAS) ਦਾ ਗਠਨ ਨਵੀਂ ਤੇ ਅਖੁੱਟ ਊਰਜਾ ਮੰਤਰਾਲੇ ਦੀ ਪਹਿਲ ਤੇ ਕੀਤਾ ਗਿਆ ਹੈ ਜੋ ਇੱਕ ਦੂਜੇ ਦੇ ਅਨੁਭਵਾਂ ਨਾਲ ਗੱਲਬਾਤ ਕਰਨ ਅਤੇ ਸਿੱਖਣ ਅਤੇ ਟੈਕਨੋਲੋਜੀਆਂ ਅਤੇ ਯੋਜਨਾਵਾਂ / ਪ੍ਰੋਗਰਾਮਾਂ ਦੇ ਸਬੰਧ ਵਿੱਚ ਆਪਸੀ ਬਿਹਤਰੀਨ ਪਿਰਤਾਂ ਅਤੇ ਗਿਆਨ ਨੂੰ ਸਾਂਝਾ ਕਰਦੀ ਹੈ। ਏਆਰਈਏਐੱਸ (ਏਰੀਆਜ਼ -AREAS) ਨੂੰ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਅਧੀਨ 27 ਅਗਸਤ 2014 ਨੂੰ ਰਜਿਸਟਰ ਕੀਤਾ ਗਿਆ। ਕੇਂਦਰੀ ਨਵੀਂ ਅਤੇ ਅਖੁੱਟ ਬਿਜਲੀ ਮੰਤਰੀ ਐਸੋਸੀਏਸ਼ਨ ਦੇ ਸਰਪ੍ਰਸਤ ਹਨ ਅਤੇ ਨਵੀਂ ਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਹਨ। ਸਾਰੀਆਂ ਸਟੇਟ ਨੋਡਲ ਏਜੰਸੀਆਂ (ਐੱਸਐੱਨਏ) ਐਸੋਸੀਏਸ਼ਨ ਦੀਆਂ ਮੈਂਬਰ ਹਨ।

 

ਸਾਰੀਆਂ ਸਟੇਟ ਨੋਡਲ ਏਜੰਸੀਆਂ (ਐੱਸਐੱਨਏ) ਵਿਚਕਾਰ ਆਪਸੀ ਗੱਲਬਾਤ ਅਤੇ ਅਨੁਭਵ ਤੇ ਜਾਣਕਾਰੀ ਦੇ ਅਦਾਨ-ਪ੍ਰਦਾਨ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਏਆਰਈਏਐੱਸ (ਏਰੀਆਜ਼ -AREAS) ਨੂੰ ਫਿਰ ਤੋਂ ਮਜ਼ਬੂਤ ਕਰਨ ਲਈ ਕਦਮ ਉਠਾਏ ਗਏ ਹਨ। ਪਿਛਲੇ ਦੋ ਮਹੀਨਿਆਂ ਦੇ ਦੌਰਾਨ, ਚਾਰ ਬੈਠਕਾਂ/ ਵਰਕਸ਼ਾਪਾਂ ਦਾ ਆਯੋਜਨ ਔਨਲਾਈਨ ਮੰਚ ਜ਼ਰੀਏ ਕੀਤਾ ਗਿਆ ਹੈ। ਏਆਰਈਏਐੱਸ (ਏਰੀਆਜ਼ -AREAS) ਦੇ ਉਚਿਤ ਕਾਰਜ ਸੰਚਾਲਨ ਦੇ ਲਈ 30 ਜੁਲਾਈ 2020 ਨੂੰ ਆਯੋਜਿਤ ਬੈਠਕ ਵਿੱਚ ਇਸ ਦੀ ਜਨਰਲ ਬਾਡੀ ਦੁਆਰਾ ਉਪ ਪ੍ਰਧਾਨ ਅਤੇ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ

     

                                                  *****

 

 

 ਆਰਸੀਜੇ / ਐੱਮ(Release ID: 1649338) Visitor Counter : 186