ਖੇਤੀਬਾੜੀ ਮੰਤਰਾਲਾ
ਹੁਣ ਤੱਕ 1082.22 ਲੱਖ ਹੈਕਟੇਅਰ ਰਕਬੇ ਵਿੱਚ ਸਾਉਣੀ ਫ਼ਸਲਾਂ ਦੀ ਬਿਜਾਈ ਕਵਰੇਜ ਰਕਬੇ ਵਿੱਚ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ 7.15 ਪ੍ਰਤੀਸ਼ਤ ਵਾਧਾ
Posted On:
28 AUG 2020 3:45PM by PIB Chandigarh
ਦੇਸ਼ ਵਿੱਚ ਸਾਉਣੀ ਫ਼ਸਲਾਂ ਦੀ ਬਿਜਾਈ ਦਾ ਕੰਮ ਤਸੱਲੀਬਖ਼ਸ਼ ਢੰਗ ਨਾਲ ਚੱਲ ਰਿਹਾ ਹੈ ਤੇ ਸਾਉਣੀ ਦੇ ਬਿਜਾਈ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ । 28 ਅਗਸਤ 2020 ਤੱਕ 1082.22 ਲੱਖ ਹੈਕਟੇਅਰ ਰਕਬੇ ਵਿੱਚ ਸਾਉਣੀ ਫ਼ਸਲਾਂ ਦੀ ਬਿਜਾਈ ਕੀਤੀ ਜਾ ਚੁੱਕੀ ਹੈ , ਪਿਛਲੇ ਸਾਲ ਇਸੇ ਸਮੇਂ ਤੱਕ ਇਹ ਰਕਬਾ 1009.98 ਲੱਖ ਹੈਕਟੇਅਰ ਸੀ । ਇਸ ਤਰਾਂ ਸਾਉਣੀ ਫ਼ਸਲਾਂ ਦੇ ਬਿਜਾਈ ਰਕਬੇ ਵਿੱਚ ਹੁਣ ਤੱਕ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ 7.15 ਫੀਸਦ ਵਾਧਾ ਹੋਇਆ ਹੈ । ਫ਼ਸਲਵਾਰ ਰਕਬੇ ਦਾ ਵੇਰਵਾ ਇਸ ਪ੍ਰਕਾਰ ਹੈ ।
ਝੋਨੇ ਦੀ ਬਿਜਾਈ ਹੇਠ ਰਕਬਾ 389.81 ਲੱਖ ਹੈਕਟੇਅਰ ਦਰਜ ਕੀਤਾ ਗਿਆ ਹੈ ਜੋ ਪਿਛਲੇ ਸਾਲ 354.41 ਲੱਖ ਹੈਕਟੇਅਰ ਸੀ । ਇਸ ਤਰਾਂ ਝੋਨੇ ਦੀ ਕਾਸ਼ਤ ਹੇਠ ਰਕਬੇ ਵਿੱਚ 35.40 ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ । ਪਿਛਲੇ ਸਾਲ ਇਸ ਸਮੇਂ ਤੱਕ 128.65 ਲੱਖ ਹੈਕਟੇਅਰ ਰਕਬੇ ਦੇ ਮੁਕਾਬਲੇ 134.57 ਲੱਖ ਹੈਕਟੇਅਰ ਰਕਬੇ ਵਿੱਚ ਦਾਲਾਂ ਦੀ ਬਿਜਾਈ ਕੀਤੀ ਗਈ ਹੈ । ਦਾਲਾਂ ਦੀ ਕਾਸ਼ਤ ਹੇਠ ਰਕਬੇ ਵਿੱਚ ਪਿਛਲੇ ਸਾਲ ਨਾਲੋਂ 5.91 ਲੱਖ ਹੈਕਟੇਅਰ ਵਾਧਾ ਦਰਜ ਕੀਤਾ ਗਿਆ ਹੈ । 176.89 ਲੱਖ ਹੈਕਟੇਅਰ ਰਕਬੇ ਵਿੱਚ ਮੋਟੇ ਅਨਾਜਾਂ ਦੀ ਬਿਜਾਈ ਕੀਤੀ ਗਈ ਹੈ ਜੋ ਪਿਛਲੇ ਸਾਲ 172.49 ਲੱਖ ਹੈਕਟੇਅਰ ਸੀ ਜੋ 4.40 ਲੱਖ ਹੈਕਟੇਅਰ ਵੱਧ ਰਕਬਾ ਹੈ । ਪਿਛਲੇ ਸਾਲ ਦੇ 51.68 ਲੱਖ ਹੈਕਟੇਅਰ ਦੇ ਮੁਕਾਬਲੇ 52.29 ਲੱਖ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਬਿਜਾਈ ਕੀਤੀ ਗਈ ਹੈ । ਪਿਛਲੇ ਸਾਲ ਨਾਲੋਂ ਇਸ ਰਕਬੇ ਵਿੱਚ 0.61 ਲੱਖ ਹੈਕਟੇਅਰ ਵਾਧਾ ਹੋਇਆ ਹੈ । ਪਟਸਨ ਤੇ ਮੇਸਟਾ ਦੀ 6.97 ਲੱਖ ਹੈਕਟੇਅਰ ਰਕਬੇ ਵਿੱਚ ਬਿਜਾਈ ਕੀਤੀ ਗਈ ਹੈ ਜੋ ਪਿਛਲੇ ਸਾਲ 6.86 ਲੱਖ ਹੈਕਟੇਅਰ ਸੀ । ਪਿਛਲੇ ਸਾਲ ਦੇ 124.90 ਲੱਖ ਹੈਕਟੇਅਰ ਦੇ ਮੁਕਾਬਲੇ 128.41 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ । ਨਰਮੇ ਦੀ ਕਾਸ਼ਤ ਹੇਠ ਰਕਬੇ ਵਿੱਚ ਇਸ ਸਾਲ ਪਿਛਲੇ ਸਾਲ ਨਾਲੋਂ 3.50 ਲੱਖ ਹੈਕਟੇਅਰ ਰਕਬੇ ਦਾ ਵਾਧਾ ਹੋਇਆ ਹੈ ।
ਕੇਂਦਰੀ ਜਲ ਕਮਿਸ਼ਨ ਦਾ ਕਹਿਣਾ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚਲੇ 123 ਜਲ ਭੰਡਾਰਾਂ ਵਿੱਚ 102 ਫੀਸਦ ਜਲ ਭਰਾਈ ਦਰਜ ਕੀਤੀ ਗਈ ਹੈ ।
ਏਪੀਐਸ/ ਐਸਜੀ
(Release ID: 1649264)
Visitor Counter : 244