ਕਬਾਇਲੀ ਮਾਮਲੇ ਮੰਤਰਾਲਾ

ਏਕਲਵਯ ਮਾਡਲ ਰੈਜ਼ੀਡੈਂਸ਼ਲ ਸਕੂਲ ਦੇ ਇੱਕ ਅਧਿਆਪਕ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ 2020 ਲਈ ਚੁਣਿਆ ਗਿਆ

ਸ਼੍ਰੀਮਤੀ ਸੁਧਾ ਪੈਨੁਲੀ, ਵਾਈਸ ਪ੍ਰਿੰਸੀਪਲ, ਈਐੱਮਆਰਐੱਸ - ਕਲਸੀ, ਦੇਹਰਾਦੂਨ, ਉੱਤਰਾਖੰਡ ਇਸ ਸਾਲ 47 ਉਤਕ੍ਰਿਸ਼ਟ ਅਧਿਆਪਕ ਸੂਚੀ ਵਿੱਚ ਸ਼ਾਮਲ

Posted On: 28 AUG 2020 11:56AM by PIB Chandigarh

ਇਸ ਸਾਲਪਹਿਲੀ ਵਾਰਈਐੱਮਆਰਐੱਸ-ਕਲਸੀਦੇਹਰਾਦੂਨਉੱਤਰਾਖੰਡ ਦੀ ਵਾਈਸ ਪ੍ਰਿੰਸੀਪਲ ਸੁਸ਼੍ਰੀ ਸੁਧਾ ਪੈਨੁਲੀ ਨੂੰਰਾਸ਼ਟਰੀ ਅਧਿਆਪਕ ਪੁਰਸਕਾਰ 2020 ਨਾਲ ਸਨਮਾਨਿਤ ਕੀਤਾ ਜਾਣਾ, ਕਬਾਇਲੀ ਮਾਮਲੇ ਮੰਤਰਾਲੇ ਤਹਿਤ ਆਪਣੀ ਸਥਾਪਨਾ ਦੇ ਬਾਅਦ ਤੋਂਏਕਲਵਯ  ਮਾਡਲ ਰੈਜ਼ੀਡੈਂਸ਼ਲ ਸਕੂਲ (ਈਐੱਮਆਰਐੱਸ)  ਲਈ ਵਿਸ਼ੇਸ਼ ਮਾਣ ਦੀ ਗੱਲ ਹੈ।

 

ਕੇਂਦਰੀ ਸਿੱਖਿਆ ਮੰਤਰਾਲੇ  (ਪਹਿਲਾਂ ਮਾਨਵ ਸੰਸਾਧਨ ਵਿਕਾਸ ਮੰਤਰਾਲਾ)ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਾਲ 2020 ਲਈ ਰਾਸ਼ਟਰੀ ਅਧਿਆਪਕ ਪੁਰਸਕਾਰ (ਐੱਨਏਟੀ) ਪ੍ਰਦਾਨ ਨੂੰ ਕਰਨ ਲਈ ਰਾਸ਼ਟਰੀ ਪੱਧਰ ਤੇ ਇੱਕ ਸੁਤੰਤਰ ਨਿਰਣਾਇਕ ਮੰਡਲ ਦਾ ਗਠਨ ਕੀਤਾ ਸੀ।  ਸ਼੍ਰੀਮਤੀ ਸੁਧਾ ਪੈਨੁਲੀ ਨੂੰ ਕਠੋਰ ਤਿੰਨ ਪੜਾਵੀ ਔਨਲਾਈਨ ਪਾਰਦਰਸ਼ੀ ਪ੍ਰਕਿਰਿਆ ਦੇ ਬਾਅਦ 47 ਉਤਕ੍ਰਿਸ਼ਟ ਅਧਿਆਪਕ ਸੂਚੀ ਵਿੱਚ ਸ਼ਾਮਲ ਕੀਤਾ ਗਿਆ।  ਏਕਲਵਯ  ਜਨ‍ਮ-ਦਿਵਸ ਬਗੀਚਾ  (ਬਰਥਡੇ ਗਾਰਡਨ)ਥਿਏਟਰ ਇਨ ਐਜੂਕੇਸ਼ਨਏਕਲਵਯ  ਕਬਾਇਲੀ ਅਜਾਇਬ-ਘਰ (ਟ੍ਰਾਈਬਲ ਮਿਊਜ਼ਿਅਮ)ਕੌਸ਼ਲ ਵਿਕਾਸ ਵਰਕਸ਼ਾਪਾਂ ਅਤੇ ਇਸੇ ਤਰ੍ਹਾਂ ਦੀਆਂ ਪਹਿਲਾਂਉਨ੍ਹਾਂ  ਦੇ  ਅਭਿਆਨ ਦੇ ਅਭਿਨਵ ਪ੍ਰਯੋਗਾਂ ਦੀਆਂ ਸਭ ਤੋਂ ਅਨੂਠੀ ਵਿਸ਼ੇਸ਼ਤਾਵਾਂ ਹਨ।  ਆਦਿਵਾਸੀ ਵਿਦਿਆਰਥੀਆਂ ਦੇ ਅਕਾਦਮਿਕ ਸਿੱਖਿਆ ਅਤੇ ਸਮੁੱਚੇ ਵਿਕਾਸ  ਦਰਮਿਆਨ ਇੱਕ ਚੰਗਾ ਸੰਤੁਲਨ ਬਣਾਉਂਦੇ ਹੋਏ ਕਬਾਇਲੀ ਮਾਮਲੇ ਮੰਤਰਾਲੇ ਦੇ ਯਤਨਾਂ ਨੂੰ ਸਹੀ ਦਿਸ਼ਾ ਵਿੱਚ ਲਿਜਾਣਾਉਨ੍ਹਾਂ ਦੀ ਟਿਕਾਊ ਉਪਲਬਧੀ ਹੈ।

 

ਸ਼੍ਰੀਮਤੀ ਸੁਧਾ ਪੈਨੁਲੀ ਨੂੰ ਮਾਣਯੋਗ ਮੰਤਰੀਕਬਾਇਲੀ ਮਾਮਲੇ, ਸ਼੍ਰੀ ਅਰਜੁਨ ਮੁੰਡਾ ਦੁਆਰਾ ਵਧਾਈ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ, “ਅਸਲ ਵਿੱਚ, ਇਹ ਈਐੱਮਆਰਐੱਸ ਲਈ ਇੱਕ ਵਿਸ਼ੇਸ਼ ਉਪਲਬਧੀ ਹੈ। ਸ਼੍ਰੀਮਤੀ ਸੁਧਾ ਪੈਨੁਲੀ ਨੂੰ ਏਕਲਵਯ ਦੇ ਇਤਿਹਾਸ ਵਿੱਚ, ਪਹਿਲੀ ਵਾਰ, ਰਾਸ਼ਟਰੀ ਪੁਰਸਕਾਰ ਲਈ ਚੁਣਿਆ ਗਿਆ ਹੈ।ਕਬਾਇਲੀ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਉਨ੍ਹਾਂ ਦੀ ਇਹ ਉਪਲਬਧੀਸਰਕਾਰ ਦੇ ਯਤਨਾਂ ਦਾ ਇੱਕ ਪ੍ਰਮਾਣ ਹੈ। ਸਿੱਖਿਆ  ਦੇ ਖੇਤਰ ਵਿੱਚ ਉਤਕ੍ਰਿਸ਼ਟਤਾ ਲਿਆਉਣ ਲਈ ਉਨ੍ਹਾਂ ਦੀ  ਇਹ ਉਪਲਬਧੀਸੰਪੂਰਨ ਈਐੱਮਆਰਐੱਸ ਅਧਿਆਪਕ ਬਿਰਾਦਰੀ ਨੂੰ ਪ੍ਰੇਰਿਤ ਕਰੇਗੀ।

 

https://twitter.com/MundaArjun/status/1296850713679552512

 

ਈਐੱਮਆਰਐੱਸ ਦੀ ਸ਼ੁਰੂਆਤ ਦੂਰ-ਦਰਾਜ ਦੇ ਖੇਤਰਾਂ ਵਿੱਚ ਅਨੁਸੂਚਿਤ ਕਬਾਇਲੀ ਬੱਚਿਆਂ ਨੂੰ ਗੁਣਵੱਤਾਪਰਕ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼‍ ਨਾਲ, ਸਾਲ 1997-98 ਵਿੱਚ ਕੀਤੀ ਗਈ ਸੀ ਤਾਕਿ ਉਹ ਉੱਚ ਅਤੇ ਵਿਵਸਾਇਕ ਵਿੱਦਿਅਕ ਕੋਰਸਾਂ ਵਿੱਚ ਅਵਸਰਾਂ ਦਾ ਲਾਭ ਉਠਾ ਸਕਣ ਅਤੇ ਕਈ ਖੇਤਰਾਂ ਵਿੱਚ ਰੋਜਗਾਰ ਪ੍ਰਾਪ‍ਤ ਕਰ ਸਕਣ।  ਜਨਗਣਨਾ-2011 ਅਨੁਸਾਰਸਮੁੱਚੇ ਦੇਸ਼ ਵਿੱਚ564 ਅਜਿਹੇ ਉਪ-ਜ਼ਿਲ੍ਹੇ ਹਨਜਿਨ੍ਹਾਂ ਵਿਚੋਂ 102 ਉਪ - ਜ਼ਿਲ੍ਹਿਆਂ ਵਿੱਚ ਈਐੱਮਆਰਐੱਸ ਹੈ।  ਇਨ੍ਹਾਂ ਦੇ ਵਿਸਤਾਰ ਦੀ ਨਿਰੰਤਰ- ਯਾਤਰਾ ਵਿੱਚਸਾਲ 2022 ਤੱਕ 462 ਨਵੇਂ ਸਕੂਲ ਖੋਲ੍ਹੇ ਜਾਣਗੇ। ਸਾਲ 2018 ਦੀ ਸੰਸ਼ੋਧਿਤ ਈਐੱਮਆਰਐੱਸ ਸ‍ਕੀਮ ਤਹਿਤਸਾਲ 2022 ਤੱਕ 50% ਤੋਂ ਅਧਿਕ ਅਨੁਸੂਚਿਤ ਜਨਜਾਤੀ (ਐੱਸਟੀ) ਆਬਾਦੀ ਅਤੇ ਘੱਟ ਤੋਂ ਘੱਟ 20,000 ਕਬਾਇਲੀ ਵਿਅਕਤੀਆਂ ਵਾਲੇ ਹਰੇਕ ਬਲਾਕ ਵਿੱਚ, ਇੱਕ ਏਕਲਵਯ ਮਾਡਲ ਰੈਜ਼ੀਡੈਂਸ਼ਲ ਸਕੂਲ (ਈਐੱਮਆਰਐੱਸ) ਹੋਵੇਗਾ। ਇਹ ਸਕੂਲ ਨਵੋਦਿਆ ਵਿਦਿਆਲਿਆਂ ਦੇ ਸਮਾਨਾਂਤਰ ਹੋਣਗੇ ਅਤੇ ਇਨ੍ਹਾਂ ਵਿੱਚ ਖੇਡਾਂ ਤੇ ਕੌਸ਼ਲ ਵਿਕਾਸ ਵਿੱਚ ਟ੍ਰੇਨਿੰਗ ਦੇ ਅਤਿਰਿਕ‍ਤ ਸ‍ਥਾਨਕ ਕਲਾ ਅਤੇ ਸੱਭਿਆਚਾਰ  ਦੀ ਸੰਭਾਲ਼ ਦੀਆਂ ਵਿਸ਼ੇਸ਼ ਸੁਵਿਧਾਵਾਂ ਹੋਣਗੀਆਂ।

 

ਜੇਕਰਏਕਲਵਯ  ਮਾਡਲ ਰੈਜ਼ੀਡੈਂਸ਼ਲ ਸਕੂਲ ਕਬਾਇਲੀ ਵਿਦਿਆਰਥੀਆਂ ਨੂੰ ਗੁਣਵੱਤਾਪਰਕ ਸਿੱਖਿਆ ਦੇਣ ਦੀ ਆਪਣੀ ਇਹ ਯਾਤਰਾ ਇਸ ਪ੍ਰਕਾਰ ਜਾਰੀ ਰੱਖਦੇ ਹਨ, ਤਾਂ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਕਈ ਹੋਰ ਉਪਲਬ‍ਧੀਆਂਇਸ ਵਿੱਦਿਅਕ ਮੁਹਿੰਮ ਨੂੰ ਸਾਰਥਕ ਬਣਾਉਣਗੀਆਂ।

 

*****

 

ਐੱਨਬੀ/ਐੱਸਕੇ/ਯੂਡੀ



(Release ID: 1649203) Visitor Counter : 211