ਰਸਾਇਣ ਤੇ ਖਾਦ ਮੰਤਰਾਲਾ

ਦੇਸ਼ ਦੇ ਲਗਭਗ ਹਰੇਕ ਹਿੱਸੇ ਵਿੱਚ ਇਸ ਸਾਉਣੀ ਸੀਜ਼ਨ ਦੌਰਾਨ ਯੂਰੀਆ ਵਿੱਕਰੀ ਵਿੱਚ ਭਰਵਾਂ ਵਾਧਾ : ਸ਼੍ਰੀ ਗੌੜਾ।

ਕਰਨਾਟਕ ਦੇ ਖੇਤੀਬਾੜੀ ਮੰਤਰੀ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਸਦਾਨੰਦ ਗੌੜਾ ਨੂੰ ਮਿਲੇ।

Posted On: 27 AUG 2020 3:57PM by PIB Chandigarh

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਕਿਹਾ ਹੈ ਕਿ ਇਸ ਸਾਉਣੀ ਸੀਜ਼ਨ ਦੌਰਾਨ ਦੇਸ਼ ਦੇ ਲੱਗਭਗ ਹਰੇਕ ਇਲਾਕੇ ਵਿੱਚ ਯੂਰੀਆ ਦੀ ਵਿੱਕਰੀ ਵਿੱਚ ਭਰਵਾਂ ਵਾਧਾ ਦੇਖਿਆ ਜਾ ਰਿਹਾ ਹੈ
ਉਨਾ ਕਿਹਾ ਕਿ ਭਾਰਤ ਸਰਕਾਰ ਘਰੇਲੂ ਇਕਾਈਆਂ ਤੇ ਲੋੜ ਪੈਣ ਤੇ ਦਰਾਮਦਾਂ ਰਾਹੀਂ ਸਪਲਾਈ ਨੂੰ ਮਜ਼ਬੂਤ ਕਰਨ ਲਈ ਹਰ ਕੋਸ਼ਿਸ਼ ਕਰ ਰਹੀ ਹੈ ਸੀਜ਼ਨ ਦੌਰਾਨ ਮੰਗ ਵਿੱਚ ਵਾਧਾ ਹੋਣ ਦੇ ਮੱਦੇਨਜ਼ਰ ਪੂਰਤੀ ਨੂੰ ਵਧਾਉਣ ਲਈ ਦਰਾਮਦ ਚੱਕਰ ਛੋਟਾ ਕੀਤਾ ਗਿਆ ਹੈ

 


ਸ਼੍ਰੀ ਗੌੜਾ ਕਰਨਾਟਕ ਦੇ ਖੇਤੀਬਾੜੀ ਮੰਤਰੀ ਸ਼੍ਰੀ ਬੀ ਸੀ ਪਾਟਿਲ ਨਾਲ ਗੱਲਬਾਤ ਕਰ ਰਹੇ ਸਨ, ਜੋ ਕਰਨਾਟਕ ਵਿੱਚ ਯੂਰੀਆ ਦੀ ਉਪਲਬੱਧਤਾ ਸਬੰਧੀ ਅੱਜ ਨਵੀਂ ਦਿੱਲੀ ਵਿੱਚ ਸ਼੍ਰੀ ਗੌੜਾ ਨੂੰ ਮਿਲੇ
ਸ਼੍ਰੀ ਗੌੜਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਦੀ ਬਦੌਲਤ ਅਤੇ ਸਬੰਧਤ ਸੂਬਾ ਸਰਕਾਰਾਂ ਤੋਂ ਨਿਰੰਤਰ ਸਹਾਇਤਾ ਨਾਲ ਦੇਸ਼ ਭਰ ਵਿੱਚ ਯੂਰੀਆ ਭੰਡਾਰ ਦੀ ਸਥਿਤੀ ਆਰਾਮਦਾਇਕ ਹੈ
ਜਿੱਥੋਂ ਤੱਕ ਕਰਨਾਟਕ ਦਾ ਸਬੰਧ ਹੈ 2020 ਦੇ ਸਮੁੱਚੇ ਸਾਉਣੀ ਸੀਜ਼ਨ ਲਈ ਮੰਗ 8.50 ਲੱਖ ਮੀਟ੍ਰਿਕ ਟਨ ਦਾ ਅੰਦਾਜ਼ਾ ਲਗਾਇਆ ਗਿਆ ਸੀ ਉਸੇ ਮੁਤਾਬਿਕ ਪਹਿਲੀ ਅਪ੍ਰੈਲ ਤੋਂ 26 ਅਗਸਤ ਤੱਕ 6.46 ਲੱਖ ਮੀਟ੍ਰਿਕ ਟਨ ਦੀ ਲੋੜ ਸੀ ਜਿਸ ਵਿਰੁੱਧ ਖਾਦ ਮੰਤਰਾਲੇ ਨੇ 10.24 ਲੱਖ ਮੀਟ੍ਰਿਕ ਟਨ ਦੀ ਉਪਲਬਧਾ ਯਕੀਨੀ ਬਣਾਈ , ਜਿਸ ਵਿੱਚ 3.16 ਲੱਖ ਮੀਟ੍ਰਿਕ ਟਨ ਦਾ ਅਰੰਭਕ ਭੰਡਾਰ ਸ਼ਾਮਿਲ ਸੀ
ਇਸ ਸੀਜ਼ਨ ਵਿੱਚ ਯੂਰੀਆ ਦੀ ਮੰਗ ਵਿੱਚ ਕਾਫੀ ਵਾਧਾ ਹੋਣ ਦੇ ਬਾਵਜੂਦ ਸੂਬੇ ਵਿੱਚ ਯੂਰੀਆ ਦੀ ਉਪਲਬਧਤਾ ਤਸੱਲੀਬਖ਼ਸ਼ ਰਹੀ ਹੈ
ਸ਼੍ਰੀ ਗੌੜਾ ਨੇ ਜਮਾਖੋਰਾਂ ਤੇ ਕਾਲਾ ਬਾਜ਼ਾਰੀਆਂ ਵਿਰੁੱਧ ਕਰਨਾਟਕ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ ਉਨਾ ਭਰੋਸਾ ਦਿੱਤਾ ਕਿ ਅਗਲੇ ਕੁੱਝ ਦਿਨਾਂ ਦੌਰਾਨ ਯੂਰੀਆ ਦੀ ਸਪਲਾਈ ਵਧਾਈ ਜਾਵੇਗੀ
ਸ਼੍ਰੀ ਪਾਟਿਲ ਨੇ ਸੂਬੇ ਨੂੰ ਖਾਦਾਂ ਦੀ ਸਮੇਂ ਸਿਰ ਪੂਰਤੀ ਕੀਤੇ ਜਾਣ ਤੇ ਸ਼੍ਰੀ ਗੌੜਾ ਤੇ ਖਾਦ ਮਹਿਕਮੇ ਦੇ ਅਧਿਕਾਰੀਆਂ ਦਾ ਸ਼ੁਕਰੀਆ ਅਦਾ ਕੀਤਾ ਉਨਾ ਕਿਹਾ ਕਿ ਫਿਰ ਵੀ ਸੂਬੇ ਵਿੱਚ ਯੂਰੀਆ ਦੀ ਪੂਰਤੀ ਵਧਾਏ ਜਾਣ ਦੀ ਲੋੜ ਹੈ ਉਨਾ ਕੇਂਦਰ ਸਰਕਾਰ ਨੂੰ ਕਰਨਾਟਕ ਵਿੱਚ ਯੂਰੀਆ ਦੀ ਉਪਲਬਧਤਾ ਲਈ ਸਹਾਇਤਾ ਵਾਸਤੇ ਬੇਨਤੀ ਕੀਤੀ


ਆਰਸੀਜੇ/ਆਰਕੇਐਮ



(Release ID: 1649051) Visitor Counter : 134