ਰੇਲ ਮੰਤਰਾਲਾ

ਭਾਰਤੀ ਰੇਲਵੇ 2030 ਤੱਕ 33 ਬਿਲੀਅਨ ਯੂਨਿਟ ਤੋਂ ਵੱਧ ਦੀ ਊਰਜਾ ਖ਼ਪਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ, ਮੌਜੂਦਾ ਸਲਾਨਾ ਲੋੜ ਲਗਭਗ 21 ਬਿਲੀਅਨ ਯੂਨਿਟ

ਭਾਰਤੀ ਰੇਲਵੇ ਨੇ ਸੌਰ ਊਰਜਾ ਡਿਵੈਲਪਰਸ ਦੀ ਬੈਠਕ ਦਾ ਆਯੋਜਨ ਕੀਤਾ

ਭਾਰਤੀ ਰੇਲਵੇ ਆਪਣੀ ਖਾਲੀ ਗ਼ੈਰ-ਕਬਜ਼ੇ ਵਾਲੀ ਜ਼ਮੀਨ ’ਤੇ ਸੌਰ ਊਰਜਾ ਪਲਾਂਟ ਸਥਾਪਿਤ ਕਰਨ ਦੇ ਲਈ ਡਿਵੈਲਪਰਸ ਨੂੰ ਪੂਰਾ ਸਹਿਯੋਗ ਦੇਵੇਗਾ

ਪ੍ਰਮੁੱਖ ਸੌਰ ਊਰਜਾ ਡਿਵੈਲਪਰਸ ਦੀ ਬੈਠਕ ਵਿੱਚ ਸ਼ਾਮਲ, 2030 ਤੋਂ ਪਹਿਲਾਂ “ਸ਼ੁੱਧ ਜ਼ੀਰੋ ਕਾਰਬਨ ਉਤਸਰਜਕ” ਬਣਾਉਣ ਦੀ ਭਾਰਤੀ ਰੇਲਵੇ ਦੀ ਯਾਤਰਾ ਵਿੱਚ ਭਾਈਵਾਲ ਬਣਨ ਦੀਆਂ ਆਪਣੀਆਂ ਉਮੀਦਾਂ ਨੂੰ ਸਾਂਝਾ ਕੀਤਾ

ਰੇਲਵੇ ਦਾ ਸਾਲ 2023 ਤੱਕ 100ਪ੍ਰਤੀਸ਼ਤ ਬਿਜਲੀਕਰਨ ਕਰਨ ਦਾ ਟੀਚਾ

ਭਾਰਤੀ ਰੇਲਵੇ ਦੇ ਕੋਲ 2030 ਤੱਕ ਆਪਣੀ ਖਾਲੀ ਜ਼ਮੀਨ ਦੀ ਵਰਤੋਂ ਕਰਕੇ 20 ਗੀਗਾਵਾਟ ਸਮਰੱਥਾ ਦਾ ਸੋਲਰ ਪਲਾਂਟ ਲਗਾਉਣ ਦੀ ਇੱਕ ਵੱਡੀ ਯੋਜਨਾ

ਭਾਰਤੀ ਰੇਲਵੇ ‘ਆਤਮ - ਨਿਰਭਰ’ ਬਣਨ ਦੇ ਰਾਹ ਉੱਤੇ

Posted On: 27 AUG 2020 3:43PM by PIB Chandigarh

ਆਪਣੀ ਊਰਜਾ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ 100ਪ੍ਰਤੀਸ਼ਤ ਆਤਮ ਨਿਰਭਰ ਬਣਨ ਦੇ ਟੀਚੇ ਨੂੰ ਹਾਸਲ ਕਰਨ ਅਤੇ ਨਾਲ ਹੀ ਰਾਸ਼ਟਰੀ ਸੌਰ ਊਰਜਾ ਦੇ ਟੀਚਿਆਂ ਵਿੱਚ ਯੋਗਦਾਨ ਪਾਉਣ ਲਈ, ਭਾਰਤੀ ਰੇਲਵੇ ਨੇ ਰੇਲਵੇ ਅਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਵਿੱਚ ਪ੍ਰਮੁੱਖ ਹਿਤਧਾਰਕਾਂ ਦੇ ਨਾਲ ਵਿਆਪਕ ਗੱਲਬਾਤ ਆਯੋਜਿਤ ਕੀਤੀ।

 

ਇਸ ਗੱਲ ਤੇ ਗੌਰ ਕੀਤੀ ਜਾ ਸਕਦੀ ਹੈ ਕਿ ਭਾਰਤੀ ਰੇਲਵੇ ਆਪਣੀ ਆਕਰਸ਼ਣ ਜਾਂ ਖਿੱਚਣ ਦੀ ਜ਼ਰੂਰਤ ਨੂੰ ਪੂਰਾ ਕਰਨ ਅਤੇ ਆਵਾਜਾਈ ਦਾ ਇੱਕ ਪੂਰਾ ਗ੍ਰੀਨ ਮੋਡਬਣਨ ਦੇ ਲਈ ਸੌਰ ਊਰਜਾ ਦੀ ਵਰਤੋਂ ਦੇ ਲਈ ਪ੍ਰਤੀਬੱਧ ਹੈ

 

ਇਸ ਬੈਠਕ ਵਿੱਚ ਵਿਚਾਰ ਵਟਾਂਦਰੇ ਦੇ ਮੁੱਢਲੇ ਖੇਤਰ ਇਸ ਤਰ੍ਹਾਂ ਸਨ:

 

1. ਰੇਲਵੇ ਟਰੈਕ ਦੇ ਨਾਲ ਸੋਲਰ ਪ੍ਰੋਜੈਕਟ ਸਥਾਪਿਤ ਕਰਨ ਦੇ ਲਈ ਨਵੀਨ ਹੱਲ

 

2. ਭਾਰਤੀ ਰੇਲਵੇ ਦੁਆਰਾ 2030 ਤੱਕ ਸ਼ੁੱਧ ਜ਼ੀਰੋ ਕਾਰਬਨ ਉਤਸਰਜਕ ਬਣਨ ਦੇ ਨਿਰਧਾਰਿਤ ਸਮੇਂ ਤੱਕ 20 ਗੀਗਾਵਾਟ ਦੇ ਅਖੁੱਟ ਊਰਜਾ ਟੀਚੇ ਨੂੰ ਹਾਸਲ ਕਰਨ ਦੇ ਲਈ ਸੰਭਾਵਿਤ ਬਿਜਲੀ ਖ਼ਰੀਦ ਰੂਟ

 

3. ਭਾਰਤੀ ਰੇਲਵੇ ਦੁਆਰਾ ਵੱਡੇ ਪੱਧਰ ਤੇ ਸੌਰ ਊਰਜਾ ਪ੍ਰੋਜੈਕਟ ਲਗਾਉਣ ਵਿੱਚ ਚੁਣੌਤੀਆਂ

 

ਡਿਵੈਲਪਰਸ ਨੇ ਦੇਸ਼ ਵਿੱਚ ਅਖੁੱਟ ਊਰਜਾ ਦੇ ਵਿਕਾਸ ਵਿੱਚ ਮੋਹਰੀ ਭਾਰਤੀ ਰੇਲਵੇ ਦੇ ਯਤਨਾਂ ਨੂੰ ਸਵੀਕਾਰ ਕੀਤਾ ਅਤੇ 2030 ਤੱਕ ਭਾਰਤੀ ਰੇਲਵੇ ਨੂੰ ਗੋਇੰਗ ਗ੍ਰੀਨ ਅਤੇ ਸ਼ੁੱਧ ਜ਼ੀਰੋ ਕਾਰਬਨ ਉਤਸਰਜਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ਤੇ ਮਜ਼ਬੂਤੀ ਨਾਲ ਸਹਿਯੋਗ ਦੇਣ ਦੀ ਇੱਛਾ ਜ਼ਾਹਿਰ ਕੀਤੀ।

 

ਇਹ ਰੇਲਵੇ ਸਟੇਸ਼ਨਾਂ ਵਿੱਚ ਸੌਰ ਊਰਜਾ ਦੀ ਵਰਤੋਂ ਕਰਨ ਅਤੇ ਰੇਲਵੇ ਦੀ ਖਾਲੀ ਪਈ ਜ਼ਮੀਨ ਦੀ ਅਖੁੱਟ ਊਰਜਾ (ਆਰਈ) ਪ੍ਰੋਜੈਕਟਾਂ ਦੇ ਲਈ ਵਰਤੋਂ ਕਰਨ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਤਾਜ਼ਾ ਨਿਰਦੇਸ਼ਾਂ ਦੀ ਤਰਜ ਤੇ ਹੈ

 

ਇਹ ਸੌਰ ਊਰਜਾ ਨੂੰ ਉਤਸ਼ਾਹਤ ਕਰਨ ਦੇ ਲਈ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ, ਰਾਸ਼ਟਰੀ ਸੋਲਰ ਮਿਸ਼ਨ ਵਿੱਚ ਵੀ ਯੋਗਦਾਨ ਦੇਵੇਗਾ

 

ਬੀਨਾ ਵਿੱਚ 25 ਕੇਵੀ ਟ੍ਰੈਕਸ਼ਨ ਸਿਸਟਮ ਨਾਲ ਸਿੱਧੀ ਕਨੈਕਟੀਵਿਟੀ ਦੇ ਨਾਲ 1.7 ਮੈਗਾਵਾਟ ਸਮਰੱਥਾ ਦਾ ਇੱਕ ਪਾਇਲਟ ਪ੍ਰੋਜੈਕਟ ਸਫ਼ਲਤਾਪੂਰਵਕ ਕੰਮ ਕਰਨ ਲੱਗਿਆ ਹੈ। ਇਸ ਤੋਂ ਇਲਾਵਾ, ਨਾਨ-ਟ੍ਰੈਕਸ਼ਨ ਐਪਲੀਕੇਸ਼ਨਾਂ ਦੇ ਲਈ ਰਾਏਬਰੇਲੀ ਵਿੱਚ ਆਧੁਨਿਕ ਕੋਚ ਫੈਕਟਰੀ (ਐੱਮਸੀਐੱਫ਼) ਵਿੱਚ 3 ਮੈਗਾਵਾਟ ਸਮਰੱਥਾ ਦਾ ਸੋਲਰ ਪਲਾਂਟ ਵੀ ਚਾਲੂ ਕੀਤਾ ਗਿਆ ਹੈਇਸ ਤੋਂ ਇਲਾਵਾ, ਰਾਜ ਟ੍ਰਾਂਸਮਿਸ਼ਨ ਉਪਯੋਗਤਾ (ਐੱਸਟੀਯੂ) ਅਤੇ ਕੇਂਦਰੀ ਟ੍ਰਾਂਸਮਿਸ਼ਨ ਉਪਯੋਗਤਾ (ਸੀਟੀਯੂ) ਦੇ ਨਾਲ ਕਨੈਕਟੀਵਿਟੀ ਦੇ ਲਈ ਕ੍ਰਮਵਾਰ ਦੋ ਹੋਰ ਪ੍ਰੋਜੈਕਟ - 2 ਮੈਗਾਵਾਟ ਦਾ ਦੀਵਾਨਾ ਵਿੱਚ ਅਤੇ 50 ਮੈਗਾਵਾਟ ਸਮਰੱਥਾ ਦਾ ਭਿਲਾਈ ਵਿੱਚ ਪ੍ਰਗਤੀ ਤੇ ਹੈ

 

ਸੌਰ ਊਰਜਾ ਦੀ ਵਰਤੋਂ ਨਾਲ ਰੇਲ ਅਤੇ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦੇ ਰੇਲਵੇ ਨੂੰ ਸ਼ੁੱਧ ਜ਼ੀਰੋ ਕਾਰਬਨ ਉਤਸਰਜਨ ਰੇਲਵੇਵਿੱਚ ਬਦਲਣ ਦੇ ਮਿਸ਼ਨ ਨੂੰ ਹਾਸਲ ਕਰਨ ਵਿੱਚ ਤੇਜ਼ੀ ਆਵੇਗੀ। ਇਸਨੂੰ ਪ੍ਰਾਪਤ ਕਰਨ ਦੇ ਲਈ, ਭਾਰਤੀ ਰੇਲਵੇ ਨੇ 2030 ਤੱਕ ਆਪਣੀ ਖਾਲੀ ਜ਼ਮੀਨ ਦੀ ਵਰਤੋਂ ਕਰਕੇ 20 ਗੀਗਾਵਾਟ ਸਮਰੱਥਾ ਦੇ ਸੋਲਰ ਪਲਾਂਟ ਸਥਾਪਿਤ ਕਰਨ ਦੇ ਲਈ ਇੱਕ ਬਹੁਤ ਵੱਡੀ ਯੋਜਨਾ ਵਿਕਸਤ ਕੀਤੀ ਹੈਰੇਲਵੇ ਦੀ ਸਾਲ 2023 ਤੱਕ 100ਪ੍ਰਤੀਸ਼ਤ ਬਿਜਲੀਕਰਨ ਪ੍ਰਾਪਤ ਕਰਨ ਦੀ ਮਹੱਤਵਪੂਰਨ ਯੋਜਨਾ ਦੇ ਨਾਲ, ਭਾਰਤੀ ਰੇਲਵੇ ਦੀ ਊਰਜਾ ਦੀ ਖ਼ਪਤ 2030 ਤੱਕ 33 ਬਿਲੀਅਨ ਯੂਨਿਟ ਤੋਂ ਵੱਧ ਹੋ ਜਾਵੇਗੀ ਜਦੋਂ ਕਿ ਵਰਤਮਾਨ ਸਲਾਨਾ ਲੋੜ  ਲਗਭਗ 21 ਬਿਲੀਅਨ ਯੂਨਿਟ ਹੈ

 

ਭਾਰਤੀ ਰੇਲਵੇ ਨੇ ਡੀਕਾਰਬਨਾਈਜ਼ੇਸ਼ਨ ਦੇ ਲਈ ਇੱਕ ਬਹੁਪੱਖੀ ਨਜ਼ਰੀਆ ਅਪਣਾਇਆ ਹੈ ਜਿਸਨੂੰ ਲਗਾਏ ਜਾ ਰਹੇ ਸੌਰ ਪ੍ਰੋਜੈਕਟਾਂ ਦੁਆਰਾ ਪੂਰਾ ਕੀਤਾ ਜਾਵੇਗਾ, ਇਸ ਨਾਲ ਇਹ ਊਰਜਾ ਦੇ ਖੇਤਰ ਵਿੱਚ ਆਤਮ-ਨਿਰਭਰ ਹੋਣ ਵਾਲੀ ਪਹਿਲੀ ਆਵਾਜਾਈ ਸੰਸਥਾ ਬਣ ਜਾਵੇਗੀਇਸ ਨਾਲ ਭਾਰਤੀ ਰੇਲਵੇ ਨੂੰ ਹਰਿਆ-ਭਰਿਆ ਅਤੇ ਨਾਲ ਹੀ ਆਤਮ-ਨਿਰਭਰਬਣਨ ਵਿੱਚ ਸਹਾਇਤਾ ਮਿਲੇਗੀ।

 

ਇਸ ਸੰਬੰਧ ਵਿੱਚ, ਰੇਲਵੇ ਪਟੜੀ ਦੇ ਨਾਲ ਰੇਲਵੇ ਦੀ ਖਾਲੀ ਜ਼ਮੀਨ ਦੇ ਟੁੱਕੜੇ ਅਤੇ ਰੇਲਵੇ ਦੀ ਸੰਪਤੀਤੇ 3 ਗੀਗਾਵਾਟ ਦੇ ਸੋਲਰ ਪ੍ਰੋਜੈਕਟਾਂ ਦੇ ਲਈ ਭਾਰਤੀ ਰੇਲਵੇ ਦੀ ਪੀਐੱਸਯੂ, ਰੇਲਵੇ ਊਰਜਾ ਪ੍ਰਬੰਧਨ ਕੰਪਨੀ ਲਿਮਿਟਿਡ (ਆਰਈਐੱਮਸੀਐੱਲ) ਪਹਿਲਾਂ ਹੀ ਬੋਲੀਆਂ ਲਗਾ ਚੁੱਕਿਆ ਹੈਇਨ੍ਹਾਂ ਸੌਰ ਪ੍ਰੋਜੈਕਟਾਂ ਨਾਲ, ਰੇਲਵੇ ਨੂੰ ਘੱਟ ਰੇਟਾਂ ਤੇ ਬਿਜਲੀ ਦੀ ਸਪਲਾਈ ਕਰਨ ਤੋਂ ਇਲਾਵਾ, ਪਟੜੀ ਦੇ ਨਾਲ-ਨਾਲ ਚਾਰਦੀਵਾਰੀ ਦੇ ਨਿਰਮਾਣ ਨਾਲ ਰੇਲਵੇ ਦੀ ਜ਼ਮੀਨ ਦੀ ਰੱਖਿਆ ਵੀ ਕੀਤੀ ਜਾ ਸਕੇਗੀ

 

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਭਾਰਤੀ ਰੇਲਵੇ, ਰੇਲਵੇ ਦੀ ਕਬਜ਼ੇ ਵਿੱਚ ਨਾ ਲਈ ਗਈ ਖਾਲੀ ਜ਼ਮੀਨ ਉੱਤੇ ਸੌਰ ਊਰਜਾ ਪਲਾਂਟ ਸਥਾਪਿਤ ਕਰਨ ਦੇ ਲਈ ਡਿਵੈਲਪਰਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਹੈ। ਪਟੜੀ ਦੇ ਨਾਲ ਚਾਰਦੀਵਾਰੀ ਦਾ ਨਿਰਮਾਣ ਅਤੇ ਰੱਖ-ਰਖਾਅਡਿਵੈਲਪਰਸ ਦੁਆਰਾ ਕੀਤਾ ਜਾਵੇਗਾ ਜੋ ਪਟੜੀਆਂ ਤੇ ਕਬਜ਼ਾ ਰੋਕਣ ਵਿੱਚ ਵੀ ਸਹਾਇਤਾ ਕਰੇਗਾ

 

ਆਧੁਨਿਕ ਸਵਦੇਸ਼ੀ ਟੈਕਨੋਲੋਜੀ ਨੂੰ ਅਪਣਾ ਕੇ ਊਰਜਾ ਦੇ ਨਜ਼ਰੀਏ ਨਾਲ ਆਤਮ-ਨਿਰਭਰ ਰੇਲਵੇ ਭਾਰਤ ਦੇ ਅਖੁੱਟ ਊਰਜਾ ਟੀਚਿਆਂ ਅਤੇ ਰਾਸ਼ਟਰੀ ਪੱਧਰ ਤੇ ਨਿਰਧਾਰਿਤ ਸਹਿਯੋਗ (ਆਈਐੱਨਡੀਸੀ) ਨੂੰ ਪੂਰਾ ਕਰਨ ਵਿੱਚ ਯੋਗਦਾਨ ਦੇਵੇਗਾ, ਜਿਵੇਂ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਤੀਬੱਧਤਾ ਹੈ

 

****

 

ਡੀਜੇਐੱਨ / ਐੱਮਕੇਵੀ


(Release ID: 1649042) Visitor Counter : 189