ਪੇਂਡੂ ਵਿਕਾਸ ਮੰਤਰਾਲਾ
                
                
                
                
                
                
                    
                    
                        ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ ਹੁਣ ਤੱਕ 85000 ਤੋਂ ਵੱਧ ਜਲ ਸੰਭਾਲ਼ ਢਾਂਚੇ ਅਤੇ 2.63 ਲੱਖ ਤੋਂ ਵੱਧ ਗ੍ਰਾਮੀਣ ਮਕਾਨ ਬਣਾਏ ਗਏ
                    
                    
                        ਲਗਭਗ 24 ਕਰੋੜ ਮਾਨਵ ਦਿਵਸ ਦਾ ਰੋਜਗਾਰ ਪ੍ਰਦਾਨ ਕੀਤਾ ਗਿਆ ਅਤੇ ਅਭਿਯਾਨ ਦੇ 9ਵੇਂ ਹਫ਼ਤੇ ਤੱਕ 18,862 ਕਰੋੜ ਰੁਪਏ ਖਰਚ ਕੀਤੇ ਗਏ
                    
                
                
                    Posted On:
                26 AUG 2020 3:49PM by PIB Chandigarh
                
                
                
                
                
                
                ਕੋਵਿਡ -19 ਦੇ ਪ੍ਰਕੋਪ ਦੇ ਮੱਦੇਨਜ਼ਰ ਗ੍ਰਾਮੀਣ ਖੇਤਰਾਂ ਵਿੱਚ ਪਰਵਾਸ ਕਰਨ ਵਾਲੇ ਕਾਮਿਆਂ ਅਤੇ ਇਸੇ ਤਰ੍ਹਾਂ ਪ੍ਰਭਾਵਿਤ ਨਾਗਰਿਕਾਂ ਲਈ ਰੋਜਗਾਰ ਅਤੇ ਆਜੀਵਿਕਾ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ 6 ਰਾਜਾਂ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਆਪਣੇ ਜੱਦੀ ਪਿੰਡਾਂ ਵਾਪਸ ਪ੍ਰਵਾਸੀ ਮਜ਼ਦੂਰਾਂ ਨੂੰ ਰੋਜਗਾਰ ਮੁਹੱਈਆ ਕਰਾਉਣ ਲਈ ਇੱਕ ਮਿਸ਼ਨ ਮੋਡ ‘ਤੇ ਕੰਮ ਕਰ ਰਹੀ ਹੈ। ਇਸ ਮੁਹਿੰਮ ਨੇ ਹੁਣ ਇਨ੍ਹਾਂ ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਪਿੰਡ ਵਾਸੀਆਂ ਨੂੰ ਆਜੀਵਿਕਾ ਦੇ ਮੌਕੇ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਹੈ।
 
ਮੁਹਿੰਮ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ 9ਵੇਂ ਹਫ਼ਤੇ ਤੱਕ ਕੁੱਲ 24 ਕਰੋੜ ਮਾਨਵ ਦਿਵਸ  ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਹੁਣ ਤੱਕ 18,862 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਹੁਣ ਤੱਕ ਵੱਡੀ ਗਿਣਤੀ ਵਿਚ ਢਾਂਚੇ ਉਸਾਰੇ ਗਏ ਹਨ, ਜਿਨ੍ਹਾਂ ਵਿਚ 85,786 ਜਲ ਸੰਭਾਲ਼ ਢਾਂਚੇ , 2,63,846 ਗ੍ਰਾਮੀਣ ਮਕਾਨ, ਪਸ਼ੂਆਂ ਲਈ 19,397 ਸ਼ੈੱਡ, ਖੇਤਾਂ ਵਿੱਚ 12,798 ਤਲਾਬ ਅਤੇ 4,260 ਕਮਿਊਨਿਟੀ ਸੈਨੀਟੇਸ਼ਨ ਕੰਪਲੈਕਸ ਸ਼ਾਮਲ ਹਨ। ਮੁਹਿੰਮ ਦੌਰਾਨ ਜ਼ਿਲ੍ਹਾ ਖਣਿਜ ਫੰਡ ਰਾਹੀਂ 6342 ਕੰਮ ਕੀਤੇ ਗਏ ਹਨ, 1002 ਗ੍ਰਾਮ ਪੰਚਾਇਤਾਂ ਨੂੰ ਠੋਸ ਅਤੇ ਤਰਲ ਰਹਿੰਦ-ਖੂਹੰਦ ਪ੍ਰਬੰਧਨ ਨਾਲ ਸਬੰਧਿਤ ਕੁੱਲ 13,022 ਕੰਮ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਰਾਹੀਂ 31,658 ਉਮੀਦਵਾਰਾਂ ਨੂੰ ਹੁਨਰ ਸਿਖਲਾਈ ਦਿੱਤੀ ਗਈ ਹੈ। 
 
ਅਭਿਯਾਨ ਦੀ ਹੁਣ ਤੱਕ ਦੀ ਸਫਲਤਾ ਨੂੰ 12 ਮੰਤਰਾਲਿਆਂ / ਵਿਭਾਗਾਂ ਅਤੇ ਰਾਜ ਸਰਕਾਰਾਂ ਦੇ ਸਾਂਝੇ ਯਤਨਾਂ ਵਜੋਂ ਦੇਖਿਆ ਜਾ ਸਕਦਾ ਹੈ, ਜੋ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਭਾਈਚਾਰਿਆਂ ਨੂੰ ਵਧੇਰੇ ਲਾਭ ਦੇ ਰਹੇ ਹਨ। ਉਨ੍ਹਾਂ ਲੋਕਾਂ ਲਈ ਨੌਕਰੀਆਂ ਅਤੇ ਆਜੀਵਿਕਾ ਦੀ ਦੀਰਘਕਾਲੀ ਪਹਿਲ ਕੀਤੀ ਜਾ ਰਹੀ ਹੈ, ਜੋ ਆਪਣੇ ਪਿੰਡ ਵਿੱਚ ਰਹਿਣਾ ਚਾਹੁੰਦੇ ਹਨ। 
 
                                                ****
 
ਐੱਮਜੀ/ਏਐੱਮ/ਕੇਪੀ/ਡੀਏ
                
                
                
                
                
                (Release ID: 1648879)
                Visitor Counter : 270
                
                
                
                    
                
                
                    
                
                Read this release in: 
                
                        
                        
                            Telugu 
                    
                        ,
                    
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            हिन्दी 
                    
                        ,
                    
                        
                        
                            Marathi 
                    
                        ,
                    
                        
                        
                            Bengali 
                    
                        ,
                    
                        
                        
                            Manipuri 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Malayalam