ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ਵਰਧਨ ਵੱਲੋਂ ਰਾਜਸਥਾਨ ਵਿੱਚ 2 ਨਵੇਂ ਮੈਡੀਕਲ ਕਾਲਜ ਤੇ 3 ਸੁਪਰ ਸਪੇਸ਼ੈਲਿਟੀ ਬਲਾਕ ਰਾਸ਼ਟਰ ਨੂੰ ਸਮਰਪਤ

ਡਾਕਟਰ ਹਰਸ਼ਵਰਧਨ ਵੱਲੋਂ ''ਵਾਜਪਾਈ ਜੀ ਦੀ ਰਾਸ਼ਟਰ ਪ੍ਰਤੀ ਵਚਨਬੱਧਤਾ'' ਨੂੰ ਪੂਰਾ ਕਰਨ ਲਈ ਸਹਿਕਾਰੀ ਸੰਘਵਾਦ ਦੀ ਸ਼ਲਾਘਾ

Posted On: 26 AUG 2020 3:45PM by PIB Chandigarh

       ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਦੇ ਨਾਲ ਰਾਜਸਥਾਨ ਵਿੱਚ ਦੋ ਨਵੇਂ ਮੈਡੀਕਲ ਕਾਲਜਾਂ ਤੇ 3 ਸੁਪਰ ਸਪੇਸ਼ੈਲਿਟੀ ਬਲਾਕਾਂ ਦਾ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ਵਿੱਚ ਉਦਘਾਟਨ ਕੀਤਾ ।
       ਭੀਲਵਾੜਾ ਦੇ ਰਾਜਮਾਤਾ ਵਿਜੇ ਰਾਜੇ ਸਿੰਧੀਆ ਮੈਡੀਕਲ ਕਾਲਜ ਤੇ ਭਰਤਪੁਰ ਮੈਡੀਕਲ ਕਾਲਜ ਨੂੰ ਜ਼ਿਲਾ ਹਸਪਤਾਲਾਂ ਤੋਂ ਅੱਪਗਰੇਡ ਕਰਕੇ ਮੈਡੀਕਲ ਕਾਲਜ ਬਣਾਇਆ ਗਿਆ ਹੈ ਜਦਕਿ ਕੋਟਾ ਦੇ ਸਰਕਾਰੀ ਮੈਡੀਕਲ ਕਾਲਜ, ਬੀਕਾਨੇਰ ਦੇ ਸਰਦਾਰ ਪਟੇਲ ਮੈਡੀਕਲ ਕਾਲਜ ਤੇ ਉਦੈਪੁਰ ਦੇ ਰਵਿੰਦਰਨਾਥ ਟੈਗੋਰ ਮੈਡੀਕਲ ਕਾਲਜ ਨਾਲ ਸੁਪਰ ਸਪੇਸ਼ੈਲਿਟੀ ਬਲਾਕਾਂ ਦਾ ਵਾਧਾ ਕੀਤਾ ਗਿਆ ਹੈ । ਇਹਨਾਂ ਪ੍ਰਾਜੈਕਟਾਂ ਤੇ ਕੁੱਲ 828 ਕਰੋੜ ਰੁਪਏ ਲਾਗਤ ਆਈ ਹੈ ਜਿਹਨਾਂ ਵਿੱਚੋਂ ਹਰੇਕ ਮੈਡੀਕਲ ਕਾਲਜ ਉੱਪਰ 150 ਕਰੋੜ ਰੁਪਏ ਦੀ ਪੂੰਜੀ ਲੱਗੀ ਹੈ । ਇਹਨਾਂ ਕਾਲਜਾਂ ਵਿੱਚ 150 ਅੰਡਰ ਗਰੈਜੂਏਟ ਵਿਦਿਆਰਥੀਆਂ ਦੀ ਸਮਰੱਥਾ ਹੈ । ਭਰਤਪੁਰ ਮੈਡੀਕਲ ਕਾਲਜ ਵਿੱਚ 34 ਆਈ ਸੀ ਯੂ ਸਣੇ 525 ਬਿਸਤਰੇ ਹੋਣਗੇ ਜਦਕਿ ਰਾਜਮਾਤਾ ਵਿਜੇ ਰਾਜੇ ਸਿੰਧੀਆ ਮੈਡੀਕਲ ਕਾਲਜ ਵਿੱਚ 12 ਆਈ ਸੀ ਯੂ ਬੈੱਡਾਂ ਸਣੇ 458 ਬਿਸਤਰੇ ਹੋਣਗੇ । 
        ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾਕਟਰ ਹਰਸ਼ਵਰਧਨ ਨੇ ਕਿਹਾ  ''ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਸਰਕਾਰ ਨੇ ਸ਼ਾਸਨ ਦੇ ਇੱਕ ਮੁੱਖ ਹਿੱਸੇ ਵਜੋਂ ਡਾਕਟਰੀ ਸਿੱਖਿਆ ਵਿੱਚ ਸੁਧਾਰਾਂ ਨੂੰ ਉੱਚ ਤਰਜੀਹ ਦਿੱਤੀ ਹੈ। ਸੰਸਦ ਦੇ ਕਾਨੂੰਨ ਰਾਹੀਂ ਭਾਰਤੀ ਡਾਕਟਰੀ ਪ੍ਰੀਸ਼ਦ ਦੀ ਥਾਂ ਨਵਾਂ ਕੌਮੀ ਡਾਕਟਰੀ ਕਮਿਸ਼ਨ ਥਾਂ ਲੈ ਰਿਹਾ ਹੈ ਜਿਸ ਨਾਲ ਡਾਕਟਰੀ ਸਿੱਖਿਆ ਦੇ ਮਿਆਰ ਦੀ ਨੁਹਾਰ ਬਦਲਣ ਵਿੱਚ ਮਦਦ ਮਿਲੇਗੀ ਤੇ ਡਾਕਟਰੀ ਸਿੱਖਿਆ ਨੂੰ ਕੌਮਾਂਤਰੀ ਮਿਆਰਾਂ ਦੇ ਬਰਾਬਰ ਲਿਆਂਦਾ ਜਾਵੇਗਾ ।''  ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਹਨਾਂ ਕਿਹਾ  ''ਪਿਛਲੇ 5 ਸਾਲਾਂ ਦੌਰਾਨ 158 ਨਵੇਂ ਮੈਡੀਕਲ ਕਾਲਜ ਖੋਲ•ੇ ਗਏ ਹਨ । ਇਹਨਾਂ ਵਿੱਚ 42 ਕਾਲਜ ਸ਼ਾਮਲ ਹਨ ਜਿਹੜੇ ਜ਼ਿਲਾ ਹਸਪਤਾਲਾਂ ਨਾਲ ਜੋੜ ਕੇ ਬਣਾਏ ਜਾਣ ਵਾਲੇ ਮੈਡੀਕਲ ਕਾਲਜਾਂ ਦੀ ਕੇਂਦਰੀ ਸਕੀਮ ਦੇ ਤਹਿਤ ਖੋਲੇ ਗਏ ਹਨ। ਇਸ ਸਕੀਮ ਤਹਿਤ, 157 ਨਵੇਂ ਕਾਲਜਾਂ ਦੀ ਯੋਜਨਾ ਬਣਾਈ ਗਈ ਹੈ, ਜਿਹਨਾਂ ਵਿੱਚੋਂ 2019-20 ਵਿੱਚ 75 ਪ੍ਰਵਾਨ ਕੀਤੇ ਗਏ ਸਨ ।''  
            ਡਾਕਟਰ ਹਰਸ਼ਵਰਧਨ ਨੇ ਦੱਸਿਆ ਕਿ ''ਪਿਛਲੇ 5 ਸਾਲਾਂ ਦੌਰਾਨ ਅਸੀਂ ਐਮ ਬੀ ਬੀ ਐਸ ਦੀਆਂ 26,000  ਦੇ ਕਰੀਬ ਸੀਟਾਂ ਤੇ ਪੋਸਟ ਗਰੈਜੂਏਸ਼ਨ ਦੀਆਂ 30,000 ਸੀਟਾਂ ਵਧਾਉਣ ਵਿੱਚ ਕਾਮਯਾਬ ਰਹੇ ਹਾਂ । ਦੇਸ਼ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਮੈਡੀਕਲ ਕਾਲਜਾਂ ਦੀ ਸਥਾਪਨਾ ਤੇ ਮੈਡੀਕਲ ਸੀਟਾਂ ਵਿੱਚ ਵਾਧਾ ਸਰਕਾਰ ਵੱਲੋਂ ਕੀਤੀਆਂ ਗਈਆਂ ਸੁਧਾਰ ਪਹਿਲਕਦਮੀਆਂ ਦਾ ਸਿੱਟਾ ਹੈ । ਇਹਨਾਂ ਉਪਰਾਲਿਆਂ ਨਾਲ ਉੱਚ ਦਰਜੇ ਦੀਆਂ ਸਹੂਲਤਾਂ ਵਿੱਚ ਸੁਧਾਰ ਤੇ ਘੱਟ ਸਹੂਲਤਾਂ ਵਾਲੇ ਖੇਤਰਾਂ ਵਿੱਚ ਡਾਕਟਰੀ ਸਿੱਖਿਆ ਦਾ ਪਸਾਰ ਹੋਇਆ ਹੈ । ਦੇਸ਼ ਵਿੱਚ 22 ਹੋਰ ਏਮਜ਼ ਸਥਾਪਤ ਕੀਤੇ ਜਾਣ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ, ਜਿਹਨਾਂ ਵਿੱਚੋਂ 6 ਪੂਰੀ ਤਰਾਂ ਚਾਲੂ ਹੋ ਗਏ ਹਨ ਤੇ 14 ਵਿੱਚ ਐਮ ਬੀ ਬੀ ਐਸ ਦੀਆਂ ਕਲਾਸਾਂ ਲੱਗ ਰਹੀਆਂ ਹਨ ।''  
               ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ  ਹੋਏ ਕਾਰਜ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਕੰਮ ਭਾਰਤ ਨੂੰ ਪ੍ਰਧਾਨ ਮੰਤਰੀ ਦੇ ਨਿਸ਼ਾਨੇ  ''ਸਰਵੇ ਸੰਤੂ ਨਿਰਾਮਯ ਦੇ ਇੱਕ ਕਦਮ ਹੋਰ ਨੇੜੇ ਲੈ ਜਾਵੇਗਾ । ਰਾਜਸਥਾਨ ਨੂੰ ਦਰਪੇਸ਼ ਸਿਹਤ ਵੰਗਾਰਾ ਬਾਰੇ ਬੋਲਦਿਆਂ ਉਹਨਾਂ ਯਾਦ ਦਿਵਾਇਆ ਕਿ ਕਿਵੇਂ ਇਹ ਸੂਬਾ ਕੇਂਦਰੀ ਸਕੀਮ ਦਾ ਸਭ ਤੋਂ ਵੱਡਾ ਲਾਭਪਾਤਰੀ ਰਿਹਾ ਹੈ ।''  
       ਸ਼੍ਰੀ ਅਸ਼ੋਕ ਗਹਿਲੋਤ ਨੇ ਰਾਜਸਥਾਨ ਵਿੱਚ ਸਿਹਤ ਬੁਨਿਆਦੀ ਢਾਂਚਾ ਸਥਾਪਤ ਕਰਨ ਵਿੱਚ ਵਧੇਰੇ ਸਰਗਰਮ ਰੋਲ ਅਦਾ ਕਰਨ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਕੋਵਿਡ ਸੰਕਟ ਉੱਪਰ ਕਾਬੂ ਪਾਉਣ ਵਿੱਚ ਰਾਜਸਥਾਨ ਦੇ ਲੋਕਾਂ ਦੀ ਸਹਾਇਤਾ ਖਾਤਰ ਕੇਂਦਰ ਤੇ ਸੂਬੇ ਵਿਚਾਲੇ ਸਹਿਯੋਗ ਵਧਾਉਣ ਦੇ ਸੰਭਵ ਤਰੀਕਿਆਂ ਉੱਪਰ ਚਰਚਾ ਕੀਤੀ ।  
       ਡਾਕਟਰ ਹਰਸ਼ਵਰਧਨ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਜੀ ਦੀ ਰਾਸ਼ਟਰ ਪ੍ਰਤੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਸਹਿਯੋਗੀ ਸੰਘਵਾਦ ਦੀ ਵੀ ਸ਼ਲਾਘਾ ਕੀਤੀ ।
ਐਮ ਵੀ 

 



(Release ID: 1648796) Visitor Counter : 203