ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸੀ ਜੀ ਐਚ ਐਸ ਵੱਲੋਂ ਦਿੱਲੀ ਤੇ ਐਨ ਸੀ ਆਰ ਵਿੱਚ ਈ-ਸੰਜੀਵਨੀ ਰਾਹੀਂ ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਦੀ ਸ਼ੂਰੂਆਤ
Posted On:
26 AUG 2020 12:17PM by PIB Chandigarh
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੂੰ ਬਜ਼ੁਰਗ ਨਾਗਰਿਕ ਲਾਭਪਾਤਰੀਆਂ ਸਣੇ ਕਈ ਹਲਕਿਆਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਮੌਜੂਦਾ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮਾਹਰ ਡਾਕਟਰਾਂ ਨਾਲ ਟੈਲੀ ਸਲਾਹ-ਮਸ਼ਵਰਾ ਸੇਵਾਵਾਂ ਸ਼ੁਰੂ ਕੀਤੀਆਂ ਜਾਣ, ਕਿਉਂਜੋ ਬਜ਼ੁਰਗ ਨਾਗਰਿਕਾਂ ਨੂੰ ਜਨਤਕ ਥਾਂਵਾਂ ਤੇ ਖਾਸ ਕਰਕੇ ਸਿਹਤ ਸੰਭਾਲ ਸਹੂਲਤਾਂ ਤੱਕ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ । ਸੀ ਜੀ ਐਚ ਐਸ ਨੇ ਜਿਣਸੀ ਤੌਰ ਤੇ ਸਿਹਤ ਸੰਭਾਲ ਸੇਵਾਵਾਂ ਤੱਕ ਜਾਏ ਬਗੈਰ ਵਰਚੁਅਲ ਮੋਡ ਰਾਹੀਂ ਮਾਹਰ ਡਾਕਟਰਾਂ ਨਾਲ ਸਲਾਹ-ਮਸ਼ਵਰੇ ਦੀ ਸਹੂਲਤ ਦੇਣ ਲਈ 25 ਅਗਸਤ 2020 ਤੋਂ ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਸ਼ੁਰੂ ਕੀਤੀਆਂ ਹਨ । ਸ਼ੁਰੂ ਵਿੱਚ ਇਹ ਸੇਵਾਵਾਂ ਦਿੱਲੀ ਤੇ ਐਨ ਸੀ ਆਰ ਦੇ ਲਾਭਪਾਤਰੀਆਂ ਨੂੰ ਉਪਲੱਬਧ ਹੋਣਗੀਆਂ । ਈ-ਸੇਵਾਵਾਂ ਕੰਮਕਾਰ ਵਾਲੇ ਸਾਰੇ ਦਿਨਾਂ ਨੂੰ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਉਪਲੱਬਧ ਹਨ ।
ਸੀ ਜੀ ਐਚ ਐਸ ਵੱਲੋਂ ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਲਈ ਸਿਹਤ ਮੰਤਰਾਲੇ ਦੇ ਮੌਜੂਦਾ ਈ-ਸੰਜੀਵਨੀ ਪਲੇਟਫਾਰਮ ਦੀ ਵਰਤੋਂ ਕੀਤੀ ਜਾ ਰਹੀ ਹੈ । ਇਸ ਪਲੇਟਫਾਰਮ ਨੂੰ ਲਾਭਪਾਤਰੀਆਂ ਦੀ ਸ਼ਨਾਖ਼ਤ ਭਾਵ ਆਈ ਡੀ ਨਾਲ ਜੋੜਿਆ ਗਿਆ ਹੈ । ਮਾਹਰ ਡਾਕਟਰਾਂ ਤੋਂ ਓ ਪੀ ਡੀ ਸੇਵਾਵਾਂ ਲੈਣ ਲਈ ਲਾਭਪਾਤਰੀਆਂ ਨੂੰ ਆਪਣੇ ਮੋਬਾਇਲ ਨੰਬਰ ਦੀ ਵਰਤੋਂ ਕਰਦਿਆਂ ਆਪਣਾ ਨਾਂ ਦਰਜ ਕਰਾਉਣਾ ਹੋਵੇਗਾ ਜਿਸ ਉਪਰੰਤ ਉਸ ਦੀ ਪੁਸ਼ਟੀ ਲਈ ਇੱਕ ਓ ਟੀ ਪੀ ਭੇਜਿਆ ਜਾਵੇਗਾ । ਪੁਸ਼ਟੀ ਉਪਰੰਤ ਲਾਭਪਾਤਰੀ ਈ-ਸਲਾਹ ਮਸ਼ਵਰੇ ਤੇ ਲਾਗਆਨ ਕਰਕੇ ਰਜਿਸਟਰੇਸ਼ਨ ਫਾਰਮ ਭਰਨਗੇ, ਇੱਕ ਟੋਕਨ ਦੀ ਬੇਨਤੀ ਕਰਨਗੇ ਅਤੇ ਲੋੜ ਪੈਣ ਤੇ ਆਪਣਾ ਸਿਹਤ ਰਿਕਾਰਡ
ਅਪਲੋਡ ਕਰਨਗੇ ।
ਮਰੀਜ਼ਾਂ ਨੂੰ ਐਸ ਐਮ ਐਸ ਰਾਹੀਂ ਮਰੀਜ਼ ਦੀ ਆਈ ਡੀ ਤੇ ਟੋਕਨ ਭੇਜਿਆ ਜਾਵੇਗਾ ਤੇ ਉਹਨਾਂ ਨੂੰ ਆਨਲਾਈਨ ਕਤਾਰ ਵਿੱਚ ਆਪਣੀ ਵਾਰੀ ਆਉਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ । ਵਾਰੀ ਆਉਣ ਤੇ 'ਕਾਲ ਨਾਓ' ਦਾ ਬਟਨ ਆਵੇਗਾ ਤੇ ਉਸ ਨੂੰ ਚਾਲੂ ਕਰਕੇ ਲਾਭਪਾਤਰੀ ਸਿਹਤ ਸਲਾਹ ਵਾਸਤੇ ਵੀਡੀਓ ਕਾਲ ਦੇ ਮਾਧਿਅਮ ਰਾਹੀਂ ਮਾਹਰ ਡਾਕਟਰ ਨਾਲ ਗੱਲ ਕਰ ਸਕਣਗੇ । ਟੈਲੀ- ਸਲਾਹ ਮਸ਼ਵਰੇ ਦੇ ਬਾਅਦ ਇੱਕ ਈ-ਪਰਚੀ ਜਾਰੀ ਕੀਤੀ ਜਾਵੇਗੀ। ਇਸ ਪਰਚੀ ਨੂੰ ਵਰਤ ਕੇ ਮਰੀਜ਼ ਸੀ ਜੀ ਐਚ ਐਸ ਦੇ ਤੰਦਰੁਸਤੀ ਕੇਂਦਰਾਂ ਤੋਂ ਦਵਾਈਆਂ ਲੈ ਸਕਣਗੇ ।
ਸੀ ਜੀ ਐਚ ਐਸ ਦੀ ਨਵੀਂ ਟੈਲੀ-ਸਲਾਹ ਮਸ਼ਵਰਾ ਸੇਵਾ ਸੀ ਜੀ ਐਚ ਐਸ ਨਾਲ ਜੁੜੇ ਉਹਨਾਂ ਲਾਭਪਾਤਰੀਆਂ ਲਈ ਵਰਦਾਨ ਸਿੱਧ ਹੋਵੇਗੀ ਜਿਹਨਾਂ ਨੂੰ ਮਾਹਰ ਡਾਕਟਰਾਂ ਤੋਂ ਸਲਾਹ ਲੈਣ ਦੀ ਲੋੜ ਹੈ ਪਰ ਕੋਵਿਡ-19 ਕਾਰਨ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ । ਸ਼ੁਰੂ ਵਿੱਚ ਮੈਡੀਸਨ, ਹੱਡੀਆਂ ਦੇ ਰੋਗਾਂ, ਅੱਖਾਂ ਤੇ ਈ ਐਨ ਟੀ ਸੰਬੰਧੀ ਮਾਹਰ ਡਾਕਟਰਾਂ ਨਾਲ ਟੈਲੀ-ਸਲਾਹ ਮਸ਼ਵਰਾ ਸੇਵਾ ਪ੍ਰਦਾਨ ਕੀਤੀ ਜਾਵੇਗੀ ।
ਐਮਵੀ
(Release ID: 1648787)
Visitor Counter : 239