ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੂਖ਼ਮ,ਲਘੂ ਅਤੇ ਦਰਮਿਆਨੇ ਉਦਯੋਗਾਂ ਲਈ ਫਾਰਮ ਮਸ਼ੀਨਰੀ ਵਿਚ ਖੋਜ ਅਤੇ ਵਿਕਾਸ ਦੀ ਲੋੜ ਅਤੇ ਆਯਾਤ ਬਦਲ ਦਾ ਵਿਕਾਸ 'ਤੇ ਮੁਲਾਂਕਣ ਕਰਨ ਲਈ ਵੈਬਿਨਾਰ

ਡਾ ਹਰੀਸ਼ ਹਿਰਾਨੀ: “ਸੀਐਸਆਈਆਰ-ਸੀਐਮਈਆਰਆਈ ਸਤੰਬਰ, 2020 ਵਿੱਚ ਪਹਿਲੀ ਪੀੜ੍ਹੀ ਦੇ ਈ-ਟਰੈਕਟਰਾਂ ਨੂੰ ਲਾਂਚ ਕਰੇਗੀ, ਜਿਨ੍ਹਾਂ ਵਿੱਚ ਦੇਸ਼ ਭਰ ਵਿੱਚ ਚੱਲ ਰਹੇ ਡੀਜ਼ਲ-ਅਧਾਰਤ ਟਰੈਕਟਰਾਂ ਦੀ ਵਰਤੋਂ ਦੇ ਮੌਜੂਦਾ ਤਰੀਕਿਆਂ ਨੂੰ ਬਦਲਣ ਦੀ ਸਮਰੱਥਾ ਹੈ।”
“ਖੇਤੀਬਾੜੀ ਦੇ ਭਵਿੱਖ ਦੇ ਰੁਝਾਨ ਨੂੰ ਬਨਾਉਟੀ ਬੁੱਧੀ ਅਤੇ ਕੁਸ਼ਲ ਇਲੈਕਟ੍ਰਾਨਿਕ ਆਰਕੀਟੈਕਚਰ ਰਾਹੀਂ ਚਲਾਇਆ ਜਾਵੇਗਾ ਅਤੇ ਸੀਐਸਆਈਆਰ-ਸੀਐਮਰੀਆਈ ਦਾ ਆਰ ਐਂਡ ਡੀ ਕੋਰਸ ਪਹਿਲਾਂ ਹੀ ਇਸ ਦਿਸ਼ਾ ਵਿਚ ਚੱਲ ਰਿਹਾ ਹੈ। ”

Posted On: 25 AUG 2020 6:48PM by PIB Chandigarh

ਪ੍ਰੋ. (ਡਾ.) ਹਰੀਸ਼ ਹੀਰਾਨੀ, ਡਾਇਰੈਕਟਰ, ਸੀਐਸਆਈਆਰ-ਸੀਐਮਈਆਰਆਈ, ਦੁਰਗਾਪੁਰ, ਸ੍ਰੀ ਆਰ ਕੇ ਪਰਮਾਰ, ਡਿਪਟੀ ਡਾਇਰੈਕਟਰ, ਐਮਐਸਐਮਈ-ਡੀਆਈ, ਲੁਧਿਆਣਾ ਅਤੇ ਪੰਜਾਬ ਰਾਜ ਖੇਤੀਬਾੜੀ ਦੇ ਚੇਅਰਮੈਨ ਸ਼੍ਰੀ ਬਲਦੇਵ ਸਿੰਘ ਨੇ 25 ਅਗਸਤ, 2020 ਨੂੰ ਆਯੋਜਿਤ ਇਕ ਵੈਬਿਨਾਰ ਵਿਚ ਖੇਤੀ ਮਸ਼ੀਨਰੀ ਵਿਚ ਆਯਾਤ ਬਦਲ ਨੂੰ ਉਤਸ਼ਾਹਤ ਕਰਨ ਲਈ ਆਰ ਐਂਡ ਡੀ ਕੋਰਸ ਨੂੰ ਮੁੜ ਨਿਰਦੇਸ਼ਤ ਕਰਨ ਲਈ ਗੱਲਬਾਤ ਕੀਤੀ।

https://static.pib.gov.in/WriteReadData/userfiles/image/image003ZH5F.jpg

ਪ੍ਰੋ. (ਡਾ.) ਹਰੀਸ਼ ਹੀਰਾਨੀ, ਡਾਇਰੈਕਟਰ, ਸੀਐਸਆਈਆਰ-ਸੀਐਮਈਆਰਆਈ, ਦੁਰਗਾਪੁਰ, ਨੇ ਸੀਐਸਆਈਆਰ-ਸੀਐਮਈਆਰਆਈ ਵਿਕਸਤ ਫਾਰਮ ਤਕਨੀਕੀਕਰਨ, ਖੇਤੀਬਾੜੀ ਅਤੇ ਵਾਢੀ ਤੋਂ ਬਾਅਦ ਦੀਆਂ ਤਕਨਾਲੋਜੀਆਂ ਦੇ ਵਿਸਥਾਰ ਵਿੱਚ ਇਕ ਵਿਸ਼ਲੇਸ਼ਣ ਅਤੇ ਵਿਸਥਾਰਤ  ਪੇਸ਼ਕਾਰੀ ਦਿੱਤੀ। ਡਾ. ਹਿਰਾਨੀ ਨੇ ਕਿਹਾ ਕਿ ਵਿਗਿਆਨ, ਅਰਥ ਸ਼ਾਸਤਰ ਅਤੇ ਸਮਾਜ ਦੇ ਆਪਸੀ ਰਲੇਵੇਂ ਰਾਸ਼ਟਰ ਦੇ ਆਰਥਿਕ ਪਰਿਪੇਖ ਨੂੰ ਬਦਲਣ ਲਈ ਮਹੱਤਵਪੂਰਨ ਕੰਮ ਕਰ ਸਕਦੀ ਹੈ। ਉਨ੍ਹਾਂ ਖੇਤੀਬਾੜੀ ਪ੍ਰਵਿਰਤੀਆਂ ਦੇ ਬਦਲ ਰਹੇ ਰੁਝਾਨ ਦੇ ਨਮੂਨੇ ਵਜੋਂ ਵਿਕਸਤ ਹਰੀ ਕ੍ਰਾਂਤੀ ਦੌਰਾਨ ਸੀਐਸਆਈਆਰ-ਸੀਐਮਈਆਰਆਈ ਵਲੋਂ ਵਿਕਸਤ ਸਵਰਾਜ ਟਰੈਕਟਰ ਤੋਂ ਤਕਨਾਲੋਜੀ ਕ੍ਰਿਸ਼ੀ ਸ਼ਕਤੀ ਟਰੈਕਟਰ ਤਕਨਾਲੋਜੀ ਦੇ ਵਿਕਾਸ ਦੀ ਜਾਣਕਾਰੀ ਦਿੱਤੀ। ਡਾ. ਹਿਰਾਨੀ ਨੇ ਆਪਣੀ ਪੇਸ਼ਕਾਰੀ ਵਿੱਚ ਸਬਜ਼ੀਆਂ ਲਾਉਣ ਵਾਲੀ ਮਸ਼ੀਨਰੀ , ਬਗੀਚਿਆਂ ਲਈ ਆਫ ਸੈੱਟ ਰੋਟਾਵੇਟਰ ਤੋਂ ਨਿਯੰਤਰਣਯੋਗ ਵਾਯੁਮੰਡਲੀ ਊਰਜਾ ਅਧਾਰਤ ਸਟੈਂਡ-ਅਲੋਨ ਕੋਲਡ ਭੰਡਾਰ ਯੂਨਿਟ, ਪੱਤੇ ਇਕੱਠੇ ਕਰਨ ਵਾਲੀ ਪ੍ਰਣਾਲੀ ਅਤੇ ਆਟੋਮੈਟਿਕ ਬਾਇਓ-ਮਾਸ ਬ੍ਰਿਕੁਇਟਿੰਗ ਪਲਾਂਟ ਤੋਂ ਲੈ ਕੇ ਨਵੀਨ ਖੇਤੀਬਾੜੀ ਤਕਨਾਲੋਜੀ ਬਾਰੇ ਜਾਣਕਾਰੀ ਪੇਸ਼ ਕੀਤੀ।

ਕਿਸਾਨਾਂ ਦੀ ਆਮਦਨੀ ਵਧਾਉਣ ਅਤੇ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਪਾਉਣ ਲਈ, ਸੀਐਸਆਈਆਰ-ਸੀਐਮਈਆਰਆਈ ਨੇ ਵਾਢੀ ਤੋਂ ਬਾਅਦ ਦੀਆਂ ਤਕਨਾਲੋਜੀਆਂ ਵਿਕਸਿਤ ਕੀਤੀਆਂ ਹਨ ਅਤੇ ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਅਤੇ ਮਣੀਪੁਰ ਸਮੇਤ ਉੱਤਰ-ਪੂਰਬੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ। ਉੱਤਰ-ਪੂਰਬੀ ਰਾਜਾਂ ਵਿਚ ਵਾਢੀ ਤੋਂ ਬਾਅਦ ਦੀ ਪ੍ਰਕਿਰਿਆ ਤਕਨਾਲੋਜੀ ਬਹੁਤ ਪ੍ਰਭਾਵਸ਼ਾਲੀ ਸਮਾਜਿਕ-ਆਰਥਿਕ ਪ੍ਰਭਾਵ ਪਾਉਂਦੀ ਹੈ ਅਤੇ ਹਜ਼ਾਰਾਂ ਸਥਾਨਕ ਲੋਕਾਂ, ਖ਼ਾਸਕਰ ਔਰਤਾਂ ਨੂੰ ਮੁੱਖ ਧਾਰਾ ਦੀ ਆਰਥਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਵਿਚ ਸਹਾਇਤਾ ਕਰ ਰਹੀ ਹੈ।

ਡਾ: ਹਰੀਸ਼ ਹੀਰਾਨੀ ਨੇ ਦੱਸਿਆ ਕਿ ਟਰੈਕਟਰ ਤਕਨਾਲੋਜੀ ਦੇ ਇਤਿਹਾਸ ਦੇ ਇੱਕ ਕ੍ਰਾਂਤੀਕਾਰੀ ਕਦਮ ਵਜੋਂ, ਸੀਐਸਆਈਆਰ-ਸੀਐਮਈਆਰਆਈ ਸਤੰਬਰ, 2020 ਵਿੱਚ ਪਹਿਲੀ ਪੀੜ੍ਹੀ ਦੇ ਈ-ਟਰੈਕਟਰਾਂ ਦੀ ਸ਼ੁਰੂਆਤ ਕਰੇਗੀ, ਜਿਸ ਨਾਲ ਦੇਸ਼ ਭਰ ਵਿੱਚ ਪ੍ਰਚਲਤ ਵਰਤੋਂ ਪ੍ਰਥਾਵਾਂ ਅਨੁਸਾਰ ਮੌਜੂਦਾ ਡੀਜ਼ਲ ਅਧਾਰਿਤ ਟਰੈਕਟਰ ਦੇ ਬਦਲ ਦੀ ਸੰਭਾਵਨਾ ਹੈ। ਡਾ. ਹੀਰਾਨੀ ਨੇ ਸਮੂਹ ਐਮਐਸਈਜ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਚਾਰਾਂ, ਦ੍ਰਿਸ਼ਟੀਕੋਣ ਅਤੇ ਮੌਜੂਦਾ ਟੈਕਨਾਲੋਜੀਆਂ ਦੇ ਨਾਲ ਅੱਗੇ ਆਉਣ ਤਾਂ ਜੋ ਸੀ ਐਸਆਈਆਰ-ਸੀਐਮਈਆਰਆਈ ਗਹਿਰਾਈ ਨਾਲ ਵਿਸ਼ਲੇਸ਼ਣ ਕੀਤੇ ਤਕਨੀਕ-ਅਰਥਸ਼ਾਸ਼ਟਰ ਦੇ ਜ਼ਰੀਏ ਉਨ੍ਹਾਂ ਸੰਭਾਵਿਤ ਦੂਰਦਰਸ਼ੀ ਤਕਨਾਲੋਜੀ ਵਿੱਚ ਸਹਿਯੋਗ ਅਤੇ ਹੋਰ ਮਹੱਤਵ ਨੂੰ ਜੋੜ ਸਕੇ। ਖੇਤੀਬਾੜੀ ਦੇ ਭਵਿੱਖ ਦੇ ਰੁਝਾਨ ਨੂੰ ਬਨਾਉਟੀ ਬੁੱਧੀ ਅਤੇ ਕੁਸ਼ਲ ਇਲੈਕਟ੍ਰਾਨਿਕ ਆਰਕੀਟੈਕਚਰ ਰਾਹੀਂ ਚਲਾਇਆ ਜਾਵੇਗਾ ਅਤੇ ਸੀਐਸਆਈਆਰ-ਸੀਐਮਈਆਰਆਈ ਦਾ ਆਰ ਐਂਡ ਡੀ ਕੋਰਸ ਪਹਿਲਾਂ ਹੀ ਇਸ ਦਿਸ਼ਾ ਵਿਚ ਚੱਲ ਰਿਹਾ ਹੈ। ਖੇਤਾਂ ਵਿੱਚ ਤਾਇਨਾਤ ਹੋਣ ਤੋਂ ਬਾਅਦ ਸੀਐਸਆਈਆਰ-ਸੀਐਮਈਆਰਆਈ ਤਕਨਾਲੋਜੀਆਂ, ਜੇ ਨਵੀਆਂ ਵਿਕਸਿਤ ਚੁਣੌਤੀਆਂ / ਰੁਕਾਵਟਾਂ ਦੇ ਅਨੁਸਾਰ ਹੋਰ ਸੁਧਾਰ / ਸੋਧ ਦੀ ਲੋੜ ਹੋਈ ਤਾਂ ਵਿਸ਼ੇਸ਼ ਤੌਰ ਤੇ ਨਿਯੁਕਤ ਕੀਤੇ ਗਏ ਵਿਗਿਆਨਕਾਂ ਦੀ ਟੀਮ ਵਲੋਂ ਇਸ ਰੀ-ਮਾਡਲ/ਵਧਾਇਆ ਜਾਵੇਗਾ।

ਸ੍ਰੀ ਬਲਦੇਵ ਸਿੰਘ ਅਤੇ ਸ੍ਰੀ ਆਰ ਕੇ ਪਰਮਾਰ ਸੀਐਸਆਈਆਰ-ਸੀਐਮਈਆਰਆਈ ਤਕਨਾਲੋਜੀ ਦੀਆਂ ਸੰਭਾਵਨਾਵਾਂ ਤੋਂ ਬਹੁਤ ਪ੍ਰਭਾਵਤ ਹੋਏ। ਸ਼੍ਰੀ ਬਲਦੇਵ ਸਿੰਘ ਨੇ ਡਾ. ਹੀਰਾਨੀ ਨੂੰ ਅਪੀਲ ਕੀਤੀ ਕਿ ਉਹ ਖੇਤਰ ਦੇ ਭੂਗੋਲ, ਮਿੱਟੀ ਅਤੇ ਸਮਾਜਿਕ-ਆਰਥਿਕ ਮਾਪਦੰਡਾਂ ਦੇ ਅਨੁਸਾਰ ਦੇਸ਼ ਭਰ ਵਿੱਚ ਕਿਸਾਨੀ ਭਾਈਚਾਰੇ ਦੇ ਹੱਲ ਲਈ ਸੀਐਸਆਈਆਰ-ਸੀਐਮਈਆਰਆਈ ਦੇ ਯਤਨਾਂ ਨੂੰ ਹੋਰ ਤੇਜ਼ ਕਰਨ।

                                                                                *****

ਐਨਬੀ/ਕੇਜੀਐੱਸ(ਸੀਐਸਆਈਆਰ-ਸੀਐਮਈਆਰਆਈ ਰੀਲਿਜ਼)
 



(Release ID: 1648646) Visitor Counter : 156