ਸੈਰ ਸਪਾਟਾ ਮੰਤਰਾਲਾ

ਕੇਂਦਰੀ ਟੂਰਿਜ਼ਮ ਮੰਤਰੀ ਨੇ ਲੌਕਡਾਊਨ ਤੋਂ ਬਾਅਦ ਹੋਟਲ ਖੁੱਲ੍ਹਣ ਦੇ ਪਹਿਲੇ ਦਿਨ ʼਤੇ ਤਿਆਰੀ ਦੀ ਸਮੀਖਿਆ ਕਰਨ ਲਈ ਹੋਟਲ ਅਸ਼ੋਕ ਦਾ ਦੌਰਾ ਕੀਤਾ


ਆਈਟੀਡੀਸੀ ਸਟਾਫ ਨੂੰ ਕੋਵਿਡ-19 ਨਾਲ ਸਬੰਧਿਤ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਬਾਰੇ ਸਖ਼ਤ ਸਿਖਲਾਈ ਦਿੱਤੀ ਗਈ: ਸ਼੍ਰੀ ਪ੍ਰਹਲਾਦ ਸਿੰਘ ਪਟੇਲ

Posted On: 25 AUG 2020 12:42PM by PIB Chandigarh

ਦਿੱਲੀ ਆਪਦਾ ਪ੍ਰਬੰਧਨ ਅਥਾਰਿਟੀ (ਡੀਡੀਐੱਮਡੀ) ਦੁਆਰਾ 24 ਅਗਸਤ ਨੂੰ ਦਿੱਲੀ ਵਿੱਚ ਹੋਟਲਾਂ ਨੂੰ ਚਾਲੂ ਕਰਨ ਦੇ ਆਦੇਸ਼ ਜਾਰੀ ਕਰਨ ਤੋਂ ਬਾਅਦ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਆਈਟੀਡੀਸੀ ਹੋਟਲਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਟੂਰਿਜ਼ਮ ਮੰਤਰਾਲੇ ਦੇ ਤਹਿਤ ਆਈਟੀਡੀਸੀ ਦੁਆਰਾ ਚਲਾਏ ਜਾ ਰਹੇ ਹੋਟਲ ਅਸ਼ੋਕ ਦਾ ਦੌਰਾ ਕੀਤਾ।   ਇੰਡੀਆ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਆਈਟੀਡੀਸੀ) ਨੇ 24 ਅਗਸਤ 2020 ਤੋਂ ਸਟੇਟ ਕੈਪੀਟਲ ਵਿੱਚ ਆਪਣੇ ਹੋਟਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ। 

ਹੋਟਲਾਂ ਨੂੰ ਦੁਬਾਰਾ ਖੋਲ੍ਹਣ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ, “ਦੇਸ਼ ਦੀ ਰਾਜਧਾਨੀ ਵਿੱਚ ਟੂਰਿਜ਼ਮ ਉਦਯੋਗ ਦੇ ਦੋ ਸਭ ਤੋਂ ਵੱਡੇ ਸੈੱਗਮੈਂਟ ਅਰਥਾਤ ਹੋਟਲ ਅਤੇ ਰੈਸਟੋਰੈਂਟ ਖੋਲ੍ਹਣਾ ਇੱਕ ਸਕਾਰਾਤਮਿਕ ਕਦਮ ਹੈ ਜੋ ਘਰੇਲੂ ਯਾਤਰਾ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੇਗਾ ਅਤੇ ਉਦਯੋਗ ਨੂੰ ਬਹੁਤ ਰਾਹਤ ਪ੍ਰਦਾਨ ਕਰੇਗਾ। ਡੀਡੀਐੱਮਏ ਦਾ ਫੈਸਲਾ ਰਾਜਧਾਨੀ ਸ਼ਹਿਰ ਵਿੱਚ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਵੱਲ ਇੱਕ ਸੁਆਗਤਯੋਗ ਕਦਮ ਹੈ। ”

https://twitter.com/prahladspatel/status/1297951672182820864

ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਪਟੇਲ ਨੇ ਦੱਸਿਆ ਕਿ ਆਈਟੀਡੀਸੀ ਨੇ ਆਪਣੇ ਸਾਰੇ ਸਟਾਫ ਨੂੰ ਕੋਵਿਡ -19 ਨਾਲ ਸਬੰਧਿਤ ਸਿਹਤ ਅਤੇ ਸੁਰੱਖਿਆ ਪ੍ਰੋਟੋਕਾਲ ਦੇ ਬਾਰੇ ਸਖ਼ਤ ਸਿਖਲਾਈ ਪ੍ਰਦਾਨ ਕੀਤੀ ਹੈ ਅਤੇ ਹਰੇਕ ਡਿਵੀਜ਼ਨ ਲਈ ਇੱਕ ਵਿਸਤ੍ਰਿਤ ਐੱਸਓਪੀ (ਸਟੈਂਡਰਡ ਅਪਰੇਟਿੰਗ ਪ੍ਰੋਸੀਜਰ) ਵਿਕਸਿਤ ਕੀਤਾ ਹੈ। ਆਈਟੀਡੀਸੀ ਨੇ ਰੀਅਲ ਟਾਈਮ ਬੇਸਿਸ ʼਤੇ ਕੋਵਿਡ-19 ਦੀ ਸਥਿਤੀ 'ਤੇ ਨਜ਼ਰ ਰੱਖਣ ਅਤੇ ਲੋੜ ਪੈਣ ʼਤੇ ਜ਼ਰੂਰੀ ਕਦਮ ਚੁੱਕਣ ਲਈ ਇੱਕ ਅਡਵਾਈਜ਼ਰੀ ਬੌਡੀ ਸੰਗਠਿਤ ਕਰਨ ਵਾਸਤੇ ਏਮਜ਼ ਨਾਲ ਇੱਕ ਸਹਿਮਤੀ ਪੱਤਰ ʼਤੇ ਹਸਤਾਖ਼ਰ ਕੀਤੇ ਹਨ। ”

ਗ੍ਰਹਿ ਮੰਤਰਾਲੇ ਨੇ ਪੜਾਅ-ਬੱਧ ਤਰੀਕੇ ਨਾਲ 8 ਜੂਨ, 2020 ਤੋਂ ਟੂਰਿਜ਼ਮ ਖੇਤਰ ਵਿੱਚ ਹੋਟਲ, ਰੈਸਟੋਰੈਂਟ ਅਤੇ ਪ੍ਰਾਹੁਣਚਾਰੀ ਸੇਵਾਵਾਂ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਸੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਰਿਹਾਇਸ਼ ਇਕਾਈਆਂ ਦੇ ਸੰਚਾਲਨ ਲਈ ਐੱਸਓਪੀਜ਼ / ਪ੍ਰੋਟੋਕਾਲ ਜਾਰੀ ਕੀਤੇ ਸਨ ਅਤੇ ਬਾਅਦ ਵਿੱਚ ਟੂਰਿਜ਼ਮ ਮੰਤਰਾਲੇ ਨੇ ਹੋਟਲ, ਰੈਸਟੋਰੈਂਟਾਂ ਅਤੇ ਹੋਰ ਰਿਹਾਇਸ਼ ਇਕਾਈਆਂ ਦੇ ਸੰਚਾਲਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ  ਸਨ ਜੋ ਦੇਸ਼ ਭਰ ਵਿੱਚ ਸਰਕੂਲੇਟ ਕੀਤੇ ਗਏ ਸਨ।

*****

ਐੱਨਬੀ / ਏਕੇਜੇ / ਓਏ


(Release ID: 1648559) Visitor Counter : 225