ਰੱਖਿਆ ਮੰਤਰਾਲਾ

ਆਰਮੀ ਚੀਫ ਨੇ ਰਾਸ਼ਟਰੀ ਸੁਰੱਖਿਆ ਗਾਰਡਜ਼ ਦੇ 51 ਵਿਸ਼ੇਸ਼ ਐਕਸ਼ਨ ਗਰੁੱਪ ਨੂੰ ਸੀਓਜ਼ ਯੂਨਿਟ ਅਵਾਰਡ ਪ੍ਰਦਾਨ ਕੀਤਾ।

Posted On: 24 AUG 2020 6:24PM by PIB Chandigarh

ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਾਨੇ ਨੇ ਕੌਮੀ ਸੁਰੱਖਿਆ ਗਾਰਡਜ਼ ਦੇ 51 ਸਪੈਸ਼ਲ ਐਕਸ਼ਨ ਗਰੁੱਪ ਨੂੰ ਅੱਤਵਾਦ ਵਿਰੁੱਧ ਲੜਾਈ ਵਿੱਚ ਮਹੱਤਵਪੂਰਣ ਯੋਗਦਾਨ ਲਈ ਸੀਓਜ਼ ਯੂਨਿਟ ਅਵਾਰਡ ਪ੍ਰਦਾਨ ਕੀਤਾ ਇਸ ਮੌਕੇ ਫੌਜ ਮੁਖੀ ਨੇ ਸੀਓਐਜ਼ ਦੀ ਸਮਰੱਥਾ ਅਤੇ ਪੇਸ਼ੇਵਰਤਾ ਤਾਕਤ ਲਈ ਉਸਦੀ ਸ਼ਲਾਘਾ ਕੀਤੀ ਇਸ ਗਰੁੱਪ ਨੇ ਆਪਣੀ 100 ਪ੍ਰਤੀਸ਼ਤ ਮਨੁੱਖੀ ਸ਼ਕਤੀ ਨੂੰ ਭਾਰਤੀ ਫੌਜ ਤੋਂ ਪ੍ਰਾਪਤ ਕੀਤਾ ਹੈ ਅਤੇ ਆਪਣੇ ਆਪ ਨੂੰ ਇੱਕ ਵੱਕਾਰੀ ਕਾਉਟਰ ਟੇਰਰਿਸਟ ਫੋਰਸ ਵਜੋਂ ਸਥਾਪਤ ਕੀਤਾ ਹੈ ਜਿਸ ਨੇ ਤਿੰਨ ਅਸ਼ੋਕ ਚੱਕਰ ਸਮੇਤ ਕਈ ਬਹਾਦਰੀ ਪੁਰਸਕਾਰ ਜਿੱਤੇ ਹਨ

ਸਮੂਹ ਦੇ ਵੱਖ-ਵੱਖ ਅਪ੍ਰੇਸ਼ਨਾਂ ਵਿਚੋਂ ਸਭ ਤੋਂ ਯਾਦਗਾਰ ਓਪਰੇਸ਼ਨ ਬਲੈਕ ਟੋਰਨਾਡੋ ਸੀ,  ਜਿਸ ਦੋਰਾਨ ਨਵੰਬਰ 2008 ਵਿਚ ਮੁੰਬਈ ਅੱਤਵਾਦੀ ਹਮਲੇ ਦੇ  ਅੱਠ ਅੱਤਵਾਦੀਆਂ ਨੂੰ ਮਾਰ ਮੁਕਾਇਆਗਿਆ ਸੀ ਅਤੇ ਇਸ ਓਪਰੇਸ਼ਨ ਦੋਰਾਨ 600 ਬੰਧਕਾਂ ਨੂੰ ਰਿਹਾਅ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ ਦਸੰਬਰ 1984 ਵਿਚ ਇਸ ਗਰੁੱਪ ਦੀ ਸਥਾਪਨਾ ਹੋਈ ਸੀ 51 ਵਿਸ਼ੇਸ਼ ਐਕਸ਼ਨ ਗਰੁੱਪ ਦੀ ਗਿਣਤੀ ਸ਼ੁਰੂ ਤੋਂ ਹੀ ਵਿਸ਼ਵ ਦੇ ਸਭ ਤੋਂ ਵੱਕਾਰੀ ਕਾਉਟਰ ਟੇਰਰਿਸਟ  ਗਰੁੱਪਾਂ  ਵਿਚ  ਹੁੰਦੀ ਹੈ

ਕਰਨਲ ਅਮਨ ਅਨੰਦ

ਪੀਆਰਓ (ਆਰਮੀ)



(Release ID: 1648387) Visitor Counter : 131