ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਨਾਗਾਲੈਂਡ ਦੇ ਰਾਜਪਾਲ ਸ਼੍ਰੀ ਆਰ.ਐੱਨ. ਰਵੀ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ
Posted On:
24 AUG 2020 6:24PM by PIB Chandigarh
ਨਾਗਾਲੈਂਡ ਦੇ ਰਾਜਪਾਲ ਸ਼੍ਰੀ ਆਰ.ਐੱਨ. ਰਵੀ ਨੇ ਅੱਜ ਕੇਂਦਰੀ ਉੱਤਰ ਪੂਰਬ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ,ਜਨਤਕ ਸ਼ਿਕਾਇਤਾਂ ਤੇ ਪੈਨਸ਼ਨ,ਪ੍ਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਰਾਜ ਦੇ ਵਿਕਾਸ ਸਬੰਧੀ ਪ੍ਰੋਜੈਕਟਾਂ ਦੀ ਪ੍ਰਗਤੀ 'ਤੇ ਵਿਚਾਰ-ਵਟਾਂਦਰਾ ਕੀਤਾ।
ਡਾ. ਜਿਤੇਂਦਰ ਸਿੰਘ ਨੇ ਦੋਹਰਾਇਆ ਕਿ ਮੋਦੀ ਸਰਕਾਰ ਦੇ 2014 ਵਿੱਚ ਕਾਰਜਭਾਰ ਸੰਭਾਲਣ ਦੇ ਤੁਰੰਤ ਬਾਅਦ, ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉੱਤਰ ਪੂਰਬ ਖੇਤਰ ਨੂੰ ਦੇਸ਼ ਦੇ ਸਭ ਤੋਂ ਵਿਕਸਿਤ ਰਾਜਾਂ ਦੇ ਬਰਾਬਰ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾ ਨੇ ਕਿਹਾ ਕਿ ਪਿਛਲ ਛੇ ਸਾਲਾਂ ਵਿੱਚ ਨਾ ਕੇਵਲ ਵਿਕਾਸ ਸਬੰਧੀ ਅੰਤਰਾਲਾਂ ਨੂੰ ਭਰਿਆ ਗਿਆ ਹੈ ਬਲਕਿ ਪੂਰਬ ਉੱਤਰ ਖੇਤਰ ਨੇ ਮਨੋਵਿਗਿਆਨਕ ਵਿਸ਼ਵਾਸ ਵੀ ਪ੍ਰਾਪਤ ਕੀਤਾ ਹੈ। ਡਾ. ਜਿਤੇਂਦਰ ਸਿੰਘ ਨੇ ਰੇਖਾਂਕਿਤ ਕੀਤਾ ਕਿ ਸਮਾਜ ਦੇ ਸਾਰੇ ਤਬਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅੱਗੇ ਵਧਣ ਲਈ ਤਿਆਰ ਹਨ।
<><><><><>
ਐੱਸਐੱਨਸੀ
(Release ID: 1648384)
Visitor Counter : 158