ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਅੱਜ ਨਵੀਂ ਦਿੱਲੀ ਵਿਖੇ ਨੈਸ਼ਨਲ ਇੰਸਟੀਚਿਉਟ ਆਫ਼ ਓਪਨ ਸਕੂਲਿੰਗ (ਐਨਆਈਓਐੱਸ) ਦੀਆਂ ਵੱਖ-ਵੱਖ ਗਤੀਵਿਧੀਆਂ ਦੀ ਸਮੀਖਿਆ ਕੀਤੀ

Posted On: 24 AUG 2020 5:24PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ਨਿਸ਼ੰਕਨੇ ਅੱਜ ਨਵੀਂ ਦਿੱਲੀ ਵਿੱਚ ਐਨਆਈਓਐਸ ਦੀਆਂ ਵੱਖ ਵੱਖ ਗਤੀਵਿਧੀਆਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਸਕੱਤਰ, ਸਕੂਲ ਸਿੱਖਿਆ ਅਤੇ ਸਾਖਰਤਾ ਸ਼੍ਰੀਮਤੀ ਅਨੀਤਾ ਕਰਵਾਲ, ਸੰਯੁਕਤ ਸਕੱਤਰ ਸਕੂਲ ਸਿੱਖਿਆ ਸ਼੍ਰੀਮਤੀ ਸਵੀਟੀ ਚਾਂਗਸਨ ਅਤੇ ਐਨਆਈਓਐਸ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ।.

ਮੀਟਿੰਗ ਦੌਰਾਨ ਸ੍ਰੀ ਪੋਖਰਿਆਲ ਨੇ ਸੰਸਥਾ ਦੀ ਪਾਰਦਰਸ਼ੀ ਕਾਰਜਸ਼ੈਲੀ ਤੇ ਜ਼ੋਰ ਦਿੱਤਾ ਤਾਂ ਜੋ ਇਸ ਦੇ ਵਧੀਆ ਨਤੀਜੇ ਸਾਹਮਣੇ ਆ ਸਕਣ। ਮੰਤਰੀ ਨੇ ਪ੍ਰੀਖਿਆ ਤੰਤਰ ਨੂੰ ਮਜ਼ਬੂਤ ਕਰਨ 'ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਸੰਸਥਾ ਦੇ ਅੰਦਰ ਕੁਝ ਬੇਨਿਯਮੀਆਂ ਨਜ਼ਰ ਆਉਂਦੀਆਂ ਹਨ ਤਾਂ ਸਾਨੂੰ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਐਨਆਈਓਐੱਸ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜੇ ਤੁਹਾਨੂੰ ਐਨਆਈਓਐੱਸ ਪ੍ਰੀਖਿਆ ਕੇਂਦਰਾਂ ਵਿਰੁੱਧ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ, ਤਾਂ ਤੁਹਾਨੂੰ ਜਿੰਨਾਂ ਜਲਦੀ ਤੋਂ ਜਲਦੀ ਸੰਭਵ ਹੋ ਸਕੇ, ਸ਼ਿਕਾਇਤ ਦਾ ਹਲ ਕਢਣਾ ਚਾਹੀਦਾ ਹੈ। ਉਨ੍ਹਾਂ ਨੇ ਐਨਆਈਓਐੱਸ ਅਧਿਕਾਰੀਆਂ ਨੂੰ ਇਮਤਿਹਾਨ ਪ੍ਰਕ੍ਰਿਆ ਵਿਚ ਸੁਧਾਰ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਕੋਈ ਵੀ ਇਸ ਪ੍ਰਤਿਸ਼ਠਿਤ ਸੰਸਥਾ ਦੀ ਇਕਸਾਰਤਾ 'ਤੇ ਸਵਾਲ ਨਾ ਚੁੱਕ ਸਕੇ। ਕੇਂਦਰੀ ਮੰਤਰੀ ਨੇ ਇੱਕ ਡੈਸ਼ਬੋਰਡ ਬਣਾਉਣ ਦਾ ਸੁਝਾਅ ਦਿੱਤਾ, ਜਿਸ ਵਿੱਚ ਦੇਸ਼ ਭਰ ਦੇ ਸਾਰੇ ਕੇਂਦਰਾਂ ਦੀ ਵਿਸਥਾਰਤ ਜਾਣਕਾਰੀ ਅਤੇ ਸੰਪਰਕ ਜਰੂਰ ਸ਼ਾਮਲ ਹੋਣੇ ਚਾਹੀਦੇ ਹਨ । ਇਸ ਵਿਚ ਹਿੱਸੇਦਾਰਾਂ ਤੋਂ ਪ੍ਰਾਪਤ ਸਾਰੀ ਜਾਣਕਾਰੀ ਅਤੇ ਸੁਝਾਅ ਸ਼ਾਮਲ ਹੋਣਗੇ ਤਾਂ ਜੋ ਪ੍ਰਣਾਲੀ ਵਿਚ ਪਾਰਦਰਸ਼ਤਾ ਨੂੰ ਵਧਾਇਆ ਜਾ ਸਕੇ ।

WhatsApp Image 2020-08-24 at 4.35.43 PM.jpeg

ਸਿੱਖਿਆ ਮੰਤਰੀ ਨੇ ਕਿਹਾ ਕਿ ਐਨਆਈਓਐਸ ਵਿਸ਼ਵ ਦੀ ਸਭ ਤੋਂ ਵੱਡੀ ਖੁੱਲੀ ਸਕੂਲੀ ਸਿੱਖਿਆ ਪ੍ਰਣਾਲੀ ਹੈ ਅਤੇ ਸਾਨੂੰ ਇਸ ਨੂੰ ਜ਼ਮੀਨੀ ਪੱਧਰ ਤੱਕ ਸਿੱਖਿਆ ਪ੍ਰਦਾਨ ਕਰਨ ਲਈ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਇਸ ਦੇ ਨੈਟਵਰਕ ਦੀ ਵਰਤੋਂ ਆਪਣੇ ਦੇਸ਼ ਦੇ ਅਨਪੜ੍ਹ ਲੋਕਾਂ ਨੂੰ ਸਾਖਰਤਾ ਪ੍ਰਦਾਨ ਕਰਨ ਲਈ ਕਰਨੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਮਾਮਲੇ ਤੇ ਸੰਭਾਵਨਾਵਾਂ ਦਾ ਜਾਇਜ਼ਾ ਲੈਣ ਲਈ ਇਕ ਟੀਮ ਬਣਾਉਣ ਦੇ ਨਿਰਦੇਸ਼ ਦਿੱਤੇ।

ਸ਼੍ਰੀ ਪੋਖਰਿਆਲ ਨੇ ਐਨਆਈਓਐਸ ਵੱਲੋਂ ਆਪਣੇ ਵਿਦਿਆਰਥੀਆਂ ਲਈ ਪੇਸ਼ ਕੀਤੇ ਗਏ ਕੋਰਸਾਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਐਨਆਈਓਐਸ ਆਪਣੇ ਵਿਦਿਆਰਥੀਆਂ ਲਈ ਕਈ ਵਿਸ਼ਿਆਂ ਦੀ ਪੇਸ਼ਕਸ਼ ਕਰ ਰਿਹਾ ਹੈ । ਮੰਤਰੀ ਨੇ ਸੁਝਾਅ ਦਿੱਤਾ ਕਿ ਸਾਨੂੰ ਐਨਸੀਈਆਰਟੀ ਦੀ ਤਰਜ਼ 'ਤੇ ਐਨਆਈਓਐਸ ਦਾ ਸਿਲੇਬਸ ਬਣਾਉਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਵਿਸ਼ੇ ਦੀ ਬਿਹਤਰ ਸਮਝ ਪ੍ਰਾਪਤ ਕਰ ਸਕਣ। ਸਿੱਖਿਆ ਮੰਤਰੀ ਨੇ ਐਨਆਈਓਐੱਸ ਨੂੰ ਨਿਰਦੇਸ਼ ਦਿੱਤੇ ਕਿ ਉਹ ਐਨਆਈਓਐੱਸ ਵੱਲੋਂ ਪੇਸ਼ ਕੀਤੇ ਗਏ ਕੋਰਸਾਂ ਦੀ ਸਮੀਖਿਆ ਕਰਨ ਤਾਂ ਜੋ ਵਿਦਿਆਰਥੀਆਂ ਦੀ ਜ਼ਰੂਰਤ ਅਨੁਸਾਰ ਕੁਝ ਨਵੇਂ ਕੋਰਸ ਸ਼ਾਮਲ ਕੀਤੇ ਜਾ ਸਕਣ । ਸ੍ਰੀ ਨਿਸ਼ੰਕ ਨੇ ਐਨਆਈਓਐੱਸ ਨੂੰ ਕਿਹਾ ਕਿ ਉਹ ਆਪਣੀਆਂ ਪੁਸਤਕਾਂ ਦੇ ਪ੍ਰਕਾਸ਼ਨ ਲਈ ਰੀਸਾਈਕਲ ਕਾਗਜ਼ ਦੀ ਵਰਤੋਂ ਨਾ ਕਰਨ ਕਿਉਂਕਿ ਇਹ ਵਿਦਿਆਰਥੀਆਂ ਦੀ ਸਿਹਤ ਲਈ ਚੰਗਾ ਨਹੀਂ ਹੈ। ਉਨ੍ਹਾਂ ਐਨਆਈਓਐੱਸ ਨੂੰ ਕਿਹਾ ਕਿ ਉਹ ਆਪਣੀ ਬੁੱਕ ਪਬਲੀਕੇਸ਼ਨ ਲਈ ਸਿਰਫ ਤਾਜ਼ੇ ਕਾਗਜ਼ ਦੀ ਹੀ ਵਰਤੋਂ ਕਰਨ ।

ਮੰਤਰੀ ਨੇ ਕੋਵਿਡ-19 ਸੰਕਟ ਦੌਰਾਨ ਐਨਆਈਓਐੱਸ ਦੇ ਕੰਮ ਦੀ ਵੀ ਸਮੀਖਿਆ ਕੀਤੀ। ਐਨਆਈਓਐਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੇ ਵਿਦਿਆਰਥੀਆਂ ਲਈ ਚਾਰ ਚੈਨਲ ਚਲਾ ਰਹੇ ਹਨ, ਜਿਨ੍ਹਾਂ ਵਿਚੋਂ ਦੋ ਸੈਕੰਡਰੀ ਅਤੇ ਹਾਇਰ ਸੈਕੰਡਰੀ ਪੱਧਰ ਲਈ ਸਮਰਪਿਤ ਹਨ। ਐਨਆਈਓਐਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਹ ਹੁਣ ਆਪਣੇ ਵਿਦਿਆਰਥੀਆਂ ਨੂੰ ਹਫਤੇ ਦੇ ਅੰਤ ਵਾਲੇ ਦਿਨਾਂ ਸਮੇਤ ਰੋਜ਼ਾਨਾ 6 ਘੰਟੇ ਦੀ ਤਾਜ਼ਾ ਸਮੱਗਰੀ ਪ੍ਰਦਾਨ ਕਰ ਰਹੇ ਹਨ, ਜੋ ਕੋਵਿਡ -19 ਸੰਕਟ ਤੋਂ ਪਹਿਲਾਂ ਸਿਰਫ ਦੋ ਘੰਟੇ ਲਈ ਸੀ । ਉਨ੍ਹਾਂ ਨੇ ਮੰਤਰੀ ਜੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਈ-ਵਿਦਿਆ ਪ੍ਰੋਗਰਾਮ ਤਹਿਤ ਉਹ ਇਨ੍ਹਾਂ ਕਲਾਸਾਂ ਦੀਆਂ ਵੀਡੀਓ'ਜ ਵੀ ਦੀਕਸ਼ਾ ਪਲੇਟਫਾਰਮਾਂ ਤੇ ਮੁਹੱਈਆ ਕਰਵਾ ਰਹੇ ਹਨ। ਐਨਆਈਓਐਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਉਹ ਨੇੜਲੇ ਭਵਿੱਖ ਵਿੱਚ ਸੈਕੰਡਰੀ ਅਤੇ ਹਾਇਰ ਸੈਕੰਡਰੀ ਪੱਧਰ ਤੇ 6 ਨਵੇਂ ਕੋਰਸ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ।

ਐਨਆਈਓਐੱਸ ਦੇ ਅਧਿਕਾਰੀਆਂ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਉਟ ਆਫ਼ ਓਪਨ ਸਕੂਲਿੰਗ (ਐਨਆਈਓਐੱਸ) ਨੇ 14 ਜੂਨ, 2016 ਨੂੰ ਆਰਮੀ ਐਜੂਕੇਸ਼ਨਲ ਕੋਰ (ਏਈਸੀ) ਨਾਲ ਭਾਰਤੀ ਸੇਨਾ ਦੇ ਜਵਾਨਾਂ ਦੀਆਂ ਵਿੱਦਿਅਕ ਯੋਗਤਾਵਾਂ ਅਤੇ ਮਨੁੱਖੀ ਸਰੋਤ ਹਵਾਲੇ ਨੂੰ ਅਪਗ੍ਰੇਡ ਕਰਨ ਲਈ ਐਨਆਈਓਐੱਸ ਐਜੁਕੇਸ਼ਨ ਪ੍ਰੋਜੈਕਟ (ਐਨਈਪੀਆਈਏ) ਵਜੋਂ ਜਾਣੇ ਜਾਂਦੇ ਇਕ ਸਾਂਝੇ ਪ੍ਰੋਜੈਕਟ ਲਈ ਇਕ ਸਮਝੌਤਾ ਕੀਤਾ ਹੈ। ਉਹ ਹੁਣ ਐਨਈਪੀਆਈਏ ਕੋਰਸਾਂ ਲਈ ਹਿੰਦੀ ਅਨੁਵਾਦ 'ਤੇ ਕੰਮ ਕਰ ਰਹੇ ਹਨ ਤਾਂ ਜੋ ਇਹ ਵਧੇਰੇ ਵਿਦਿਆਰਥੀਆਂ ਤੱਕ ਪਹੁੰਚ ਸਕੇ ।.

ਸਿੱਖਿਆ ਮੰਤਰੀ ਨੇ ਐਨਆਈਓਐੱਸ ਵਿਚ ਖਾਲੀ ਪਈਆਂ ਅਸਾਮੀਆਂ ਦਾ ਵੀ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਸਾਰੀਆਂ ਖਾਲੀ ਅਸਾਮੀਆਂ ਜਲਦੀ ਤੋਂ ਜਲਦੀ ਭਰਨ ਦੇ ਨਿਰਦੇਸ਼ ਦਿੱਤੇ

--------------------------------

ਐਮਸੀ/ਏਕੇਜੇ



(Release ID: 1648320) Visitor Counter : 231