ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਇੰਸਪਾਇਅਰ (INSPIRE) ਫੈਕਲਟੀ ਫੈਲੋ ਮਾਈਕ੍ਰੋਐਲਗੇ ਤੋਂ ਘੱਟ ਲਾਗਤ ਵਾਲਾ ਬਾਇਓਡੀਜ਼ਲ ਵਿਕਸਿਤ ਕਰ ਰਹੇ ਹਨ
Posted On:
24 AUG 2020 12:09PM by PIB Chandigarh
ਫਾਸਿਲ ਈਂਧਣਾਂ ਦੀ ਖਪਤ ਦੌਰਾਨ, ਭਾਰਤ ਦੇ ਆਲ਼ੇ-ਦੁਆਲ਼ੇ ਦੇ ਵਿਸ਼ਾਲ ਸਮੁੰਦਰੀ ਵਾਤਾਵਰਣ ਵਿੱਚ ਰਹਿਣ ਵਾਲੇ ਐਲਗੇ ਦੀ ਈਂਧਣ ਸਮਰੱਥਾ ਅਗਿਆਤ ਹੀ ਰਹਿ ਜਾਂਦੀ ਹੈ।ਇਕ ਵਿਗਿਆਨੀ ਜੋ ਬਾਇਓਡੀਜ਼ਲ ਉਤਪਾਦਨ ਲਈ ਮਾਈਕਰੋਐਲਗੇ ਵਿੱਚ ਲਿਪਿਡ ਅਕਯੂਮੂਲੇਸ਼ਨ ਨੂੰ ਵਧਾਉਣ ਲਈ ਬਾਇਓਟੈਕਨੋਲੋਜੀ ਅਧਿਐਨ ਅਤੇ ਉਪਕਰਣਾਂ 'ਤੇ ਕੰਮ ਕਰ ਰਿਹਾ ਹੈ,ਦੇ ਯਤਨਾਂ ਸਦਕਾ ਸਮੁੰਦਰੀ ਮੂਲ ਦੇ ਮਾਈਕਰੋਐਲਗੇ ਤੋਂ ਘੱਟ ਲਾਗਤ ਵਾਲਾ ਬਾਇਓਡੀਜ਼ਲ ਜਲਦੀ ਹੀ ਇੱਕ ਹਕੀਕਤ ਨੂੰ ਬਦਲ ਸਕਦਾ ਹੈ।
ਪੈਟਰੋਲੀਅਮ ਅਧਾਰਤ ਈਂਧਣਾਂ ਦੀ ਤੇਜ਼ੀ ਨਾਲ ਹੋ ਰਹੀ ਕਮੀ ਨੂੰ ਮਹਿਸੂਸ ਕਰਦੇ ਹੋਏ, ਤਾਮਿਲਨਾਡੂ ਦੇ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ, ਤਿਰੂਚਿਰਾਪੱਲੀ ਦੇ ਡਾ. ਟੀ ਮਤਿਮਣੀ (Dr. T. Mathimani) ਨੇ ਅਖੁੱਟ ਅਤੇ ਟਿਕਾਊ ਸ੍ਰੋਤਾਂ ਤੋਂ ਵਿਕਲਪਿਕ ਈਂਧਣਾਂ ਦੀ ਖੋਜ ਸ਼ੁਰੂ ਕੀਤੀ। ਹਾਲਾਂਕਿ, ਹਾਲ ਹੀ ਵਿੱਚ ਵੱਖ ਵੱਖ ਕਿਸਮਾਂ ਦੇ ਜੈਵਿਕ ਈਂਧਣਾਂ ਦਾ ਪਤਾ ਲਗਾਇਆ ਗਿਆ ਹੈ ਪਰੰਤੂ ਇਨ੍ਹਾਂ ਦੇ ਉਤਪਾਦਨ ਲਈ ਮਾਈਕ੍ਰੋਐਲਗੇ ਦੇ ਉਪਯੋਗ ʼਤੇ ਦ੍ਰਿੜ੍ਹਤਾ ਨਾਲ ਵਿਚਾਰ ਕੀਤਾ ਗਿਆ ਹੈ ਕਿਉਂਕਿ ਉਹ ਹੋਰ ਬਾਇਓਫਿਊਲਜ਼ ਫੀਡਸਟੌਕ ਦੀ ਬਨਿਸਬਤ ਕਈ ਫਾਇਦੇ ਪ੍ਰਦਾਨ ਕਰਦੇ ਹਨ, ਅਤੇ ਟਿਕਾਊ ਈਂਧਣਾਂ ਦੇ ਇਸੇ ਰਸਤੇ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।
ਆਰਥਿਕ ਬਾਇਓਡੀਜ਼ਲ ਉਤਪਾਦਨ ਪ੍ਰਤੀ ਸਮੁੰਦਰੀ ਮਾਈਕ੍ਰੋ ਐਲਗੇ ਵਿੱਚ ਟ੍ਰਾਈਸਿਲੀਗਲਿਸਰੌਲ ਸਮੱਗਰੀ ਨੂੰ ਵਧਾਉਣ ਦੀਆਂ ਤਕਨੀਕਾਂ ਬਾਰੇ ਉਸ ਦੀ ਸਬਮਿਸ਼ਨ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਸੰਸਥਾਪਿਤ "ਇਨੋਵੇਸ਼ਨ ਇਨ ਸਾਇੰਸ ਪਰਸਯੂਟ ਫਾਰ ਇੰਸਪਾਇਅਰਡ ਰਿਸਰਚ (ਇੰਸਪਾਇਅਰ) ਫੈਕਲਟੀ ਫੈਲੋਸ਼ਿਪ ਮਿਲੀ।
ਇਸ ਅਵਾਰਡ ਦੁਆਰਾ ਸਮਰਥਿਤ ਅਤੇ 'ਕੀਮੋਸਫੀਅਰ' ਜਰਨਲ ਵਿੱਚ ਪ੍ਰਕਾਸਿਤ ਆਪਣੀ ਖੋਜ ਵਿੱਚ, ਡਾ. ਟੀ ਮਤਿਮਣੀ ਅਤੇ ਉਨ੍ਹਾਂ ਦੀ ਟੀਮ ਨੇ ਸਮੁੰਦਰੀ ਮਾਈਕ੍ਰੋਐਲਗੇ ਸਪੀਸੀਜ਼, ਪਿਕੋਕਲੋਰਮਐੱਸਪੀ, ਸੀਨੇਡੇਸਮਸ ਐੱਸਪੀ, ਕਲੋਰੇਲਾ ਐੱਸਪੀ ਨਾਮਕ ਸਮੁੰਦਰੀ ਮਾਈਕ੍ਰੋਐਲਗਲ ਸਪੀਸਿਜ਼ ਦੇ ਪ੍ਰਮੁੱਖਸਟਰੇਇਨ ਨੂੰ ਬਾਇਓਡੀਜ਼ਲ ਉਤਪਾਦਨ ਲਈ ਕੁੱਲ ਜੈਵਿਕ ਕਾਰਬਨ ਸਮੱਗਰੀ, ਅਤੇ ਟ੍ਰਾਈਸਿਲੇਗਲਿਸਰਾਈਡਸ (TAG) ਸਮੱਗਰੀ ਦੇ ਸੰਦਰਭ ਵਿੱਚ ਉਨ੍ਹਾਂ ਦੀ ਸੰਭਾਵਨਾ ਲਈ ਤਮਿਲ ਨਾਡੂ ਦੇ ਤਟਵਰਤੀ ਇਲਾਕਿਆਂ ਤੋਂ ਅਲੱਗ ਕਰ ਦਿੱਤਾ ਹੈ।
ਉਹ ਹੁਣ ਆਪਣੇ ਮਲਟੀਪਲ ਬਾਇਓਟੈਕਨੋਲੋਜੀਕਲ ਸਮਰੱਥਾਵਾਂ ਅਤੇ ਸਵਿੱਚੇਬਲ ਪੋਲਰਿਟੀ ਸੌਲਵੈਂਟ (ਐੱਸਪੀਐੱਸ) ਸਿਸਟਮ ਅਧਾਰਤ ਲਿਪਿਡ ਨਿਚੋੜਨ ਲਈ ਦੂਜੇ ਮਾਈਕ੍ਰੋਐਲਗਲ ਉਮੀਦਵਾਰਾਂ 'ਤੇ ਫੋਕਸ ਕਰ ਰਹੇ ਹਨ। ਐੱਸਪੀਐੱਸ ਇੱਕ ਊਰਜਾ-ਕੁਸ਼ਲ ਸਵਿੱਚੇਬਲ ਸੋਲਵੈਂਟ ਹੈ ਜਿਸ ਨੂੰ ਕਿਸੇ ਵੀ ਥਰਮਲ ਪ੍ਰਕਿਰਿਆ ਤੋਂ ਬਗੈਰ ਮੁੜ ਪ੍ਰਾਪਤ ਕੀਤਾ ਜਾ ਸਕਦਾਹੈ ਅਤੇ ਇਸ ਨੂੰ ਵਾਤਾਵਰਣ ʼਤੇ ਕੋਈ ਅਸਰ ਨਾ ਕਰਨ ਵਾਲੇ ਐਲਗਲ ਲਿਪਿਡ ਕੱਢਣ ਲਈ ਗ੍ਰੀਨ ਸੋਲਵੈਂਟ ਦੇ ਰੂਪ ਵਿੱਚ ਦੁਬਾਰਾ ਵਰਤਿਆ ਜਾ ਸਕਦਾ ਹੈ। ਬਾਇਓਡੀਜ਼ਲ ਦੇ ਉਤਪਾਦਨ ਨੂੰ ਵਧਾਉਣ ਲਈ ਟੀਏਜੀਇਕੱਤਰ ਕਰਨ ਵਾਸਤੇ ਮੈਟਾਬੋਲਿਕ ਇੰਜੀਨੀਅਰਿੰਗ ਦ੍ਰਿਸ਼ਟੀਕੋਣਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ, ਅਤੇ ਚੁੰਬਕੀ ਨੈਨੋ ਕੰਪੋਜ਼ਿਟ (ਐੱਮਐੱਨਸੀ) ਦਾ ਉਪਯੋਗ ਕਈ ਪ੍ਰਕਾਰ ਦੇ ਐਲਗਲ ਡੀਵਾਟਰਿੰਗ ਦੇ ਕਈ ਸਾਈਕਲਜ਼ ਲਈ ਕੀਤਾ ਜਾ ਸਕਦਾ ਹੈ, ਅਤੇ ਬਾਇਓਡੀਜ਼ਲ ਉਤਪਾਦਨ ਲਾਗਤ ਨੂੰ ਮਹੱਤਵਪੂਰਨ ਰੂਪ ਵਿੱਚ ਘੱਟ ਕਰਨ ਲਈ ਇਸ ਦਾ ਟ੍ਰੀਟਿਡ ਕਲਚਰ ਸਸਪੈਨਸ਼ਨ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਬਾਇਓਡੀਜ਼ਲ ਦੇ ਟਿਕਾਊ ਅਤੇ ਘੱਟ ਲਾਗਤ ਵਾਲੇ ਉਤਪਾਦਨ ਲਈ ਉਨ੍ਹਾਂ ਦੇ ਅਧਿਐਨ ਵਿੱਚ ਇਨ੍ਹਾਂ ਤਿੰਨ ਦ੍ਰਿਸ਼ਟੀਕੋਣਾਂ ʼਤੇ ਵਿਚਾਰ ਕੀਤਾ ਜਾਵੇਗਾ।
ਸਮੂਹ ਇੱਕ ਰੋਡਮੈਪ ਤਿਆਰ ਕਰੇਗਾ ਜਿਸ ਦੁਆਰਾ ਵਣਜਿਕ ਤੌਰ ʼਤੇ ਬਾਇਓਡੀਜ਼ਲ ਦਾ ਉਤਪਾਦਨ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਇੱਕ ਊਰਜਾ ਬਜ਼ਾਰ ਵਿੱਚ ਨਿਰੰਤਰ ਰੱਖਿਆ ਜਾ ਸਕਦਾ ਹੈ।
[ਪਬਲੀਕੇਸ਼ਨ ਲਿੰਕਸ: DOI: 10.1016/j.chemosphere.2019.125079DOI: 10.1016/j.bcab.2019.101179
ਵਧੇਰੇ ਜਾਣਕਾਰੀ ਲਈ ਡਾ. ਟੀ ਮਤਿਮਣੀ ਨਾਲ ਸੰਪਰਕ ਕਰੋ (mathimanit@yahoo.com).]
*****
ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)
(Release ID: 1648231)
Visitor Counter : 178