ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਮੀਡੀਆ ਪ੍ਰੋਡਕਸ਼ਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ
Posted On:
23 AUG 2020 12:41PM by PIB Chandigarh
ਮੀਡੀਆ ਪ੍ਰੋਡਕਸ਼ਨ ਇੱਕ ਪ੍ਰਮੁੱਖ ਆਰਥਿਕ ਗਤੀਵਿਧੀ ਹੈ, ਜਿਸ ਨੇ ਸਾਡੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ-GDP) ਵਿੱਚ ਵੱਡਾ ਯੋਗਦਾਨ ਪਾਇਆ ਹੈ। ਕੋਵਿਡ–19 ਦੀ ਮੌਜੂਦਾ ਮਹਾਮਾਰੀ ਦੇ ਚਲਦਿਆਂ, ਮੀਡੀਆ ਪ੍ਰੋਡਕਸ਼ਨ ਗਤੀਵਿਧੀਆਂ ਵਿੱਚ ਸ਼ਾਮਲ ਵਿਭਿੰਨ ਸਬੰਧਿਤ ਧਿਰਾਂ ਦੁਆਰਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਉਚਿਤ ਕਦਮ ਉਠਾਉਣੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਅਪਰੇਸ਼ਨਸ ਤੇ ਗਤੀਵਿਧੀਆਂ ਮੁੜ–ਸ਼ੁਰੂ ਕਰਨਾ/ਆਯੋਜਿਤ ਕਰਨਾ ਅਹਿਮ ਹਨ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਲਾਹ ਨਾਲ ਮੀਡੀਆ ਪ੍ਰੋਡਕਸ਼ਨ ਲਈ ਰੋਕਥਾਮ ਦੇ ਉਪਾਵਾਂ ਬਾਰੇ ‘ਮਿਆਰੀ ਸੰਚਾਲਨ ਪ੍ਰਕਿਰਿਆ’ (SoPs – ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰਸ) ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਨਵੀਂ ਦਿੱਲੀ ’ਚ ਜਾਰੀ ਕੀਤਾ। ਇਨ੍ਹਾਂ ਮਾਰਗ–ਦਰਸ਼ਕ ਸਿਧਾਂਤਾਂ ਦੀਆਂ ਝਲਕੀਆਂ ਵਿੱਚ ਉਹ ਆਮ ਸਿਧਾਂਤ ਸ਼ਾਮਲ ਹਨ, ਜੋ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਦਿੱਤੇ ਗਏ ਹਨ ਅਤੇ ਇਨ੍ਹਾਂ ਵਿੱਚ ਗ਼ੈਰ–ਜ਼ਰੂਰੀ ਗਤੀਵਿਧੀਆਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਕੋਵਿਡ–19 ਦੇ ਕੰਟੇਨਮੈਂਟ ਜ਼ੋਨ ਵਿੱਚ ਇਜਾਜ਼ਤ ਨਹੀਂ ਹੈ, ਵਧੇਰੇ ਖ਼ਤਰੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵਧੇਰੇ ਸਾਵਧਾਨੀਆਂ ਰੱਖਣੀਆਂ ਹੋਣਗੀਆਂ, ਫ਼ੇਸ ਕਵਰਸ/ਮਾਸਕਸ ਦੀ ਵਰਤੋਂ ਵੀ ਕਰਨੀ ਹੋਵੇਗੀ, ਵਾਰ–ਵਾਰ ਹੱਥ ਧੋਣੇ ਹੋਣਗੇ, ਹੈਂਡ ਸੈਨੇਟਾਈਜ਼ਰਸ ਆਦਿ ਦੀ ਵਿਵਸਥਾ ਰੱਖਣੀ ਹੋਵੇਗੀ ਤੇ ਮੀਡੀਆ ਪ੍ਰੋਡਕਸ਼ਨ ਨਾਲ ਸਬੰਧਿਤ ਸਾਹ ਲੈਣ–ਛੱਡਣ ਦੇ ਸ਼ਿਸ਼ਟਾਚਾਰਾਂ ਦਾ ਖ਼ਾਸ ਤੌਰ ਉੱਤੇ ਖ਼ਿਆਲ ਰੱਖਣਾ ਹੋਵੇਗਾ।
ਮੰਤਰਾਲੇ ਨੇ ਇਸ ਖੇਤਰ ਵਿੱਚ ਅਧਿਸੂਚਿਤ ਅੰਤਰਰਾਸ਼ਟਰੀ ਪਿਰਤਾਂ ਨੂੰ ਧਿਆਨ ’ਚ ਰੱਖਦਿਆਂ ਆਮ ਮਿਆਰੀ ਸੰਚਾਲਨ ਪ੍ਰਕਿਰਿਆ ਦਾ ਸੂਤਰੀਕਰਣ ਕੀਤਾ ਹੈ; ਜਿਵੇਂ ਕਿ ਸਰੀਰਕ ਦੂਰੀ, ਸ਼ੂਟਿੰਗ ਵਾਲੀਆਂ ਥਾਵਾਂ ਉੱਤੇ ਨਿਰਧਾਰਿਤ ਪ੍ਰਵੇਸ਼ ਅਤੇ ਬਾਹਰ ਜਾਣ ਦੇ ਨਿਰਦੇਸ਼, ਸੈਨੀਟਾਈਜ਼ੇਸ਼ਨ, ਸਟਾਫ਼ ਦੀ ਸੁਰੱਖਿਆ, ਸੰਪਰਕ ਘੱਟ ਤੋਂ ਘੱਟ ਅਤੇ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਯਾਤਰਾ ਬਾਰੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ – ਕੁਆਰੰਟੀਨ / ਏਕਾਂਤਵਾਸ ਸਮੇਤ। ਅੰਤਰਰਾਸ਼ਟਰੀ ਪਿਰਤਾਂ ਅਨੁਸਾਰ ਕੈਮਰੇ ਦੇ ਸਾਹਮਣੇ ਮੌਜੂਦ ਕਲਾਕਾਰਾਂ ਨੂੰ ਛੱਡ ਕੇ ਬਾਕੀ ਸਾਰੇ ਕਲਾਕਾਰਾਂ ਤੇ ਅਮਲੇ ਲਈ ਫ਼ੇਸ ਮਾਸਕ ਕਾਨੂੰਨੀ ਤੌਰ ’ਤੇ ਲਾਜ਼ਮੀ ਹਨ।

ਸਾਰੇ ਰਾਜਾਂ ਤੇ ਹੋਰ ਸਬੰਧਿਤ ਧਿਰਾਂ ਅਤੇ ਰਾਜ ਸਰਕਾਰਾਂ ਦੁਆਰਾ ਮੀਡੀਆ ਪ੍ਰੋਡਕਸ਼ਨ ਮੁੜ ਸ਼ੁਰੂ ਕਰਦੇ ਸਮੇਂ ਮਾਰਗ–ਦਰਸ਼ਕ ਸਿਧਾਂਤ ਅਤੇ ਮਿਆਰੀ ਸੰਚਾਲਨ ਪ੍ਰਕਿਰਿਆ ਦੀ ਵਰਤੋਂ ਕੀਤੀ ਜਾ ਸਕਦੀ ਹੈ।


ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਦਿਸ਼ਾ–ਨਿਰਦੇਸ਼ ਜਾਰੀ ਕਰਦਿਆਂ ਕਿਹਾ ‘ਮਿਆਰੀ ਸੰਚਾਲਨ ਪ੍ਰਕਿਰਿਆ’ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਤਿਆਰ ਕੀਤੀ ਗਈ ਹੈ। ਇਸ ਨਾਲ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ, ਜੋ ਕਿ ਕੋਰੋਨਾ–ਵਾਇਰਸ ਕਾਰਨ ਪਿਛਲੇ ਲਗਭਗ 6 ਮਹੀਨਿਆਂ ਤੋਂ ਪ੍ਰਭਾਵਿਤ ਰਿਹਾ ਹੈ ਅਤੇ ਲੋਕ ਮੰਤਰਾਲੇ ਦੇ ਇਸ ਕਦਮ ਦਾ ਸੁਆਗਤ ਕਰਨਗੇ।’ ਸ਼੍ਰੀ ਜਾਵਡੇਕਰ ਨੇ ਇਹ ਵੀ ਕਿਹਾ ਕਿ ਇਹ ਕਦਮ ਅਰਥਵਿਵਸਥਾ ਨੂੰ ਉੱਪਰ ਉਠਾਉਣ ਦੇ ਉਦੇਸ਼ ਨਾਲ ਵੀ ਉਠਾਇਆ ਗਿਆ ਹੈ ਕਿਉਂਕਿ ਫ਼ਿਲਮ ਤੇ ਟੈਲੀਵਿਜ਼ਨ ਖੇਤਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ।
ਮੰਤਰੀ ਨੇ ਆਸ ਪ੍ਰਗਟਾਈ ਕਿ ਸਾਰੇ ਰਾਜ ਮਿਆਰੀ ਸੰਚਾਲਨ ਪ੍ਰਕਿਰਿਆ ਨੂੰ ਪ੍ਰਵਾਨ ਕਰ ਕੇ ਇਸ ਨੂੰ ਲਾਗੂ ਕਰਨਗੇ ਅਤੇ ਲੋੜ ਅਨੁਸਾਰ ਇਸ ਵਿੱਚ ਹੋਰ ਸ਼ਰਤਾਂ ਵੀ ਜੋੜਨਗੇ। ਇਹ ਮਿਆਰੀ ਸੰਚਾਲਨ ਪ੍ਰਕਿਰਿਆ ਸਿਹਤ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਦੀ ਸਲਾਹ ਨਾਲ ਜਾਰੀ ਕੀਤੀ ਗਈ ਹੈ।
ਵਿਸਤ੍ਰਿਤ ਮਿਆਰੀ ਸੰਚਾਲਨ ਪ੍ਰਕਿਰਿਆ ਦੇਖਣ ਲਈ ਨਿਮਨਲਿਖਤ ਲਿੰਕ ਉੱਤੇ ਕਲਿੱਕ ਕਰੋ:
https://mib.gov.in/sites/default/files/SOP%20on%20Media%20Production%2021%20Aug%202020%20%281%29.pdf
***
ਸੌਰਭ ਸਿੰਘ
(Release ID: 1648059)
Read this release in:
Urdu
,
English
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam