ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਦੁਆਰਾ ਗ਼ਾਜ਼ੀਆਬਾਦ ’ਚ ਐੱਨਡੀਆਰਐੱਫ ਦੀ 8ਵੀਂ ਬਟਾਲੀਅਨ ਦੇ ਸੈਂਟਰ ਵਿੱਚ 10–ਬਿਸਤਰਿਆਂ ਦੇ ਹਸਪਤਾਲ ਦਾ ਉਦਘਾਟਨ

ਇਹ ਹਸਪਤਾਲ ਰਾਸ਼ਟਰੀ ਐੱਨਡੀਆਰਐੱਫ ਦੇ ਤਾਲਮੇਲ ਨਾਲ ਸੀਐੱਸਆਈਆਰ-ਸੈਂਟਰਲ ਬਿਲਡਿੰਗ ਰਿਸਰਚ ਇੰਸਟੀਟਿਊਟ, ਰੁੜਕੀ ਦੁਆਰਾ ਸਥਾਪਿਤ ਕੀਤਾ ਗਿਆ ਹੈ

ਡਾ. ਹਰਸ਼ ਵਰਧਨ: ‘ਇਹ ਇੱਕ ਆਧੁਨਿਕ, ਟਿਕਾਊ, ਛੇ ਇੰਸਟਾਲ ਕਰਨ ਯੋਗ, ਸੁਰੱਖਿਅਤ ਤੇ ਭੂਗੋਲਿਕ ਤੌਰ ਉੱਤੇ ਹਰ ਮੌਸਮ ਦੇ ਅਨੁਕੂਲ ਤੇ ਤੇਜ਼ੀ ਨਾਲ ਤੈਨਾਤ ਕੀਤੀ ਜਾਣ ਵਾਲੀ ਟੈਕਨੋਲੋਜੀ ਹੈ ਜੋ ‘ਤਬਾਹੀ ਤੋਂ ਬਾਅਦ ਹਾਲਾਤ ਮੁੜ ਸੁਖਾਵੇਂ ਕਰਨ ਦੇ ਪੜਾਅ ਦੇ ਨਾਲ–ਨਾਲ ਲੰਬਾ ਸਮਾਂ ਚਲਣ ਵਾਲੀ ਮਹਾਮਾਰੀ ਜਾਂ ਐਮਰਜੈਂਸੀ ਸਥਿਤੀ’ ਲਈ ਲਾਹੇਵੰਦ ਹੈ ”

ਡਾ. ਹਰਸ਼ ਵਰਧਨ: “ਦੇਸ਼ ਕੋਲ ਹੁਣ ਰੋਜ਼ਾਨਾ 10 ਲੱਖ ਤੋਂ ਵੱਧ ਕੋਵਿਡ–19 ਟੈਸਟ ਕਰਨ ਦੀ ਸਮਰੱਥਾ ਹੈ ”

“ਕੋਵਿਡ–19 ਵੈਕਸੀਨ ਲਈ ਤਿੰਨ ਉਮੀਦਵਾਰ ਪੜਾਅਵਾਰ ਪਰੀਖਣਾਂ ਦੇ ਅਗਲੇਰੇ ਪੜਾਵਾਂ ਵਿੱਚ ਹਨ ”—ਡਾ. ਹਰਸ਼ ਵਰਧਨ

Posted On: 22 AUG 2020 8:20PM by PIB Chandigarh

ਇੱਕ ਆਧੁਨਿਕ, ਟਿਕਾਊ, ਪੋਰਟੇਬਲ, ਤੇਜ਼ਰਫ਼ਤਾਰ ਨਾਲ ਇੰਸਟਾਲ ਕਰਨਯੋਗ, ਸੁਰੱਖਿਅਤ ਅਤੇ ਬਦਲਦੇ ਮੌਸਮ ਦੇ ਅਨੁਕੂਲ 10ਬਿਸਤਰਿਆਂ ਵਾਲੇ ਆਰਜ਼ੀ ਹਸਪਤਾਲ ਦਾ ਉਦਘਾਟਨ ਅੱਜ ਕੇਂਦਰੀ ਮੰਤਰੀ (ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ) ਡਾ. ਹਰਸ਼ ਵਰਧਨ ਨੇ ਗ਼ਾਜ਼ੀਆਬਾਦ ਸਥਿਤ ਐੱਨਡੀਆਰਐੱਫ਼ ਦੀ 8ਵੀਂ ਬਟਾਲੀਅਨ ਦੇ ਕੇਂਦਰ ਚ ਕੀਤਾ। ਇਹ ਆਰਜ਼ੀ ਹਸਪਤਾਲ ਸੀਐੱਸਆਈਆਰ ਦੇ ਰੁੜਕੀ ਸਥਿਤ ਸੈਂਟਰਲ ਬਿਲਡਿੰਗ ਰਿਸਰਚ ਇੰਸਟੀਟਿਊਟਦੁਆਰਾ ਗ੍ਰਹਿ ਮੰਤਰਾਲੇ ਦੀ ਨੈਸ਼ਨਲ ਡਿਜ਼ਾਸਟਰ ਰੈਸਪੌਂਸ ਫ਼ੋਰਸ’ (ਐੱਨਡੀਆਰਐੱਫ਼) ਦੇ ਤਾਲਮੇਲ ਨਾਲ ਪ੍ਰਦਰਸ਼ਨ ਦੇ ਉਦੇਸ਼ ਦੇ ਨਾਲਨਾਲ ਐੱਨਡੀਆਰਐੱਫ ਦੀ ਵਰਤੋਂ ਹਿਤ ਸਥਾਪਿਤ ਕੀਤਾ ਗਿਆ ਹੈ। ਇਹ ਲੰਬਾ ਸਮਾਂ ਚਲਣ ਵਾਲੀ ਮਹਾਮਾਰੀ ਜਾਂ ਹੰਗਾਮੀ ਹਾਲਤ ਵਿੱਚ ਵਰਤੋਂ ਸਮੇਤ ਤਬਾਹੀ ਤੋਂ ਬਾਅਦ ਹਾਲਾਤ ਸੁਖਾਵੇਂ ਬਣਾਉਣ ਦੇ ਪੜਾਅ ਵੇਲੇ ਵਰਤਿਆ ਜਾਵੇਗਾ। ਇਸ ਮੌਕੇ ਡਾ. ਸ਼ੇਖਰ ਮੈਂਡੇ, ਡੀਜੀ, ਸੀਐੱਸਆਈਆਰ; ਸ੍ਰੀ ਐੱਸ.ਐੱਨ. ਪ੍ਰਧਾਨ, ਡੀਜੀ, ਐੱਨਡੀਆਰਐੱਫ; ਡਾ. ਗੋਪਾਲਕ੍ਰਿਸ਼ਨਨ, ਡਾਇਰੈਕਟਰ ਸੀਐੱਸਆਈਆਰ-ਸੀਬੀਆਰਆਈ ਤੇ ਹੋਰ ਪਤਵੰਤ ਸੱਜਣ ਮੌਜੂਦ ਸਨ।

 

ਡਾ. ਹਰਸ਼ ਵਰਧਨ ਨੇ ਇਸ ਆਰਜ਼ੀ ਹਸਪਤਾਲ ਦੀਆਂ ਕਈ ਯੂਨਿਟਾਂ ਦੇਖੀਆਂ, ਹਸਪਤਾਲ ਦੇ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਪ੍ਰਦਰਸ਼ਨੀ, ਫ਼ੋਟੋ ਗੈਲਰੀ ਅਤੇ ਡਿੱਗੇਢੱਠੇ ਢਾਂਚੇ, ਖੋਜ ਤੇ ਰਾਹਤ ਕਾਰਜਾਂ ਦੇ ਪ੍ਰਦਰਸ਼ਨ ਨੂੰ ਵੀ ਦੇਖਿਆ। ਬਾਅਦ ਚ ਉਨ੍ਹਾਂ ਇਸ ਮੌਕੇ ਇੱਕ ਪੌਦਾ ਵੀ ਲਾਇਆ।

 

 

ਇਸ ਮੌਕੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ, ‘ਇਹ ਆਰਜ਼ੀ ਹਸਪਤਾਲ ਸਮਾਧਾਨ ਰਹਿਣ ਦੇ ਇੱਕ ਸੁਵਿਧਾਜਨਕ ਮਾਹੌਲ ਵਿੱਚ ਪੂਰੀ ਸੁਰੱਖਿਆ ਨਾਲ ਬੁਨਿਆਦੀ ਸਿਹਤਸੰਭਾਲ਼ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ 20 ਸਾਲਾਂ ਦੇ ਲੰਮੇ ਸਮੇਂ ਤੱਕ ਚਲ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ,‘ਇਹ ਇੱਕ ਆਧੁਨਿਕ, ਟਿਕਾਊ, ਤੇਜ਼ੀ ਨਾਲ ਇੰਸਟਾਲ ਕਰਨ ਯੋਗ, ਸੁਰੱਖਿਅਤ, ਹਰ ਸਥਾਨ ਤੇ ਕੰਮ ਆਉਣ ਵਾਲੀ ਤੇ ਹਰ ਮੌਸਮ ਵਿੱਚ ਸਥਾਪਿਤ ਕੀਤੀ ਜਾਣ ਵਾਲੀ ਟੈਕਨੋਲੋਜੀ ਹੈ ਜੋ ਤਬਾਹੀ ਤੋਂ ਬਾਅਦ ਮਾਹੌਲ ਮੁੜ ਸੁਖਾਵਾਂ ਕਰਨ ਅਤੇ ਮਹਾਮਾਰੀ ਜਾਂ ਹੰਗਾਮੀ ਹਾਲਤ ਲਈ ਲਾਹੇਵੰਦ ਹੋਵੇਗੀ।

 

 

ਮੰਤਰੀ ਨੇ ਇਹ ਵੀ ਦੱਸਿਆ ਕਿ ਦੇਸ਼ ਕੋਲ ਹੁਣ ਰੋਜ਼ਾਨਾ ਕੋਵਿਡ19 ਦੇ 10 ਲੱਖ ਤੋਂ ਵੱਧ ਟੈਸਟ ਕਰਨ ਦੀ ਸਮਰੱਥਾ ਹੈ ਅਤੇ 1,500 ਤੋਂ ਵੱਧ ਲੈਬੋਰੇਟਰੀਜ਼ ਹਨ। ਉਨ੍ਹਾਂ ਕਿਹਾ ਕਿ ਤਿੰਨ ਵੈਕਸੀਨ ਉਮੀਦਵਾਰਾਂ ਉੱਤੇ ਇਸ ਵੇਲੇ ਕੰਮ ਚਲ ਰਿਹਾ ਹੈ ਤੇ ਉਹ ਪ੍ਰੀਖਣਾਂ ਦੇ ਅਗਲੇਰੇ ਪੜਾਵਾਂ ਉੱਤੇ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਆਪਣੇ ਪਰੀਖਣਾਂ ਦੇ ਤੀਜੇ ਗੇੜ ਵਿੱਚ ਹੈ। ਡਾ. ਹਰਸ਼ ਵਰਧਨ ਨੇ ਆਸ ਪ੍ਰਗਟਾਈ ਕਿ ਇਹ ਪੜਾਅਵਾਰ ਪਰੀਖਣ ਖ਼ਤਮ ਹੋਣ ਦੇ ਛੇਤੀ ਬਾਅਦ ਸਾਡੇ ਦੇਸ਼ ਕੋਲ ਇੱਕ ਵੈਕਸੀਨ ਹੋਵੀ।

 

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ. ਮੈਂਡੇ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ, ਸੀਐੱਸਆਈਆਰ ਦੀਆਂ ਲੈਬੋਰੇਟਰੀਜ਼, ਭਾਵ ਸੀਐੱਸਆਈਆਰ-ਸੈਂਟਰਲ ਬਿਲਡਿੰਗ ਰਿਸਰਚ ਇੰਸਟੀਟਿਊਟ (ਸੀਐੱਸਆਈਆਰ-CBRI), ਰੁੜਕੀ ਅਤੇ ਸੀਐੱਸਆਈਆਰਸਟਰੱਕਚਰਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਸਆਈਆਰ-SERC) ਨੇ ਇੱਕ ਆਰਜ਼ੀ ਹਸਪਤਾਲ ਦੀ ਧਾਰਨਾ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਵਿੱਚ ਤਬਾਹੀ ਤੋਂ ਬਾਅਦ ਆਸਰਾ ਲੈਣ ਦੇ ਡਿਜ਼ਾਇਨ ਮੁਤਾਬਕ ਸੋਧਾਂ ਕੀਤੀਆਂ। ਇਸ ਲੈਬਾਰੇਟਰੀ ਨੇ ਫ਼ੋਲਡ ਹੋਣ ਯੋਗ ਅਤੇ ਫ਼੍ਰੇਮਯੁਕਤ ਸਟੀਲ ਦਾ ਢਾਂਚਾ ਤਿਆਰ ਕੀਤਾ, ਇਹ ਅਜਿਹਾ ਹੈ ਕਿ ਇੱਕ ਇਕੱਲਾ ਵਿਅਕਤੀ ਵੀ ਆਪਣੇ ਮੋਢੇ ਉੱਤੇ ਦੋ ਫ਼੍ਰੇਮ ਚੁੱਕ ਸਕਦਾ ਹੈ ਤੇ ਉਨ੍ਹਾਂ ਨੂੰ ਕਿਸੇ ਵੀ ਸਥਾਨ ਉੱਤੇ ਰੱਖ ਕੇ ਬਹੁਤਾ ਸਮਾਂ ਨਾ ਗੁਆਏ ਜੋੜ ਸਕਦਾ ਹੈ। ਇੱਕ ਪੂਰੀ ਤਰ੍ਹਾਂ ਤਿਆਰ ਉੱਚਟੈਕਨੋਲੋਜੀ ਦੇ ਪੱਧਰ ਨੂੰ ਹਾਸਲ ਕਰਨ ਵੱਲ ਵਧਦਿਆਂ, ਇਹ ਫ਼ੈਸਲਾ ਕੀਤਾ ਗਿਆ ਕਿ ਸੀਐੱਸਆਈਆਰ-CBRI ਦੁਆਰਾ ਗ਼ਾਜ਼ੀਆਬਾਦ ਸਥਿਤ ਐੱਨਡੀਆਰਐੱਫ ਦੀ 8ਵੀਂ ਬਟਾਲੀਅਨ ਵਿਖੇ ਇੱਕ ਮਾਡਿਊਲਰ ਸ਼ਕਲ ਵਿੱਚ 10ਬਿਸਤਰਿਆਂ ਦੀ ਇੱਕ ਸੁਵਿਧਾ ਸਥਾਪਿਤ ਕਰ ਕੇ ਇਸ ਆਰਜ਼ੀ ਹਸਪਤਾਲ ਧਾਰਨਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

 

ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਸ੍ਰੀ ਐੱਸ.ਐੱਨ. ਪ੍ਰਧਾਨ ਨੇ ਦੱਸਿਆ ਕਿ ਸੀਐੱਸਆਈਆਰ-ਸੀਬੀਆਰਆਈ ਅਤੇ ਐੱਨਡੀਆਰਐੱਫ ਨੇ ਮਿਲ ਕੇ ਪੂਰੀ ਇੱਕਜੁਟਤਾ ਨਾਲ 3 ਦਿਨਾਂ ਵਿੱਚ ਇਸ ਢਾਂਚੇ ਦੀ ਅਸੈਂਬਲੀ ਨੂੰ ਮੁਕੰਮਲ ਕੀਤਾ। ਇਸ ਦਾ ਨਾਂਅ ਕਰੁਣਾ ਭਵਨਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਅਦ , ਐੱਨਡੀਆਰਐੱਫ ਨੇ ਇਸ ਹਸਪਤਾਲ ਦੇ ਬਾਹਰਲੇ ਪਾਸੇ ਸਮੇਤ ਇਸ ਦਾ ਸਮੁੱਚਾ ਢਾਂਚਾ ਮੁਕੰਮਲ ਕੀਤਾ ਹੈ।

 

ਸ੍ਰੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਨੈਸ਼ਨਲ ਡਿਜ਼ਾਸਟਰ ਰੈਸਪੌਂਸ ਫ਼ੋਰਸ’ (ਐੱਨਡੀਆਰਐੱਫ) ਇੱਕ ਬਹੁਅਨੁਸ਼ਾਸਨੀ, ਹਾਈਟੈੱਕ ਮਾਹਿਰਾਨਾ ਬਲ ਹੈ ਜੋ ਆਫ਼ਤਾਂ ਮੌਕੇ ਸਰਗਰਮ ਹੋਣ ਲਈ ਪੂਰੀ ਤਰ੍ਹਾਂ ਸਿੱਖਿਅਤ ਹੈ। ਐੱਨਡੀਆਰਐੱਫ ਨੇ ਬਹੁਤ ਵਾਰ ਕਿਸੇ ਵੀ ਤਬਾਹੀ ਜਾਂ ਆਫ਼ਤ ਮੌਕੇ ਆਪਣੇ ਦ੍ਰਿੜ੍ਹ ਇਰਾਦੇ ਨੂੰ ਸਿੱਧ ਕੀਤਾ ਹੈ ਤੇ ਭਾਰਤ ਵਿੱਚ ਤਬਾਹੀ ਕਾਰਨ ਹੋਣ ਵਾਲੇ ਖ਼ਤਰੇ ਨੂੰ ਘਟਾਇਆ ਹੈ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਨੇ ਜਨਵਰੀ 2020 ਤੋਂ ਹੀ ਐੱਨਡੀਆਰਐੱਫ ਨੇ ਕੋਵਿਡ19 ਮਹਾਮਾਰੀ ਦੀ ਸਥਿਤੀ ਨਾਲ ਨਿਪਟਣ ਲਈ ਬਹੁਤ ਜ਼ਿਆਦਾ ਯੋਗਦਾਨ ਪਾਹਿਆ ਹੈ। ਐੱਨਡੀਆਰਐੱਫ ਨੇ ਵਿਭਿੰਨ ਕੌਮਾਂਤਰੀ ਹਵਾਈ ਅੱਡਿਆਂ, ਜ਼ਮੀਨੀ ਬੰਦਰਗਾਹਾਂ ਤੇ ਸਮੁੰਦਰੀ ਬੰਦਰਗਾਹਾਂ ਉੱਤੇ ਸੁਰੱਖਿਆ, ਏਅਰਲਾਈਨਜ਼, ਕਾਰਗੋ ਹੈਂਡਲਰਜ਼, ਇਮੀਗ੍ਰੇਸ਼ਨ ਆਦਿ ਸਮੇਤ ਸਾਰੀਆਂ ਸਬੰਧਤ ਧਿਰਾਂ ਦੇ ਕਰਮਚਾਰੀਆਂ ਨੂੰ ਸਿੱਖਿਅਤ ਕਰਨ ਦੀਆਂ 473 ਮੁਹਿੰਮਾਂ ਨੂੰ ਅੰਜਾਮ ਦਿੱਤਾ ਹੈ।

 

ਇਸ ਨੇ ਸਾਰੇ ਰਾਜਾਂ ਦੇ ਨਾਗਰਿਕਾਂ ਲਈ ਕੋਵਿਡ19 ਬਾਰੇ ਕਈ ਜਾਗਰੂਕਤਾ ਤੇ ਸੰਵੇਦਨਸ਼ੀਲਤਾ ਪ੍ਰੋਗਰਾਮ ਵੀ ਕੀਤੇ ਹਨ, ਜਿਨ੍ਹਾਂ ਦਾ ਲਾਭ ਸਾਡੇ ਕਰੋੜਾਂ ਨਾਗਰਿਕਾਂ ਨੂੰ ਹੋਇਆ ਹੈ। ਸਿਖਲਾਈ ਅਤੇ ਜਾਗਰੂਕਤਾ ਪੈਦਾ ਕਰਨ ਦੀਆਂ ਮੁਹਿੰਮਾਂ ਤੋਂ ਇਲਾਵਾ, ਐੱਨਡੀਆਰਐੱਫ ਮਹਾਮਾਰੀ ਨਾਲ ਨਿਪਟਦੇ ਸਮੇਂ ਕਈ ਪੱਖਾਂ ਵਿੱਚ ਰਾਜ ਸਰਕਾਰਾਂ ਦੀ ਮਦਦ ਵੀ ਕਰਦਾ ਰਿਹਾ ਹੈ।

 

ਗ਼ਾਜ਼ੀਆਬਾਦ ਸਥਿਤ ਇਸ ਪ੍ਰਣਾਲੀ ਦੀਆਂ ਇਹ ਵਿਸ਼ੇਸ਼ਤਾਵਾਂ ਹਨ; ਜਿਵੇਂ ਤੇਜ਼ੀ ਨਾਲ ਇਸ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ, ਇਸ ਨੂੰ ਫ਼ੋਲਡ ਕੀਤਾ ਜਾ ਸਕਦਾ ਹੈ, ਇਸ ਦਾ ਵਜ਼ਨ ਹਲਕਾ ਹੈ, ਇਹ ਸੁਰੱਖਿਅਤ, ਸੁਵਿਧਾਜਨਕ, ਸਸਤਾ, ਦੋਬਾਰਾ ਤਿਆਰ ਕੀਤਾ ਜਾ ਸਕਣ ਵਾਲਾ, ਵਾਜਬ ਥਰਮਲ ਇਨਸੁਲੇਸ਼ਨ ਤੇ ਵਾਟਰ ਪਰੂਫ਼ਿੰਗ ਹੈ ਅਤੇ ਇਹ ਸਥਾਨਕ ਪੱਧਰ ਉੱਤੇ ਉਪਲਬਧ ਹੁਨਰਾਂ ਦੀ ਵਰਤੋਂ ਕਰ ਲੈਂਦਾ ਹੈ। ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ ਅਲਟ੍ਰਾਵਾਇਲਟ ਦੀ ਕਿਰਨ ਤੋਂ ਸੁਰੱਖਿਆ, ਸਮਰੱਥਾਯੋਗਤਾ, ਸਥਾਨ ਦੀ ਬਹੁਉਦੇਸ਼ੀ ਵਰਤੋਂ, ਪਾਣੀ ਤੇ ਤੇਜ਼ ਹਵਾਵਾਂ ਤੋਂ ਬਚਾਅ ਨਾਲ ਢਾਂਚਾਗਤ ਕਾਰਗੁਜ਼ਾਰੀ, ਅੱਗ ਤੋਂ ਬਚਾਅਯੋਗ, ਟਿਕਾਊਯੋਗਤਾ, ਨਵਿਆਉਣਯੋਗ ਅਤੇ ਬੈਕਟੀਰੀਆਵਿਰੋਧੀ ਸਮੱਗਰੀਆਂ।

 

ਤਬਾਹੀ ਨਾਲ ਨਿਪਟਣ ਵਾਲੀਆਂ ਅਥਾਰਟੀਜ਼ ਅਜਿਹੇ ਫ਼੍ਰੇਮਆਸਰੇ ਤਿਆਰ ਰੱਖ ਸਕਦੀਆਂ ਹਨ ਅਤੇ ਉਨ੍ਹਾਂ ਵਿਭਿੰਨ ਰਾਜਾਂ ਵਿੱਚ ਤੁਰੰਤ ਜ਼ਰੂਰਤ ਲਈ ਤਬਾਹੀ ਵਾਲੇ ਸਥਾਨ ਉੱਤੇ ਭੇਜ ਸਕਦੀਆਂ ਹਨ। ਹੋਰ ਬੇਅਜ਼ ਇਸ ਨਾਲ ਮਾਡਿਊਲਰ ਤਰੀਕੇ ਜੋੜ ਕੇ ਮੈਡੀਕਲ ਟੀਮਾਂ, ਗੋਦਾਮਾਂ, ਸਕੂਲਾਂ, ਰੈਸਟ ਹਾਊਸਜ਼ ਤੇ ਆਮ ਸੁਖਾਵੇਂ ਹਾਲਾਤ ਵੇਲੇ ਸੈਲਾਨੀ ਹੱਟਸ ਵਾਸਤੇ ਵੀ ਇਨ੍ਹਾਂ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ।

 

ਆਰਜ਼ੀ ਹਸਪਤਾਲ ਦਾ ਦ੍ਰਿਸ਼, 8ਵੀਂ ਬਟਾਲੀਅਨ ਐੱਨਡੀਆਰਐੱਫ, ਗ਼ਾਜ਼ੀਆਬਾਦ

ਬਾਹਰਲਾ ਦ੍ਰਿਸ਼

 

ਹਸਪਤਾਲ ਸੁਵਿਧਾ ਦਾ ਪ੍ਰਵੇਸ਼ ਦੁਆਰ

 

ਅੰਦਰਲਾ ਦ੍ਰਿਸ਼

 

ਇਸ ਆਰਜ਼ੀ ਹਸਪਤਾਲ ਵਿੱਚ ਉਪਲਬਧ ਸੁਵਿਧਾਵਾਂ ਦੀਆਂ ਝਲਕੀਆਂ ਇਸ ਪ੍ਰਕਾਰ ਹਨ:

1) 10 ਬਿਸਤਰਿਆਂ ਵਾਲਾ ਏਅਰਕੰਡਸ਼ੀਨਡ ਵਾਰਡ, ਜਿਸ ਨੂੰ ਲੋੜ ਪੈਣ ਉੱਤੇ ਵਧਾ ਕੇ 20 ਬਿਸਤਰਿਆਂ ਦਾ ਕੀਤਾ ਜਾ ਸਕਦਾ ਹੈ।

2) ਹਰੇਕ ਬਿਸਤਰੇ ਨਾਲ ਪਾਈਪਲਾਈਨ ਜ਼ਰੀਏ ਆਕਸੀਜਨ ਸਪਲਾਈ ਦੀ ਸੁਵਿਧਾ ਹੈ ਜੋ ਆਕਸੀਜਨ ਸਪਲਾਈ ਦੇ 21 ਪੁਆਇੰਟਸ ਨਾਲ ਜੁੜੀ ਹੋਈ ਹੈ ਅਤੇ ਇਨ੍ਹਾਂ ਦੀ ਵਰਤੋਂ ਕੋਵਿਡ ਮਰੀਜ਼ਾਂ ਦੀ ਗਿਣਤੀ ਵਧਣ ਦੀ ਹਾਲਤ ਵਿੱਚ ਕੀਤੀ ਜਾ ਸਕਦੀ ਹੈ।

3) ਨਾਜ਼ੁਕ ਹਾਲਤ ਵਾਲੇ ਮਰੀਜ਼ ਲਈ, ਇਸ ਦੇ ਅੰਦਰ ਮੌਜੂਦ ਪੈਰਾਮੌਨੀਟਰਜ਼ ਹਨ ਜੋ ਆਕਸੀਜਨ ਸੈਚੁਰੇਸ਼ਨ ਸਮੇਤ ਮਰੀਜ਼ਾਂ ਦੇ ਅਹਿਮ ਅੰਗਾਂ ਦੇ ਸਥਿਤੀਆਂ ਦਾ ਨਾਪ ਲੈ ਸਕਦੇ ਹਨ।

4) AED/ਡੀਫ਼ਿਬਰਿਲੇਟਰਜ਼, ਜਿਨ੍ਹਾਂ ਦੀ ਵਰਤੋਂ ਦਿਲ ਦੀ ਧੜਕਣ ਰੁਕਣ ਵਾਲੇ ਰੋਗੀਆਂ ਲਈ ਕੀਤੀ ਜਾਂਦੀ ਹੈ।

5) ECG ਸੁਵਿਧਾ।

6) ਇੱਕ ਡ੍ਰੈੱਸਿੰਗ ਰੁਮ, ਜਿੱਥੇ ਛੋਟਾ ਸਰਜੀਕਲ ਕੰਮ ਵੀ ਹੋ ਸਕਦਾ ਹੈ ਜਿਵੇਂ ਕਿ ਕਿਸੇ ਵੱਡੇ ਫੋੜੇ ਜਾਂ ਪੱਕੇ ਹੋਏ ਸਥਾਨ ਵਿੱਚੋਂ ਗੰਦਗੀ ਬਾਹਰ ਕੱਢਣ/ਟਾਂਕੇ ਲਾਉਣ/ਜ਼ਖ਼ਮਾਂ ਉੱਤੇ ਪੱਟੀ ਕਰਨ ਜਿਹੇ ਕੰਮ ਕੀਤੇ ਜਾ ਸਕਦੇ ਹਨ।

7) ਰੋਜ਼ਮੱਰਾ ਦੀ ਜਾਂਚਪੜਤਾਲ ਲਈ ਛੋਟੀ ਲੈਬੋਰੇਟਰੀ।

8) ਛੋਹਮੁਕਤ ਹੈਂਡ ਸੈਨੀਟਾਈਜ਼ਿੰਗ ਸੁਵਿਧਾ ਵਾਲੀ ਰਿਸੈਪਸ਼ਨ/ਵੇਟਿੰਗ ਏਰੀਆ।

8) ਵਾਸ਼ ਬੇਸਿਨ ਵਿੱਚ ਪਾਣੀ ਦੀਆਂ ਛੋਹਰਹਿਤ ਟੂਟੀਆਂ ਵਾਲੇ ਗੁਸਲਖਾਨੇ।

9) ਡਾਕਟਰਾਂ ਦੇ ਚੈਂਬਰਸ

10) ਰਿਕਾਰਡ ਰੂਮ

11) ਸਾਰੀਆਂ ਜ਼ਰੂਰੀ ਦਵਾਈਆਂ ਸਮੇਤ ਦਵਾਸਟੋਰ ਤੇ ਡਿਸਪੈਂਸਰੀ।

12) ਜ਼ਰੂਰੀ ਦਵਾਈਆਂ ਤੇ ਇੰਜੈਕਸ਼ਨਾਂ ਨੂੰ ਸੰਭਾਲ਼ਣ ਲਈ ਰੈਫ਼੍ਰੀਜਿਰੇਟਰ।

13) ਕੋਵਿਡਪਾਜ਼ਿਟਿਵ ਮਰੀਜ਼ਾਂ ਦੇ ਇਲਾਜ ਤੇ ਉਨ੍ਹਾਂ ਦੀ ਦੇਖਭਾਲ਼ ਵਿੱਚ ਲੱਗੇ ਮੈਡੀਕਲ ਸਟਾਫ਼ ਦੇ ਕੱਪੜੇ ਬਦਲਣ ਲਈ ਵੱਖਰਾ ਖੇਤਰ।

14) ਐਂਬੂਲੈਂਸਾਂ ਤੇ ਐਮਰਜੈਂਸੀ ਵਾਹਨਾਂ ਦੀ ਪਾਰਕਿੰਗ ਲਈ ਸਥਾਨ।

 

*****

 

ਐੱਨਬੀ/ਕੇਜੀਐੱਸ



(Release ID: 1647977) Visitor Counter : 172