ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸ਼੍ਰੀ ਰਾਮਵਿਲਾਸ ਪਾਸਵਾਨ ਨੇ ਜਵੈਲਰਜ਼ ਦੇ ਲਈ ਪੰਜੀਕਰਣ ਅਤੇ ਨਵੀਨੀਕਰਣ ਦੀ ਆਨਲਾਈਨ ਪ੍ਰਣਾਲੀ ਅਤੇ ਜਾਂਚ-ਪਰਖ ਅਤੇ ਹਾਲਮਾਰਕਿੰਗ (ਏ ਐਂਡ ਐੱਚ) ਕੇਂਦਰਾਂ ਦੀ ਮਾਨਤਾ ਅਤੇ ਨਵੀਨੀਕਰਣ ਦੇ ਲਈ ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ

ਡੀਓਸੀਏ ਜਲਦੀ ਹੀ ਦੇਸ਼ ਵਿੱਚ ਸਾਰੇ ਉਤਪਾਦਾਂ ਦੇ ਮਾਨਕੀਕਰਣ ਦੇ ਲਈ ‘ਇੱਕ ਰਾਸ਼ਟਰ, ਇੱਕ ਮਾਨਕ’ ਯੋਜਨਾ ਦੀ ਸ਼ੁਰੂਆਤ ਕਰੇਗਾ

Posted On: 21 AUG 2020 5:35PM by PIB Chandigarh

ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮਵਿਲਾਸ ਪਾਸਵਾਨ ਨੇ ਅੱਜ ਜਵੈਲਰਜ਼ ਦੇ ਲਈ ਪੰਜੀਕਰਣ ਅਤੇ ਨਵੀਨੀਕਰਣ ਦੀ ਆਨਲਾਈਨ ਪ੍ਰਣਾਲੀ ਅਤੇ ਜਾਂਚ-ਪਰਖ ਅਤੇ ਹਾਲਮਾਰਕਿੰਗ (ਏ ਐਂਡ ਐੱਚ) ਕੇਂਦਰਾਂ ਦੀ ਮਾਨਤਾ ਅਤੇ ਨਵੀਨੀਕਰਣ ਦੇ ਲਈ ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ| ਇਸ ਆਨਲਾਈਨ ਪ੍ਰਣਾਲੀ ਤੱਕ ਭਾਰਤੀ ਮਾਨਕ ਬਿਊਰੋ ਦੇ ਵੈੱਬ ਪੋਰਟਲ www.manakonline.in ਦੇ ਮਾਧਿਅਮ ਨਾਲ ਪਹੁੰਚਿਆ ਜਾ ਸਕਦਾ ਹੈ, ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕਰਦੇ ਹੋਏ, ਸ਼੍ਰੀ ਪਾਸਵਾਨ ਨੇ ਕਿਹਾ ਕਿ ਪੰਜੀਕਰਣ ਦੇ ਲਈ ਪ੍ਰਾਪਤ ਪ੍ਰਸਤਾਵਾਂ ਦੀ ਵੱਡੀ ਸੰਖਿਆ ਨੂੰ ਮੈਨੂਅਲ ਰੂਪ ਨਾਲ ਸੰਭਾਲਣਾ ਬਹੁਤ ਮੁਸ਼ਕਿਲ ਸੀ, ਇਸ ਲਈ ਇਹ ਆਨਲਾਈਨ ਮਾਧਿਅਮ ਉਨ੍ਹਾਂ ਜਵੈਲਰਜ਼ ਅਤੇ ਉਦਮੀਆਂ ਦੋਵਾਂ ਦੇ ਲਈ ਕਾਰੋਬਾਰ ਵਿੱਚ ਸਹੂਲਤ ਲੈ ਕੇ ਆਉਣਗੇ ਜਿਨ੍ਹਾਂ ਨੇ ਪਰਖ-ਜਾਂਚ ਅਤੇ ਹਾਲਮਾਰਕਿੰਗ ਕੇਂਦਰ ਸਥਾਪਤ ਕੀਤੇ ਹਨ ਜਾਂ ਅਜਿਹਾ ਕਰਨਾ ਚਾਹੁੰਦੇ ਹਨ| ਉਨ੍ਹਾਂ ਨੇ ਕਿਹਾ ਕਿ 1 ਜੂਨ 2021 ਤੋਂ ਕੀਮਤੀ ਧਾਤਾਂ ਦੇ ਲਈ ਹਾਲਮਾਰਕਿੰਗ ਦੀ ਪ੍ਰਕਿਰਿਆ ਲਾਜ਼ਮੀ ਹੋਵੇਗੀ|

 

ਸ਼੍ਰੀ ਪਾਸਵਾਨ ਨੇ ਮੀਡੀਆ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਨਲਾਈਨ ਪ੍ਰਣਾਲੀ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਅਰਜ਼ੀਆਂ ਨੂੰ ਅੱਗੇ ਵਧਾਉਣ ਦੇ ਲਈ ਕੋਈ ਮਨੁੱਖੀ ਚੇਹਰਾ ਸ਼ਾਮਲ ਨਹੀਂ ਹੋਵੇਗਾ। ਹੁਣ ਜਵੈਲਰਜ਼ ਇਸ ਆੱਨਲਾਈਨ ਪੋਰਟਲ ਦੁਆਰਾ ਲਾਇਸੈਂਸ ਪ੍ਰਾਪਤ ਕਰਨ ਦੇ ਲਈ ਆਨਲਾਈਨ ਅਰਜ਼ੀ ਦੇ ਕੇ ਲੋੜੀਂਦੇ ਦਸਤਾਵੇਜ਼ ਅਤੇ ਫ਼ੀਸ ਜਮ੍ਹਾ ਕਰ ਸਕਦੇ ਹਨ| ਆਨਲਾਈਨ ਪ੍ਰਕਿਰਿਆ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਜਵੈਲਰਜ਼ ਲੋੜੀਂਦੀ ਫ਼ੀਸ ਨਾਲ ਅਰਜ਼ੀ ਜਮਾਂ ਕਰਵਾਉਂਦਾ ਹੈ, ਉਸ ਨੂੰ ਪੰਜੀਕਰਣ ਦੀ ਆਗਿਆ ਦੇ ਦਿੱਤੀ ਜਾਵੇਗੀ| ਇੱਕ ਈ-ਮੇਲ ਅਤੇ ਐੱਸਐੱਮਐੱਸ ਅਲਰਟ ਉਸਦੇ ਕੋਲ ਚਲਾ ਜਾਵੇਗਾ, ਜੋ ਕਿ ਪੰਜੀਕਰਣ ਸੰਖਿਆ ਨੂੰ ਸੂਚਤ ਕਰੇਗਾ, ਅਤੇ ਫਿਰ ਉਹ ਪੰਜੀਕਰਣ ਸੰਖਿਆ ਦੀ ਵਰਤੋਂ ਕਰਕੇ ਪੰਜੀਕਰਣ ਦਾ ਪ੍ਰਮਾਣ ਪੱਤਰ ਡਾਊਨਲੋਡ ਅਤੇ ਪ੍ਰਿੰਟ ਕਰ ਸਕਦੇ ਹਨ|

ਸ਼੍ਰੀ ਪਾਸਵਾਨ ਨੇ ਕਿਹਾ ਕਿ ਸੋਨੇ ਦੇ ਗਹਿਣਿਆਂ ਅਤੇ ਕਲਾ-ਕ੍ਰਿਤੀਆਂ ਦੀ ਹਾਲਮਾਰਕਿੰਗ ਲਾਜ਼ਮੀ ਹੋਣ ਨਾਲ, ਪੰਜੀਕਰਣ ਦੇ ਲਈ ਆਉਣ ਵਾਲੇ ਜਵੈਲਰਜ਼ ਦੀ ਸੰਖਿਆ ਵਰਤਮਾਨ ਵਿੱਚ 31,000 ਤੋਂ ਵਧ ਕੇ 5 ਲੱਖ ਤੱਕ ਪਹੁੰਚਣ ਦੀ ਉਮੀਦ ਹੈ। ਸ਼੍ਰੀ ਪਾਸਵਾਨ ਨੇ ਕਿਹਾ ਕਿ ਹਾਲਮਾਰਕ ਕਰਾਉਣ ਦੇ ਲਈ ਗਹਿਣਿਆਂ ਅਤੇ ਕਲਾ-ਕ੍ਰਿਤੀਆਂ ਦੀ ਸੰਖਿਆ ਵਿੱਚ ਵੀ ਵੱਡਾ ਵਾਧਾ ਦੇਖਣ ਨੂੰ ਮਿਲੇਗਾਉਨ੍ਹਾਂ ਨੇ ਕਿਹਾ ਕਿ ਅਨੁਮਾਨ ਹੈ ਕਿ ਇਹ ਸੰਖਿਆ 5 ਕਰੋੜ ਦੇ ਮੌਜੂਦਾ ਪੱਧਰ ਤੋਂ ਵਧ ਕੇ 10 ਕਰੋੜ ਵੀ ਹੋ ਸਕਦੀ ਹੈ। ਇਸਦੇ ਮਾਧਿਅਮ ਨਾਲ ਜਾਂਚ-ਪਰਖ ਅਤੇ ਹਾਲਮਾਰਕਿੰਗ ਕੇਂਦਰਾਂ ਦੀ ਸੰਖਿਆ ਵਿੱਚ ਵੀ ਵਾਧਾ ਕਰਨ ਦੀ ਲੋੜ ਹੋਵੇਗੀ| ਮੌਜੂਦਾ ਸਮੇਂ ਵਿੱਚ, ਦੇਸ਼ ਦੇ 234 ਜ਼ਿਲ੍ਹਿਆਂ ਵਿੱਚ 921 ਕੇਂਦਰ ਸਥਾਪਤ ਹਨ। ਉਨ੍ਹਾਂ ਨੇ ਦੱਸਿਆ ਕਿ ਬੀਆਈਐੱਸ ਜੂਨ, 2021 ਤੱਕ ਬਾਕੀ ਰਹਿੰਦੇ 480 ਜ਼ਿਲ੍ਹਿਆਂ ਵਿੱਚ ਵੀ ਏ ਐਂਡ ਐੱਚ ਕੇਂਦਰਾਂ ਦੀ ਸ਼ੁਰੂਆਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਸ਼੍ਰੀ ਪਾਸਵਾਨ ਨੇ ਦੱਸਿਆ ਕਿ ਹੁਣ ਸਿਰਫ਼ ਤਿੰਨ ਸ਼੍ਰੇਣੀਆਂ ਦੇ ਲਈ ਹੀ ਬੀਆਈਐੱਸ ਹਾਲਮਾਰਕ ਜਾਰੀ ਕੀਤੇ ਜਾਣਗੇਉਹ 14 ਕੈਰਟ (14 ਕੇ 585), 18 (18 ਕੇ 750) ਕੈਰਟ ਅਤੇ 22 (22 ਕੇ 916) ਕੈਰਟ ਸਿਰਫ ਏ ਐਂਡ ਐੱਚ ਕੇਂਦਰ ਦੇ ਪਛਾਣ ਚਿੰਨ੍ਹ/ਨੰਬਰ ਅਤੇ ਜਵੈਲਰਜ਼ ਪਛਾਣ ਚਿੰਨ੍ਹ/ਨੰਬਰ ਦੇ ਨਾਲ ਉਪਲਬਧ ਹੋਣਗੇ|

ਉਨ੍ਹਾਂ ਨੇ ਕਿਹਾ ਕਿ ਆਨਲਾਈਨ ਸਿਸਟਮ ਇਹ ਸੁਨਿਸ਼ਚਿਤ ਕਰੇਗਾ ਕਿ ਨਵਾਂ ਕੇਂਦਰ ਸ਼ੁਰੂ ਕਰਨ ਜਾਂ ਮੌਜੂਦਾ ਲਾਇਸੈਂਸ ਨੂੰ ਨਵੀਨੀਕਰਨ ਕਰਨ ਦੇ ਲਈ ਅਰਜ਼ੀਆਂ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ। ਮਾਨਤਾ ਦੇਣ ਦੀ ਪੂਰੀ ਪ੍ਰਕਿਰਿਆ, ਜਿਸ ਵਿੱਚ ਕੇਂਦਰਾਂ ਦਾ ਲੇਖਾ ਪੜਤਾਲ, ਲੇਖਾ ਪੜਤਾਲ ਰਿਪੋਰਟ ਪੇਸ਼ ਕਰਨਾ ਅਤੇ ਮਾਨਤਾ ਪ੍ਰਾਪਤ ਕਰਨਾ ਅਤੇ ਨਵੀਨੀਕਰਣ ਨੂੰ ਸਵੈਚਲਿਤ ਕੀਤਾ ਗਿਆ ਹੈ| ਨਾ ਸਿਰਫ਼ ਬਿਨੈਕਾਰ ਕੋਲ ਸਾਰੀ ਜਾਣਕਾਰੀ ਉਪਲਬਧ ਹੋਵੇਗੀ, ਬਲਕਿ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਰੀਅਲਟਾਈਮ ਆਧਾਰਤ ਮਾਨਿਟਰਿੰਗ ਕਰਨਾ ਵੀ ਸੰਭਵ ਹੋ ਸਕੇਗਾ|

ਸ਼੍ਰੀ ਪਾਸਵਾਨ ਨੇ ਆਪਣੇ ਸੰਬੋਧਨ ਵਿੱਚ ਇਸ ਤੱਥ ਦਾ ਖ਼ਾਸ ਰੂਪ ਨਾਲ ਜ਼ਿਕਰ ਕੀਤਾ ਕਿ ਆਡਿਟ ਕਰਨ ਦੀ ਆਨਲਾਈਨ ਪ੍ਰਣਾਲੀ ਦੇ ਮਾਧਿਅਮ ਨਾਲ, ਗਹਿਣਿਆਂ ਦੇ ਹਾਲਮਾਰਕਿੰਗ ਵਿੱਚ ਹੋਈਆਂ ਗਲਤੀਆਂ ਨਾਲ ਸੰਬੰਧਤ ਸ਼ਿਕਾਇਤਾਂ ਦੇ ਜਲਦੀ ਨਿਪਟਾਰੇ ਵਿੱਚ ਸਹਾਇਤਾ ਹੋਵੇਗੀਉਨ੍ਹਾਂ ਨੇ ਕਿਹਾ ਕਿ ਬੀਆਈਐੱਸ ਜਾਂਚ-ਪਰਖ ਕੇਂਦਰਾਂ ਅਤੇ ਹਾਲਮਾਰਕਿੰਗ ਕੇਂਦਰਾਂ ਦੇ ਕੰਮ ਦੇ ਪ੍ਰਵਾਹ ਨੂੰ ਸਵੈਚਾਲਿਤ ਕਰਨ ਦੇ ਲਈ ਮਾਡੀਊਲ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਿਹਾ ਹੈ, ਜਿਸਦੇ ਦਸੰਬਰ, 2020 ਤੱਕ ਤਿਆਰ ਹੋ ਜਾਣ ਦੀ ਉਮੀਦ ਹੈ|

 

ਉਨ੍ਹਾਂ ਨੇ ਕਿਹਾ ਕਿ ਦੋਨੋਂ ਆਨਲਾਈਨ ਪ੍ਰਣਾਲੀਆਂ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਉਨ੍ਹਾਂ ਨੂੰ ਉਮੀਦ ਹੈ ਕਿ ਜਵੈਲਰਜ਼ ਅਤੇ ਉੱਦਮੀਆਂ ਨੂੰ ਪ੍ਰਮਾਣਿਕ ਗੁਣਵਤਾ ਅਤੇ ਉਪਭੋਗਤਾਵਾਂ ਦੇ ਲਈ ਸ਼ੁੱਧ ਸੋਨੇ ਦੇ ਗਹਿਣਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਸਰਕਾਰ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਣ ਦੇ ਲਈ ਉਤਸ਼ਾਹਿਤ ਕੀਤਾ ਜਾਵੇਗਾ| ਸ਼੍ਰੀ ਪਾਸਵਾਨ ਨੇ ਅੱਗੇ ਕਿਹਾ ਕਿ ਬੀਆਈਐੱਸ ਦੇ ਕੰਮਕਾਜ ਦੀ ਸਮੀਖਿਆ ਕਰਦੇ ਹੋਏ, ਉਹ ਹਾਲਮਾਰਕਿੰਗ ਦੇ ਲਈ ਸਮਰਪਿਤ ਕੇਂਦਰਾਂ ਵਿੱਚ ਲੋਕਾਂ ਦੀ ਸੰਖਿਆ ਨੂੰ ਵਧਾਉਣ ਦੀ ਲੋੜ ਨੂੰ ਵੀ ਮਹਿਸੂਸ ਕਰ ਰਹੇ ਹਨ ਅਤੇ ਬ੍ਰਾਂਚ ਦਫ਼ਤਰਾਂ ਵਿੱਚ ਵਾਧੂ ਲੋਕਾਂ ਨੂੰ ਨਿਯੁਕਤ ਕਰਨ ਦੇ ਲਈ ਮੰਜੂਰੀ ਵੀ ਦੇ ਸਕਦੇ ਹਨ

ਸ਼੍ਰੀ ਪਾਸਵਾਨ ਨੇ ਕਿਹਾ ਕਿ ਵਿਭਾਗ, ਭਾਰਤ ਵਿੱਚ ਉਤਪਾਦਾਂ ਲਈ ਆਈਐੱਸ ਜਾਂ ਈਯੂ ਦੇ ਮਾਪਦੰਡਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਹੈ। ਉਨ੍ਹਾਂ ਨੇ ਦੱਸਿਆ ਕਿ ਸਤੰਬਰ, 2020 ਤੋਂ, ਬੀਆਈਐੱਸ ਦੇ ਅਧਿਕਾਰੀ, ਕਸਟਮ ਅਧਿਕਾਰੀਆਂ ਦੇ ਨਾਲ ਮਿਲ ਕੇ 7 ਭਾਰਤੀ ਬੰਦਰਗਾਹਾਂ ’ਤੇ ਆਯਾਤ ਹੋਣ ਵਾਲੇ ਉਤਪਾਦਾਂ ਦੇ ਕਾਰਗੋ ਗੁਣਵਤਾ ਅਤੇ ਮਾਨਕ ਦੀ ਜਾਂਚ ਕਰਨਗੇ| ਸਿਰਫ਼ ਉਹੀ ਉਤਪਾਦਾਂ ਨੂੰ ਭਾਰਤੀ ਬਾਜ਼ਾਰਾਂ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਜਾਵੇਗੀ, ਜੋ ਨਿਰਧਾਰਤ ਗੁਣਵਤਾ ਮਿਆਰਾਂ ਨੂੰ ਪੂਰਾ ਕਰਨਗੇ| ਮੌਜੂਦਾ ਸਮੇਂ ਸਟੀਲ, ਰਸਾਇਣਕ, ਭਾਰੀ ਮਸ਼ੀਨਰੀ ਅਤੇ ਖਿਡਾਉਣੇ ਦੇਸ਼ ਦੀ ਆਯਾਤ ਸੂਚੀ ਵਿੱਚ ਮੁੱਖ ਹਿੱਸਾ ਰੱਖਦੇ ਹਨ|

ਸ਼੍ਰੀ ਪਾਸਵਾਨ ਨੇ ਦੱਸਿਆ ਕਿ ਬੀਆਈਐੱਸ ਦੁਆਰਾ ਬਾਜ਼ਾਰ ਵਿੱਚ ਉਪਲਬਧ ਵੱਖ-ਵੱਖ ਉਤਪਾਦਾਂ ਦੇ ਲਈ ਗੁਣਵਤਾ ਜਾਂਚ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ, ਕਿਊਸੀਓ ਦੇ 254 ਉਤਪਾਦ ਹਨ ਅਤੇ ਪ੍ਰਕਿਰਿਆ ਦੇ ਅੰਤਰਗਤ ਕਿਊਸੀਓ ਦੇ ਲਈ ਹੋਰ 268 ਉਤਪਾਦ ਕਤਾਰ ਵਿੱਚ ਹਨ| ਸ਼੍ਰੀ ਪਾਸਵਾਨ ਨੇ ਦੱਸਿਆ ਹੋਰ ਉਤਪਾਦਾਂ ਦੇ ਲਈ ਕਿਊਸੀਓ ਦੇਣ ਦੇ ਲਈ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ|

****

ਏਪੀਐੱਸ / ਐੱਸਜੀ / ਐੱਮਐੱਸ



(Release ID: 1647829) Visitor Counter : 152