ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਉਦਯੋਗਿਕ ਸਿਖਲਾਈ ਸੰਸਥਾ, ਬੇਰਹਮਪੁਰ ਨੇ ਕੋਵਿਡ-19 ਨਾਲ ਸਬੰਧਤ ਇਨੋਵੇਸ਼ਨਾਂ ਲਈ 3 ਪੇਟੈਂਟ ਫਾਈਲ ਕੀਤੇ;

ਆਤਮਨਿਰਭਰ ਭਾਰਤ ਵਿਚ ਯੋਗਦਾਨ ਪਾਉਣ ਲਈ ਤਕਨੀਕੀ ਮੁਹਾਰਤ ਦਾ ਲਾਭ ਉਠਾਇਆ

Posted On: 21 AUG 2020 4:12PM by PIB Chandigarh

ਕੋਵਿਡ-19ਦੇ ਫੈਲਾਅʼਤੇ ਅੰਕੁਸ਼ ਲਗਾਉਣ ਲਈ ਆਪਣੀ ਤਕਨੀਕੀ ਮੁਹਾਰਤ ਦੀ ਵਰਤੋਂ ਕਰਨ ਦੇ ਮੌਜੂਦਾਪ੍ਰਯਤਨ ਵਿੱਚ, ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ਬੇਰਹਮਪੁਰ ਨੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਆਪਣੀ ਅੰਦਰੂਨੀ ਤਾਕਤ ਦੀ ਪੁਸ਼ਟੀ ਕਰਦਿਆਂ, ਨੋਵੇਲ ਕੋਰੋਨਾ ਵਾਇਰਸ ਨਾਲ ਲੜਨ ਲਈ ਵਿਕਸਿਤ ਕੀਤੇ ਆਪਣੇ ਤਿੰਨ ਇਨੋਵੇਟਿਵ ਉਤਪਾਦਾਂ ਨੂੰ ਪੇਟੈਂਟ ਜਰਨਲ ਵਿੱਚ ਰਜਿਸਟਰ ਕਰਵਾਇਆ ਹੈ। ਇਸ ਨਾਲ ਸੰਸਥਾ ਨੂੰ ਇਨੋਵੇਸ਼ਨ ਉੱਤੇ ਪ੍ਰਾਥਮਿਕਤਾ ਦਾ ਅਧਿਕਾਰ ਮਿਲੇਗਾ ਆਈਆਈਟੀ ਅਤੇ ਐੱਨਆਈਟੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਆਈਟੀਆਈ ਬੇਰਹਮਪੁਰ ਦੇਸ਼ ਦੇ ਪੇਟੈਂਟ ਇੰਸਟੀਟਿਊਟ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿਚ, ਇਹ ਪ੍ਰਾਪਤੀਇਨੋਵੇਸ਼ਨਾਂ ਲਈ ਪੇਟੈਂਟ ਦਾਖਲ ਕਰਨ ਵਿੱਚ ਹੋਰ ਆਈਟੀਆਈਜ਼  ਨੂੰ ਪ੍ਰੋਤਸਾਹਿਤ ਕਰੇਗੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੇ 'ਆਤਮਨਿਰਭਰ ਭਾਰਤ' ਦੇ ਵਿਜ਼ਨ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਵੇਗੀ

ਆਈਟੀਆਈ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹਿੰਦਰਨਾਥ ਪਾਂਡੇ ਨੇ ਕਿਹਾ, “ਚਾਹੇ ਇੱਕ ਯੂਵੀਸੀ ਰੋਬੋ ਯੋਧਾ ਦੀ ਡਿਜ਼ਾਇਨਿੰਗ ਕਰਨੀ ਹੋਵੇ ਜੋ ਸਤ੍ਹਾ ਨੂੰ ਰੋਗਾਣੂ ਮੁਕਤ ਕਰ ਦੇਵੇ ਜਾਂ ਮੋਬਾਈਲ ਸਵੈਬ ਕੁਲੈਕਸ਼ਨ ਕਿਓਸਿਕ ਰਾਹੀਂ ਹੱਲ ਮੁਹੱਈਆ ਕਰਵਾਉਣਾ ਹੋਵੇ, ਉਦਯੋਗਿਕ ਸਿਖਲਾਈ ਸੰਸਥਾਵਾਂ ਸਾਡੀ ਕੋਵਿਡ-19 ਖਿਲਾਫ ਲੜਾਈ ਵਿੱਚ ਮੋਹਰੀ ਰਹੀਆਂ ਹਨ

ਮਾਣਯੋਗ ਪ੍ਰਧਾਨਮੰਤਰੀ ਦੀ ਆਤਮਨਿਰਭਾਰ ਭਾਰਤ ਦੀ ਅਪੀਲ ਸਾਡੇ ਅੰਦਰ ਦੀ ਬਿਹਤਰੀਨ ਪ੍ਰਤਿਭਾ ਨੂੰ ਬਾਹਰ ਲਿਆਉਣ ਦਾ ਵਾਅਦਾ ਕਰਦੀ ਹੈ ਅਤੇ ਆਈਟੀਆਈ ਬੇਰਹਮਪੁਰ ਅਜਿਹੇ ਸਵੈ-ਨਿਰਭਰ ਯਤਨਾਂ ਦੀ ਅਗਵਾਈ ਕਰਨ ਲਈ ਮਜ਼ਬੂਤ ਸਥਿਤੀ ਵਿੱਚ ਹੈ।

ਸੰਸਥਾ ਦੀਆਂ ਤਿੰਨ ਇਨੋਵੇਸ਼ਨਾਂ ਵਿੱਚ ਨਿਮਨ ਲਿਖਿਤ ਸ਼ਾਮਲ ਹਨ:

ਮੋਬਾਈਲ ਸਵੈਬ ਕਲੈਕਸ਼ਨ ਕਿਓਸਕ

ਡਬਲਯੂਐੱਚਓ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਕੋਵਿਡ 19 ਵਾਇਰਸ ਐਰੋਸੋਲ  ਹਵਾ ਰਾਹੀਂ ਵੀ ਟ੍ਰਾਂਸਮਿਟ ਹੋ ਸਕਦਾ ਹੈ ਐਰੋਸੋਲ ਲੰਬੇ ਅਰਸੇ ਲਈ ਹਵਾ ਵਿਚ ਰਹਿ ਸਕਦੇ ਹਨ, ਇਸੇ ਲਈ ਸਵੈਬ  ਕਲੈਕਸ਼ਨ ਵੇਲੇ  ਮੋਬਾਈਲ ਕਿਓਸਕ ʼਤੇ ਜਾਂ ਹਸਪਤਾਲਾਂ ਵਿੱਚ, ਸ਼ੱਕੀ ਮਰੀਜ਼ ਬਾਹਰ ਹੀ ਰਹਿੰਦਾ ਹੈ ਸਿਹਤ ਟੈਕਨੀਸ਼ੀਅਨ ਕਿਓਸਕ ਦੇ ਅੰਦਰ ਰਹਿੰਦਾ ਹੈ ਇਹ  ਦੂਸ਼ਿਤ ਐਰੋਸੋਲ ਦੀਉਸ ਖੇਤਰ ਵਿੱਚਰਹਿਣ ਦੀ ਸੰਭਾਵਨਾ ਪੈਦਾ ਕਰਦਾ ਹੈ ਜਿੱਥੇ ਸੈਂਪਲ ਇਕੱਤਰ ਕੀਤਾ ਜਾਂਦਾ ਹੈ ਉਸ ਸਥਾਨ ਤੋਂ ਕੋਵਿਡ ਵਾਇਰਸ ਫੈਲਣ ਦੀ ਸੰਭਾਵਨਾ ਹੈਐੱਚਈਪੀਏ ਫਿਲਟਰਾਂ ਦੀ ਵਰਤੋਂ ਕਰਦਿਆਂ ਇੱਕਨਕਾਰਾਤਮਕਦਬਾਅਟੈਕਨੋਲੋਜੀਦੁਆਰਾਐਰੋਸੋਲਫਿਲਟਰਕੀਤੇਜਾਂਦੇਹਨ, ਜਿਸ ਨਾਲ ਵਾਤਾਵਰਣ ਨੂੰ ਉਸ ਖੇਤਰ ਦੇ ਕੋਵਿਡ ਵਾਇਰਸ ਤੋਂ ਮੁਕਤ ਬਣਾਇਆ ਜਾਂਦਾ ਹੈ

ਯੂਵੀਸੀ ਸੋਲ ਸੈਨੀਟਾਈਜ਼ਰ

ਇੱਕੋ ਇੱਕ ਸੈਨੀਟਾਈਜ਼ਿੰਗ ਉਪਕਰਣ ਵਿੱਚ ਇੱਕ ਪੋਰਟੇਬਲ ਪਲੇਟਫਾਰਮ ਅਤੇ ਓਪਨ ਬੌਟਮ ਸਤ੍ਹਾ ਸਹਿਤ ਸੈਕਸ਼ਨਜ਼ ਨੂੰ ਰਿਸੀਵ ਕਰਨ ਵਾਲੇ ਜੁੱਤਿਆਂ ਦੀ ਇੱਕ ਜੋੜੀ ਸ਼ਾਮਲ ਹੁੰਦੀ ਹੈ। ਸੈਕਸ਼ਨ ਨੂੰ ਰਿਸੀਵ ਕਰਨ ਵਾਲੇ  ਹਰੇਕ ਸ਼ੂ ਸੋਲ  ਨੂੰ ਜੁੱਤੇ ਦੇ ਬਾਹਰਲੇ ਹਿੱਸੇ ਨੂੰ ਰਿਸੀਵ ਕਰਨ ਲਈ ਰੂਪਾਂਤ੍ਰਿਤਕੀਤਾ ਜਾਂਦਾ ਹੈ ਇਸ ਪਲੇਟਫਾਰਮ ਵਿੱਚ ਡਿਸਪੋਜ਼ੇਬਲ ਪਾਰਦਰਸ਼ੀ ਮੈਟਸ ਦੀ ਬਹੁਲਤਾ ਵੀ ਸ਼ਾਮਲ ਹੈ ਜਿਸ ਨੂੰ ਹਟਾ ਕੇ ਪਲੇਟਫਾਰਮ ਤੇ ਰੱਖਿਆ ਜਾ ਸਕਦਾ ਹੈ  ਯੂਵੀਸੀ ਲਾਈਟ ਸ੍ਰੋਤ ਦੀ ਬਹੁਲਤਾ ਨੂੰ ਸ਼ੂ ਰਿਸੀਵਿੰਗ ਸਟੇਸ਼ਨ ਦੀ ਲੰਬਾਈ ਅਨੁਸਾਰ ਸੰਰੇਖਿਤ ਕੀਤਾ ਜਾਂਦਾ ਹੈਤੰਤਰ ਨੂੰ ਆਈਆਰ, ਸੈਂਸਰਾਂ ਦੇ ਰਾਹੀਂ ਪ੍ਰਦਾਨ ਕੀਤਾ ਜਾਂਦਾ ਹੈ ਜਦੋਂ ਦੋਵੇਂ ਸੋਲ ਪਲੇਟਫਾਰਮ 'ਤੇ ਹੁੰਦੇ ਹਨ ਤਾਂ ਸਿਰਫ ਉਸੇ ਸਮੇਂ ਯੂਵੀਸੀ ਲਾਈਟ ਨੂੰ ਚਾਲੂ ਕੀਤਾ ਜਾਂਦਾ ਹੈ ਯੂਵੀਸੀ ਲਾਈਟ ਉੱਪਰ ਵੱਲ ਨੂੰ ਰੌਸ਼ਨੀ ਬਖੇਰਦੀ ਹੈ ਅਤੇ ਬਾਹਰੀ ਸਤ੍ਹਾ'ਤੇ ਜਮ੍ਹਾ ਹੋਣ ਵਾਲੇ ਸੂਖਮ ਜੀਵਾਂ ਦਾ ਖਾਤਮਾ ਕਰਦੀ ਹੈ ਡਿਜੀਟਲ ਕਾਊਂਟਰ ਮਸ਼ੀਨ ਨੂੰ 8 ਸਕਿੰਟਾਂ ਲਈ ਸੈੱਟ ਕੀਤਾ ਜਾਂਦਾ ਹੈ ਅਤੇ 8 ਸਕਿੰਟਾਂ ਬਾਅਦ, ਦੋਵੇਂ ਯੂਵੀਸੀ ਲਾਈਟਾਂ ਆਪਣੇ ਆਪ ਬੰਦ ਹੋ ਜਾਂਦੀਆਂ ਹਨ ਵਾਇਰਸ ਦਾ80% ਸੰਕ੍ਰਮਣ ਕੇਵਲ ਜੁੱਤੀ ਦੇ ਜ਼ਰੀਏ ਹੁੰਦਾ ਹੈ ਜਿਵੇਂ ਜਿਵੇਂ ਸਮਾਜ ਵਿੱਚ ਕੋਵਿਡ -19  ਸੰਕ੍ਰਮਿਕ ਲੋਕਾਂ ਦੀ ਸੰਖਿਆ  ਵਧ ਰਹੀ ਹੈ, ਸਾਡੇ ਸੋਲ ਨੂੰ ਕੋਵਿਡ ਵਾਇਰਸ ਦੇ ਨਾਲ ਨਾਲ ਹੋਰ ਸੰਕ੍ਰਮਣਾਂ ਦੀ ਕਿਸੇ ਵੀ ਸੰਭਾਵਨਾ ਤੋਂ ਰੋਕਣਾ ਬਹੁਤ ਜ਼ਰੂਰੀ ਹੈ ਇਸ ਦੀ ਵਰਤੋਂ ਸ਼ੂ ਸੋਲ ਨੂੰ ਰੋਗਾਣੂ ਮੁਕਤ ਕਰਨ ਲਈ ਹਸਪਤਾਲ, ਦਫਤਰ, ਏਅਰਪੋਰਟ, ਰੇਲਵੇ ਸਟੇਸ਼ਨ, ਸ਼ੌਪਿੰਗ ਮਾਲ, ਹੋਟਲ ਅਤੇ ਸੰਸਥਾ ਆਦਿ  ਜਨਤਕ ਸਥਾਨਾਂ ਦੇ ਪ੍ਰਵੇਸ਼ ਦੁਆਰ 'ਤੇ ਕੀਤੀ ਜਾ ਸਕਦੀ ਹੈ ਇਕ ਪੋਰਟੇਬਲ ਛੋਟੀ ਜਿਹੀ ਸਿੰਗਲ ਸੋਲ ਮਸ਼ੀਨ  ਘਰ ਵਿੱਚ ਵਰਤਣ ਲਈ ਵੀ ਤਿਆਰ ਕੀਤੀ ਗਈ ਹੈ

ਯੂਵੀਸੀ ਰੋਬੋ ਯੋਧਾ

ਯੂਵੀਸੀ ਰੋਬੋ ਯੋਧਾ ਮਸ਼ੀਨ ਯੂਵੀਸੀ ਲਾਈਟ ਰੋਗਾਣੂ-ਮੁਕਤ ਉਪਕਰਣ ਪ੍ਰਦਾਨ ਕਰਦੀ ਹੈ ਜੋ ਜਨਤਕ ਟ੍ਰਾਂਸਪੋਰਟ ਪ੍ਰਣਾਲੀ ਅਤੇ ਕੋਵਿਡ-19 ਸੰਕ੍ਰਮਿਤ ਜਾਂ ਸ਼ੱਕੀ ਮਰੀਜ਼ਾਂ  ਵਾਲੇ ਆਈਸੋਲੇਸ਼ਨ ਕਮਰਿਆਂ ਦੀ ਸਤ੍ਹਾ ਨੂੰ ਰੋਗਾਣੂ-ਮੁਕਤ ਕਰ ਦਿੰਦੀ ਹੈ ਇਹ ਉਪਕਰਣ ਯੂਵੀਸੀ ਰੋਸ਼ਨੀ ਦੇ ਸਿੱਧੇ ਐਕਸਪੋਜ਼ਰ ਲਈ ਰੋਗਾਣੂ-ਮੁਕਤ ਸਤ੍ਹਾ ਦੇ ਬਿੰਦੂ ਤੇ ਜਾਂਦਾ ਹੈ ਯੂਵੀਸੀ ਲਾਈਟ 254 ਮਿਲੀਮੀਟਰ ਦੀ ਵੇਵ ਲੈਂਗਥ ਦੇ ਨਾਲ ਯੂਵੀ ਰੇ ਨੂੰ ਬਾਹਰ ਕੱਢਦੀ ਹੈ ਜੋ ਕਿ ਬੈਕਟੀਰੀਆ ਅਤੇ ਵਾਇਰਸ ਦੇ ਪ੍ਰੋਟੀਨ ਅਤੇ ਨਿਕਲੀਕ ਐਸਿਡ ਦੁਆਰਾ ਅਸਾਨੀ ਨਾਲ ਐਬਜ਼ੌਰਬ ਕਰ ਲਿਆ ਜਾਂਦਾ ਹੈ ਇਹ ਪ੍ਰੋਟੀਨ ਨੂੰ ਨਿਊਕਲੀਕ ਐਸਿਡ ਵਿੱਚ ਥਾਈਮਾਈਨ ਡਿਮਰਜ਼ ਨਾਲ ਪ੍ਰੋਟੀਨ ਨੂੰ  ਵੱਖ ਕਰ ਸਕਦਾ ਹੈ ਅਤੇ ਨਿਊਕਲੀਕ ਐਸਿਡ ਨੂੰ ਨਸ਼ਟ ਕਰ ਸਕਦਾ ਹੈ ਅਤੇ ਵੱਖ ਵੱਖ ਬੈਕਟੀਰੀਆ ਦੇ ਡੀਐੱਨਏ, ਆਰਐੱਨਏ ਢਾਂਚੇ ਨੂੰ ਨਸ਼ਟ ਕਰ ਸਕਦਾ ਹੈ

ਇਹ ਦਰਸਾਉਂਦਾ ਹੈ ਕਿ ਰੋਬੋਟ ਨੂੰ ਡਿਸਇਨਫੈਕਸ਼ਨ ਦੇ ਬਿੰਦੂ ਤੱਕ ਯੂਵੀਸੀ ਲਾਈਟ ਨੂੰ ਲੈ ਜਾਣ ਲਈ ਉਪਯੋਗ ਵਿੱਚ ਲਿਆਂਦਾ ਜਾਂਦਾ ਹੈ, ਰੋਬੋਟ ਦੀ ਮੂਵਮੈਂਟ ਨੂੰ ਓਪ੍ਰੇਟਰ ਦੁਆਰਾ ਬਲਿਊਟੁੱਥ ਨਾਲ  ਇੱਕ ਐਂਡਰਾਇਡ ਮੋਬਾਈਲ ਫੋਨ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ

ਵਾਈਬੀ / ਐੱਸਕੇ


(Release ID: 1647826) Visitor Counter : 202