ਸੈਰ ਸਪਾਟਾ ਮੰਤਰਾਲਾ
ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਟੀ) ਦੇ ਉਪ ਰਾਜਪਾਲ ਨੇ ਦਿੱਲੀ ਵਿੱਚ ਹੋਟਲਾਂ ਅਤੇ ਰੈਸਟੋਰੈਂਟਾਂ ਦੀ ਸੁਵਿਧਾ ਨੂੰ ਖੋਲਣ ਦੀ ਪ੍ਰਵਾਨਗੀ ਦਿੱਤੀ
ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਫੈਸਲੇ ਦਾ ਸੁਆਗਤ ਕੀਤਾ
ਦੇਸ਼ ਦੀ ਰਾਜਧਾਨੀ ਵਿੱਚ ਟੂਰਿਜ਼ਮ ਉਦਯੋਗ ਦੇ ਦੋ ਸਭ ਤੋਂ ਵੱਡੇ ਖੰਡਾਂ ਨੂੰ ਖੋਲ੍ਹਣ ਨਾਲ ਘਰੇਲੂ ਯਾਤਰਾ ਵਿੱਚ ਵਾਧੇ ਵਿੱਚ ਸਹਾਇਤਾ ਦੇ ਨਾਲ ਇਸ ਉਦਯੋਗ ਨੁੰ ਵੀ ਕਾਫੀ ਰਾਹਤ ਮਿਲੇਗੀ-ਸ਼੍ਰੀ ਪ੍ਰਹਲਾਦ ਸਿੰਘ ਪਟੇਲ
ਟੂਰਿਜ਼ਮ ਮੰਤਰਾਲਾ ਕੱਲ੍ਹ "ਆਤਮ ਨਿਰਭਰ ਭਾਰਤ-ਟੂਰਿਜ਼ਮ ਅਤੇ ਟੂਰਿਜ਼ਮ ਉਦਯੋਗ ਦੇ ਸਾਹਮਣੇ ਆਉਣ ਵਾਲੇ ਮੁੱਦੇ" ਵਿਸ਼ੇ 'ਤੇ ਅਗਲੇ ਵੈਬੀਨਾਰ ਦਾ ਆਯੋਜਨ ਕਰ ਰਿਹਾ ਹੈ
Posted On:
19 AUG 2020 7:38PM by PIB Chandigarh
ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਪ੍ਰਾਹੁਣਚਾਰੀ ਉਦਯੋਗ ਦੀਆਂ ਮੰਗਾਂ ਨੂੰ ਪੂਰਾ ਕਰਨ ਵਾਲੀ ਇੱਕ ਮਹੱਤਵਪੂਰਨ ਘੋਸ਼ਣਾ ਦੇ ਨਾਲ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਟੀ) ਦੇ ਉਪ ਰਾਜਪਾਲ ਨੇ ਦਿੱਲੀ ਵਿੱਚ ਹੋਟਲਾਂ ਅਤੇ ਰੈਸਟੋਰੈਂਟਾਂ ਦੀ ਸੁਵਿਧਾ ਨੂੰ ਖੋਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਹ ਰਾਜਧਾਨੀ ਸ਼ਹਿਰ ਵਿੱਚ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਦਿਸ਼ਾ iਵਚ ਇੱਕ ਵੱਡਾ ਕਦਮ ਹੈ।
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਹੋਟਲ ਅਤੇ ਰੈਸਟੋਰੈਂਟ ਦੇ ਸੰਚਾਲਨ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਲਈ ਦਿੱਲੀ ਵਿੱਚ ਪ੍ਰਾਹੁਣਚਾਰੀ ਉਦਯੋਗ ਦੀਆਂ ਮੰਗਾਂ ਸਵੀਕਾਰ ਕਰਨ ਦੇ ਲਈ ਐੱਨਸੀਟੀ ਦੇ ਉਪ ਰਾਜਪਾਲ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਪਹਿਲਾ, ਉਨ੍ਹਾਂ ਨੇ ਇਸ ਮਾਮਲੇ 'ਤੇ ਗ੍ਰਹਿ ਮੰਤਰਾਲੇ ਦੇ ਨਾਲ ਵੀ ਵਿਚਾਰ ਵਟਾਦਰਾ ਕੀਤਾ ਸੀ।
ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ ਟੂਰਿਜ਼ਮ ਅਰਥਵਿਵਸਥਾ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਹੱਲ ਅਤੇ ਵਿਸ਼ੇਸ਼ ਰੂਪ ਨਾਲ ਘਰੇਲੂ ਸੈਰ ਸਪਾਟੇ ਦੇ ਮਾਧਿਅਮ ਨਾਲ ਇਸ ਦਿਸ਼ਾ ਵਿੱਚ ਅੱਗੇ ਵੱਧਣ ਦੀ ਮੰਗ ਨੁੰ ਦੇਖਦੇ ਹੋਏ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਉਦਯੋਗ ਦੇ ਹਿਤਧਾਰਕਾਂ ਦੇ ਪ੍ਰਤੀਨਿਧੀਆਂ ਦੇ ਨਾਲ ਨਿਰੰਤਰ ਗੱਲਬਾਤ ਕਰ ਰਹੇ ਹਨ।ਪਿਛਲੇ ਹਫਤੇ ਦੇ ਦੌਰਾਨ, ਉਨ੍ਹਾਂ ਨੇ ਟੂਰਿਜ਼ਮ ਉਦਯੋਗ ਦੇ ਵਿਭਿੰਨ ਖੇਤਰਾਂ ਦੇ ਨਾਲ ਉਨ੍ਹਾਂ ਦੀਆ ਸਮੱਸਿਆਵਾਂ ਨੂੰ ਜਾਣਨ ਅਤੇ ਇਸ ਦੇ ਹੱਲ ਦੇ ਲਈ ਮੀਟਿੰਗਾਂ ਦੀ ਇੱਕ ਲੜੀ ਦਾ ਆਯੋਜਨ ਕੀਤਾ। ਟੂਰਿਜ਼ਮ ਉਦਯੋਗ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਰਿਹਾ ਹੈ।
ਦਿੱਲੀ ਵਿੱਚ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਖੋਲਣ ਦੇ ਇਸ ਮਹੱਤਵਪੂਰਨ ਫੈਸਲੇ ਦਾ ਸੁਆਗਤ ਕਰਦੇ ਹੋਏ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਗ੍ਰਹਿ ਮੰਤਰੀ ਅਤੇ ਦਿੱਲੀ ਦੇ ਉਪ ਰਾਜਪਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿੱਚ ਟੂਰਿਜ਼ਮ ਉਦਯੋਗ ਦੇ ਸਭ ਤੋਂ ਵੱਡੇ ਖੰਡਾਂ ਹੋਟਲ ਅਤੇ ਰੈਸਟੋਰੈਂਟ ਨੂੰ ਖੋਲਣਾ ਇੱਕ ਸਾਕਾਰਾਤਮਕ ਕਦਮ ਹੈ ਜਿਹੜਾ ਨਾ ਸਿਰਫ ਘਰੇਲੂ ਯਾਤਰਾ ਵਿੱਚ ਵਾਧੇ ਵਿੱਚ ਸਹਾਇਕ ਹੋਵੇਗਾ ਬਲਕਿi ੲਸ ਉਦਯੋਗ ਨੂੰ ਕਾਫੀ ਰਾਹਤ ਦੇਵੇਗਾ ਜਿਹੜਾ ਖੁਦ ਸਾਰੇ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਦਾ ਪਾਲਣ ਕਰ ਰਿਹਾ ਹੈ।
ਗ੍ਰਹਿ ਮੰਤਰਾਲੇ ਨੇ ਟੂਰਿਜ਼ਮ ਖੇਤਰ ਵਿੱਚ ਹੋਟਲ, ਰੈਸਟੋਰੈਂਟ ਅਤੇ ਪ੍ਰਾਹੁਣਚਾਰੀ ਸੇਵਾਵਾਂ ਨੂੰ 8 ਜੂਨ 2020 ਤੋਂ ਪੜਾਅਵਾਰ ਤਰੀਕੇ ਨਾਲ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੋਟਲ,ਰੈਸਟੋਰੈਂਟ ਅਤੇ ਹੋਰਨਾਂ ਰਿਹਾਇਸ਼ ਇਕਾਈਆਂ ਦੇ ਸੰਚਾਲਨ ਦੇ ਲਈ ਐੱਸਓਪੀ/ਪ੍ਰੋਟੋਕੋਲ ਜਾਰੀ ਕੀਤੇ ਸਨ ਅਤੇ ਬਾਅਦ ਵਿੱਚ ਟੂਰਿਜ਼ਮ ਨੇ ਵੀ ਦੇਸ਼ ਵਿੱਚ ਹੋਟਲ,ਰੈਸਟੋਰੈਂਟ ਅਤੇ ਹੋਰਨਾਂ ਰਿਹਾਇਸ਼ ਇਕਾਈਆਂ ਦੇ ਲਈ ਸੰਚਾਲਨ ਦਿਸ਼ਾ-ਨਿਰਦੇਸ਼ ਦਿੱਤੇ ਸਨ।
ਟੂਰਿਜ਼ਮ ਗਤੀਵਿਧੀਆਂ ਨੂੰ ਦੋਬਾਰਾ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਪ੍ਰਮੁੱਖ ਕਦਮ ਦੇ ਰੂਪ ਵਿੱਚ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਗ੍ਰਹਿ ਮੰਤਰਾਲੇ ਤੋਂ ਮੌਜੂਦਾ ਸੁਰੱਖਿਆ ਪ੍ਰੋਟੋਕੋਲ ਅਤੇ ਸ਼ੋਸਲ ਡਿਸਟੈਂਸਿੰਗ ਮਾਪਦੰਡਾਂ ਦਾ ਪਾਲਣ ਕਰਨ ਕਰਦੇ ਹੋਏ 50 ਪ੍ਰਤੀਸ਼ਤ ਸਮਰੱਥਾ ਦੇ ਨਾਲ ਬੈਂਕੁਇਟ ਹਾਲ ਅਤੇ ਸੰਮੇਲਨ ਸੁਵਿਧਾਵਾਂ ਨੂੰ ਸੰਚਾਲਨ ਕਰਨ ਦੀ ਪ੍ਰਵਾਨਗੀ ਦੇਣ 'ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ, ਜਿਹੜਾ ਐੱਮਆਈਸੀਈ ਉਦਯੋਗ ਨੂੰ ਫਿਰ ਤੋਂ ਗਤੀ ਦੇਣ ਵਿੱਚ ਸਹਾਇਤਾ ਕਰੇਗਾ।
ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਪਿਛਲੇ ਹਫਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਨਾਲ ਹਵਾਈ ਟਿਕਟਾਂ ਨੂੰ ਰੱਦ ਕਰਨ 'ਤੇ ਰਿਫੰਡ ਨੀਤੀ ਦੇ ਮੁੱਦੇ 'ਤੇ ਵਿਚਾਰ-ਵਟਾਂਦਰਾ ਦੇ ਲਈ ਕਈ ਮੀਟਿੰਗਾਂ ਕੀਤੀਆਂ ਅਤੇ ਇਸ ਮੁੱਦੇ 'ਤੇ ਜਲਦ ਕੋਈ ਆਸ਼ਾ ਅਨੁਸਾਰ ਨਤੀਜਾ ਮਿਲਣ ਦੀ ਸੰਭਾਵਨਾ ਹੈ।
ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ, ਟੂਰਿਜ਼ਮ ਉਦਯੋਗ ਵਿੱਚ ਆਪਣੇ ਨਿਰੰਤਰ ਯਤਨਾਂ ਨੂੰ ਜਾਰੀ ਰੱਖਦੇ ਹੋਏ, ਐੱਮਐੱਸਐੱਮਈ ਦੇ ਵਿਭਿੰਨ ਖੰਡਾਂ ਅਤੇ ਯੋਜਨਾਵਾਂ ਤੋਂ ਲਾਭ ਪ੍ਰਾਪਤ ਕਰਨ ਹੇਤੁ ਹਿਤਧਾਰਕਾਂ ਨੂੰ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਦੇ ੳਦੇਸ਼ ਨਾਲ 20 ਅਗਸਤ 2020 (ਵੀਰਵਾਰ) ਨੂੰ 1100-1200 ਵਜੇ ਤੱਕ ਇੱਕ ਵੈਬੀਨਾਰ ਦਾ ਆਯੋਜਨ ਕਰ ਰਿਹਾ ਹੈ। ਇਸ ਵੈਬੀਨਾਰ ਦਾ ਵਿਸ਼ਾ "ਆਤਮ ਨਿਰਭਰ ਭਾਰਤ-ਟੂਰਿਜ਼ਮ ਅਤੇ ਟੂਰਿਜ਼ਮ ਉਦਯੋਗ ਦੇ ਸਾਹਮਣੇ ਆਉਣ ਵਾਲੇ ਮੁੱਦੇ" ਹੈ।
ਵੈਬੀਨਾਰ ਵਿੱਚ ਐੱਮਐੱਸਐੱਮਈ ਖੇਤਰ ਅਤੇ ਇਸ ਦੇ ਵਰਗੀਕਰਨ, ਐੱਮਐੱਸਐੱਮਈ ਦੇ ਲਈ ਰਜਿਸਟਰੇਸ਼ਨ ਪ੍ਰਕਿਰਿਆ,ਸੇਵਾ ਖੇਤਰ ਦੇ ਲਈ ਐੱਮਐੱਸਐੱਮਈ ਮੰਤਰਾਲੇ ਦੀ ਕ੍ਰੈਡਿਟ/ਵਿੱਤ ਯੋਜਨਾਵਾਂ, ਜਨਤਕ ਖਰੀਦ ਨੀਤੀ ਆਦਿ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਸੂਖਮ,ਲਘੂ ਅਤੇ ਮੱਧਮ ਉੱਦਮ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਵਿਕਾਸ ਕਮਿਸ਼ਨਰ ਸ਼੍ਰੀ ਦੇਵੇਂਦਰ ਕੁਮਾਰ ਸਿੰਘ ਇਸ ਸ਼ੈਸਨ ਦੀ ਪ੍ਰਧਾਨਗੀ ਕਰਨਗੇ।
******
ਐੱਨਬੀ/ਏਕੇਜੇ/ਏਕੇ
(Release ID: 1647786)
Visitor Counter : 124