ਜਲ ਸ਼ਕਤੀ ਮੰਤਰਾਲਾ

ਮੀਂਹ ਅਤੇ ਹੜ੍ਹਾਂ ਦੀ ਸਥਿਤੀ ਦਾ ਸਾਰ

Posted On: 21 AUG 2020 4:51PM by PIB Chandigarh

ਅੱਜ ਸਵੇਰੇ ਓਡੀਸ਼ਾ ਵਿਚ ਕਈ ਥਾਈਂ ਬਹੁਤ ਜ਼ਿਆਦਾ ਭਾਰੀ ਵਰਖਾ ਦੇ ਨਾਲ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਈ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਤੇਲੰਗਾਨਾ ਅਤੇ ਛੱਤੀਸਗੜ ਵਿਚ ਭਾਰੀ ਤੋਂ ਬਹੁਤ ਭਾਰੀ ਵਰਖਾ ਅਤੇ ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਭਾਰੀ ਵਰਖਾ ਹੋਈ।

29 ਸਟੇਸ਼ਨਾਂ (ਬਿਹਾਰ ਵਿਚ 16, ਅਸਾਮ ਵਿਚ 4, ਉੱਤਰ ਪ੍ਰਦੇਸ਼ ਵਿਚ 4, ਅਤੇ ਆਂਧਰਾ ਪ੍ਰਦੇਸ਼, ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਵਿਚ ਇਕ-ਇਕ) ਵਿੱਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ 30 ਸਟੇਸ਼ਨਾਂ (ਬਿਹਾਰ ਵਿਚ 9, ਅਸਾਮ ਵਿਚ 9, ਉੱਤਰ ਪ੍ਰਦੇਸ਼ ਵਿਚ 6,ਤੇਲੰਗਾਨਾ ਵਿਚ 3, ਆਂਧਰਾ ਪ੍ਰਦੇਸ਼ ਵਿਚ 2 ਅਤੇ ਅਰੁਣਾਚਲ ਪ੍ਰਦੇਸ਼ ਵਿਚ 1) 'ਤੇ ਹੜ੍ਹ ਦੀ ਆਮ ਸਥਿਤੀ ਤੋਂ ਉੱਪਰ ਵਹਿ ਰਹੇ ਹਨ।

 41 ਬੰਨ੍ਹਾਂ ਅਤੇ ਡੈਮਾਂ (ਕਰਨਾਟਕ ਵਿਚ 13, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿਚ 5, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਤਾਮਿਲਨਾਡੂ, ਤੇਲੰਗਾਨਾ ਅਤੇ ਝਾਰਖੰਡ ਵਿਚ 3-3 ਅਤੇ ਛੱਤੀਸਗੜ੍ਹ, ਗੁਜਰਾਤ ਅਤੇ ਓਡੀਸ਼ਾ ਵਿਚ 1-1) ਲਈ ਪਾਣੀ ਦੇ ਪੱਧਰ ਸਬੰਧੀ ਅੰਦਾਜ਼ਾ ਜਾਰੀ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਿੰਕ http://cwc.gov.in/sites/default/files/cfcr-cwcdfb20082020_5.pdf 'ਤੇ ਉਪਲਬਧ ਹੈ।

20 ਅਗਸਤ ਨੂੰ ਓਡੀਸ਼ਾ, ਛੱਤੀਸਗੜ ਅਤੇ ਤੇਲੰਗਾਨਾ ਵਿਚ ਕਈ ਥਾਈਂ ਬਹੁਤ ਜ਼ਿਆਦਾ ਭਾਰੀ ਵਰਖਾ ਦੇ ਨਾਲ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਸੀ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ 20 ਅਤੇ 21 ਅਗਸਤ 2020 ਦਰਮਿਆਨ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।

ਗੋਦਾਵਰੀ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਜਿਵੇਂ ਕਿ ਇੰਦ੍ਰਾਵਤੀ ਅਤੇ ਸਬਰੀ ਦੇ ਪਾਣੀ ਦੇ ਪੱਧਰ ਵਿੱਚ ਵਰਖਾ ਦੇ ਕਾਰਨ ਫਿਰ ਤੋਂ ਵਧਣ ਦੀ ਸੰਭਾਵਨਾ ਹੈ। ਮਹਾਰਾਸ਼ਟਰ ਦੇ ਗੜ੍ਹਚਿਰੌਲੀ ,ਚੰਦਰਪੁਰ ,ਛੱਤੀਸਗੜ੍ਹ ਦੇ ਬਸਤਰ, ਸੁਕਮਾ, ਨਾਰਾਇਣਪੁਰ, ਦਾਂਤੇਵਾੜਾ, ਬੀਜਾਪੁਰ, ਓਡੀਸ਼ਾ ਦੇ ਨੌਰੰਗਪੁਰ, ਕੋਰਪੂਤ, ਮਲਕਾਗਿਰੀ ਜਿਲ੍ਹਿਆਂ ਵਿੱਚ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

ਛੱਤੀਸਗੜ੍ਹ ਦੀ ਕ੍ਰਿਸ਼ਨਾ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਜਿਵੇਂ ਤੁੰਗਭਦਰਾ ਅਤੇ ਭੀਮਾ ਵਿੱਚ ਪਾਣੀ ਹੌਲੀ -ਹੌਲੀ ਲਗਾਤਾਰ ਵਧਣ ਦੀ ਉਮੀਦ ਹੈ ਅਤੇ ਖੇਤਰ ਦੇ ਜ਼ਿਆਦਾਤਰ ਡੈਮਾਂ ਵਿੱਚ ਵਰਖਾ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਕਾਫ਼ੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਦੀ ਉਮੀਦ ਹੈ। ਆਂਧਰਾ ਪ੍ਰਦੇਸ਼ ਦੇ ਕੁਰਨੂਲ, ਗੁੰਟੂਰ ਅਤੇ ਕ੍ਰਿਸ਼ਣਾ ਜ਼ਿਲੇ ਮਹਾਰਾਸ਼ਟਰ ਦੇ ਸਤਾਰਾ, ਕੋਲਾਪੁਰ, ਕਰਨਾਟਕ ਦੇ  ਬਾਗਲਕੋਟ, ਵਿਜੈਪੁਰਾ, ਰਾਇਚੂਰ, ਬੈਲਗਾਵੀ,ਤੇਲੰਗਾਨਾ ਦੇ ਜੋਗੁਲੰਬਾ ਗਡਵਾਲ ਅਤੇ ਨਾਲਗੌਂਡਾ ਵਿਚ ਸਥਿਤੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ।

ਨਰਮਦਾ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦਾ ਪੱਧਰ ਮੰਡਲਾਂ ਵਿੱਚ ਵਧਣ ਦੀ ਸੰਭਾਵਨਾ ਹੈ ਨਾਲ ਹੀ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲੇ ਵਿਚ ਬਰਗੀ ਡੈਮ ਦਾ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ।

 ਉਪਰੋਕਤ ਸਾਰੇ ਰਾਜਾਂ ਅਤੇ ਜ਼ਿਲ੍ਹਿਆਂ ਵਿੱਚ ਅਗਲੇ 3-4 ਦਿਨਾਂ ਲਈ ਸਖਤ ਚੌਕਸੀ ਰੱਖੀ ਜਾਵੇ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਡੈਮਾਂ ਵਿੱਚ ਵੱਧ ਰਹੇ ਪਾਣੀ ਦੇ ਪੱਧਰ 'ਤੇ ਨੇੜਿਓਂ ਨਜ਼ਰ ਰਾਖੀ ਜਾਵੇ। ਇਹਨਾਂ ਵਿੱਚੋਂ ਕਿਸੇ ਵੀ ਜਲ ਭੰਡਾਰਾਂ ਤੋਂ ਪਾਣੀ ਨੂੰ ਨਿਯਮ ਵੱਕਰ ਅਤੇ ਮਿਆਰੀ ਸੰਚਾਲਨ ਵਿਧੀ ਅਨੁਸਾਰ ਅਗਾਊਂ ਸੂਚਨਾ ਦੇ ਕੇ ਛੱਡਿਆ ਜਾਵੇਗਾ।

ਕਿਸੇ ਵੀ ਘਟਨਾ ਤੋਂ ਬਚਾਅ ਲਈ ਇਨ੍ਹਾਂ ਨਦੀਆਂ 'ਤੇ ਰੇਲ ਅਤੇ ਸੜਕੀ ਟਰੈਕ ਅਤੇ ਪੁਲਾਂ ਦੇ ਨਾਲ-ਨਾਲ ਵੱਧ ਤੋਂ ਵੱਧ ਚੌਕਸੀ ਬਣਾਈ ਜਾਵੇ ਅਤੇ ਢੁਕਵੀਂ ਆਵਾਜਾਈ ਨੂੰ ਨਿਯਮਤ ਕੀਤਾ ਜਾਵੇ। ਤਿੱਖੀ ਢਲਾਣ ਵਾਲੀਆਂ ਨਦੀਆਂ ਦੇ ਨਾਲ ਡੁੱਬੇ ਹੋਏ ਕਿਨਾਰਿਆਂ ਅਤੇ ਰੇਲਵੇ ਟ੍ਰੈਕਾਂ 'ਤੇ ਨੇੜਿਓਂ ਨਿਗਰਾਨੀ ਕੀਤੀ ਜਾਵੇ। ਸਾਰੇ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ ਜਾ ਰਹੇ ਰਾਹਤ ਕੈਂਪਾਂ ਵਿੱਚ ਮੌਜੂਦਾ ਕੋਵਿਡ -19 ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਭਾਵਸ਼ਾਲੀ ਕਦਮ ਚੁੱਕਣ ।

                                                                                  ********

 ਏਪੀਐਸ / ਐਮਜੀ



(Release ID: 1647717) Visitor Counter : 146