ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ ਵੱਲੋਂ ਕਾਰਬਨ ਕੈਪਚਰ ਦੀ ਟ੍ਰਾਂਸਲੇਸ਼ਨਲ ਖੋਜ, ਉਪਯੋਗਤਾ ਤੇ ਭੰਡਾਰਣ (CCUS) ਨੂੰ ਪ੍ਰੋਤਸਾਹਨ

ਵਿਸ਼ਵ–ਪੱਧਰੀ ਸਵੱਛ ਊਰਜਾ ਇਨੋਵੇਸ਼ਨ ਦੀ ਰਫ਼ਤਾਰ ਵਧਾਉਣ ਹਿਤ 24 ਦੇਸ਼ਾਂ ਤੇ ਯੂਰੋਪੀਅਨ ਯੂਨੀਅਨ ਦੀ ਇੱਕ ਵਿਸ਼ਵ–ਪੱਧਰੀ ਪਹਿਲਕਦਮੀ, ਮਿਸ਼ਨ ਇਨੋਵੇਸ਼ਨ (MI) ਪ੍ਰੋਗਰਾਮ ਦੇ ਰਾਹ ’ਚ ਆਉਂਦੀਆਂ ਸ਼ਨਾਖ਼ਤ ਕੀਤੀਆਂ ਚੁਣੌਤੀਆਂ ਵਿੱਚੋਂ ਇੱਕ CCUS ਹੈ, ਜਿਸ ਵਿੱਚ ਵਿਗਿਆਨ ਤੇ ਟੈਕਨੋਲੋਜੀ (DST) ਇੱਕ ਸਰਗਰਮ ਭਾਈਵਾਲ ਹੈ

DST ਪਹਿਲਾਂ ਹੀ 1 MI ਦੇਸ਼ਾਂ ਦੀ ਭਾਈਵਾਲੀ ਨਾਲ MI ਦੀ ਛਤਰ–ਛਾਇਆ ਅਧੀਨ CCUS ਦੇ ਖੇਤਰ ਵਿੱਚ 19 ਖੋਜ ਤੇ ਵਿਕਾਸ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਦੇ ਚੁੱਕਾ ਹੈ


DST ਨੇ ਹੋਰ ACT ਮੈਂਬਰ ਦੇਸ਼ਾਂ ਦੇ ਤਾਲਮੇਲ ਨਾਲ ‘ਅਕਸੈਲਰੇਟਿੰਗ CCUS ਟੈਕਨੋਲੋਜੀਸ’ (ACT) ਅਧੀਨ CCUS ਦੇ ਖੇਤਰ ਵਿੱਚ ਭਾਰਤੀ ਖੋਜਕਾਰਾਂ ਤੋਂ ਤਜਵੀਜ਼ਾਂ ਮੰਗਵਾ ਚੁੱਕਾ ਹੈ। ਇਹ ਪ੍ਰੋਜੈਕਟਾਂ ਦੀ ਟ੍ਰਾਂਸਲੇਸ਼ਨਲ ਫ਼ੰਡਿੰਗ ਦੁਆਰਾ CO2 ਕੈਪਚਰ, ਉਪਯੋਗਤਾ ਤੇ ਸਟੋਰੇਜ (CCUS) ਦੇ ਉਪਾਰ ਵਿੱਚ ਸੁਵਿਧਾ ਦੀ ਇੱਕ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਟੀਚਾਗਤ ਨਵੀਨਤਾ ਤੇ ਖੋਜ ਗਤੀਵਿਧੀਆਂ ਜ਼ਰੀਏ CCUS ਟੈਕਨੋਲੋਜੀ ਦੀ ਰਫ਼ਤਾਰ ਵਧਾਉਣਾ ਤੇ ਪਰਪੱਕ ਬਣਾਉਣਾ ਹੈ


ਸੁਰੱਖਿਅਤ ਤੇ ਘੱਟ ਲਾਗਤ ਵਾਲੀ ਵਿਸ਼ਵ–ਪੱਧਰੀ RD&D ਇਨੋਵੇਸ਼ਨ ਨੂੰ ਵਿੱਤੀ ਸਹਾਇਤਾ ਦੇਣ ਦੇ ਉਦੇਸ਼ ਨਾਲ ACT ਵਿੱਚ 16 ਦੇਸ਼, ਖੇਤਰ ਤੇ ਸੂਬੇ ਮਿਲ ਕੇ ਕੰਮ ਕਰ ਰਹੇ ਹਨ

Posted On: 20 AUG 2020 2:11PM by PIB Chandigarh

ਵਿਸ਼ਵ ਪੱਧਰੀ ਜਲਵਾਯੂ ਪਰਿਵਰਤਨ ਦੀ ਵਧਦੀ ਸਮੱਸਿਆ ਦੇ ਹੱਲ ਵਾਸਤੇ ਕਾਰਬਨ ਕੈਪਚਰ, ਉਪਯੋਗਤਾ ਅਤੇ ਭੰਡਾਰਣ (CCUS) ਉੱਤੇ ਟ੍ਰਾਂਸਲੇਸ਼ਨਲ ਖੋਜ ਦੇ ਚਾਹਵਾਨ ਖੋਜਕਾਰਾਂ ਲਈ ਹੁਣ ਆਪਣੀਆਂ ਟੈਕਨੋਲੋਜੀ ਤੇ ਖੋਜ ਗਤੀਵਿਧੀਆਂ ਦੀ ਰਫ਼ਤਾਰ ਵਧਾਉਣ ਤੇ ਉਨ੍ਹਾਂ ਨੂੰ ਪਰਪੱਕ ਬਣਾਉਣ ਦਾ ਇੱਕ ਵੱਡਾ ਮੌਕਾ ਹੈ।

 

ਵਿਸ਼ਵਪੱਧਰ ਉੱਤੇ ਸਵੱਛ ਊਰਜਾ ਇਨੋਵੇਸ਼ਨ ਦੀ ਰਫ਼ਤਾਰ ਵਧਾਉਣ ਲਈ 24 ਦੇਸ਼ਾਂ ਤੇ ਯੂਰੋਪੀਅਨ ਯੂਨੀਅਨ ਦੇ ਮਿਸ਼ਨ ਇਨੋਵੇਸ਼ਨ’ (MI) ਪ੍ਰੋਗਰਾਮ ਵਿੱਚ CCUS ਨਵੀਨਤਾ ਦੇ ਰਾਹ ਵਿੱਚ ਆਉਣ ਵਾਲੀਆਂ ਤੇ ਸ਼ਨਾਖ਼ਤ ਕੀਤੀਆਂ ਚੁਣੌਤੀਆਂ ਵਿੱਚੋਂ ਇੱਕ ਹੈ, ਜਿਸ ਵਿੱਚ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਇੱਕ ਸਰਗਰਮ ਭਾਈਵਾਲ ਹੈ। DST ਨੇ ਪਹਿਲਾਂ 13 MI ਦੇਸ਼ਾਂ ਦੀ ਭਾਈਵਾਲਾਂ ਨਾਲ MI ਦੀ ਛਤਰਛਾਇਆ ਅਧੀਨ CCUS ਦੇ ਖੇਤਰ ਵਿੱਚ 19 ਖੋਜ ਤੇ ਵਿਕਾਸ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ।

ਇਸ ਵੇਲੇ, DST ਨੇ ਹੋਰ ACT ਮੈਂਬਰ ਦੇਸ਼ਾਂ ਦੇ ਤਾਲਮੇਲ ਨਾਲ ਅਕਸੈਲਰੇਟਿੰਗ CCUS ਟੈਕਨੋਲੋਜੀਸ’ (ACT) ਅਧੀਨ CCUS ਦੇ ਖੇਤਰ ਵਿੱਚ ਭਾਰਤੀ ਖੋਜਕਾਰਾਂ ਤੋਂ ਤਜਵੀਜ਼ਾਂ ਮੰਗਵਾਈਆਂ ਹਨ। ਇਹ ਟੀਚਾਗਤ ਨਵੀਨਤਾ ਤੇ ਖੋਜ ਗਤੀਵਿਧੀਆਂ ਜ਼ਰੀਏ CCUS ਦੀ ਰਫ਼ਤਾਰ ਵਧਾਉਣ ਤੇ ਉਸ ਨੂੰ ਪਰਪੱਕ ਬਣਾਉਣ ਦੇ ਉਦੇਸ਼ ਨਾਲ ਪ੍ਰੋਜੈਕਟਾਂ ਦੀ ਟ੍ਰਾਂਸਲੇਸ਼ਨਲ ਫ਼ੰਡਿੰਗ ਜ਼ਰੀਏ CO2 ਕੈਪਚਰ ਦੇ ਉਭਾਰ, ਉਪਯੋਗਤਾ ਤੇ ਭੰਡਾਰਣ (CCUS) ਦੀ ਸੁਵਿਧਾ ਹਿਤ ਇੱਕ ਪਹਿਲਕਦਮੀ ਹੈ। ਵਿਸ਼ਵਪੱਧਰੀ RD&D ਨਵੀਨ ਖੋਜ ਨੂੰ ਵਿੱਤੀ ਸਹਾਇਤਾ ਦੇਣ ਦੇ ਉਦੇਸ਼ ਨਾਲ ACT ਵਿੱਚ 16 ਦੇਸ਼, ਖੇਤਰ ਤੇ ਸੂਬੇ ਇਕੱਠੇ ਕੰਮ ਕਰ ਰਹੇ ਹਨ, ਇੰਝ ਸੁਰੱਖਿਅਤ ਤੇ ਘੱਟ ਲਾਗਤ ਵਾਲੀ CCUS ਟੈਕਨੋਲੋਜੀ ਮਿਲ ਸਕੇਗੀ।

ACT ਨੂੰ ਅਜਿਹੇ ਨਵੀਨ ਕਿਸਮ ਦੇ ਪ੍ਰੋਜੈਕਟਾਂ ਦੀ ਭਾਲ ਹੈ ਜੋ ਛੋਟੇ ਖੋਜ ਪ੍ਰੋਜੈਕਟਾਂ ਤੋਂ ਲੈ ਕੇ ਨਵੇਂ ਜਾਂ ਪਹਿਲਾਂ ਤੋਂ ਮੌਜੂਦ ਪਾਇਲਟ ਤੇ ਪ੍ਰਦਰਸ਼ਨ ਸੁਵਿਧਾ ਸਥਾਨ ਹੋਣ। ਨਵੀਂਆਂ ਪਾਇਲਟ ਤੇ ਪ੍ਰਦਰਸ਼ਨ ਸੁਵਿਧਾਵਾਂ ਵਿੱਚ ਜਾਂ ਤਾਂ ਪ੍ਰਦਰਸ਼ਨ ਦੇ ਪੜਾਅ ਵਿੱਚ ਜਾਂ ਅਰੰਭਲੇ ਵਪਾਰਕ ਗੇੜ ਵਿੱਚ ਉਦਯੋਗਿਕ ਆਕਾਰ ਵਿੱਚ ਵਾਧਾ ਕਰਨ ਦੀ ਸੰਭਾਵਨਾ ਹੋਣੀ ਚਾਹੀਦੀ ਹੈ। ਹਰੇਕ ਪ੍ਰੋਜੈਕਟ ਤਜਵੀਜ਼ ਇੱਕ ਪ੍ਰੋਜੈਕਟ ਸਮੂਹ ਦੁਆਰਾ ਜਮ੍ਹਾ ਕਰਵਾਉਣੀ ਹੋਵੇਗੀ, ਜਿਸ ਵਿੱਚ ਘੱਟੋਘੱਟ ਤਿੰਨ ਯੋਗ ਬਿਨੈਕਾਰ ਹੋਣ ਤੇ ਉਨ੍ਹਾਂ ਨੂੰ ਇਸ ACT ਸੱਦੇ ਵਿੱਚ ਭਾਗ ਲੈ ਰਹੇ ਘੱਟੋਘੱਟ ਤਿੰਨ ਦੇਸ਼/ਖੇਤਰ ਵਿੱਤੀ ਮਦਦ ਮੁਹੱਈਆ ਕਰਵਾ ਰਹੇ ਹੋਣ। ਹਰੇਕ ਪ੍ਰੋਜੈਕਟ ਸਮੂਹ ਵਿੱਚ ਨਿਰਧਾਰਿਤ ਵਿਸ਼ਿਆਂ ਦੇ ਘੇਰੇ ਅੰਦਰ ਰਹਿ ਕੇ ਖੋਜ ਤੇ ਵਿਕਾਸ ਕਰਨ ਦੀ ਲੋੜੀਂਦੀ ਮੁਹਾਰਤ ਹੋਣੀ ਜ਼ਰੂਰੀ ਹੈ।

15 ACT ਮੈਂਬਰ ਦੇਸ਼ਾਂ ਅਤੇ ਸੰਗਠਨਾਂ ਨੇ ਇਸ ਤੀਜੇ ਸੱਦੇ ਵਿੱਚ ਭਾਗ ਲੈਣ ਅਤੇ ਇੱਕ ਦੂਜੇ ਦੀਆਂ ਤਾਕਤਾਂ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਸਾਰੇ ਫ਼ੰਡ ਉਨ੍ਹਾਂ ਰਾਸ਼ਟਰੀ ਤੇ ਖੇਤਰੀ ਬੱਜਟਾਂ ਵਿੱਚੋਂ ਦਿੱਤੇ ਜਾਣਗੇ ਜੋ ਖੋਜ ਤੇ ਵਿਕਾਸ ਦੇ ਨਾਲਨਾਲ ਪਾਇਲਟ ਤੇ ਪ੍ਰਦਰਸ਼ਨ ਪ੍ਰੋਜੈਕਟਾਂ ਨੂੰ ਸਹਾਇਤਾ ਦਿੰਦੇ ਹੋਣਗੇ।

 

ACT ਸੱਦਾ ਦੋਪੜਾਵੀ ਪ੍ਰਕਿਰਿਆ ਹੈ। ਪੜਾਅ 1 ਪੂਰਵਪ੍ਰਸਤਾਵਾਂ ਨੂੰ ਸੱਦਦਾ ਹੈ ਅਤੇ ਪੜਾਅ 2 ਮੁਕੰਮਲ ਪ੍ਰੋਜੈਕਟ ਪ੍ਰਸਤਾਵਾਂ (ਤਜਵੀਜ਼ਾਂ) ਨੂੰ ਸੱਦਦਾ ਹੈ। ਪੂਰਵਪ੍ਰਸਤਾਵਾਂ ਲਈ ਸੱਦਾ 10 ਨਵੰਬਰ, 2020 ਤੱਕ ਖੁੱਲ੍ਹਾ ਹੈ।  10 ਦਸੰਬਰ, 2020 ਤੱਕ, ਪੜਾਅ 1 ਵਿੱਚ ਸਫ਼ਲ ਰਹਿਣ ਵਾਲੇ ਬਿਨੈਕਾਰਾਂ ਨੂੰ ਇਸ ਕਾਰਜਵਿਧੀ ਦੇ ਪੜਾਅ 2 ਵਿੱਚ ਸ਼ਾਮਲ ਹੋਣ ਲਈ ਸੱਦਿਆ ਜਾਵੇਗਾ। ਮੁਕੰਮਲ ਪ੍ਰਸਤਾਵਾਂ ਲਈ ਸੱਦਾ 15 ਮਾਰਚ, 2021 ਨੂੰ ਬੰਦ ਹੋ ਜਾਵੇਗਾ। ਪ੍ਰੋਜੈਕਟਾਂ ਲਈ ਸ਼ੁਰੂ ਹੋਣ ਦੀ ਟੀਚਾਗਤ ਮਿਤੀ ਸਤੰਬਰ 2021 ਦਾ ਅੰਤ ਹੈ।

 

ACT ਦੀ ਮਨਸ਼ਾ ਨਵੀਨਤਾ ਤੇ ਖੋਜ ਗਤੀਵਿਧੀਆਂ ਦੀ ਟੀਚਾਗਤ ਫ਼ਾਈਨਾਂਸਿੰਗ ਜ਼ਰੀਏ CCUS ਟੈਕਨੋਲੋਜੀ ਦੀ ਰਫ਼ਤਾਰ ਵਧਾਉਣ ਤੇ ਉਸ ਨੂੰ ਪਰਪੱਕ ਕਰ ਕੇ CCUS ਦੇ ਉਭਾਰ ਨੂੰ ਸੁਵਿਧਾਜਨਕ ਬਣਾਉਣਾ ਹੈ। ACT ਉਨ੍ਹਾਂ ਸਾਰੀਆਂ ਟੈਕਨੋਲੋਜੀਕਲ, ਵਾਤਾਵਰਣਕ, ਸਮਾਜਿਕ ਤੇ ਆਰਥਿਕ ਚੁਣੌਤੀਆਂ ਨੂੰ ਦੂਰ ਕਰੇਗਾ ਜੋ CCUS ਦੀ ਰਫ਼ਤਾਰ ਵਧਾਉਣ ਲਈ ਲੋੜੀਂਦੀਆਂ ਹਨ। ਜਿਹੜੇ ਪ੍ਰੋਜੈਕਟ ਨਿਗਮਿਤ ਹਨ ਜਾਂ ਪ੍ਰਾਇਰਿਟੀ ਰਿਸਰਚ ਡਾਇਰੈਕਸ਼ਨਜ਼’ (PRDs, ਲਿੰਕ) ਨੂੰ ਸੰਬੋਧਤ ਹਨ, ਜਿਨ੍ਹਾਂ ਦੀ ਸ਼ਨਾਖ਼ਤ ਮਿਸ਼ਨ ਇਨੋਵੇਸ਼ਨ CCUS ਚੈਲੰਜ ਵਰਕਸ਼ਾਪ (ਹਿਊਸਟਨ 2017) ਵਿੱਚ ਹੋਈ ਸੀ, ਉਨ੍ਹਾਂ ਦਾ ਖ਼ਾਸ ਤੌਰ ਉੱਤੇ ਸੁਆਗਤ ਹੋਵੇਗਾ।

ਹੁਣ ਤੱਕ ACT ਦੇ ਦੋ ਸੱਦੇ ਆ ਚੁੱਕੇ ਹਨ, ਪਹਿਲੇ (ਜੋ 2016 ’ਚ ਦਿੱਤਾ ਗਿਆ ਸੀ) ਸੱਦੇ ਨੇ ਭਾਗ ਲੈਣ ਵਾਲੇ ਭਾਈਵਾਲਾਂ ਅਤੇ ਯੂਰੋਪੀਅਨ ਕਮਿਸ਼ਨ ਤੋਂ ਫ਼ੰਡ ਇਕੱਠੇ ਕੀਤੇ ਸਨ ਤੇ ਦੂਜੇ ਸੱਦੇ (ਜੋ 2018 ਵਿੱਚ ਦਿੱਤਾ ਗਿਆ ਸੀ) ਨੂੰ ਸਿਰਫ਼ ਭਾਗ ਲੈ ਰਹੀਆਂ ਰਾਸ਼ਟਰੀ ਫ਼ੰਡਿੰਗ ਏਜੰਸੀਆਂ ਨੇ ਹੀ ਫ਼ੰਡ ਦਿੱਤੇ ਸਨ।

[ਹੋਰ ਜਾਣਕਾਰੀ ਲਈ ਇੱਛੁਕ ਭਾਰਤੀ ਭਾਗੀਦਾਰ DST ਦੀ ਇਸ ਵੈੱਬਸਾਈਟ ਉੱਤੇ ਜਾ ਸਕਦੇ ਹਨ: www.dst.gov.in ਜਾਂ ਡਾ. ਨੀਲਿਮਾ ਆਲਮ, ਵਿਗਿਆਨੀ E, TMD (EW&O) ਨੂੰ email – neelima.alam[at]nic[dot]in  ਜ਼ਰੀਏ ਲਿਖ ਸਕਦੇ ਹਨ ਅਤੇ ACT ਦੀ ਇਸ ਵੈੱਬਸਾਈਟ ਉੱਤੇ ਜਾ ਸਕਦੇ ਹਨ: www.act-ccs.eu.]

 

*****

 

ਐੱਨਬੀ/ਕੇਜੀਐੱਸ(ਡੀਐੱਸਟੀ ਮੀਡੀਆ ਸੈੱਲ)



(Release ID: 1647490) Visitor Counter : 195