ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਸਰਕਾਰ ਦੇ ਚਿਤਰੰਜਨ ਰਾਸ਼ਟਰੀ ਕੈਂਸਰ ਇੰਸਟੀਟਿਊਟ (ਸੀਐਨਸੀਆਈ) ਨੇ ਕੋਲਕਾਤਾ ਵਿਖੇ ਰਾਜਰਹਾਟ ਦੇ ਆਪਣੇ ਨਵੇਂ ਕੈਂਪਸ ਤੋਂ ਆਪਣੀਆਂ ਓਪੀਡੀ ਸੇਵਾਵਾਂ ਸ਼ੁਰੂ ਕੀਤੀਆਂ

Posted On: 20 AUG 2020 5:52PM by PIB Chandigarh

ਚਿਤਰੰਜਨ ਰਾਸ਼ਟਰੀ ਕੈਂਸਰ ਇੰਸਟੀਟਿਊਟ ਨੇ 19 ਅਗਸਤ 2020 ਤੋਂ ਕੋਲਕਾਤਾ ਦੇ ਰਾਜਰਹਾਟ ਵਿਖੇ ਆਪਣੇ ਨਵੇਂ ਕੈਂਪਸ ਤੋਂ ਓਪੀਡੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਸ਼ੁਰੂਆਤ ਵਿੱਚ ਅਜੇ, ਸਰਜੀਕਲ ਅਤੇ ਮੈਡੀਕਲ ਉਨਕਾਲੋਜੀ ਦੇ ਮਰੀਜ਼ਾਂ ਨੂੰ ਹੀ ਓਪੀਡੀ ਦੀਆਂ ਸੇਵਾਵਾਂ ਮੁਹਾਈਆ ਕਰਾਈਆਂ ਜਾਣਗੀਆਂ ਅਤੇ ਜਲਦੀ ਹੀ ਕੀਮੋਥੈਰਾਪੀ ਸੇਵਾਵਾਂ ਸ਼ੁਰੂ ਕਰਨ ਉਪਰੰਤ ਬੁਨਿਆਦੀ ਮੈਡੀਕਲ ਸਹੂਲਤਾਂ ਉਪਲੱਬਧ ਕਰਾਈਆਂ ਜਾਣਗੀਆਂ

ਫਿਲਹਾਲ ਚਿਤਰੰਜਨ ਰਾਸ਼ਟਰੀ ਕੈਂਸਰ ਇੰਸਟੀਟਿਊਟ ਐਸਪੀ ਮੁਖਰਜੀ ਰੋਡ ਕੋਲਕਾਤਾ ਵਿਖੇ ਸਥਿਤ ਆਪਣੇ ਕੈਂਪਸ ਤੋਂ ਕੰਮ ਕਰ ਰਿਹਾ ਹੈ ਸੁਤੰਤਰਤਾ ਸੈਨਾਨੀ ਦੇਸ਼ਬੰਧੂ ਚਿਤਰੰਜਨ ਦਾਸ ਦੇ ਨਾਮ ਤੇ ਸਥਾਪਿਤ ਇਹ ਚਿਤਰੰਜਨ ਰਾਸ਼ਟਰੀ ਕੈਂਸਰ ਇੰਸਟੀਟਿਊਟ 1950 ਤੋਂ ਹੀ ਰਾਸ਼ਟਰ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ ਅਤੇ ਇਹ ਦੇਸ਼ ਦੇ ਪੂਰਬੀ ਖੇਤਰ ਵਿੱਚ ਕੈਂਸਰ ਦੇ ਇਲਾਜ ਅਤੇ ਖੋਜ ਦਾ ਪ੍ਰਮੁੱਖ ਕੇਂਦਰ ਹੈ ਕੈਂਸਰ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਅਤੇ ਸਸਤੀਆਂ ਤੇ ਗੁਣਵੱਤਾ ਭਰਪੂਰ ਕੈਸਰ ਦੀਆਂ ਦੇਖਭਾਲ ਸੇਵਾਵਾਂ ਲਈ ਹੋਰ ਵਧੇਰੇ ਸਹੂਲਤਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਕੋਲਕਾਤਾ ਦੇ ਰਾਜਰਹਾਟ ਵਿਖੇ ਸੀਐਨਸੀਆਈ ਦੇ ਦੂਜੇ ਕੈਂਪਸ ਦੇ ਰੂਪ ਵਿੱਚ ਇੱਕ ਬਹੁਤ ਵੱਡਾ ਸੁਵਿਧਾ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਜਦੋ ਇਹ ਪੂਰੀ ਤਰਾਂ ਨਾਲ ਕਾਰਜਸ਼ੀਲ ਹੋ ਜਾਵੇਗਾ ਤਾਂ ਸੀਐਨਸੀਆਈ ਦਾ ਦੂਜਾ ਕੈਂਪਸ, ਉਨਕਾਲੋਜੀ ਦੇ ਵੱਖ ਵੱਖ ਮਰੀਜ਼ਾਂ ਨੂੰ ਉੱਚ ਗੁਣਵੱਤਾ ਵਾਲੇ ਸਸਤੇ ਇਲਾਜ ਦਾ ਵਿਕਲਪ ਪੇਸ਼ ਕਰਦਿਆਂ 460 ਬੈਡ ਦਾ ਕੈਂਸਰ ਦੇ ਇਲਾਜ ਵਾਲਾ ਇੱਕ ਸਰਵੋਤਮ ਕੇਂਦਰ ਹੋਵੇਗਾ

ਕੋਲਕਾਤਾ ਦੇ ਰਾਜਰਹਾਟ ਵਿਖੇ ਸੀਐਨਸੀਆਈ ਦੇ ਨਵੇਂ ਕੈਂਪਸ ਦਾ ਨਿਰਮਾਣ ਭਾਰਤ ਸਰਕਾਰ ਅਤੇ ਪੱਛਮ ਬੰਗਾਲ ਸਰਕਾਰ ਵਲੋਂ ਸਾਂਝੇ ਤੌਰ ਤੇ 75:25 ਦੇ ਅਨੁਪਾਤ ਵਿੱਚ ਪੂੰਜੀ ਲਗਾ ਕੇ ਕੀਤਾ ਗਿਆ ਹੈ ਇਸ ਨਵੇਂ ਕੈਂਪਸ ਵਿੱਚ ਸ਼ੁਰੂ ਹੋਣ ਵਾਲੀਆਂ ਓਪੀਡੀ ਸੇਵਾਵਾਂ ਨਾਲ ਇੰਸਟੀਟਿਊਟ ਵੱਡੀ ਸੰਖਿਆ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਨ ਦੇ ਯੋਗ ਹੋ ਸਕੇਗਾ ਇਸ ਤਰਾਂ ਇਹ ਇੰਸਟੀਟਿਊਟ ਸੂਬੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਲਈ ਸਸਤੀਆਂ ਅਤੇ ਗੁਣਵੱਤਾ ਭਰਪੂਰ ਇਲਾਜ ਸਹੂਲਤਾਂ ਦੀ ਉਪਲਬੱਧਤਾ ਨੂੰ ਸੁਨਿਸ਼ਚਿਤ ਕਰੇਗਾ

------------------------------------------------------

ਐਮਵੀ



(Release ID: 1647457) Visitor Counter : 167