ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸਿਹਤ ਦੇ ਮਹੱਤਵਪੂਰਨ ਮਾਪਦੰਡਾਂ ਦੀ ਨਿਗਰਾਨੀ ਲਈ ਇੱਕ ਟੈਟੂ ਸੈਂਸਰ
ਚਮੜੀ ਅਨੁਕੂਲ ਸੈਂਸਰ ਵਿੱਚ ਸਿਹਤ ਦੇ ਮਹੱਤਵਪੂਰਨ ਮਾਪਦੰਡਾਂ ਦੀ ਗ਼ੈਰ-ਹਮਲਾਵਰ ਅਤੇ ਨਿਰੰਤਰ ਨਿਗਰਾਨੀ ਕਰਨ ਦੀ ਸਮਰੱਥਾ ਹੈ। ਇਸ ਤੋਂ ਇਲਾਵਾ, ਇਸ ਵਿੱਚ ਸਖ਼ਤ ਅਤੇ ਭਾਰੀ ਸਿਹਤ ਨਿਗਰਾਨੀ ਕਰਨ ਵਾਲੇ ਯੰਤਰਾਂ ਦੀ ਸਥਾਨ ਪੂਰਤੀ ਦੀ ਵੀ ਸਮਰੱਥਾ ਹੈ।
Posted On:
20 AUG 2020 2:14PM by PIB Chandigarh
ਐਪੀਡਰਮਲ ਇਲੈਕਟ੍ਰੌਨਿਕਸ ਦੇ ਖੇਤਰ ਵਿੱਚ ਸਰਗਰਮ ਖੋਜ ਨੇ ਵੀਅਰੇਬਲ ਸੈਂਸਰਾਂ ਦੀ ਇੱਕ ਮਹੱਤਵਪੂਰਨ ਸ਼੍ਰੇਣੀ ਤਿਆਰ ਕੀਤੀ ਹੈ ਜਿਸਦਾ ਉਦੇਸ਼ ਆਰਾਮਦਾਇਕ ਅਤੇ ਮਜ਼ਬੂਤ ਉਪਭੋਗਤਾ ਅਨੁਭਵ ਨਾਲ ਪੁਆਇੰਟ ਆਵ੍ ਕੇਅਰ ਡਾਇਗਨੌਸਟਿਕਸ ਪ੍ਰਦਾਨ ਕਰਨਾ ਹੈ। ਰਵਾਇਤੀ ਮੈਡੀਕਲ ਉਪਕਰਣ ਭਾਰੀ, ਸਖ਼ਤ ਅਤੇ ਗ਼ੈਰ-ਵਿਵਹਾਰਕ ਹਨ ਕਿਉਂਕਿ ਉਹ ਰੋਜ਼ ਮੱਰਾ ਦੀ ਜ਼ਿੰਦਗੀ ਦੇ ਕਾਰਜਕ੍ਰਮ ਨੂੰ ਜਾਰੀ ਰੱਖਦੇ ਹੋਏ ਜ਼ਰੂਰੀ ਸਿਹਤ ਪੈਰਾਮੀਟਰਾਂ ਦੀ ਨਿਰੰਤਰ ਨਿਗਰਾਨੀ ਨੂੰ ਸੁਨਿਸ਼ਚਿਤ ਨਹੀਂ ਕਰਦੇ। ਮਨੁੱਖੀ ਸਰੀਰ ਦੇ ਨਰਮ ਅਤੇ ਘੁੰਘਰਾਲੇ ਆਕਾਰ ਨੂੰ ਚਮੜੀ ਵਰਗੇ ਸੈਂਸਰਾਂ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਨੂੰ ਸਰੀਰ 'ਤੇ ਇੱਕ ਅਸਾਨ ਤਬਾਦਲਾ- ਪ੍ਰਕਿਰਿਆ ਨਾਲ ਗੋਦਿਆ ਜਾ ਸਕਦਾ ਹੈ।
ਭਾਰਤੀ ਵਿਗਿਆਨ ਸੰਸਥਾਨ, ਬੰਗਲੌਰ, ਭਾਰਤ ਵਿਖੇ ਸੈਂਟਰ ਫਾਰ ਨੈਨੋਸਾਇੰਸ ਐਂਡ ਇੰਜੀਨੀਅਰਿੰਗ (ਸੀਐੱਨਐੱਸਈ), ਦੇ ਡਾ. ਸੌਰਭ ਕੁਮਾਰ ਜੋ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਸਥਾਪਿਤ ਇੰਸਪਾਇਅਰ ਫੈਕਲਟੀ ਫੈਲੋਸ਼ਿਪ ਪ੍ਰਾਪਤਕਰਤਾ ਹਨ, ਅਜਿਹੇ ਪਹਿਨਣਯੋਗ ਸੈਂਸਰਾਂ 'ਤੇ ਕੰਮ ਕਰ ਰਹੇ ਹਨ ਜੋ ਮਨੁੱਖੀ ਸਰੀਰ ਤੋਂ, ਇਸਦੇ ਸਭ ਤੋਂ ਵੱਡੇ ਅੰਗ, ਚਮੜੀ ਦੀ ਵਰਤੋਂ ਕਰਕੇ ਅੰਦਰੂਨੀ ਜਾਣਕਾਰੀ ਲੈ ਸਕਦੇ ਹਨ।
‘ਏਸੀਐੱਸ ਸੈਂਸਰਜ਼’ ਜਰਨਲ ਵਿੱਚ ਪ੍ਰਕਾਸ਼ਿਤ ਤਾਜ਼ਾ ਰਿਸਰਚ ਪੇਪਰ ਦੇ ਅਨੁਸਾਰ, ਉਨ੍ਹਾਂ ਦੇ ਸਮੂਹ ਨੇ ਲਗਭਗ 20 ਯੂਐੱਮ ਮੋਟਾ ਸਕਿਨ ਅਨੁਕੂਲ ਟੈਟੂ ਸੈਂਸਰ ਤਿਆਰ ਕੀਤਾ ਹੈ। ਇਹ ਸੈਂਸਰ ਇੱਕ ਵਿਅਕਤੀ ਦੇ ਮਹੱਤਵਪੂਰਨ ਸਿਹਤ ਮਾਪਦੰਡਾਂ, ਜਿਵੇਂ ਕਿ ਨਬਜ਼ ਦੀ ਦਰ, ਸਾਹ ਲੈਣ ਦੀ ਦਰ, ਅਤੇ ਸਰਫੇਸ ਇਲੈਕਟ੍ਰੋਮਾਇਓਗ੍ਰਾਫੀ ਦੀ ਅਪ੍ਰਤੱਖ ਅਤੇ ਨਿਰੰਤਰ ਨਿਗਰਾਨੀ ਸੁਨਿਸ਼ਚਿਤ ਕਰਦਾ ਹੈ। ਇਹ ਸੈਂਸਰ ਸਾਹ ਲੈਣ ਦੀ ਦਰ ਅਤੇ ਨਬਜ਼ ਦਰ ਨੂੰ ਜਾਂਚਣ ਲਈ ਸਿੰਗਲ ਨਾਲੀ ਵਜੋਂ ਕੰਮ ਕਰਦਾ ਹੈ। ਇੱਕ ਗੇਜ ਫੈਕਟਰ (ਜੀਐੱਫ) ਦੇ ਨਾਲ ਇਸ ਦੀ ਸ਼ਾਨਦਾਰ ਉੱਚ ਸੰਵੇਦਨਸ਼ੀਲਤਾ ਨੂੰ ਨੈਨੋ-ਕ੍ਰੈਕਸ ਦੇ ਵਿਕਾਸ ਅਤੇ ਉਨ੍ਹਾਂ ਦੇ ਤਨਾਅ ਲਾਗੂਕਰਣ ʼਤੇ ਫਿਲਮ ਦੁਆਰਾ ਉਨ੍ਹਾਂ ਦੇ ਪ੍ਰਸਾਰ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ। ਤੇਜ਼ ਪ੍ਰਤਿਕ੍ਰਿਆ ਵਾਲਾ ਅਤੇ ਬਹੁਤ ਹੀ ਦੋਹਰਾਉਣ ਯੋਗ ਸੈਂਸਰ, ਅਸਾਨ ਫੈਬਰੀਕੇਸ਼ਨ ਸਟੈੱਪਸ ਦੀ ਪਾਲਣਾ ਕਰਦਾ ਹੈ ਅਤੇ ਇੱਕ ਲੇਜ਼ਰ ਦੀ ਵਰਤੋਂ ਕਰਦਿਆਂ ਕਿਸੇ ਵੀ ਸ਼ਕਲ ਅਤੇ ਆਕਾਰ ਵਿੱਚ ਇਸ ਦਾ ਪੈਟਰਨ ਬਣਾਇਆ ਜਾ ਸਕਦਾ ਹੈ।
ਚਿੱਤਰ: ਵੀਅਰੇਬਲ ਐਪਲੀਕੇਸ਼ਨ ਲਈ ਚਮੜੀ ਅਨੁਕੂਲ ਟੈਟੂ ਸੈਂਸਰ
ਇਸ ਚਮੜੀ ਅਨੁਕੂਲ ਸੈਂਸਰ ਵਿੱਚ ਸਿਹਤ ਦੇ ਮਹੱਤਵਪੂਰਨ ਮਾਪਦੰਡਾਂ ਦੀ ਗ਼ੈਰ-ਹਮਲਾਵਰ ਅਤੇ ਨਿਰੰਤਰ ਨਿਗਰਾਨੀ ਕਰਨ ਦੀ ਯੋਗਤਾ ਹੈ। ਇਸਦੇ ਇਲਾਵਾ, ਇਸ ਵਿੱਚ ਸਖ਼ਤ ਅਤੇ ਭਾਰੀ ਸਿਹਤ ਨਿਗਰਾਨੀ ਕਰਨ ਵਾਲੇ ਯੰਤਰਾਂ ਦੀ ਸਥਾਨ ਪੂਰਤੀ ਕਰਨ ਦੀ ਵੀ ਸਮਰੱਥਾ ਹੈ।
ਇਹ ਸੈਂਸਰ ਉਪਭੋਗਤਾ ਦੀਆਂ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਵਿੱਚ ਵਿਘਨ ਨਹੀਂ ਪਾਉਂਦੇ ਅਤੇ ਇਸ ਤਰ੍ਹਾਂ ਮਹੱਤਵਪੂਰਨ ਸੰਕੇਤਾਂ ਜਿਵੇਂ ਕਿ ਪਲਸ ਰੇਟ, ਸਾਹ ਲੈਣ ਦੀ ਦਰ, ਯੂਵੀ ਕਿਰਨਾਂ ਦੇ ਐਕਸਪੋਜ਼ਰ, ਚਮੜੀ ਦੇ ਹਾਈਡਰੇਸ਼ਨ ਲੈਵਲ, ਗਲੂਕੋਜ਼ ਸਮੀਖਿਆ ਆਦਿ ਦੀ ਨਿਰੰਤਰ ਨਿਗਰਾਨੀ ਨੂੰ ਸਮਰੱਥ ਬਣਾਉਂਦੇ ਹਨ।
ਸੈਂਸਰਾਂ 'ਤੇ ਆਪਣੀ ਖੋਜ ਨੂੰ ਅੱਗੇ ਵਧਾਉਣ ਤੋਂ ਇਲਾਵਾ, ਡਾ. ਕੁਮਾਰ ਬਾਇਓ ਰਿਸਰਚ ਅਤੇ ਕਲੀਨੀਕਲ ਡਾਇਗਨੌਸਿਸ ਲਈ ਉਪਕਰਣਾਂ ਦੇ ਵਿਕਾਸ ਵਿੱਚ ਵਿਦਿਆਰਥੀਆਂ ਨੂੰ ਸਰਗਰਮੀ ਨਾਲ ਸ਼ਾਮਲ ਕਰਦੇ ਹੋਏ ਬਾਇਓਸੈਂਸਰ ਟੈਕਨੋਲੋਜੀਆਂ ਦੀ ਅਤਿ-ਆਧੁਨਿਕ ਖੋਜ ਵਿੱਚ ਸਿਖਲਾਈ ਵੀ ਪ੍ਰਦਾਨ ਕਰ ਰਹੇ ਹਨ।
[ਪਬਲੀਕੇਸ਼ਨ ਲਿੰਕ: (https://doi.org/10.1021/acssensors.0c00647)
ਵਧੇਰੇ ਜਾਣਕਾਰੀ ਲਈ, ਡਾ. ਸੌਰਭ ਕੁਮਾਰ ਨਾਲ ਸੰਪਰਕ ਕਰੋ
(ਈਮੇਲ: saurabh2203[at]iisc[dot]ac[dot]in, sau2203.inspire[at]gmail[dot]com).]
*****
ਐੱਨਬੀ/ਕੇਜੀਐੱਸ(ਡੀਐੱਸਟੀ ਮੀਡੀਆ ਸੈੱਲ)
(Release ID: 1647455)
Visitor Counter : 223