ਰੇਲ ਮੰਤਰਾਲਾ

ਰੇਲਵੇ ਨੇ ਕੋਵਿਡ-19 ਨਾਲ ਸਬੰਧਿਤ ਚੁਣੌਤੀਆਂ ਦੇ ਬਾਵਜੂਦ ਮਿਸ਼ਨ ਮੋਡ ਨਾਲ ਪਿਛਲੇ ਸਾਲ ਦੇ ਪੱਧਰ ਦੇ ਮੁਕਾਬਲੇ ਰੇਲ ਢੋਆ-ਢੁਆਈ ਨੂੰ ਵਧਾਇਆ


19 ਅਗਸਤ 2020 ਨੂੰ ਮਾਲ ਢੁਆਈ 3.11 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੀ ਇਸੀ ਮਿਤੀ ਦੇ ਮੁਕਾਬਲੇ ਜ਼ਿਆਦਾ ਹੈ


ਭਾਰਤੀ ਰੇਲਵੇ ਨੇ 19 ਅਗਸਤ 2020 ਨੂੰ ਮਾਲ ਢੁਆਈ ਤੋਂ 306.1 ਕਰੋੜ ਰੁਪਏ ਕਮਾਏ ਜੋ ਪਿਛਲੇ ਸਾਲ ਦੀ ਇਸੇ ਮਿਤੀ ਤੋਂ 5.28 ਕਰੋੜ ਰੁਪਏ ਜ਼ਿਆਦਾ ਹਨ


ਅਗਸਤ 2020 ਦੇ ਮਹੀਨੇ ਵਿੱਚ 19 ਅਗਸਤ 2020 ਤੱਕ ਕੁੱਲ ਮਾਲ ਢੁਆਈ 57.47 ਮਿਲੀਟਨ ਟਨ ਹੈ ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ ਜ਼ਿਆਦਾ ਹਨ


ਅਗਸਤ 2020 ਤੋਂ 19 ਅਗਸਤ 2020 ਦੌਰਾਨ ਭਾਰਤੀ ਰੇਲਵੇ ਨੇ 5461.21 ਕਰੋੜ ਰੁਪਏ ਕਮਾਏ ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 25.9 ਕਰੋੜ ਰੁਪਏ ਜ਼ਿਆਦਾ ਹਨ

Posted On: 20 AUG 2020 5:50PM by PIB Chandigarh

ਭਾਰਤੀ ਰੇਲਵੇ ਨੇ ਮਿਸ਼ਨ ਮੋਡ ਤੇ ਕੋਵਿਡ-19 ਨਾਲ ਸਬੰਧਿਤ ਚੁਣੌਤੀਆਂ ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਮਾਲ ਢੋਆ-ਢੁਆਈ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਪ੍ਰਗਤੀ ਹਾਸਲ ਕੀਤੀ ਹੈ।

19 ਅਗਸਤ 2020 ਨੂੰ ਮਾਲ ਢੁਆਈ 3.11 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੀ ਸਮਾਨ ਮਿਤੀ (2.97 ਮਿਲੀਅਨ ਟਨ) ਤੋਂ ਜ਼ਿਆਦਾ ਹੈ। ਭਾਰਤੀ ਰੇਲਵੇ ਨੇ 19 ਅਗਸਤ 2020 ਨੂੰ ਮਾਲ ਢੁਆਈ ਤੋਂ 306.1 ਕਰੋੜ ਰੁਪਏ ਕਮਾਏ ਜੋ ਪਿਛਲੇ ਸਾਲ ਦੀ ਇਸੇ ਮਿਤੀ ਤੋਂ 5.28 ਕਰੋੜ ਜ਼ਿਆਦਾ ਹਨ।

 

ਅਗਸਤ 2020 ਦੇ ਮਹੀਨੇ ਵਿੱਚ 19 ਅਗਸਤ 2020 ਤੱਕ ਕੁੱਲ ਮਾਲ ਢੁਆਈ 57.47 ਮਿਲੀਟਨ ਟਨ ਹੈ ਜੋ ਪਿਛਲੇ ਸਾਲ ਦੀ ਸਮਾਨ ਮਿਆਦ (53.65 ਮਿਲੀਅਨ ਟਨ) ਦੇ ਮੁਕਾਬਲੇ ਜ਼ਿਆਦਾ ਹੈ। ਅਗਸਤ 2020 ਤੋਂ 19 ਅਗਸਤ 2020 ਦੌਰਾਨ ਭਾਰਤੀ ਰੇਲਵੇ ਨੇ 5461.21 ਕਰੋੜ ਰੁਪਏ ਕਮਾਏ ਜੋ ਪਿਛਲੇ ਸਾਲ ਦੀ ਸਮਾਨ ਮਿਆਦ (5435.51 ਕਰੋੜ ਰੁਪਏ) ਦੇ ਮੁਕਾਬਲੇ 25.9 ਕਰੋੜ ਰੁਪਏ ਜ਼ਿਆਦਾ ਹਨ।

 

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਲੌਜਿਸਿਟਕਸ ਵਿੱਚ ਸੁਧਾਰ ਲਿਆਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ਅਨੁਸਾਰ ਭਾਰਤੀ ਰੇਲਵੇ ਦੁਆਰਾ ਕੀਤੀ ਗਈ ਮਾਲ ਢੁਆਈ ਦੀ ਗਤੀ ਅਤੇ ਮਾਤਰਾ ਵਧਾਉਣ ਵਿੱਚ ਭਾਰੀ ਪ੍ਰਗਤੀ ਕੀਤੀ ਜਾ ਰਹੀ ਹੈ। ਭਾਰਤੀ ਰੇਲਵੇ ਦੀ ਮਾਲ ਢੁਆਈ ਸੇਵਾ ਨੂੰ ਪ੍ਰੋਤਸਾਹਨ ਦੇਣ ਜਾ ਰਹੀ ਹੈ ਜਿਸ ਨਾਲ ਵਪਾਰੀਆਂ, ਕਾਰੋਬਾਰੀਆਂ ਅਤੇ ਸਪਲਾਈਅਰਾਂ ਨੂੰ ਭਾਰਤੀ ਰੇਲਵੇ ਜ਼ਰੀਏ ਢੋਆ-ਢੁਆਈ ਨਾਲ ਜੁੜੇ ਲਾਭਾਂ ਬਾਰੇ ਪਤਾ ਲੱਗ ਸਕੇਗਾ।

 

ਰੇਲਵੇ ਮਾਲ ਢੁਆਈ ਦੇ ਲਾਭਾਂ ਵਿੱਚ ਸ਼ਾਮਲ ਹੈ :

 

•          ਪ੍ਰਦਾਨ ਕੀਤੀ ਗਈ ਸਬਸਿਡੀ ਕਾਰਨ ਕਫਾਇਤੀ ਢੋਆ-ਢੁਆਈ

•          ਮਾਲ ਦੀ ਜਲਦੀ ਅਤੇ ਕੁਸ਼ਲ ਡਿਲਿਵਰੀ

•          ਸੁਰੱਖਿਅਤ ਢੋਆ-ਢੁਆਈ, ਵਸਤਾਂ ਦੇ ਆਪਣੀ ਮੰਜ਼ਿਲ ਤੇ ਬਿਨਾ ਨੁਕਸਾਨ ਤੇ ਪੁੱਜਣਾ ਯਕੀਨੀ ਬਣਾਉਣਾ।

•          ਢੋਆ-ਢੁਆਈ ਦੀ ਵਾਤਾਵਰਣ ਪੱਖੀ ਵਿਧੀ-ਇਸ ਨਾਲ ਕਾਰਬਿਨ ਫੁੱਟਪ੍ਰਿੰਟ ਘਟੇਗਾ।

•          ਵਿਸ਼ੇਸ਼ ਰੇਲਾਂ ਜਿਵੇਂ ਕਿਸਾਨ ਰੇਲ ਸ਼ੁਰੂ ਕਰਨੀਆਂ, ਕਿਸਾਨਾਂ ਲਈ ਵਾਧੂ ਲਾਭ ਹਾਸਲ ਕਰਨਾ ਅਤੇ ਨਾਸ਼ਵਾਨ ਵਸਤਾਂ ਨੂੰ ਖਪਤ ਲਈ ਤਾਜ਼ਾ ਰੱਖਣਾ।

•          ਇਹ ਪ੍ਰਗਤੀ ਉਦਯੋਗ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ।

•          ਨਿਰਮਾਤਾਵਾਂ ਅਤੇ ਥੋਕ ਵਪਾਰੀਆਂ ਨੂੰ ਕਿਵੇਂ ਲਾਭ ਪੁੱਜੇ, ਇਸ ਤੇ ਧਿਆਨ ਦੇਣਾ ਤਾਂ ਕਿ ਉਨ੍ਹਾਂ ਨੂੰ ਦੀਵਾਲੀ ਲਈ ਸਮੇਂ ਤੇ ਸਟਾਕ ਮਿਲੇ।

•          ਭਾਰਤੀ ਰੇਲਵੇ ਸਿੱਧੇ ਸੰਪਰਕ ਨੰਬਰ ਅਤੇ ਵੈੱਬਸਾਈਟ ਵਿਵਰਣ ਪ੍ਰਕਾਸ਼ਿਤ ਕਰੇਗਾ ਜੋ ਵਪਾਰੀਆਂ ਦੁਆਰਾ ਮਾਲ ਢੁਆਈ ਲਈ ਵਰਤਿਆ ਜਾ ਸਕਦਾ ਹੈ ਜਿਸ ਨਾਲ ਉਨ੍ਹਾਂ ਦੀ ਅਸਾਨੀ ਵਧ ਜਾਵੇਗੀ।

•          ਭਾਰਤੀ ਰੇਲਵੇ ਮਨੁੱਖੀ ਹਿਤਾਂ ਦੀਆਂ ਕਹਾਣੀਆਂ ਨੂੰ ਸਾਂਝਾ ਕਰ ਸਕਦੀ ਹੈ, ਇਹ ਦਰਸਾਉਂਦਾ ਹੈ ਕਿ ਕਿਵੇਂ ਆਮ ਆਦਮੀ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਲਈ ਉਤਪਾਦਾਂ ਨੂੰ ਅਸਾਨੀ ਨਾਲ ਖਰੀਦ ਸਕਦਾ ਹੈ ਅਤੇ ਭਾਰਤੀ ਰੇਲਵੇ ਦੀਆਂ ਕੁਸ਼ਲ ਸੇਵਾਵਾਂ ਤੋਂ ਲਾਭ ਪ੍ਰਾਪਤ ਕਰ ਸਕਦਾ ਹੈ।

 

ਭਾਰਤੀ ਰੇਲਵੇ ਦੀਆਂ ਕੁੱਝ ਪ੍ਰਮੁੱਖ ਨੋਵਲ ਮਾਲ ਪਹਿਲਾਂ ਇਸ ਪ੍ਰਕਾਰ ਹਨ :

 

  • ਬਿਜ਼ਨਸ ਵਿਕਾਸ ਇਕਾਈਆਂ ਤਿੰਨੋਂ ਪੱਧਰਾਂ ਤੇ ਸਥਾਪਿਤ ਹੁੰਦੀਆਂ ਹਨ-ਡਿਵੀਜ਼ਨ, ਜ਼ੋਨ, ਰੇਲਵੇ ਬੋਰਡ।
  • 23 ਕਿਲੋਮੀਟਰ ਪ੍ਰਤੀ ਘੰਟੇ ਤੋਂ 46 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਮਾਲ ਗੱਡੀਆਂ ਦੀ ਗਤੀ ਨੂੰ ਦੁੱਗਣਾ ਕਰ ਦਿੱਤਾ ਹੈ।
  • ਸਮਾਂਬੱਧ ਪਾਰਸਲ ਟ੍ਰੇਨਾਂ 30 ਮਾਰਚ 2020 ਤੋਂ ਸ਼ੁਰੂ ਹੋਈਆਂ-20 ਪੇਅਰ
  • ਪਾਰਸਲ ਅਤੇ ਕੰਟੇਨਰਾਂ ਲਈ 10 ਜੁਲਾਈ 2020 ਤੋਂ ਬੰਗਲਾਦੇਸ਼ ਨੂੰ ਨਿਰਯਾਤ ਆਵਾਜਾਈ ਦਾ ਉਦਘਾਟਨ।
  • 12 ਅਗਸਤ 2020 ਤੋਂ ਆਟੋਮੋਬਾਈਲਸ ਲਈ ਬੰਗਲਾਦੇਸ਼ ਨੂੰ ਨਿਰਯਾਤ ਆਵਾਜਾਈ ਦਾ ਉਦਘਾਟਨ।
  • ਦੇਵਲਾਲੀ (ਨਾਸਿਕ) ਤੋਂ ਦਾਨਾਪੁਰ (ਪਟਨਾ) ਤੱਕ ਕਿਸਾਨ ਰੇਲ ਦੀ ਸ਼ੁਰੂਆਤ-ਕਈ ਠਹਿਰਾਅ, ਕਈ ਵਸਤਾਂ, ਕਈ ਪਾਰਟੀਆਂ-2 ਯਾਤਰਾਵਾਂ ਪਹਿਲਾਂ ਹੀ 7 ਅਤੇ 14 ਅਗਸਤ, 2020 ਨੂੰ ਕੀਤੀਆਂ ਗਈਆਂ।
  • ਮਾਲਗੱਡੀ ਐਕਸਪ੍ਰੈੱਸ ਟ੍ਰੇਨਾਂ-ਵਪਾਰ ਮਾਲ ਐਕਸਪ੍ਰੈੱਸ ਟ੍ਰੇਨਾਂ।
  • ਰੇਲ ਆਵਾਜਾਈ ਨੂੰ ਜ਼ਿਆਦਾ ਆਕਰਸ਼ਕ ਬਣਾਉਣ ਲਈ ਟੈਰਿਫ ਅਤੇ ਗੈਰ ਟੈਰਿਫ ਪਹਿਲਾਂ ਮਿਸ਼ਨ ਮੋਡ ਤੇ ਸ਼ੈੱਡਾਂ ਨੂੰ ਸੁਧਾਰਿਆ ਜਾ ਰਿਹਾ ਹੈ-405 ਦੀ ਪਛਾਣ ਕੀਤੀ।
  • ਗਾਹਕਾਂ ਨੂੰ ਘਰ-ਘਰ ਜਾ ਕੇ ਸੇਵਾਵਾਂ ਪ੍ਰਦਾਨ ਕਰਨ ਲਈ ਡਾਕ ਵਿਭਾਗਨਾਲ ਮਿਲ ਕੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ।       

 

*****

 

ਡੀਜੇਐੱਨ/ਐੱਮਕੇਵੀ



(Release ID: 1647454) Visitor Counter : 192