ਗ੍ਰਹਿ ਮੰਤਰਾਲਾ

ਸਰਦਾਰ ਪਟੇਲ ਰਾਸ਼ਟਰੀ ਏਕਤਾ ਪੁਰਸਕਾਰ ਲਈ ਨਾਮਜ਼ਦਗੀਆਂ 31 ਅਕਤੂਬਰ 2020 ਤੱਕ ਵਧਾਈਆਂ ਗਈਆਂ

Posted On: 20 AUG 2020 5:29PM by PIB Chandigarh

ਭਾਰਤ ਦੀ ਏਕਤਾ ਅਤੇ ਅਖੰਡਤਾ ਵਿਚ ਯੋਗਦਾਨ ਪਾਉਣ ਦੇ ਖੇਤਰ ਵਿਚ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ, ਸਰਦਾਰ ਪਟੇਲ ਰਾਸ਼ਟਰੀ ਏਕਤਾ ਅਵਾਰਡ ਲਈ ਆਨਲਾਈਨ ਨਾਮਜ਼ਦਗੀ ਪ੍ਰਕਿਰਿਆ ਹੁਣ 31.10.2020 ਤੱਕ ਵਧਾ ਦਿੱਤੀ ਗਈ ਹੈ। ਨਾਮਜ਼ਦਗੀਆਂ ਗ੍ਰਹਿ ਮੰਤਰਾਲਾ ਦੀ ਵੈਬਸਾਈਟ https://nationalunityawards.mha.gov.in 'ਤੇ ਆਨਲਾਈਨ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।

ਭਾਰਤ ਸਰਕਾਰ ਨੇ ਇਹ ਪੁਰਸਕਾਰ ਸਰਦਾਰ ਵੱਲਭਭਾਈ ਪਟੇਲ ਦੇ ਨਾਮ ਤੇ ਸਥਾਪਤ ਕੀਤਾ ਹੈ। ਇਹ ਅਵਾਰਡ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਉਤਸ਼ਾਹਤ ਕਰਨ ਲਈ ਪਾਏ ਗਏ ਜ਼ਿਕਰਯੋਗ ਅਤੇ ਪ੍ਰੇਰਣਾਦਾਇਕ ਯੋਗਦਾਨਾਂ ਨੂੰ ਮਾਨਤਾ ਦੇਣ ਅਤੇ ਸ਼ਕਤੀਸ਼ਾਲੀ ਤੇ ਇੱਕਜੁੱਟ ਭਾਰਤ (ਯੁਨਾਈਟਡ ਇੰਡੀਆ) ਦੇ ਮਹੱਤਵ ਨੂੰ ਹੋਰ ਦ੍ਰਿੜ ਕਰਨ ਲਈ ਹੈ। ਅਵਾਰਡ ਦੀ ਸਜਾਵਟ ਹੇਠਾਂ ਦਿੱਤੀ ਗਈ ਹੈ:https://static.pib.gov.in/WriteReadData/userfiles/image/image001MS4L.jpg

https://static.pib.gov.in/WriteReadData/userfiles/image/image002R6F9.jpg

 

----------------------------------------------------------

ਐਨਡਬਲਯੂ/ਆਰਕੇ/ਪੀਕੇ/ਐਸਐਸ/ਡੀਡੀ 
 


(Release ID: 1647408) Visitor Counter : 126