ਬਿਜਲੀ ਮੰਤਰਾਲਾ

ਐੱਨਟੀਪੀਸੀ ਨਵੇਂ ਬਣੇ ਪੁਲ਼ ਨਾਲ ਕੁਡਗੀ ਵਿਖੇ ਕੋਲੇ ਦੀ ਕੀਮਤ ਘਟਾਵੇਗੀ

Posted On: 19 AUG 2020 8:36PM by PIB Chandigarh

ਬਿਜਲੀ ਮੰਤਰਾਲੇ ਅਧੀਨ ਆਉਣ ਵਾਲੇ ਕੇਂਦਰੀ ਪਬਲਿਕ ਸੈਕਟਰ ਅਦਾਰੇ ਅਤੇ ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਨ ਵਾਲੀ ਕੰਪਨੀ ਐੱਨਟੀਪੀਸੀ ਲਿਮਿਟਿਡ ਕਰਨਾਟਕ ਦੇ ਐੱਨਟੀਪੀਸੀ ਕੁਡਗੀ ਸੁਪਰ ਥਰਮਲ ਪਾਵਰ ਸਟੇਸ਼ਨ ਲਈ ਫਿਊਲ ਪਾਉਣ ਲਈ ਕੋਲੇ ਦੀ ਢੋਆ-ਢੁਆਈ ਦੀ ਲਾਗਤ ਨੂੰ ਘਟਾ ਕੇ 200-500 ਰੁਪਏ ਪ੍ਰਤੀ ਮੀਟ੍ਰਿਕ ਟਨ (ਐੱਮਟੀ) ਕਰ ਦੇਵੇਗਾ। ਇਸ ਤਰ੍ਹਾਂ ਬਿਜਲੀ ਉਤਪਾਦਨ ਦੀ ਲਾਗਤ ਵੀ ਘਟੇਗੀ, ਆਵਾਜਾਈ ਦਾ ਸਮਾਂ ਵੀ 8-15 ਘੰਟਿਆਂ ਤੱਕ ਘਟੇਗਾ।

 

ਐੱਨਟੀਪੀਸੀ ਲਿਮਿਟਿਡ ਦੁਆਰਾ ਜਾਰੀ ਬਿਆਨ ਅਨੁਸਾਰ ਦੱਖਣੀ ਪੱਛਮੀ ਰੇਲਵੇ ਵਿੱਚ ਨਵਾਂ ਬਣਾਇਆ ਗਿਆ 670 ਮੀਟਰ ਲੰਬਾ ਪੁਲ਼ ਐੱਨਟੀਪੀਸੀ ਕੁਡਗੀ ਲਈ ਲਾਭਕਾਰੀ ਹੈ ਕਿਉਂਕਿ ਇਹ ਬਿਜਲੀ ਦੇ ਉਤਪਾਦਨ ਦੀ ਲਾਗਤ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ ਅਤੇ ਇਹ ਉਪਲੱਬਧ ਬੁਨਿਆਦੀ ਢਾਂਚੇ ਨਾਲ ਵਧੇਰੇ ਸਮੱਗਰੀ ਸੰਭਾਲ਼ ਕੇ ਰੇਲਵੇ ਦੀ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਦੋਹਰੀ ਲਾਈਨ ਦੀ ਉਪਲੱਬਧਤਾ ਦੇ ਨਾਲ ਮਹਾਰਾਸ਼ਟਰ ਦੇ ਸ਼ੋਲਾਪੁਰ ਤੋਂ ਕਰਨਾਟਕ ਦੇ ਗਾਦਗ ਤੱਕ ਯਾਤਰਾ ਦਾ ਸਮਾਂ ਘਟੇਗਾ, ਯਾਤਰੀਆਂ ਲਈ ਸਮੇਂ ਦੀ ਬੱਚਤ ਹੋਵੇਗੀ।

 

ਐੱਨਟੀਪੀਸੀ ਨੇ ਹੋਤਗੀ, ਮਹਾਰਾਸ਼ਟਰ ਤੋਂ ਕੁਡਗੀ, ਕਰਨਾਟਕ (134 ਕਿਲੋਮੀਟਰ) ਤੱਕ ਮੌਜੂਦਾ ਟ੍ਰੈਕ ਦੀਆਂ ਲਾਈਨਾਂ ਨੂ ਦੋਗੁਣਾ ਕਰਨ ਵਿੱਚ ਸਹਾਇਤਾ ਕੀਤੀ ਹੈ ਅਤੇ ਭੀਮ ਨਦੀ 'ਤੇ ਦੋ ਪੁਲ਼ਾਂ ਦੇ ਨਿਰਮਾਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ।

 

ਵਰਤਮਾਨ ਵਿੱਚ, 50 ਸਾਲਾਂ ਤੋਂ ਵੱਧ ਦਾ ਇੱਕ ਪੁਲ਼ ਭਾਰੀ ਲੋਡ ਵਾਲੇ ਸਮਾਨਾਂ ਦੀ ਢੋਆ-ਢੁਆਈ ਨੂੰ ਪ੍ਰਤੀਬੰਧਿਤ ਕਰਦਾ ਹੈ, ਜਿਸ ਦੇ ਨਾਲ ਜ਼ਿਆਦਾਤਰ ਟ੍ਰੈਫਿਕ ਗੁੰਟਕਾਲ ਰਾਹੀਂ ਬੱਲਾਰਿ-ਗਦਗ ਰਸਤੇ ਮੋੜ ਦਿੱਤਾ ਜਾਂਦਾ ਹੈ। ਐੱਨਟੀਪੀਸੀ ਦੱਖਣ ਪੱਛਮ ਰੇਲਵੇ ਤੋਂ ਅੰਤਿਮ ਪ੍ਰਵਾਨਗੀ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਪ੍ਰਵਾਨਗੀ ਮਿਲਦੇ ਹੀ ਸੰਚਾਲਨ ਸ਼ੁਰੂ ਕਰ ਦੇਵੇਗੀ।

 

                                                             ****

 ਆਰਸੀਜੇ/ਐੱਮ


(Release ID: 1647205) Visitor Counter : 107