ਪ੍ਰਿਥਵੀ ਵਿਗਿਆਨ ਮੰਤਰਾਲਾ

ਅਗਲੇ 5 ਦਿਨਾਂ ਦੌਰਾਨ ਦੇਸ਼ ਦੇ ਕੇਂਦਰੀ ਹਿੱਸਿਆਂ ਵਿੱਚ ਤੇਜ਼ ਵਰਖਾ ਪੈਣ ਦੇ ਆਸਾਰ

ਓਡੀਸ਼ਾ ਵਿੱਚ 19 ਨੂੰ; ਛੱਤੀਸਗੜ੍ਹ ਵਿੱਚ 19 ਅਤੇ 20 ਨੂੰ; ਪੂਰਬੀ ਮੱਧ ਪ੍ਰਦੇਸ਼ ਵਿੱਚ 20 ਨੂੰ; ਪੱਛਮੀ ਮੱਧ ਪ੍ਰਦੇਸ਼ ਵਿੱਚ 21 ਅਤੇ 22 ਨੂੰ; ਪੂਰਬੀ ਰਾਜਸਥਾਨ ਵਿੱਚ 22 ਨੂੰ ਅਤੇ ਗੁਜਰਾਤ ਰਾਜ ਵਿੱਚ 22 ਅਤੇ 23 ਅਗਸਤ ਨੂੰ ਬਹੁਤ ਭਾਰੀ ਵਰਖਾ ਪੈਣ ਦੀ ਸੰਭਾਵਨਾ

ਜੰਮੂ ਡਿਵੀਜ਼ਨ ਵਿੱਚ 19 ਨੂੰ; ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ 19 ਅਤੇ 20 ਅਗਸਤ ਨੂੰ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 19 ਅਗਸਤ ਨੂੰ ਭਾਰੀ ਤੋਂ ਭਾਰੀ ਵਰਖਾ ਪੈਣ ਦੀ ਸੰਭਾਵਨਾ

Posted On: 19 AUG 2020 7:49PM by PIB Chandigarh

ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ / ਖੇਤਰੀ ਮੌਸਮ ਵਿਗਿਆਨ ਕੇਂਦਰ, ਭਾਰਤ ਮੌਸਮ ਵਿਭਾਗ, ਨਵੀਂ ਦਿੱਲੀ (ਆਈਐੱਮਡੀ) ਅਨੁਸਾਰ:

•        ਇੱਕ ਚੰਗੀ ਤਰ੍ਹਾਂ ਚਿੰਨਤ ਘੱਟ ਦਬਾਅ ਵਾਲਾ ਖੇਤਰ ਉੱਤਰੀ ਤਟਵਰਤੀ ਓਡੀਸ਼ਾ ਅਤੇ ਆਸ ਪਾਸ ਵਿੱਚ ਸਥਿਤ ਹੈ। ਅਗਲੇ 24 ਘੰਟਿਆਂ ਦੌਰਾਨ ਇਸਦੇ ਪੱਛਮ ਵੱਲ ਵਧਣ ਅਤੇ ਡਿਪਰੈਸ਼ਨ ਵਜੋਂ ਕੇਂਦ੍ਰਿਤ ਹੋਣ ਦੀ ਬਹੁਤ ਸੰਭਾਵਨਾ ਹੈ।

•        ਉਪਰੋਕਤ ਸਿਸਟਮ ਦੇ ਪ੍ਰਭਾਵ ਅਧੀਨ, ਓਡੀਸ਼ਾ ਵਿੱਚ 19 ਨੂੰ; ਛੱਤੀਸਗੜ੍ਹ ਵਿੱਚ 19 ਅਤੇ 20 ਨੂੰ; ਪੂਰਬੀ ਮੱਧ ਪ੍ਰਦੇਸ਼ ਵਿੱਚ 20 ਨੂੰ; ਪੱਛਮੀ ਮੱਧ ਪ੍ਰਦੇਸ਼ ਵਿੱਚ 21 ਅਤੇ 22 ਨੂੰ; ਪੂਰਬੀ ਰਾਜਸਥਾਨ ਵਿੱਚ 22ਨੂੰ ਅਤੇ ਗੁਜਰਾਤ ਰਾਜ ਵਿੱਚ 22 ਅਤੇ 23 ਅਗਸਤ ਨੂੰ ਭਾਰੀ ਤੋਂ ਭਾਰੀ ਬਹੁਤ ਸੰਭਾਵਨਾ ਹੈ ਕਿ ਬੇਹੱਦ ਭਾਰੀ ਵਰਖਾ (20 ਸੈਂਟੀਮੀਟਰ ) ਦੀ ਸੰਭਾਵਨਾ ਹੈ।

•        ਮੌਨਸੂਨ ਦਾ ਉਤਾਰ ਸਰਗਰਮ ਹੈ ਅਤੇ ਆਪਣੀ ਆਮ ਸਥਿਤੀ ਦੇ ਲਗਭਗ ਨੇੜੇ ਹੈ। ਅਗਲੇ 4-5 ਦਿਨਾਂ ਦੌਰਾਨ ਇਸਦੇ ਕਿਰਿਆਸ਼ੀਲ ਹੋਣ ਅਤੇ ਆਮ ਸਥਿਤੀ ਦੇ ਦੱਖਣ ਵਿੱਚ ਰਹਿਣ ਦੀ ਬਹੁਤ ਸੰਭਾਵਨਾ ਹੈ।

•        ਉੱਤਰ ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਉੱਤੇ ਅਰਬ ਸਾਗਰ ਤੋਂ ਤਿੱਖੀ ਨਮੀ ਵਾਲੀਆਂ ਦੱਖਣ-ਪੱਛਮੀ ਹਵਾਵਾਂ ਇਕੱਠੀਆਂ ਹੋ ਰਹੀਆਂ ਹਨ ਅਤੇ ਇਹ ਅਗਲੇ 2 ਦਿਨਾਂ ਦੌਰਾਨ ਜਾਰੀ ਰਹਿਣਗੀਆਂ।

•        ਉਪਰੋਕਤ ਪ੍ਰਣਾਲੀਆਂ ਦੇ ਪ੍ਰਭਾਵ ਅਧੀਨ, ਜੰਮੂ ਡਿਵੀਜ਼ਨ ਵਿੱਚ 19 ਨੂੰ; ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ 19 ਅਤੇ 20 ਅਗਸਤ ਨੂੰ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 19 ਅਗਸਤ ਨੂੰ ਭਾਰੀ ਤੋਂ ਬਹੁਤ ਭਾਰੀ ਵਰਖਾ ਦੀ ਸੰਭਾਵਨਾ ਹੈ

 

ਓਡੀਸ਼ਾ, ਮੱਧ ਪ੍ਰਦੇਸ਼ ਅਤੇ ਗੁਜਰਾਤ ਰਾਜ ਵਿੱਚ ਅੰਦਾਜ਼ਨ ਪ੍ਰਭਾਵ

 

•        ਉਪਰੋਕਤ ਖੇਤਰ ਦੇ ਸ਼ਹਿਰੀ ਖੇਤਰਾਂ ਵਿੱਚ ਸੜਕਾਂ ਵਿੱਚ ਸਥਾਨਕ ਤੌਰ ਤੇ ਹੜ੍ਹ, ਨੀਵੇਂ ਇਲਾਕਿਆਂ ਵਿੱਚ ਪਾਣੀ ਦਾ ਭੰਡਾਰਨ ਅਤੇ ਅੰਡਰਪਾਸਾਂ ਦਾ ਬੰਦ ਹੋਣਾ।

•        ਭਾਰੀ ਵਰਖਾ ਕਾਰਨ ਦਰਿਸ਼ਗੋਚਰਤਾ ਵਿੱਚ ਕਮੀ।

•        ਸੜਕਾਂ ਵਿੱਚ ਪਾਣੀ ਭਰ ਜਾਣ ਕਾਰਨ ਪ੍ਰਮੁੱਖ ਸ਼ਹਿਰਾਂ ਵਿੱਚ ਆਵਾਜਾਈ ਵਿੱਚ ਵਿਘਨ ਅਤੇ ਯਾਤਰਾ ਦਾ ਲੇਟ ਹੋਣਾ

•        ਕੱਚੀਆਂ ਸੜਕਾਂ ਦਾ ਮਾਮੂਲੀ ਨੁਕਸਾਨ।

•        ਕਮਜ਼ੋਰ ਢਾਂਚਿਆਂ ਨੂੰ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ।

•        ਸਥਾਨਕ ਮਡਸਲਾਈਡਜ਼।

•        ਡੁੱਬਣ ਕਾਰਨ ਕੁਝ ਖੇਤਰਾਂ ਵਿੱਚ ਬਾਗਬਾਨੀ ਅਤੇ ਖੜ੍ਹੀਆਂ ਫ਼ਸਲਾਂ ਦਾ ਨੁਕਸਾਨ।

•        ਇਹ ਕੁਝ ਦਰਿਆਵਾਂ ਦੇ ਕਿਨਾਰਿਆਂ ਤੇ ਨਦੀ ਦਾ ਪਾਣੀ ਭਰਨ ਦਾ ਕਾਰਨ ਬਣ ਸਕਦਾ ਹੈ (ਨਦੀ ਅੰਦਰ ਹੜ੍ਹਬਾਰੇ ਜਾਣਨ ਲਈ ਕਿਰਪਾ ਕਰਕੇ ਕੇਂਦਰ ਜਲ ਕਮਿਸ਼ਨ ਦੀ ਵੈਬਸਾਈਟ 'ਤੇ ਜਾਓ (http://www.cwc.gov.in/) )

 

ਖ਼ਾਸ ਜ਼ਿਲ੍ਹਾ ਪ੍ਰਭਾਵ ਜਾਣਨ ਲਈ ਕਿਰਪਾ ਕਰਕੇ ਆਈਐੱਮਡੀ ਦੀਆਂ ਰਾਜ ਪੱਧਰੀ ਮੌਸਮ ਵਿਗਿਆਨ ਕੇਂਦਰ ਵੈਬਸਾਈਟਾਂ (https://mausam.imd.gov.in/imd_latest/contents/departmentalweb.php) ਅਤੇ ਰਾਸ਼ਟਰੀ ਵੈਬਸਾਈਟ ( https://mausam.imd.gov.in/)

 

ਕਾਰਵਾਈ ਸੁਝਾਅ

 

•        ਆਪਣੀ ਮੰਜ਼ਿਲ ਨੂੰ ਜਾਣ ਤੋਂ ਪਹਿਲਾਂ ਆਪਣੇ ਰੂਟ 'ਤੇ ਆਵਾਜਾਈ ਅਤੇ ਜਾਮ ਬਾਰੇ ਪਤਾ ਕਰੋ।

•        ਇਸ ਸੰਬੰਧੀ ਜਾਰੀ ਕੀਤੀਆਂ ਜਾਂਦੀਆਂ ਕਿਸੇ ਵੀ ਟ੍ਰੈਫਿਕ ਹਦਾਇਤਾਂ ਦੀ ਪਾਲਣਾ ਕਰੋ।

•        ਉਨ੍ਹਾਂ ਖੇਤਰਾਂ ਵਿੱਚ ਜਾਣ ਤੋਂ ਪ੍ਰਹੇਜ ਕਰੋ ਜਿਨ੍ਹਾਂ ਵਿੱਚ ਅਕਸਰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

•        ਕਮਜ਼ੋਰ ਢਾਂਚਿਆਂ ਵਿੱਚ ਰਹਿਣ ਤੋਂ ਬਚੋ।

https://ci5.googleusercontent.com/proxy/isjVp8Kd9jzQo0PtRteYc4B3_Eh3JZxCV1zC3DzaWYdPecv5QA8YZ3d8Pii0pdYfBtuYljyI_UL62JfPJUQi6YNP1cCRmZLN0XfFEK8Rinu1zQV462rL7GzQ_w=s0-d-e1-ft#https://static.pib.gov.in/WriteReadData/userfiles/image/image001GDFS.png

https://ci3.googleusercontent.com/proxy/Co6W8EduPsDTRK2Or0fl30KqZ_ExtC9rN2XWlaruQq__Xp7nFFZp3XFuxKBsZb3hNJtabnHoEDOEBCj6rIvLuQFKnmDPrACrc0gVTGW4INwA3vYypWkPaJ2WQA=s0-d-e1-ft#https://static.pib.gov.in/WriteReadData/userfiles/image/image002N6P3.jpg

 

ਲੈਜੰਡ: ਭਾਰੀ ਵਰਖਾ: 64.5-115.5 ਮਿਲੀਮੀਟਰ / ਪ੍ਰਤੀ ਦਿਨ; ਬਹੁਤ ਭਾਰੀ ਵਰਖਾ: 115.6-204.4 ਮਿਲੀਮੀਟਰ / ਦਿਨ; ਹੱਦੋਂ ਵੱਧ ਭਾਰੀ ਵਰਖਾ: 204.5 ਮਿਲੀਮੀਟਰ / ਦਿਨ ਜਾਂ ਵਧੇਰੇ

 

ਹੋਰ ਵੇਰਵਿਆਂ ਅਤੇ ਪੂਰਵ ਅਨੁਮਾਨ ਦੀਆਂ ਅੱਪਡੇਟਾਂ ਲਈ ਕਿਰਪਾ ਕਰਕੇ ਆਈਐੱਮਡੀ, ਨਵੀਂ ਦਿੱਲੀ ਦੀਆਂ ਵੈਬਸਾਈਟਾਂ ਵੇਖੋ: http://www.mausam.imd.gov.in

ਜ਼ਿਲ੍ਹਾ ਪੱਧਰੀ ਚਿਤਾਵਨੀ ਲਈ, ਆਈਐੱਮਡੀ ਰਾਜ ਪੱਧਰਾਂ ਦੇ ਮੌਸਮ ਵਿਗਿਆਨ ਕੇਂਦਰਾਂ / ਖੇਤਰੀ ਮੌਸਮ ਵਿਭਾਗਾਂ ਦੀ ਵੈਬਸਾਈਟ ਤੇ ਜਾਓ:

 

ਬਿਜਲੀ ਦੀ ਚੇਤਾਵਨੀ ਲਈ ਕਿਰਪਾ ਕਰਕੇ ਦਾਮਿਨੀ ਐਪ ਦੇਖੋ।

 

***

 

ਐੱਨਬੀ / ਕੇਜੀਐੱਸ / ( ਆਈਐੱਮਡੀ ਰੀਲਿਜ਼)



(Release ID: 1647176) Visitor Counter : 137


Read this release in: English , Urdu , Hindi , Tamil