ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਭਰਤੀ ਏਜੰਸੀ (ਐੱਨਆਰਏ) ਦੀ ਸਥਾਪਨਾ ਨੂੰ ਨੌਜਵਾਨਾਂ ਦੇ ਲਈ ਇਤਿਹਾਸਿਕ ਦਿਨ ਦੱਸਿਆ
"ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਨਆਰਏ ਜ਼ਰੀਏ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਸਰਲਤਾ ਸੁਨਿਸ਼ਚਿਤ ਕਰਕੇ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦਾ ਉਚਿਤ ਅਧਿਕਾਰ ਪ੍ਰਦਾਨ ਕੀਤਾ ਹੈ"
"ਰਾਸ਼ਟਰੀ ਭਰਤੀ ਏਜੰਸੀ ਦਾ ਗਠਨ ਮੋਦੀ ਸਰਕਾਰ ਦੁਆਰਾ ਲਿਆ ਗਿਆ ਇੱਕ ਬੇਮਿਸਾਲ ਕਦਮ ਹੈ ਜਿਹੜਾ ਇੱਕ ਸਮਾਨ ਪਰਿਵਰਤਨਕਾਰੀ ਭਰਤੀ ਪ੍ਰਕਿਰਿਆ ਨੂੰ ਸਥਾਪਿਤ ਕਰੇਗਾ "
"ਮੋਦੀ ਸਰਕਾਰ ਦਾ ਇਹ ਪਰਿਵਰਤਨਕਾਰੀ ਸੁਧਾਰ ਸਾਂਝੀ ਪਾਤਰਤਾ ਪਰੀਖਿਆ (ਸੀਈਟੀ) ਦੇ ਮਾਧਿਅਮ ਨਾਲ ਕੇਂਦਰ ਸਰਕਾਰ ਦੀਆਂ ਨੌਕਰੀਆਂ ਦੇ ਲਈ ਵੱਖ-ਵੱਖ ਪਰੀਖਿਆਵਾਂ ਦੀ ਰੁਕਾਵਟਾਂ ਨੂੰ ਦੂਰ ਕਰੇਗਾ"
"ਐੱਨਆਰਏ ਦੇ ਤਹਿਤ ਹਰੇਕ ਜ਼ਿਲ੍ਹੇ ਵਿੱਚ ਪ੍ਰੀਖਿਆ ਕੇਂਦਰ ਹੋਵੇਗਾ, ਪ੍ਰੀਖਿਆ ਬਹੁ ਭਾਸ਼ਾਵਾਂ ਵਿੱਚ ਹੋਵੇਗੀ ਅਤੇ ਸੀਈਟੀ ਦਾ ਸਕੋਰ ਤਿੰਨ ਸਾਲ ਦੇ ਲਈ ਯੋਗ ਹੋਵੇਗਾ ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਸਮਾਨ ਅਵਸਰ ਪ੍ਰਦਾਨ ਹੋਣਗੇ"
"ਮੋਦੀ ਜੀ ਨੇ ਇਸ ਦੇ ਮਾਧਿਅਮ ਨਾਲ ਕੇਂਦਰ ਸਰਕਾਰ ਵਿੱਚ ਨੌਕਰੀਆਂ ਦੇ ਲਈ ਇੱਕ ਹੀ ਪ੍ਰੀਖਿਆ ਕਰਕੇ ਉਮੀਦਵਾਰਾਂ ਦਾ ਵਿੱਤੀ ਬੋਝ ਘੱਟ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ"
Posted On:
19 AUG 2020 8:49PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਭਰਤੀ ਏਜੰਸੀ (ਐੱਨਆਰਏ) ਦੀ ਸਥਾਪਨਾ ਨੂੰ ਨੌਜਵਾਨਾਂ ਦੇ ਲਈ ਇਤਿਹਾਸਿਕ ਦਿਨ ਦੱਸਿਆ ਹੈ।ਆਪਣੇ ਟਵੀਟ ਵਿੱਚ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ "ਅੱਜ ਦੀ ਕੈਬਿਨਟ ਮੀਟਿੰਗ ਵਿੱਚ ਵਿੱਚ ਰਾਸ਼ਟਰੀ ਭਰਤੀ ਏਜੰਸੀ (ਐੱਨਆਰਏ) ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੇ ਜਾਣ ਦੇ ਲਈ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਾ ਹਾਂ।ਇਹ ਪਰਿਵਰਤਨਕਾਰੀ ਸੁਧਾਰ ਸਾਂਝੀ ਪਾਤਰਤਾ ਪਰੀਖਿਆ (ਸੀਈਟੀ) ਦੇ ਮਾਧਿਅਮ ਨਾਲ ਕੇਂਦਰ ਸਰਕਾਰ ਦੀਆਂ ਨੌਕਰੀਆਂ ਦੇ ਲਈ ਵੱਖ-ਵੱਖ ਟੈਸਟਾਂ ਦੀ ਰੁਕਾਵਟਾਂ ਨੂੰ ਦੂਰ ਕਰੇਗਾ।"
ਕੈਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ " ਐੱਨਆਰਏ ਦੇ ਤਹਿਤ ਹਰੇਕ ਜ਼ਿਲ੍ਹੇ ਵਿੱਚ ਪ੍ਰੀਖਿਆ ਕੇਂਦਰ ਹੋਵੇਗਾ, ਪ੍ਰੀਖਿਆ ਬਹੁ ਭਾਸ਼ਾਵਾਂ ਵਿੱਚ ਹੋਵੇਗੀ ਅਤੇ ਸੀਈਟੀ ਦਾ ਸਕੋਰ ਤਿੰਨ ਸਾਲ ਦੇ ਲਈ ਯੋਗ ਹੋਵੇਗਾ ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਸਮਾਨ ਅਵਸਰ ਪ੍ਰਦਾਨ ਹੋਣਗੇ। ਮੋਦੀ ਜੀ ਨੇ ਇਸ ਦੇ ਮਾਧਿਅਮ ਨਾਲ ਕੇਂਦਰ ਸਰਕਾਰ ਵਿੱਚ ਨੌਕਰੀਆਂ ਦੇ ਲਈ ਇੱਕ ਹੀ ਪ੍ਰੀਖਿਆ ਕਰਕੇ ਉਮੀਦਵਾਰਾਂ ਦਾ ਵਿੱਤੀ ਬੋਝ ਘੱਟ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ।"
ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ "ਰਾਸ਼ਟਰੀ ਭਰਤੀ ਏਜੰਸੀ ਦਾ ਗਠਨ ਮੋਦੀ ਸਰਕਾਰ ਦੁਆਰਾ ਲਿਆ ਗਿਆ ਇੱਕ ਬੇਮਿਸਾਲ ਕਦਮ ਹੈ ਜਿਹੜਾ ਇੱਕ ਸਮਾਨ ਪਰਿਵਰਤਨਕਾਰੀ ਭਰਤੀ ਪ੍ਰਕਿਰਿਆ ਨੂੰ ਸਥਾਪਿਤ ਕਰੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਐੱਨਆਰਏ ਦੇ ਮਾਧਿਅਮ ਨਾਲ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਸਰਲਤਾ ਸੁਨਿਸ਼ਚਿਤ ਕਰਕੇ ਨੌਕਰੀ ਹਾਸਲ ਕਰਨ ਦਾ ਯਤਨ ਕਰਨ ਵਾਲੇ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦਾ ਉਚਿਤ ਅਧਿਕਾਰ ਪ੍ਰਦਾਨ ਕੀਤਾ ਹੈ।"
https://twitter.com/AmitShah/status/1296075509042835456
https://twitter.com/AmitShah/status/1296075644556595200
https://twitter.com/AmitShah/status/1296075885267714048
*****
ਐੱਨਡਬਲਿਊ/ਆਰਕੇ/ਪੀਕੇ/ਐੱਸਐੱਸ/ਡੀਡੀਡੀ
(Release ID: 1647175)
Visitor Counter : 125