ਪੇਂਡੂ ਵਿਕਾਸ ਮੰਤਰਾਲਾ

ਗ੍ਰਾਮੀਣ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ , ਕਬਾਇਲੀ ਮਾਮਲੇ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਮੰਤਰਾਲਿਆਂ ਦੀਆਂ ਸਕੀਮਾਂ ਦੁਆਰਾ ਐੱਸਐੱਚਜੀ ਪਲੈਟਫਾਰਮ ਦੀ ਵਰਤੋਂ ਰਾਹੀਂ ਗ੍ਰਾਮੀਣ ਆਰਥਿਕ ਵਿਕਾਸ ਲਈ ਵਰਕਸ਼ਾਪ

ਗ੍ਰਾਮੀਣ ਵਿਕਾਸ , ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ “ਡੀਏਵਾਈ - ਐੱਨਆਰਐੱਲਐੱਮ ਅਧੀਨ ਖੇਤੀਬਾੜੀ ਨਾਲ ਜੁੜੇ ਲਾਈਵਲੀਹੁੱਡ ਅੰਦਰ ਬਦਲਾਅ (ਰਣਨੀਤੀ, ਕਨਵਰਜੈਂਸ ਫਰੇਮਵਰਕ ਅਤੇ ਮਾਡਲ)” ਨਾਮੀ ਕਿਤਾਬ ਜਾਰੀ ਕੀਤੀ

ਕਬਾਇਲੀ ਮਾਮਲੇ ਮੰਤਰਾਲੇ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਕਨਵਰਜੈਂਸ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ

Posted On: 18 AUG 2020 5:40PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਦੇਸ਼ ਭਰ ਦੇ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨਾਂ ਰਾਹੀਂ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਗ੍ਰਾਮੀਣ ਆਰਥਿਕ ਵਿਕਾਸ ਲਈ ਐੱਸਐੱਚਜੀ ਪਲੈਟਫਾਰਮ ਦੀ ਵਰਤੋਂ ਰਾਹੀਂ ਵੱਖ-ਵੱਖ ਮੰਤਰਾਲਿਆਂ ਦੀਆਂ ਯੋਜਨਾਵਾਂ ਨੂੰ ਇਕੱਠਿਆਂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਆਪਣੇ ਸੰਬੋਧਨ ਵਿੱਚ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਡੀਏਵਾਈ-ਐੱਨਆਰਐੱਲਐੱਮ ਤੋਂ 7.14 ਕਰੋੜ ਗ੍ਰਾਮੀਣ ਮਹਿਲਾਵਾਂ ਨੂੰ ਕਵਰ ਕਰਨ ਵਾਲੇ 66 ਲੱਖ ਸਵੈ-ਸਹਾਇਤਾ ਸਮੂਹਾਂ ਲਈ ਇੱਕ ਐੱਸਐੱਚਜੀ ਨੈੱਟਵਰਕ ਬਣਾਉਣਾ ਸੰਭਵ ਹੋਇਆ ਹੈ। ਕਨਵਰਜੈਂਸ ਜ਼ਰੀਏ ਆਮਦਨੀ ਨੂੰ ਹੋਰ ਵਧਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਵਰਕਸ਼ਾਪ ਵਿੱਚ ਸ਼ਾਮਲ ਸਾਰੇ ਮੰਤਰਾਲਿਆਂ ਦੀਆਂ ਕਿਸਾਨ ਉਤਪਾਦਕ ਸੰਗਠਨਾਂ (ਐੱਫ਼ਪੀਓ) ਦੇ ਸਮਰਥਨ ਲਈ ਵੀ ਯੋਜਨਾਵਾਂ ਹਨ ਅਤੇ ਪਹਿਲਾਂ ਨੂੰ ਮਜ਼ਬੂਤ ਕਰਨ ਲਈ ਸਮੂਹਕ ਪਹੁੰਚ ਅਪਣਾਉਣੀ ਚਾਹੀਦੀ ਹੈ।

 

ਮੀਟਿੰਗ ਨੂੰ ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਅਤੇ ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਵੀ ਸੰਬੋਧਨ ਕੀਤਾ। ਸ਼੍ਰੀ ਅਰਜੁਨ ਮੁੰਡਾ ਨੇ ਗ੍ਰਾਮੀਣ ਅਰਥਚਾਰੇ ਦੇ ਵਿਕਾਸ ਲਈ ਸ਼ੁਰੂ ਕੀਤੇ ਜਾ ਰਹੇ ਨਵੇਂ ਚੈਪਟਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਬਾਇਲੀ ਮਾਮਲੇ ਮੰਤਰਾਲੇ ਅਧੀਨ ਆਉਂਦੀ ਯੋਜਨਾ, ਪ੍ਰਧਾਨ ਮੰਤਰੀ ਵਣ ਧਨ ਯੋਜਨਾ (ਪੀਐੱਮਵੀਡੀਵਾਈ) ਵਿੱਚ ਕਨਵਰਜੈਂਸ (ਸ਼ਾਮਲ ਕਰਨ) ਦੀ ਬਹੁਤ ਗੁੰਜਾਇਸ਼ ਹੈ। ਉਨ੍ਹਾਂ ਕਿਹਾ ਕਿ ਗ੍ਰਾਮੀਣ ਵਿਕਾਸ ਮੰਤਰਾਲਾ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਪੀਐੱਮਵੀਡੀਵਾਈ ਵਿੱਚ ਭਾਈਵਾਲ ਬਣ ਸਕਦੇ ਹਨ ਅਤੇ ਕਬਾਇਲੀ ਆਬਾਦੀ ਵਾਲੇ ਰਾਜਾਂ ਤੋਂ ਆਉਣ ਵਾਲੇ ਉਤਪਾਦਾਂ ਦੀ ਸਮਰੱਥਾ ਵਧਾਉਣ, ਮੁੱਲ ਵਧਾਉਣ ਅਤੇ ਮਾਰਕਿਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ, ਜੋ ਕਿ ਆਦਿਵਾਸੀ ਪਰਿਵਾਰਾਂ ਦੀ ਆਮਦਨੀ ਵਿੱਚ ਮਹੱਤਵਪੂਰਨ ਵਾਧਾ ਕਰ ਸਕਦਾ ਹੈ।

 

ਸ਼੍ਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈੱਸਿੰਗ ਇੱਕ ਅਜਿਹਾ ਖੇਤਰ ਹੈ ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਉਹਨਾਂ ਮੁੱਢਲੇ ਖੇਤੀਬਾੜੀ ਅਤੇ ਬਾਗਬਾਨੀ ਉਤਪਾਦਾਂ ਤੋਂ ਆਮਦਨ ਵਧਾਉਣ ਅਤੇ ਬਰਬਾਦੀ ਘਟਾਉਣ ਵਿੱਚ ਭੋਜਨ ਉਤਪਾਦਾਂ ਦੀ ਪ੍ਰੋਸੈੱਸਿੰਗ ਅਤੇ ਮੁੱਲ ਵਧਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ (ਐੱਮਓਐੱਫ਼ਪੀਆਈ) ਕੋਲ ਖੋਜ ਅਤੇ ਵਿਕਾਸ, ਸਿਖਲਾਈ ਅਤੇ ਪੈਕਿੰਗ ਨੂੰ ਮਦਦ ਕਰਨ ਲਈ ਕਈ ਯੋਜਨਾਵਾਂ ਹਨ। ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਇਨ੍ਹਾਂ ਸੰਸਾਧਨਾਂ ਦੀ ਵਰਤੋਂ ਗ੍ਰਾਮੀਣ ਵਿਕਾਸ ਮੰਤਰਾਲੇ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੀਆਂ ਯੋਜਨਾਵਾਂ ਦੁਆਰਾ ਗ੍ਰਾਮੀਣ ਖੇਤਰਾਂ ਵਿੱਚ ਆਜੀਵਿਕਾ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾ ਸਕਦੀ ਹੈ।

 

ਇਸ ਮੌਕੇ ਤੇ, ਗ੍ਰਾਮੀਣ ਵਿਕਾਸ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇੱਕ ਕਿਤਾਬ ਡੀਏਵਾਈ-ਐੱਨਆਰਐੱਲਐੱਮ ਅਧੀਨ ਖੇਤੀਬਾੜੀ ਨਾਲ ਜੁੜੇ ਲਾਈਵਲੀਹੁੱਡ ਅੰਦਰ ਬਦਲਾਅ (ਰਣਨੀਤੀ, ਕਨਵਰਜੈਂਸ ਫਰੇਮਵਰਕ ਅਤੇ  ਮਾਡਲ)ਜਾਰੀ ਕੀਤੀ। ਕਬਾਇਲੀ ਮਾਮਲੇ ਮੰਤਰਾਲੇ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਕਨਵਰਜੈਂਸ ਨੂੰ ਅੱਗੇ ਵਧਾਉਣ ਅਤੇ ਕਬਾਇਲੀ ਸਮਾਜ ਸਣੇ ਗ੍ਰਾਮੀਣ ਗ਼ਰੀਬਾਂ ਦੀ ਮਦਦ ਕਰਨ ਲਈ ਇੱਕ ਦੂਜੇ ਦਾ ਸਾਥ ਦੇਣ ਅਤੇ ਕਨਵਰਜੈਂਸ ਤਹਿਤ ਚੰਗੇ ਨਤੀਜੇ ਪ੍ਰਾਪਤ ਕਰਨ ਵਾਸਤੇ ਇੱਕ ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ ਗਏ

 

 

ਇਸ ਮੌਕੇ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ, ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਅਤੇ ਗ੍ਰਾਮੀਣ ਵਿਕਾਸ ਵਿਭਾਗ, ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਫੂਡ ਪ੍ਰੋਸੈੱਸਿੰਗ ਉਦਯੋਗ ਮੰਡਲ ਅਤੇ ਕਬਾਇਲੀ ਮਾਮਲੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵੀਡੀਓ ਕਾਨਫ਼ਰੰਸ ਵਿੱਚ ਮੌਜੂਦ ਕੇਂਦਰੀ ਰਾਜ ਮੰਤਰੀਆਂ ਨੇ ਗ੍ਰਾਮੀਣ ਉਤਪਾਦਾਂ ਦੇ ਮੁੱਲ ਵਧਾਉਣ, ਪ੍ਰੋਸੈੱਸਿੰਗ, ਬ੍ਰਾਂਡਿੰਗ ਅਤੇ ਮਾਰਕਿਟਿੰਗ ਉੱਤੇ ਜ਼ੋਰ ਦਿੱਤਾ। ਇਸ ਨੇ ਇਹ ਵੀ ਜ਼ੋਰ ਦਿੱਤਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇਕਜੁੱਟਤਾ ਅਤੇ ਕੰਮ ਕਰਨ ਲਈ ਇਕੱਠੇ ਹੋਣਾ ਚਾਹੀਦਾ ਹੈ ਅਤੇ ਵੈਲਿਊ ਚੇਨ ਵਿਕਾਸ ਦੀਆਂ ਮੁੱਖ ਚੁਣੌਤੀਆਂ ਦਾ ਹੱਲ ਕਰਨਾ ਚਾਹੀਦਾ ਹੈ। ਰਾਜਾਂ ਨਾਲ ਗੱਲਬਾਤ ਦੌਰਾਨ ਪ੍ਰਮੁੱਖ ਕਨਵਰਜੈਂਸ ਰਣਨੀਤੀਆਂ ਉੱਤੇ ਵਿਚਾਰ ਵਟਾਂਦਰੇ ਕੀਤੇ ਗਏ।

 

ਡੀਏਵਾਈ-ਐੱਨਆਰਐੱਲਐੱਮ ਖੇਤੀਬਾੜੀ ਅਤੇ ਗ਼ੈਰ-ਖੇਤੀਬਾੜੀ ਸੈਕਟਰਾਂ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਅਤੇ ਪ੍ਰਬੰਧਿਤ ਉੱਦਮਾਂ ਦਾ ਸਮਰਥਨ ਕਰ ਰਿਹਾ ਹੈ। ਮਿਸ਼ਨ 169 ਉਤਪਾਦਕ ਸੈਕਟਰਾਂ ਦਾ ਸਮਰਥਨ ਕਰ ਰਿਹਾ ਹੈ, ਜਿਸ ਰਾਹੀਂ 2.78 ਲੱਖ ਕਿਸਾਨ ਮਹਿਲਾਵਾਂ ਨੂੰ ਫਾਇਦਾ ਹੋਇਆ ਹੈ। ਗ਼ੈਰ-ਖੇਤੀਬਾੜੀ ਲਾਈਵਲੀਹੁੱਡ ਦੇ ਤਹਿਤ, ਸਟਾਰਟਅਪ ਵਿਲੇਜ ਐਂਟਰਪੈਨਊਰਸ਼ਿਪ ਪ੍ਰੋਗਰਾਮ (ਐੱਸਵੀਈਪੀ) ਨੇ 140 ਵਿਕਾਸ ਬਲਾਕਾਂ ਵਿੱਚ ਉੱਦਮੀਆਂ ਦੀ ਸਹਾਇਤਾ ਲਈ ਇੱਕ ਈਕੋਸਿਸਟਮ ਬਣਾਇਆ ਹੈ ਅਤੇ ਲਗਭਗ 1 ਲੱਖ ਉੱਦਮੀਆਂ ਦਾ ਸਮਰਥਨ ਕੀਤਾ ਹੈ। ਵਰਕਸ਼ਾਪ ਵਿੱਚ, ਹੋਰ ਮੰਤਰਾਲਿਆਂ ਦੇ ਪ੍ਰੋਗਰਾਮਾਂ ਜਿਵੇਂ ਪ੍ਰਧਾਨ ਮੰਤਰੀ ਦੇ ਮਾਈਕਰੋ ਫੂਡ ਪ੍ਰੋਸੈੱਸਿੰਗ ਇੰਡਸਟਰੀ ਦਾ ਨਵੀਨੀਕਰਨ (ਪੀਐੱਮਐੱਫ਼ਐੱਮਈ) ਦੀ ਸਕੀਮ ਜਿਸ ਦਾ ਉਦੇਸ਼ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਅਸੰਗਠਿਤ ਖੇਤਰ ਚ ਮਾਈਕ੍ਰੋ ਉਦਯੋਗ ਅਤੇ ਸੰਗਠਿਤ ਸੈਕਟਰ ਵਿੱਚ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨਾ ਹੈ, ਦੀ ਵਰਤੋਂ ਸਮੇਤ ਸੰਭਵ ਤਰੀਕਿਆਂ ਤੇ ਚਰਚਾ ਕੀਤੀ। ਪੀਐੱਮਐੱਫਐੱਮਈ ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਐੱਸਐੱਚਜੀ ਉਪਕ੍ਰਮਾਂ ਨੂੰ ਸਮਰਥਨ ਦੇਣ ਵਾਲਾ ਇੱਕ ਅਲੱਗ ਭਾਗ ਹੈ।

ਕਿਤਾਬ ਡੀਏਵਾਈ-ਐੱਨਆਰਐੱਲਐੱਮ ਅਧੀਨ ਖੇਤੀਬਾੜੀ ਨਾਲ ਜੁੜੇ ਲਾਈਵਲੀਹੁੱਡ ਅੰਦਰ ਬਦਲਾਅ (ਰਣਨੀਤੀ, ਕਨਵਰਜੈਂਸ ਫਰੇਮਵਰਕ ਅਤੇ  ਮਾਡਲ)ਲਈ ਲਿੰਕ

https://aajeevika.gov.in/sites/default/files/nrlp_repository/Farm%20LiveLives%20Interventions%20Under%20DAY%20NRLM.pdf

 

****

 

ਐੱਮਜੀ / ਏਐੱਮ / ਐੱਮਪੀ / ਡੀਏ


(Release ID: 1646867) Visitor Counter : 185