ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਰੇਲਵੇ ਸੁਰੱਖਿਆ ਲਈ ਡ੍ਰੋਨ ਅਧਾਰਿਤ ਨਿਗਰਾਨੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ
ਡ੍ਰੋਨ ਦੀ ਤੈਨਾਤੀ ਦਾ ਉਦੇਸ਼ ਸੁਰੱਖਿਆ ਵਿੱਚ ਤੈਨਾਤ ਕਰਮੀਆਂ ਨੂੰ ਪ੍ਰਭਾਵੀ ਸਹਾਇਤਾ ਪ੍ਰਦਾਨ ਕਰਨਾ ਅਤੇ ਸੁਰੱਖਿਆ ਦਾ ਦਾਇਰਾ ਵਧਾਉਣਾ ਹੈ
ਕੇਂਦਰੀ ਰੇਲਵੇ ਦੀ ਮੁੰਬਈ ਡਿਵੀਜ਼ਨ ਨੇ ਹਾਲ ਹੀ ਵਿੱਚ ਰੇਲਵੇ ਖੇਤਰਾਂ ਵਿੱਚ ਬਿਹਤਰ ਸੁਰੱਖਿਆ ਅਤੇ ਨਿਗਰਾਨੀ ਲਈ ਦੋ ਨਿੰਜਾ ਯੂਏਵੀ ਖਰੀਦੇ ਹਨ
ਆਰਪੀਐੱਫ ਦੁਆਰਾ ਹੁਣ ਤੱਕ 09 ਡ੍ਰੋਨਾਂ ਦੀ ਖਰੀਦ ਕੀਤੀ ਜਾ ਚੁੱਕੀ ਹੈ
प्रविष्टि तिथि:
18 AUG 2020 8:08PM by PIB Chandigarh
ਡ੍ਰੋਨ ਨਿਗਰਾਨੀ ਟੈਕਨੋਲੋਜੀ, ਸੀਮਿਤ ਮਨੁੱਖੀ ਸ਼ਕਤੀ ਵਾਲੇ ਵੱਡੇ ਖੇਤਰਾਂ ਵਿੱਚ ਸੁਰੱਖਿਆ ਨਿਗਰਾਨੀ ਲਈ ਇੱਕ ਮਹੱਤਵਪੂਰਨ ਅਤੇ ਲਾਗਤ ਪ੍ਰਭਾਵਸ਼ਾਲੀ ਉਪਕਰਣ ਵਜੋਂ ਉਭਰੀ ਹੈ। ਕੇਂਦਰੀ ਰੇਲਵੇ ਦੀ ਮੁੰਬਈ ਡਿਵੀਜ਼ਨ ਨੇ ਭਾਰਤੀ ਰੇਲਵੇ ਵਿੱਚ ਹਾਲ ਹੀ ਵਿੱਚ ਰੇਲਵੇ ਖੇਤਰਾਂ ਜਿਵੇਂ ਕਿ ਸਟੇਸ਼ਨ ਦੇ ਅਹਾਤੇ, ਰੇਲਵੇ ਟ੍ਰੈਕ ਸੈਕਸ਼ਨਾਂ, ਵਿਹੜੇ, ਵਰਕਸ਼ਾਪਾਂ ਆਦਿ ਵਿੱਚ ਬਿਹਤਰ ਸੁਰੱਖਿਆ ਅਤੇ ਨਿਗਰਾਨੀ ਲਈ ਦੋ ਨਿੰਜਾ ਯੂਏਵੀ ਖਰੀਦ ਲਏ ਹਨ।
ਰੇਲਵੇ ਸੁਰੱਖਿਆ ਫੋਰਸ (ਆਰਪੀਐੱਫ), ਮੁੰਬਈ ਦੇ ਚਾਰ ਕਰਮੀਆਂ ਦੀ ਟੀਮ ਨੂੰ ਡ੍ਰੋਨ ਉਡਾਉਣ, ਨਿਗਰਾਨੀ ਅਤੇ ਦੇਖਭਾਲ਼ ਲਈ ਸਿਖਲਾਈ ਦਿੱਤੀ ਗਈ ਹੈ। ਇਹ ਡ੍ਰੋਨ ਅਸਲ ਸਮੇਂ ਦੀ ਟ੍ਰੈਕਿੰਗ, ਵੀਡੀਓ ਸਟ੍ਰੀਮਿੰਗ ਦੇ ਸਮਰੱਥ ਹਨ ਅਤੇ ਆਟੋਮੈਟਿਕ ਫੇਲ ਸੇਫ ਮੋਡ 'ਤੇ ਚਲਾਏ ਜਾ ਸਕਦੇ ਹਨ।
ਰੇਲਵੇ ਸੁਰੱਖਿਆ ਫੋਰਸ (ਆਰਪੀਐੱਫ) ਨੇ ਰੇਲਵੇ ਸੁਰੱਖਿਆ ਦੇ ਮਕਸਦ ਨਾਲ ਡ੍ਰੋਨ ਦੀ ਵਿਆਪਕ ਵਰਤੋਂ ਦੀ ਯੋਜਨਾ ਬਣਾਈ ਹੈ। ਆਰਪੀਐੱਫ ਦੁਆਰਾ ਹੁਣ ਤੱਕ ਦੱਖਣੀ ਪੂਰਬੀ ਰੇਲਵੇ, ਕੇਂਦਰੀ ਰੇਲਵੇ, ਮਾਡਰਨ ਕੋਚਿੰਗ ਫੈਕਟਰੀ, ਰਾਏਬਰੇਲੀ ਅਤੇ ਦੱਖਣ ਪੱਛਮੀ ਰੇਲਵੇ ਵਿਖੇ 31.87 ਲੱਖ ਰੁਪਏ ਦੇ 9 ਡ੍ਰੋਨਾਂ ਦੀ ਖਰੀਦ ਕੀਤੀ ਗਈ ਹੈ।
ਇਸ ਤੋਂ ਇਲਾਵਾ, ਭਵਿੱਖ ਵਿੱਚ 97.52 ਲੱਖ ਰੁਪਏ ਦੀ ਲਾਗਤ ਨਾਲ 17 ਹੋਰ ਡ੍ਰੋਨ ਖਰੀਦਣ ਦੀ ਤਜਵੀਜ਼ ਹੈ। ਆਰਪੀਐੱਫ ਦੇ 19 (19) ਜਵਾਨਾਂ ਨੂੰ ਹੁਣ ਤੱਕ ਡ੍ਰੋਨਾਂ ਦੇ ਸੰਚਾਲਨ ਅਤੇ ਰੱਖ-ਰਖਾਅ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 4 ਨੂੰ ਡ੍ਰੋਨ ਉਡਾਉਣ ਲਈ ਲਾਇਸੈਂਸ ਦਿੱਤੇ ਗਏ ਹਨ। ਛੇ ਹੋਰ ਆਰਪੀਐੱਫ ਕਰਮੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਡ੍ਰੋਨ ਦੀ ਤੈਨਾਤੀ ਦਾ ਉਦੇਸ਼ ਸੁਰੱਖਿਆ ਵਿੱਚ ਤੈਨਾਤ ਕਰਮੀਆਂ ਨੂੰ ਪ੍ਰਭਾਵੀ ਸਹਾਇਤਾ ਪ੍ਰਦਾਨ ਕਰਨਾ ਅਤੇ ਸੁਰੱਖਿਆ ਦਾ ਦਾਇਰਾ ਵਧਾਉਣਾ ਹੈ। ਇਹ ਰੇਲਵੇ ਦੀਆਂ ਜਾਇਦਾਦਾਂ ਦੀ ਜਾਂਚ ਕਰਨ ਅਤੇ ਯਾਰਡਾਂ, ਵਰਕਸ਼ਾਪਾਂ, ਕਾਰ ਸ਼ੈੱਡਾਂ ਆਦਿ ਦੀ ਸੁਰੱਖਿਆ ਵਿੱਚ ਸਹਾਇਤਾ ਕਰ ਸਕਦਾ ਹੈ ਜਿਸਦੀ ਵਰਤੋਂ ਰੇਲਵੇ ਦੇ ਅਹਾਤੇ ਵਿੱਚ ਜੂਆ ਖੇਡਣਾ, ਕੂੜਾ ਸੁੱਟਣਾ, ਹਾਕਿੰਗ ਆਦਿ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ 'ਤੇ ਨਿਗਰਾਨੀ ਸ਼ੁਰੂ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਡਾਟਾ ਇਕੱਤਰ ਕਰਨ ਲਈ ਤੈਨਾਤ ਕੀਤਾ ਜਾ ਸਕਦਾ ਹੈ ਅਤੇ ਇਕੱਤਰ ਕੀਤੇ ਗਏ ਇਸ ਤਰ੍ਹਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਟ੍ਰੇਨਾਂ ਦੇ ਸੁਰੱਖਿਅਤ ਸੰਚਾਲਨ ਲਈ ਕਮਜ਼ੋਰ ਭਾਗਾਂ ਵਿੱਚ ਬਹੁਤ ਲਾਭਦਾਇਕ ਸਿੱਧ ਹੋ ਸਕਦਾ ਹੈ।
ਵੱਖ-ਵੱਖ ਏਜੰਸੀਆਂ ਦੇ ਬਚਾਅ, ਰਿਕਵਰੀ ਅਤੇ ਬਹਾਲੀ ਅਤੇ ਮਦਦ ਦੇ ਯਤਨਾਂ ਵਿੱਚ ਤਾਲਮੇਲ ਬਣਾਉਣ ਵਿੱਚ ਸਹਾਇਤਾ ਲਈ ਡ੍ਰੋਨ ਨੂੰ ਨੁਕਸਾਨ ਵਾਲੀਆਂ ਥਾਵਾਂ 'ਤੇ ਤੈਨਾਤ ਕੀਤਾ ਜਾ ਸਕਦਾ ਹੈ। ਰੇਲਵੇ ਜਾਇਦਾਦ 'ਤੇ ਹੋਏ ਕਬਜ਼ਿਆਂ ਦਾ ਜਾਇਜ਼ਾ ਲੈਣ ਲਈ ਰੇਲਵੇ ਜਾਇਦਾਦ ਦੀ ਨਕਸ਼ਾਬੰਦੀ ਕਰਨ ਵੇਲੇ ਇਹ ਬਹੁਤ ਫਾਇਦੇਮੰਦ ਹੈ। ਵੱਡੀ ਪੱਧਰ 'ਤੇ ਭੀੜ ਪ੍ਰਬੰਧਨ ਦੀਆਂ ਕੋਸ਼ਿਸ਼ਾਂ ਦੇ ਦੌਰਾਨ, ਇਹ ਭੀੜ ਦੀ ਵਿਸ਼ਾਲਤਾ, ਆਮਦ ਦਾ ਸੰਭਾਵਤ ਸਮਾਂ ਅਤੇ ਫੈਲਾਅ ਵਰਗੇ ਮਹੱਤਵਪੂਰਣ ਜਾਣਕਾਰੀ ਦੇ ਸਕਦਾ ਹੈ ਜਿਸ ਦੇ ਅਧਾਰ ਤੇ ਭੀੜ ਨੂੰ ਨਿਯਮਤ ਕਰਨ ਦੀਆਂ ਕੋਸ਼ਿਸ਼ਾਂ ਦੀ ਯੋਜਨਾਬੰਦੀ ਅਤੇ ਅਮਲ ਕੀਤਾ ਜਾ ਸਕਦਾ ਹੈ। ਡ੍ਰੋਨ ਦੀ ਵਰਤੋਂ ਕੋਵਿਡ-19 ਲੌਕਡਾਊਨ ਦੌਰਾਨ ਪਾਬੰਦੀਆਂ ਲਾਗੂ ਕਰਨ ਅਤੇ ਪ੍ਰਵਾਸੀਆਂ ਦੀ ਹਰਕਤ 'ਤੇ ਨਜ਼ਰ ਰੱਖਣ ਲਈ ਕੀਤੀ ਗਈ ਸੀ।
ਇੱਕ ਡ੍ਰੋਨ ਕੈਮਰਾ ਵੱਡੇ ਖੇਤਰ 'ਤੇ ਨਿਗਰਾਨੀ ਰੱਖ ਸਕਦਾ ਹੈ ਜਿਸ ਵਿੱਚ 8-10 ਆਰਪੀਐੱਫ ਕਰਮੀਆਂ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ, ਇਸ ਨਾਲ ਦੁਰਲੱਭ ਮਨੁੱਖੀ ਸ਼ਕਤੀ ਦੀ ਵਰਤੋਂ ਵਿੱਚ ਕਾਫ਼ੀ ਸੁਧਾਰ ਹੋ ਸਕਦਾ ਹੈ। ਡ੍ਰੋਨ ਰੇਲਵੇ ਦੀ ਜਾਇਦਾਦ, ਖੇਤਰ ਦੀ ਸੰਵੇਦਨਸ਼ੀਲਤਾ, ਅਪਰਾਧੀਆਂ ਦੀ ਗਤੀਵਿਧੀਆਂ ਆਦਿ ਦੇ ਅਧਾਰ ਤੇ ਤਿਆਰ ਕੀਤੀ ਗਈ 'ਅਸਮਾਨ ਤੋਂ ਨਜ਼ਰ ' ਵਜੋਂ ਕੰਮ ਕਰਦਾ ਹੈ ਅਤੇ ਸਾਰੇ ਖੇਤਰ ਦੀ ਨਿਗਰਾਨੀ ਕਰਦਾ ਹੈ। ਜੇਕਰ ਕੋਈ ਵੀ ਸ਼ੱਕੀ ਗਤੀਵਿਧੀ ਦਿਖਦੀ ਹੈ ਤਾਂ ਅਪਰਾਧੀ ਨੂੰ ਤੁਰੰਤ ਦਬੋਚਣ ਲਈ ਡਿਵੀਜ਼ਨ ਦੇ ਨੇੜਲੇ ਆਰਪੀਐੱਫ ਪੋਸਟ 'ਤੇ ਸੂਚਿਤ ਕੀਤਾ ਜਾਂਦਾ ਹੈ। ਅਜਿਹੇ ਹੀ ਇੱਕ ਅਪਰਾਧੀ ਨੂੰ ਵਾਦੀਬੰਦਰ ਯਾਰਡ ਖੇਤਰ ਵਿੱਚ ਅਸਲ ਸਮੇਂ ਦੇ ਅਧਾਰ ਤੇ ਫੜਿਆ ਗਿਆ ਜਦੋਂ ਉਹ ਯਾਰਡ ਵਿੱਚ ਤੈਨਾਤ ਰੇਲਵੇ ਕੋਚ ਦੇ ਅੰਦਰ ਚੋਰੀ ਦੀ ਕੋਸ਼ਿਸ਼ ਕਰ ਰਿਹਾ ਸੀ।
*****
ਡੀਜੇਐੱਨ/ਐੱਮਕੇਵੀ
(रिलीज़ आईडी: 1646863)
आगंतुक पटल : 280