ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਖੋਜਕਰਤਾਵਾਂ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਸਮਾਧਾਨ ਲਈ ਇਨੋਵੇਸ਼ਨ ਨਾਲ ਅੱਗੇ ਆਉਣ ਲਈ ਕਿਹਾ

ਵਿਚੋਲਿਆਂ ਦੁਆਰਾ ਕਿਸਾਨਾਂ ਦਾ ਸ਼ੋਸ਼ਣ ਖਤਮ ਕਰਨ ਦੀ ਲੋੜ : ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਦੇਸ਼ ਵਿੱਚ ਇਨੋਵੇਸ਼ਨ ਅਤੇ ਸਟਾਰਟ-ਅੱਪ ਈਕੋਸਿਸਟਮ ਨੂੰ ਚਲਾਉਣ ਲਈ ਉੱਚ ਸਿੱਖਿਆ ਪ੍ਰਣਾਲੀ ਚਾਹੁੰਦੇ ਹਨ

ਇਨੋਵੇਸ਼ਨ ਨੂੰ ਸਿੱਖਿਆ ਦੀ ਧੜਕਣ ਬਣਨਾ ਚਾਹੀਦਾ ਹੈ: ਉਪ ਰਾਸ਼ਟਰਪਤੀ

ਵਿਦਿਆਰਥੀਆਂ ਨੂੰ ਆਊਟ-ਆਫ-ਦ-ਬਾਕਸ ਵਿਚਾਰਕ ਬਣਨ ਲਈ ਯਤਨਾਂ ਦੀ ਜ਼ਰੂਰਤ : ਉਪ ਰਾਸ਼ਟਰਪਤੀ

ਨਵੀਂ ਸਿੱਖਿਆ ਨੀਤੀ ਅਧਿਆਪਨ, ਸਿੱਖਣ ਅਤੇ ਖੋਜ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਕਰ ਸਕਦੀ ਹੈ : ਉਪ ਰਾਸ਼ਟਰਪਤੀ

ਭਾਰਤ ਨੂੰ ਇੱਕ ਵਾਰ ਫਿਰ ਤੋਂ ਸਿੱਖਣ ਅਤੇ ਇਨੋਵੇਸ਼ਨ ਦੇ ਆਲਮੀ ਕੇਂਦਰ ਦੇ ਰੂਪ ਵਿੱਚ ਉੱਭਰਨਾ ਚਾਹੀਦਾ ਹੈ : ਉਪ ਰਾਸ਼ਟਰਪਤੀ

ਵਿਗਿਆਨਕਾਂ ਨੂੰ ਲੋਕਾਂ ਦੇ ਜੀਵਨ ਨੂੰ ਜ਼ਿਆਦਾ ਅਰਾਮਦਾਇਕ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ : ਉਪ ਰਾਸ਼ਟਰਪਤੀ

ਔਨਲਾਈਨ ਏਆਰਆਈਆਈ-2020 (ਨਵੀਨ ਉਪਲੱਬਧੀਆਂ ’ਤੇ ਸੰਸਥਾਨਾਂ ਦੀ ਅਟਲ ਰੈਕਿੰਗ) ਪੁਰਸਕਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ

Posted On: 18 AUG 2020 1:56PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ.ਵੈਂਕਈਆ ਨਾਇਡੂ ਨੇ ਅੱਜ ਖੋਜਕਰਤਾਵਾਂ ਅਤੇ ਵਿਗਿਆਨੀਆਂ ਨੂੰ ਖੇਤੀਬਾੜੀ ਤੇ ਜ਼ਿਆਦਾ ਧਿਆਨ ਦੇਣ ਅਤੇ ਇਨੋਵੇਸ਼ਨਾਂ ਨਾਲ ਅੱਗੇ ਆ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਸੱਦਾ ਦਿੱਤਾ।

 

ਔਨਲਾਈਨ ਏਆਰਆਈਆਈਏ-2020 (ਨਵੀਨਤਮ ਉਪਲੱਬਧੀਆਂ ਵਿੱਚ ਸੰਸਥਾਨਾਂ ਦੀ ਅਟਲ ਰੈਕਿੰਗ) ਦੇ ਪੁਰਸਕਾਰ ਸਮਾਰੋਹ ਵਿੱਚ ਬੋਲਦਿਆਂ ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਕਿਹਾ ਕਿ ਨਵੀਆਂ ਖੋਜਾਂ ਕਰਨ ਵਾਲਿਆਂ ਅਤੇ ਵਿਗਿਆਨੀਆਂ ਨੂੰ ਕਿਸਾਨਾਂ ਨੂੰ ਵਿਭਿੰਨ ਮੁੱਦਿਆਂ ਤੇ ਸਮੇਂ ਤੇ ਜਾਣਕਾਰੀ ਪ੍ਰਦਾਨ ਕਰਨ ਤੋਂ ਲੈ ਕੇ ਕੋਲਡ ਸਟੋਰ ਸੁਵਿਧਾਵਾਂ ਦਾ ਨਿਰਮਾਣ ਅਤੇ ਨਵੀਆਂ ਤਕਨੀਕਾਂ ਦੀ ਸਪਲਾਈ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

 

ਉਨ੍ਹਾਂ ਨੇ ਵਿਚੋਲਿਆਂ ਦੁਆਰਾ ਕਿਸਾਨਾਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਉਨ੍ਹਾਂ ਦੀ ਉਪਜ ਲਈ ਮਿਹਨਤਾਨਾ ਮੁੱਲ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਏਆਈਸੀਟੀਆਈ, ਆਈਸੀਏਆਰ, ਐੱਨਆਈਆਰਡੀ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਕਿਸਾਨਾਂ ਨੂੰ ਇਨੋਵੇਸ਼ਨ ਅਤੇ ਟੈਕਨੋਲੋਜੀ ਲਿਆਉਣ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।

 

ਭਾਰਤੀ ਇਨੋਵੇਸ਼ਨ ਅਤੇ ਸਟਾਰਟ-ਅੱਪ ਈਕੋਸਿਸਟਮ ਨੂੰ ਚਲਾਉਣ ਲਈ ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਦੀ ਲੋੜ ਤੇ ਜ਼ੋਰ ਦੇਣ ਵਾਲੇ ਅਤੇ ਬਲ ਚਾਲਕ ਦੀ ਭੂਮਿਕਾ ਨਿਭਾਉਣ ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ, ‘‘ਇਨੋਵੇਸ਼ਨ ਨੂੰ ਸਿੱਖਿਆ ਦੀ ਧੜਕਣ ਬਣਨਾ ਚਾਹੀਦਾ ਹੈ। ਉੱਤਮਤਾ ਦੀ ਖੋਜ ਕਰਨ ਦੀ ਲਲ੍ਹਕ ਨੂੰ ਆਦਰਸ਼ ਬਣਨਾ ਚਾਹੀਦਾ ਹੈ।’’

 

ਸਿੱਖਿਆ ਸੰਸਥਾਨਾਂ ਨੂੰ ਤਾਕੀਦ ਕਰਦੇ ਹੋਏ ਇਸ ਨਵੇਂ ਈਕੋਸਿਸਟਮ ਨੂੰ ਵਿਕਸਿਤ ਕਰਨ ਲਈ ਖੁਦ ਨੂੰ ਦ੍ਰਿੜ੍ਹ ਕਰਨ ਲਈ ਉੱਭਰਨ ਲਈ ਰਚਨਾਤਮਕਤਾ ਲਈ ਨਵੇਂ ਸਿਰੇ ਤੋਂ ਯਤਨ ਕਰਨ। ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੇ ਸਿੱਖਿਆ ਸੰਸਥਾਨ ਈਕੋਸਿਸਟਮ ਦੀ ਲਗਾਤਾਰ ਜਾਂਚ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਸਹਿਜ ਭਾਵਨਾ ਦਾ ਪੋਸ਼ਣ ਕਰਨਾ ਚਾਹੀਦਾ ਹੈ।

 

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤੇ ਆਪਣੀ ਖੁਸ਼ੀ ਪ੍ਰਗਟਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਇਨੋਵੇਸ਼ਨਾਂ ਨੂੰ ਪ੍ਰੋਤਸਾਹਨ ਦੇਣ ਲਈ ਕਈ ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਉਨ੍ਹਾਂ ਨੇ ਕਿਹਾ ਕਿ , ‘‘ਇਸਨੇ ਇੱਕ ਨਵੀਂ ਦ੍ਰਿਸ਼ਟੀ ਨੂੰ ਰੇਖਾਂਕਿਤ ਕੀਤਾ ਹੈ ਜੋ ਅਧਿਆਪਨ ਅਤੇ ਸਿੱਖਣ ਦੇ ਨਾਲ-ਨਾਲ ਖੋਜ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੀ ਹੈ।’’

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਸਮਝ, ਮਹੱਤਵਪੂਰਨ ਸੋਚ, ਵਿਸ਼ਲੇਸ਼ਣ ਅਤੇ ਗਿਆਨ ਦੀ ਦੁਨੀਆ ਦੇ ਨਵੇਂ ਪਹਿਲੂਆਂ ਦੀ ਖੋਜ ਕਰਨ ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ‘‘ਇਹ ਮਿੱਥਾਂ ਤੋੜਨ ਅਤੇ ਵਿਭਿੰਨ ਵਿਸ਼ਿਆਂ ਨੂੰ ਬਹੁ ਅਨੁਸ਼ਾਸਨਾਤਮਕ ਸਿੱਖਣ ਰਾਹੀਂ ਜੋੜਨਾ ਚਾਹੁੰਦੀ ਹੈ। ਸੂਚਨਾ ਅਤੇ ਸਬੂਤ ਦੇ ਵਿਚਕਾਰ ਇਸ ਸਬੰਧ ਨੂੰ ਸਥਾਪਿਤ ਕਰਨਾ ਇਨੋਵੇਸ਼ਨ ਲਈ ਅਸਲ ਵਿੱਚ ਮਹੱਤਵਪੂਰਨ ਹੈ।’’

 

ਸ਼੍ਰੀ ਨਾਇਡੂ ਨੇ ਸਾਡੇ ਵਿਦਿਆਰਥੀਆਂ ਵਿਚਕਾਰ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਦੀ ਸੰਸਕ੍ਰਿਤੀ ਨੂੰ ਵਿਕਸਿਤ ਕਰਨ ਲਈ ਠੋਸ ਯਤਨ ਕਰਨ ਦਾ ਸੱਦਾ ਦਿੱਤਾ ਤਾਂ ਕਿ ਉਨ੍ਹਾਂ ਨੂੰ ਨੌਕਰੀ ਚਾਹੁਣ ਵਾਲਿਆਂ ਦੀ ਬਜਾਏ ਵੱਖਰਾ ਸੋਚਣ, ਰਚਨਾਤਮਕ ਢੰਗ ਨਾਲ ਸਮੱਸਿਆ ਦਾ ਹੱਲ ਕਰਨ, ਉੱਦਮੀਆਂ ਅਤੇ ਨੌਕਰੀ ਸਿਰਜਣਕਰਤੇ ਬਣਾਇਆ ਜਾ ਸਕੇ।

 

ਇਸ ਰੈਕਿੰਗ ਅਭਿਆਸ ਵਿੱਚ ਅੱਗੇ ਵਧਣ ਲਈ ਉੱਚ ਸਿੱਖਿਆ ਸੰਸਥਾਨਾਂ ਨੂੰ ਤਾਕੀਦ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੇ ਮਾਰਗ ਵਿੱਚ ਮਹੱਤਵਪੂਰਨ ਤਬਦੀਲੀ ਲਈ ਭਾਰਤ ਨੂੰ ਉੱਚ ਮਿਆਰਾਂ ਦੇ ਕਈ ਹੋਰ ਸੰਸਥਾਨਾਂ ਦੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦਿੱਤਾ, ‘‘ਸਾਨੂੰ ਦੁਨੀਆ ਵਿੱਚ ਸਰਵਸ਼ੇ੍ਰਸ਼ਠ ਤੋਂ ਸਿੱਖਣ ਅਤੇ ਸਰਬਸ਼੍ਰੇਸ਼ਠ ਤੋਂ ਬਿਹਤਰ ਬਣਨ ਦਾ ਟੀਚਾ ਬਣਾਉਣ ਦੀ ਲੋੜ ਹੈ।’’

 

ਪਿੰਗਲਾ, ਆਰਿਆਭੱਟ ਅਤੇ ਬ੍ਰਹਮਾਗੁਪਤਾ ਵਰਗੇ ਪ੍ਰਸਿੱਧ ਗਣਿਤ ਵਿਗਿਆਨੀਆਂ ਦੁਆਰਾ ਜ਼ੀਰੋਅਤੇ ਦਸ਼ਮਲਵ ਪ੍ਰਣਾਲੀ ਤੋਂ ਘੱਟ ਤੋਂ ਘੱਟ 20 ਸਦੀਆਂ ਤੱਕ ਫੈਲੇ ਇਨੋਵੇਸ਼ਨ ਦੇ ਭਾਰਤ ਦੇ ਸ਼ਾਨਦਾਰ ਇਤਿਹਾਸ ਨੂੰ ਯਾਦ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਕਦੇ ਵਿਸ਼ਵ ਗੁਰੂ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਅਤੇ ਦੂਰ ਦੇਸ਼ਾਂ ਤੋਂ ਵਿਦਿਆਰਥੀਆਂ ਨਾਲੰਦਾ ਅਤੇ ਤਕਸ਼ਿਲਾ ਵਰਗੀਆਂ ਸਾਡੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਆਉਂਦੇ ਸਨ। ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਨੂੰ ਉਸ ਬੌਧਿਕ ਅਗਵਾਈ ਨੂੰ ਫਿਰ ਤੋਂ ਹਾਸਲ ਕਰਨਾ ਚਾਹੀਦਾ ਹੈ ਅਤੇ ਇੱਕ ਵਾਰ ਫਿਰ ਤੋਂ ਸਿੱਖਣ ਅਤੇ ਇਨੋਵੇਸ਼ਨ ਦੇ ਆਲਮੀ ਕੇਂਦਰ ਦੇ ਰੂਪ ਵਿੱਚ ਉੱਭਰਨਾ ਚਾਹੀਦਾ ਹੈ।

 

ਨਵੇਂ ਵਿਚਾਰਾਂ ਨਾਲ ਤੇਜ਼ ਤਰਾਰ ਨੌਜਵਾਨ ਅਬਾਦੀ ਦਾ ਲਾਭ ਪ੍ਰਾਪਤ ਕਰਨ ਦਾ ਸੱਦਾ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਪ੍ਰਯੋਗ ਅਤੇ ਨਵੀਂ ਰਾਹ ਬਣਾਉਣ ਦੀ ਇੱਛਾ ਲਈ ਜਨੂੰਨ ਨਾਲ ਕਿਹਾ, ‘‘ਇਹ ਸਾਡੇ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਨੌਜਵਾਨ ਹਨ ਜੋ ਪਰਿਭਾਸ਼ਿਤ ਕਰਨਗੇ ਕਿ ਸਾਡੇ ਦੇਸ਼ ਦਾ ਭਵਿੱਖ ਕੀ ਹੈ?’’

 

ਇਨੋਵੇਸ਼ਨ ਦੀਆਂ ਉਪਲੱਬਧੀਆਂ ਤੇ ਸੰਸਥਾਨਾਂ ਦੀ ਅਟਲ ਰੈਕਿੰਗ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਇਨੋਵੇਸ਼ਨ ਕਰਨ ਲਈ ਅਨੁਕੂਲ ਮਾਹੌਲ ਬਣਾਉਣ ਵਿੱਚ ਉੱਤਮਤਾ ਨੂੰ ਪਛਾਣਨ ਲਈ ਇਸ ਨੂੰ ਇੱਕ ਵੱਡਾ ਕਦਮ ਦੱਸਿਆ। ਉਨ੍ਹਾਂ ਨੇ ਅੱਗੇ ਕਿਹਾ, ‘‘ਇਹ ਕਲਾਸਾਂ ਅਤੇ ਪ੍ਰਯੋਗਸ਼ਾਲਾਵਾਂ, ਪ੍ਰੋਜੈਕਟਾਂ ਅਤੇ ਸਿੱਖਣ ਦੇ ਅਨੁਭਵ ਹਨ ਜੋ ਸਾਡੇ ਦੇਸ਼ ਦੇ ਅਕਾਦਮਿਕ ਦ੍ਰਿਸ਼ ਨੂੰ ਬਦਲ ਦੇਣਗੇ। ਇਸ ਸੁਪਨੇ ਨੂੰ ਸੱਚ ਕਰਨ ਦੀ ਅਹਿਮ ਜ਼ਿੰਮੇਵਾਰੀ ਅਧਿਆਪਕਾਂ ਅਤੇ ਸਿੱਖਿਆ ਪ੍ਰਬੰਧਕਾਂ ਤੇ ਹੈ।’’

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਰਾਹੀਂ ਆਤਮਨਿਰਭਰ ਭਾਰਤ ਦੇ ਸੱਦੇ ਨੂੰ ਦੇਖਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਆਤਮਨਿਰਭਰਤਾ ਲਈ ਸਾਨੂੰ ਨਵਾਂ ਕਰਨ, ਵਿਕਾਸ ਦੀਆਂ ਚੁਣੌਤੀਆਂ ਲਈ ਲਾਗੂ ਕਰਨ ਯੋਗ ਸਮਾਧਾਨ ਤਲਾਸ਼ਣ ਅਤੇ ਪ੍ਰਯੋਗ ਲਈ ਅਨੁਕੂਲ ਵਾਤਾਵਰਣ ਬਣਾਉਣ ਦੀ ਲੋੜ ਹੈ।

 

ਇਨੋਵੇਸ਼ਨਾਂ ਅਤੇ ਸਮਾਧਾਨਾਂ ਨਾਲ ਅੱਗੇ ਆਉਣ ਲਈ ਵਿਗਿਆਨਕਾਂ ਅਤੇ ਖੋਜਕਰਤਾਵਾਂ ਨੂੰ ਤਾਕੀਦ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਨੂੰ ਲੋਕਾਂ ਦੇ ਜੀਵਨ ਨੂੰ ਜ਼ਿਆਦਾ ਅਰਾਮਦਾਇਕ ਬਣਾਉਣ ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ, ‘‘ਵਿਗਿਆਨ ਦਾ ਉਪਯੋਗ ਖੇਤੀ ਨੂੰ ਜ਼ਿਆਦਾ ਉਤਪਾਦਕ ਬਣਾਉਣ ਅਤੇ ਕਿਸਾਨਾਂ ਲਈ ਜ਼ਿਆਦਾ ਸੰਪਤੀ ਬਣਾਉਣ ਲਈ ਵੀ ਕੀਤਾ ਜਾਣਾ ਚਾਹੀਦਾ ਹੈ।’’

 

ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ’, ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ, ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਅਨਿਲ ਸਹਾਸਰਬੁੱਧੇ, ਐੱਚਈ, ਐੱਮਓਈ ਦੇ ਸਕੱਤਰ ਸ਼੍ਰੀ ਅਮਿਤ ਖਰੇ, ਏਆਰਆਈਆਈਏ ਕਮੇਟੀ ਦੇ ਚੇਅਰਮੈਨ ਡਾ. ਬੀਵੀਆਰ ਮੋਹਨ ਰੈਡੀ ਅਤੇ ਸੀਵਾਈਆਈਈਐੱਨਟੀ ਦੇ ਕਾਰਜਕਾਰੀ ਚੇਅਰਮੈਨ ਵੀ ਇਸ ਔਨਲਾਈਨ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

 

**********

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ


(Release ID: 1646861) Visitor Counter : 177