ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਮੰਤਰਾਲੇ ਦੇ ਸਾਰੇ ਰੀਜਨਲ ਦਫ਼ਤਰ ਇੱਕ ਛੱਤ ਦੇ ਹੇਠਾਂ ਲਿਆਂਦੇ

19 ਏਕੀਕ੍ਰਿਤ ਰੀਜਨਲ ਦਫ਼ਤਰ 1 ਅਕਤੂਬਰ ਤੋਂ ਕੰਮ ਸ਼ੁਰੂ ਕਰਨਗੇ

Posted On: 18 AUG 2020 4:58PM by PIB Chandigarh

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਐਂਡਸੀਸੀ) ਦੇ ਅਧਿਕਾਰਾਂ ਨਾਲ ਸਬੰਧਿਤ ਨਤੀਜਿਆਂ ਨੂੰ ਇੱਕ ਸੁਧਾਰੀ, ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਾਪਤ ਕਰਨ ਦੇ ਨਜ਼ਰੀਏ ਨਾਲ ਅਤੇ ਇਸ ਉਦੇਸ਼ ਲਈ ਹਿਤਧਾਰਕਾਂ ਤੱਕ ਇਸ ਦੀ ਪਹੁੰਚ ਨੂੰ ਅੱਗੇ ਵਧਾਉਣ ਲਈ, ਤਾਲਮੇਲ ਨਾਲ ਕੰਮ ਕਰਨ ਅਤੇ ਉਪਲੱਬਧ ਸੰਸਾਧਨਾਂ ਦੀ ਵਰਤੋਂ ਨੂੰ ਅਨੁਕੂਲ ਬਣਾਉਣ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਨੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ 19 ਏਕੀਕ੍ਰਿਤ ਰੀਜਨਲ ਦਫ਼ਤਰਾਂ (ਆਈਆਰਓ’ਜ਼) ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਏਕੀਕ੍ਰਿਤ ਰੀਜਨਲ ਦਫ਼ਤਰ 1 ਅਕਤੂਬਰ, 2020 ਤੋਂ ਕੰਮ ਕਰਨਾ ਸ਼ੁਰੂ ਕਰਨਗੇ।

 

ਆਰਓਐੱਚਕਿਊ ਡਿਵੀਜ਼ਨ ਦੇ 10 ਰੀਜਨਲ ਦਫ਼ਤਰਾਂ, ਭਾਰਤੀ ਵਣ ਸਰਵੇਖਣ (ਐੱਫਐੱਸਆਈ) ਦੇ 4 ਰੀਜਨਲ ਦਫ਼ਤਰਾਂ, ਨੈਸ਼ਨਲ ਟਾਈਗਰ ਪ੍ਰੋਟੈਕਸ਼ਨ ਅਥਾਰਿਟੀ (ਐੱਨਟੀਸੀਏ) ਦੇ 3 ਖੇਤਰੀ ਕੇਂਦਰਾਂ, ਕੇਂਦਰ ਦੇ 4 ਰੀਜਨਲ ਦਫ਼ਤਰ, ਕੇਂਦਰੀ ਚਿੜੀਆਘਰ ਅਥਾਰਟੀ ਦੇ 4 ਰੀਜਨਲ ਦਫ਼ਤਰ ਅਤੇ ਜੰਗਲੀ ਜੀਵ ਅਪਰਾਧ ਕੰਟਰੋਲ ਬਿਓਰੋ (ਡਬਲਿਊਸੀਸੀਬੀ) ਦੇ 5 ਰੀਜਨਲ ਦਫ਼ਤਰ ਅਤੇ 3 ਉਪ ਰੀਜਨਲ ਦਫ਼ਤਰਾਂ ਵਿੱਚ ਉਪਲੱਬਧ ਮਨੁੱਖੀ ਅਤੇ ਹੋਰ ਸੰਸਾਧਨਾਂ ਦੀ ਪੁਨਰ ਸੁਰਜੀਤੀ ਕਰਕੇ ਏਕੀਕ੍ਰਿਤ ਰੀਜਨਲ ਦਫ਼ਤਰਾਂ ਦੀ ਸਥਾਪਨਾ ਕੀਤੀ ਜਾਵੇਗੀ ਜੋ ਏਕੀਕ੍ਰਿਤ ਢੰਗ ਨਾਲ ਅਤੇ ਅੱਗੇ ਹੋਰ ਮਜ਼ਬੂਤ ਹੋਣਗੇ। ਇਸ ਪ੍ਰਕਾਰ ਹਰੇਕ ਆਈਆਰਓ ਨੂੰ ਸਮੇਂ ਸਮੇਂ ’ਤੇ ਉਪਲੱਬਧ ਮੌਜੂਦਾ ਰੀਜਨਲ ਦਫ਼ਤਰਾਂ/ਐੱਮਓਈਐੱਫ ਅਤੇ ਸੀਸੀ, ਐੱਫਐੱਸਆਈ, ਐੱਨਟੀਸੀਏ, ਸੀਜ਼ੈੱਡਏ ਅਤੇ ਡਬਲਿਊਸੀਸੀਬੀ ਦੇ ਖੇਤਰੀ ਕੇਂਦਰ ਤੋਂ ਪ੍ਰਤੀਨਿਧਤਾ ਪ੍ਰਾਪਤ ਹੋਵੇਗੀ। 

19 ਆਈਆਰਓ ਦੇ ਮੁੱਖ ਦਫ਼ਤਰ ਅਤੇ ਅਧਿਕਾਰ ਖੇਤਰ ਹੇਠ ਲਿਖੇ ਅਨੁਸਾਰ ਹੋਣਗੇ:

 

ਸੀਰੀਅਲ ਨੰਬਰ

ਆਈਆਰਓ ਦਾ ਮੁੱਖ ਦਫ਼ਤਰ

ਅਧਿਕਾਰ ਖੇਤਰ ਅਧੀਨ ਰਾਜ ਅਤੇ ਯੂਟੀ

(i)

ਸ਼ਿਲੌਂਗ

ਣੀਪੁਰ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ

(ii)

ਰਾਂਚੀ

ਝਾਰਖੰਡ, ਬਿਹਾਰ

(iii)

ਭੁਵਨੇਸ਼ਵਰ

ਓਡੀਸ਼ਾ

(iv)

ਬੰਗਲੁਰੂ

ਕਰਨਾਟਕ, ਕੇਰਲ, ਗੋਆ, ਲਕਸ਼ਦੀਪ

(v)

ਚੇਨਈ

ਤਮਿਲ ਨਾਡੂ, ਪੁਦੂਚੇਰੀ, ਏਐੱਡਐੱਨ ਦੀਪ ਸਮੂਹ

(vi)

ਲਖਨ

ਉੱਤਰ ਪ੍ਰਦੇਸ਼

(vii)

ਭੂਪਾਲ

ਮੱਧ ਪ੍ਰਦੇਸ਼

(viii)

ਨਾਗਪੁਰ

ਮਹਾਰਾਸ਼ਟਰ

(ix)

ਚੰਡੀਗੜ੍ਹ

ਚੰਡੀਗੜ੍ਹ, ਹਰਿਆਣਾ, ਪੰਜਾਬ

(x)

ਦੇਹਰਾਦੂਨ

ਉੱਤਰਾਖੰਡ

(xi)

ਜੈਪੁਰ

ਰਾਜਸਥਾਨ, ਦਿੱਲੀ

(xii)

ਗਾਂਧੀ ਨਗਰ

ਗੁਜਰਾਤ, ਦਮਨ ਤੇ ਦਿ, ਦਾਦਰਾ ਤੇ ਨਗਰ ਹਵੇਲੀ

(xiii)

ਵਿਜੈਵਾੜਾ

ਆਂਧਰ ਪ੍ਰਦੇਸ਼

(xiv)

ਰਾਏਪੁਰ

ਛੱਤੀਸਗੜ੍ਹ

(xv)

ਹੈਦਰਾਬਾਦ

ਤੇਲੰਗਾਨਾ

(xvi)

ਸ਼ਿਮਲਾ

ਹਿਮਾਚਲ ਪ੍ਰਦੇਸ਼

(xvii)

ਕੋਲਕਾਤਾ

ਪੱਛਮ ਬੰਗਾਲ, ਸਿੱਕਮ

(xviii)

ਗੁਵਾਹਾਟੀ

ਅਸਾਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼

(xix)

ਜੰਮੂ

ਲੱਦਾਖ, ਜੰਮੂ ਅਤੇ ਕਸ਼ਮੀਰ

 

 

ਹਰੇਕ ਏਕੀਕ੍ਰਿਤ ਰੀਜਨਲ ਦਫ਼ਤਰ ਦੇ ਮੁਖੀ ਨੂੰ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦਾ ਰੀਜਨਲ ਅਫ਼ਸਰਕਿਹਾ ਜਾਵੇਗਾ। ਉਪਰੋਕਤ 19 ਏਕੀਕ੍ਰਿਤ ਰੀਜਨਲ ਦਫ਼ਤਰ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਏਕੀਕ੍ਰਿਤ ਰੀਜਨਲ ਯੂਨਿਟ ਦੇ ਤੌਰ ਤੇ ਕੰਮ ਕਰਨਗੇ।

 

***

 

ਜੀਕੇ
 



(Release ID: 1646789) Visitor Counter : 167