ਜਲ ਸ਼ਕਤੀ ਮੰਤਰਾਲਾ

ਵਰਖਾ ਦੀ ਭਵਿੱਖਬਾਣੀ ਦੇ ਅਧਾਰ 'ਤੇ ਹੜ੍ਹਾਂ ਦੀ ਸਥਿਤੀ ਬਾਰੇ ਸੰਖੇਪ ਜਾਣਕਾਰੀ

Posted On: 17 AUG 2020 6:20PM by PIB Chandigarh

ਵਰਖਾ ਦੀ ਭਵਿੱਖਬਾਣੀ ਦੇ ਅਧਾਰ 'ਤੇ, ਵਿਭਿੰਨ ਰਾਜਾਂ ਦੇ ਲਈ ਸੀਡਬਲਿਊਸੀ ਦੂਆਰਾ ਨਿਮਨਲਿਖਤ ਸਲਾਹ ਜਾਰੀ ਕੀਤੀ ਜਾਂਦੀ ਹੈ-

 

ਓਡੀਸ਼ਾ,ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ

 

ਅਗਲੇ 24 ਘੰਟਿਆਂ ਦੇ ਦੌਰਾਨ ਤੇਲੰਗਾਨਾ, ਵਿਦਰਭ ਅਤੇ ਛੱਤੀਸਗੜ੍ਹ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਤੇਲੰਗਾਨਾ ਵਿੱਚ ਵਰਤਮਾਨ ਵਿੱਚ ਬਹੁਤ ਜ਼ਿਆਦਾ ਭਾਰੀ ਵਰਖਾ ਦੇ ਕਾਰਨ, ਗੋਦਾਵਰੀ ਨਦੀ ਵਿੱਚ ਪਾਣੀ ਦਾ ਚੰਗਾ ਵਹਾਅ ਹੈ।ਆਂਧਰ ਪ੍ਰਦੇਸ਼ ਵਿੱਚ ਗੋਦਾਵਰੀ ਨਦੀ 'ਤੇ ਪੋਲਾਵਰਮ ਪ੍ਰੋਜੈਕਟ ਦੇ ਲਗਭਗ 40000 ਕਿਊਸਿਕ ਅਤੇ ਗੋਦਾਵਰੀ ਨਦੀ 'ਤੇ ਲਕਸ਼ਮੀ ਬੈਰਾਜ ਨੂੰ ਅੱਜ ਰਾਤ ਤੱਕ ਲਗਭਗ 20000 ਕਿਊਸਿਕ ਪਾਣੀ ਮਿਲਣ ਦੀ ਸੰਭਾਵਨਾ ਹੈ ਅਤੇ ਵਰਖਾ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਵੱਧਣ ਦੀ ਸੰਭਾਵਨਾ ਹੈ।

 

ਸਥਿਤੀ 'ਤੇ ਸਾਵਧਾਨੀਪੂਰਬਕ ਨਜ਼ਰ ਰੱਖੀ ਜਾ ਰਹੀ ਹੈ। ਛੱਤੀਸਗੜ੍ਹ ਵਿੱਚ ਦੰਤੇਵਾੜਾ,ਨਰਾਯਣਪੁਰ ਅਤੇ ਬੀਜਾਪੁਰ ਜ਼ਿਲ੍ਹਿਆਂ ਵਿੱਚ ਇੰਦਰਵਤੀ ਨਦੀ ਵਿੱਚ ਪਾਣੀ ਵੱਧਣ ਦੀ ਸੰਭਾਵਨਾ ਹੈ। ਓਡੀਸ਼ਾ ਦੇ ਕੋਰਾਪੁੱਟ, ਮਲਕਾਨਗਿਰੀ ਜ਼ਿਲ੍ਹਿਆਂ ਅਤੇ ਛੱਤੀਸਗੜ੍ਹ ਦੇ ਮੁਕਮਾ ਜ਼ਿਲ੍ਹੇ ਅਤੇ ਆਂਧਰ ਪ੍ਰਦੇਸ਼ ਦੇ ਪੂਰਵੀ ਗੋਦਾਵਰੀ ਜ਼ਿਲ੍ਹੇ ਵਿੱਚ ਸਬਰੀ ਨਦੀ ਵਿੱਚ ਪਾਣੀ ਤੇਜ਼ੀ ਨਾਲ ਵੱਧਣ ਦੀ ਸੰਭਾਵਨਾ ਹੈ। ਬਾਲਿਮੇਲਾ, ਉੱਪਰੀ ਕੋਲਾਬ, ਮਚਕੁੰਡ ਅਤੇ ਉੱਪਰੀ ਇੰਦਰਾਵਤੀ ਪ੍ਰੋਜੈਕਟਾਂ ਵਿੱਚ ਵੀ ਪਾਣੀ ਵੱਧਣ ਦੀ ਸੰਭਾਵਨਾ ਹੈ, ਜਿਸ ਨਾਲ ਇਨ੍ਹਾਂ ਜਲ ਭੰਡਾਰਾਂ ਵਿੱਚ ਭੰਡਾਰਨ ਵਧਾਉਣ ਵਿੱਚ ਮਦਦ ਮਿਲੇਗੀ। ਇਨ੍ਹਾਂ ਜਲ ਭੰਡਾਰਾਂ ਦਾ ਭੰਡਾਰਨ ਸਿਰਫ 25% ਤੋਂ 52% ਹੈ।

 

ਕ੍ਰਿਸ਼ਨਾ ਨਦੀ ਨੂੰ ਤੇਲੰਗਾਨਾ ਦੇ ਜੋਗੁਲਾਂਬਾ ਗੜ੍ਹਵਾਲ ਜ਼ਿਲ੍ਹੇ ਵਿੱਚ ਪੀ ਡੀ ਜੁਰਲਾ ਅਤੇ ਆਂਧਰ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਸ਼੍ਰੀਸੇਲਮ ਡੈਮ ਵਿੱਚ ਵੀ ਪਾਣੀ ਦਾ ਪੱਧਰ ਵੱਧਣ ਦੀ ਸੰਭਾਵਨਾ ਹੈ। ਕਿਉਂਕਿ ਡੈਮ ਲਗਭਗ 65% ਭਰ ਚੁੱਕਿਆ ਹੈ, ਇਸ ਲਈ ਇਹ ਉਮੀਦ ਕੀਤੀ ਜਾਂਦੀ ਹੈ ਕਿ ਅਗਲੇ 4 ਤੋਂ 5 ਦਿਨਾਂ ਤੱਕ ਪਾਣੀ ਦਾ ਪੱਧਰ ਵੱਧਣ ਨਾਲ ਇਸ ਦਾ ਭੰਡਾਰਨ ਕਾਫੀ ਹੱਦ ਤੱਕ ਵੱਧ ਸਕਦਾ ਹੈ। ਵਾਰੰਗਲ, ਖੱਮਮ, ਨਲਗੋਡਾ ਅਤੇ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਕ੍ਰਿਸ਼ਨਾ ਨਦੀ ਦੇ ਵਹਾਅ ਵਾਲੇ ਖੇਤਰਾਂ ਵਿੱਚ ਭਾਰੀ ਵਰਖਾ ਦੇ ਕਾਰਨ,ਪ੍ਰਕਾਸ਼ਮ ਬੈਰਾਜ ਵਿੱਚ ਕਿਸ਼ਨਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਅਤੇ ਇਸੇ ਸਬੰਧ ਵਿੱਚ ਭਵਿੱਖਬਾਣੀ ਜਾਰੀ ਕੀਤੀ ਗਈ ਹੈ।

 

ਗੁਜਰਾਤ, ਮਹਾਰਾਸ਼ਟਰ ਅਤੇ ਗੋਆ

 

ਲੋਅਰ ਮਾਹੀ, ਲੋਅਰ ਨਰਮਦਾ, ਲੋਅਰ ਤਾਪੀ ਅਤੇ ਦਮਨਗੰਗਾ ਦੇ ਬੇਸਿਨਾਂ ਵਿੱਚ ਪਾਣੀ ਦੇ ਪੱਧਰ ਵਿੱਚ ਵਾਧੇ ਦੀ ਸੰਭਾਵਨਾ ਹੈ। ਅਗਲੇ 4-5 ਦਿਨਾਂ ਤੱਕ ਵਰਖਾ ਹੋਣ ਦੀ ਭਵਿੱਖਬਾਣੀ ਦੇ ਕਾਰਨ ਨਰਮਦਾ, ਤਾਪੀ, ਦਮਨਗੰਗਾ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧਣ ਦੀ ਸੰਭਾਵਨਾ ਹੈ। ਵਲਸਾੜ ਜ਼ਿਲ੍ਹੇ ਦੇ ਮਧੁਬਨ ਡੈਮ ਵਿੱਚ ਭਵਿੱਖਬਾਣੀ ਅਨੁਸਾਰ ਵਰਖਾ ਦੇ ਕਾਰਨ ਬਾਰੀ ਹੜ੍ਹ ਆਉਣ ਦੀ ਸੰਭਾਵਨਾ ਹੈ। ਵਰਤਮਾਨ ਵਿੱਚ, ਡੈਮ ਵਿੱਚ 67.09% ਦਾ ਭੰਡਾਰਨ ਹੈ। ਸਥਿਤੀ 'ਤੇ ਸਾਵਧਾਨੀਪੂਰਬਕ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੇਕਰ ਪਾਣੀ ਛੱਡਿਆ ਜਾਣਾ ਹੈ, ਤਾਂ ਉਹ ਉੱਚਿਤ ਦੇਖਭਾਲ ਦੇ ਨਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਹਿਤ ਦਮਨ ਦੇ ਸਾਰੇ ਜ਼ਿਲ੍ਹਿਆਂ ਨੂੰ ਸੂਚਿਤ ਕਰਨ ਤੋਂ ਬਾਅਦ ਕੀਤਾ ਜਾਵੇਗਾ।

 

ਇਸ ਖੇਤਰ ਦੇ ਹੋਰ ਡੈਮ ਜਿਸ ਤਰ੍ਹਾ ਕਿ ਮਾਹੀ ਨਦੀ 'ਤੇ ਕਦਾਨਾ ਡੈਮ, ਪਾਨਮ ਨਦੀ 'ਤੇ ਮਾਨਮ ਡੈਮ, ਨਰਮਦਾ ਨਦੀ 'ਤੇ ਸਰਦਾਰ ਸਰੋਵਰ ਡੈਮ, ਤਪਿਆਰ ਨਦੀ 'ਤੇ ਉਕਾਈ ਡੈਮ ਦੇ ਕਾਰਨ ਵੀ ਪਾਣੀ ਦਾ ਪੱਧਰ ਵੱਧਣ ਦੀ ਉਮੀਦ ਹੈ। ਮਹਾਰਾਸ਼ਟਰ ਦੇ ਜਲਗਾਓ ਵਿੱਚ ਹਤਨੂਰ ਡੈਮ ਵਿੱਚ ਅੱਜ ਰਾਤ ਤੱਕ ਲਗਭਗ 1505 ਕਿਊਸਿਕ ਅਤੇ ਉਕਾਈ ਡੈਮ ਦਾ ਪਾਣੀ ਦਾ ਪੱਧਰ ਕੱਲ ਸਵੇਰੇ ਤੱਕ 3703 ਕਿਊਸਿਕ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਨ੍ਹਾਂ ਦੇ ਜਲਗ੍ਰਹਿਣ ਖੇਤਰ (ਕੈਚਮੈਂਟ) ਵਿੱਚ ਬਹੁਤ ਜ਼ਿਆਦਾ ਭਾਰੀ ਵਰਖਾ ਦੀ ਭਵਿੱਖਬਾਣੀ ਦੇ ਕਾਰਨ, ਜਲ ਪ੍ਰਵਾਹ ਵਿੱਚ ਅਚਾਨਕ ਵਾਧੇ ਦੀ ਸੰਭਾਵਨਾ ਹੈ, ਜਿਸ ਨਾਲ ਡਾਊਨਸਟ੍ਰੀਮ ਜ਼ਿਲ੍ਹਿਆਂ ਨੂੰ ਅਗਾਊ ਸੂਚਨਾ ਦੇਣ ਅਤੇ ਮਾਨਕ ਸੰਚਾਲਨ ਪ੍ਰਕ੍ਰਿਰਿਆਵਾਂ (ਐੱਸਓਪੀ) ਦੇ ਬਾਅਦ ਠੀਕ ਤਰ੍ਹਾ ਨਿਯੰਤਰਣ ਕੀਤਾ ਜਾ ਸਕਦਾ ਹੈ।

 

ਕਿਉਂਕਿ ਉੱਚ ਤੀਬਰਤਾ ਵਾਲੀ ਵਰਖਾ ਘੱਟੋ-ਘੱਟ 1-2 ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ,ਤਾਪੀ ਅਤੇ ਤਾਦਰੀ ਦੇ ਵਿਚਕਾਰ ਪੱਛਮ ਦੇ ਵੱਲ ਵਹਿੰਦੀਆਂ ਨਦੀਆਂ ਵਿੱਚ ਮਹਾਰਾਸ਼ਟਰ ਅਤੇ ਗੋਆ ਵਿੱਚ ਪੱਛਮ 'ਤੇ ਨਦੀਆਂ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਦੀ ਸੰਭਾਵਨਾ ਹੈ। ਜਿਹੜੇ ਇਨ੍ਹਾਂ ਖੇਤਰਾਂ ਤੋਂ ਹੋ ਕੇ ਗੁਜ਼ਰਦੇ ਹਨ ਉਨ੍ਹਾਂ ਨੂੰ ਸੜਕ ਅਤੇ ਰੇਲ ਪੁੱਲਾਂ 'ਤੇ ਜ਼ਰੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਇਹ ਪਾਣੀ ਵਿੱਚ ਡੁੱਬ ਜਾਦੇ ਹਨ। ਕਿਸੇ ਵੀ ਦੁਰਘਟਨਾ ਤੋਂ ਬਚਣ ਦੇ ਲਈ ਸੜਕ ਅਤੇ ਰੇਲ ਆਵਾਜਾਈ ਨੂੰ ਨਿਯੰਤਰਣ ਕਰਨ ਦੇ ਲਈ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ।

 

ਰਾਜਸਥਾਨ ਅਤੇ ਮੱਧ ਪ੍ਰਦੇਸ਼

 

ਅਗਲੇ 3-4 ਦਿਨ੍ਹਾਂ ਤੱਕ ਪੂਰਬੀ ਰਾਜਸਥਾਨ ਅਤੇ ਪੱਛਮ ਮੱਧ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਦi ਭਵਿੱਖਬਾਣੀ ਦੇ ਕਾਰਨ,ਚੰਬਲ,ਮਾਹੀ,ਸਾਬਰਮਤੀ,ਕਾਲੀਸਿੰਘ,ਬਨਾਸ (ਪੂਰਬ ਅਤੇ ਪੱਛਮ ਦੋਵੇਂ ਵਹਾਅ) ਜਿਹੀਆਂ ਨਦੀਆਂ ਵਿੱਚ ਪਾਣੀ ਦੇ ਪੱਧਰ ਵਿੱਚ ਵਾਧੇ ਦੀ ਸੰਭਾਵਨਾ ਹੈ।ਇਨ੍ਹਾਂ ਨਦੀਆਂ 'ਤੇ ਜ਼ਿਆਦਾਤਰ ਡੈਮਾਂ ਵਿੱਚ 35% ਤੋਂ 70% ਦੇ ਵਿਚਕਾਰ ਭੰਡਾਰਨ ਹੁੰਦਾ ਹੈ,ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ।ਜੇਕਰ ਪਾਣੀ ਛੱਡਿਆ ਜਾਣ ਹੈ, ਤਾਂ ਇਸ ਨੂੰ ਸਬੰਧਿਤ ਹੇਠਲੇ ਜ਼ਿਲ੍ਹਿਆਂ ਅਤੇ ਹੇਠਲੇ ਰਾਜਾਂ ਨੂੰ ਅਗਾਊ ਸੂਚਨਾ ਦੇਣ ਦੇ ਬਾਅਦ ਛੱਡਿਆ ਜਾਣਾ ਚਾਹੀਦਾ ਹੈ। ਪੰਚਾਨਾ ਡੈਮ ਅਤੇ ਪਰਵਾਨ ਪਿੱਕਅੱਪ ਵਿਯਰ ਵਿੱਚ ਪਾਣੀ ਦਾ ਵਹਾਅ ਵੱਧਣ ਲਗਿਆ ਹੈ ਅਤੇ ਇਸ ਨੇ ਸੀਮਾ ਪਾਰ ਕਰ ਲਈ ਹੈ। ਰਾਜਸਥਾਨ ਦੇ ਇਨ੍ਹਾਂ ਜਲਭੰਡਾਰਾਂ ਵਿੱਚ ਪਾਣੀ ਦਾ ਪੱਧਰ ਵੱਧਣ ਦੀ ਭਵਿੱਖਬਾਣੀ ਕਾਰੀ ਕੀਤੀ ਗਈ ਹੈ।

 

ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰਪ੍ਰਦੇਸ਼

 

ਇਨ੍ਹਾਂ ਰਾਜਾਂ ਵਿੱਚ ਅਗਲੇ 2 ਤੋਂ 3 ਦਿਨਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਦੀ ਭਵਿੱਖਬਾਣੀ ਦੇ ਕਾਰਨ ਸਤਲੁੱਜ, ਰਾਵੀ, ਬਿਆਸ, ਘੱਗਰ, ਯਮੁਨਾ, ਭਾਗੀਰਥੀ, ਅਲਕਨੰਦਾ, ਗੰਗਾ, ਰਾਮਗੰਗਾ, ਸ਼ਾਰਦਾ, ਸਰਜੂ ਅਤੇ ਘਾਘਰਾ ਜਿਹੀਆਂ ਨਦੀਆਂ ਵਿੱਚ ਪਾਣੀ ਦੇ ਪੱਧਰ iਵਚ ਵਾਧੇ ਦੀ ਸੰਭਾਵਨਾ ਹੈ।ਬੱਦਲ ਫੱਟਣ ਦੇ ਨਾਲ ਇਨ੍ਹਾਂ ਰਾਜਾਂ ਦੇ ਕੁਝ ਪਹਾੜੀ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸੰਭਾਵਨਾ ਹੈ। ਇਨ੍ਹਾਂ ਰਾਜਾਂ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਭੂ-ਖਲਣ ਦੇ ਕਾਰਨ ਨਦੀ ਦੇ ਵਹਾਅ ਵਿੱਚ ਸੰਭਾਵਿਤ ਰੁਕਾਵਟਾਂ ਨੂੰ ਰੋਕਣ ਦੇ ਲਈ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ।

 

ਕਰਨਾਟਕ ਅਤੇ ਤਮਿਲ ਨਾਡੂ

 

ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਵਰਖਾ ਦੇ ਕਾਰਨ ਕਾਵੇਰੀ ਬੇਸਿਨ ਦੇ ਜ਼ਿਆਦਾਤਰ ਡੈਮ 90-97% ਭੰਡਾਰਣ ਦੇ ਕਰੀਬ ਪਹੁੰਚ ਗਏ ਹਨ। ਚਲਣਸ਼ੀਲ ਗਤੀਵਿਧੀ ਦੇ ਸਹਿਯੋਗ ਨਾਲ ਕੋਈ ਵੀ ਸਥਾਨਕ ਵਰਖਾ ਇਨ੍ਹਾਂ ਬੇਸਿਨਾਂ ਦੇ ਪ੍ਰਵਾਹ ਨੂੰ ਜੋੜਨ ਵਿੱਚ ਮਦਦ ਕਰ ਸਕਦੀ ਹੈ। ਜਲ ਭੰਡਾਰਾਂ ਦੇ ਉੱਚਿਤ ਸੰਚਾਲਨ ਦੇ ਲਈ ਚੌਵੀ ਘੰਟੇ ਇਨ੍ਹਾਂ 'ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਅਤੇ ਸਾਰੇ ਹੇਠਲ਼ੇ ਜ਼ਿਲ੍ਹਿਆਂ ਅਤੇ ਹੇਠਲ਼ੇ ਰਾਜਾਂ ਨੂੰ ਸਥਿਤੀ ਦੀ ਅਗਾਊਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਨਦੀ ਤੋਂ ਕਾਬਿਨੀ ਅਤੇ ਕ੍ਰਿਸ਼ਨਾ ਰਾਜ ਸਾਗਰ ਤੋਂ ਪਾਣੀ ਛੱਡਣ ਦੇ ਕਾਰਨ ਮੇੱਟੂਰ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਦੇ 3-4 ਦਿਨਾਂ ਵਿੱਚ ਹੌਲੀ ਹੋਣ ਦੀ ਸੰਭਾਵਨਾ ਹੈ।

 

ਕ੍ਰਿਸ਼ਨਾ ਬੇਸਿਨ ਦੇ ਜ਼ਿਆਦਾਤਰ ਡੈਮਾਂ ਵਿੱਚ 86% ਤੋਂ 97% ਦੇ ਵਿਚਕਾਰ ਭੰਡਾਰਣ ਹੈ। ਘਾਟਪ੍ਰਭਾ ਨਦੀ 'ਤੇ ਹਿਡਕਲ ਡੈਮ ਆਪਣੀ ਪੂਰੀ ਸਮਰੱਥਾ ਯਾਨਿ 97% ਭਰਿਆ ਹੋਇਆ ਹੈ ਅਤੇ ਇਸ ਲਈ ਅਗਲੇ 2-3 ਦਿਨਾਂ ਦੇ ਦੌਰਾਨ ਮੱਧ ਮਹਾਰਾਸ਼ਟਰ ਵਿੱਚ ਬਾਰੀ ਵਰਖਾ ਦੇ ਕਾਰਨ ਕਿਤੇ ਵੀ ਪਾਣੀ ਦਾ ਪੱਧਰ ਵੱਧਣ 'ਤੇ ਸਾਵਧਾਨੀਪੂਰਬਕ ਰੱਖਣੀ ਹੋਵੇਗੀ।ਮੱਧ ਮਹਾਰਾਸ਼ਟਰ ਵਿੱਚ ਭਾਰੀ ਵਰਖਾ ਦੇ ਕਾਰਨ,ਹਿਡਕਲ ਅਤੇ ਮਾਲਪ੍ਰਭਾ ਵਿੱਚ ਵੀ ਪਾਣੀ ਦਾ ਪੱਧਰ ਵੱਧ ਰਿਹਾ ਹੈ।

 

ਕ੍ਰਿਸ਼ਨਾ ਨਦੀ ਦੇ ਉੱਪਰ ਦੇ ਖੇਤਰਾਂ ਤੋਂ ਨਦੀ ਦੇ ਪ੍ਰਵਾਹ ਦੇ ਕਾਰਨ,ਅਲਮਾਟੀ ਡੈਮ ਅਤੇ ਨਾਰਾਯਣਪੁਰ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਕਿਉਂਕਿ ਇਹ ਡੈਮ ਲਗਭਗ 90% ਤੋਂ 92% ਸਮਰੱਥਾ ਨਾਲ ਭਰੇ ਹੋਏ ਹਨ, ਇਸ ਲਈ ਦੋਵੇਂ ਡੈਮ ਵਾਧੂ ਪਾਣੀ ਛੱਡ ਰਹੇ ਹਨ। ਅਗਲੇ 4-5 ਦਿਨਾਂ ਤੱਕ ਮਹਾਰਾਸ਼ਟਰ ਤੋਂ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦਾ ਅਨੁਮਾਨ ਹੈ। ਇਸ ਦੇ ਕਾਰਨ ਅਲਮਾਟੀ ਡੈਮ ਦੇ ਉੱਪਰੀ ਹਿੱਸੇ ਵਿੱਚ ਉੱਪਰੀ ਕ੍ਰਿਸ਼ਨਾ ਬੇਸਿਨ ਵਿੱਚ ਪਾਣੀ ਦਾ ਪੱਧਰ ਵਿੱਚ ਵਾਧੇ ਦੀ ਸੰਭਾਵਨਾ ਹੈ।

 

ਇਹ ਸਲਾਹ ਦਿੱਤੀ ਜਾਂਦੀ ਹੈ ਕਿ ਅਗਲੇ 2-3 ਦਿਨਾਂ ਦੇ ਦੌਰਾਨ ਵਧੇ ਹੋਏ ਪਾਣੀ ਦੇ ਪੱਧਰ 'ਤੇ ਸਖਤ ਨਿਗਰਾਨੀ ਰੱਖੀ ਜਾਵੇ। ਇਨ੍ਹਾਂ ਵਿੱਚੋਂ ਕਿਸੇ ਵੀ ਜਲ ਭੰਡਾਰ ਵਿੱਚੋਂ ਪਾਣੀ ਛੱਡਿਆ ਜਾ ਸਕਦਾ ਹੈ।

 

ਬਿਹਾਰ, ਝਾਰਖੰਡ, ਗੰਗੇਟਿਕ ਪੱਛਮੀ ਬੰਗਾਲ

 

ਬਿਹਾਰ ਦੀ ਕਈ ਨਦੀਆਂ ਉਫਾਨ 'ਤੇ ਹਨ ਅਤੇ ਗੰਭੀਰ ਤੋਂ ਉੱਪਰ ਸਾਧਾਰਣ ਹੜ੍ਹ ਦੀ ਸਥਿਤੀ ਵਿੱਚ ਵਹਿ ਰਹੀਆਂ ਹਨ। ਇਹ ਸਥਿਤੀ ਅਗਲੇ 3-4 ਦਿਨਾਂ ਤੱਕ ਜਾਰੀ ਰਹੇਗੀ।

 

                                                 ******

 

ਏਪੀਐੱਸ/ਐੱਸਜੀ/ਐੱਮਜੀ                                          



(Release ID: 1646589) Visitor Counter : 190