ਕਬਾਇਲੀ ਮਾਮਲੇ ਮੰਤਰਾਲਾ
ਕਬਾਇਲੀ ਸਿਹਤ ਅਤੇ ਪੋਸ਼ਣ ਪੋਰਟਲ-‘ਸਵਾਸਥਯ’ ਅਤੇ ਨੈਸ਼ਨਲ ਓਵਰਸੀਜ਼ ਪੋਰਟਲ ਅਤੇ ਨੈਸ਼ਨਲ ਟ੍ਰਾਈਬਲ ਫੈਲੋਸ਼ਿਪ ਪੋਰਟਲ ਦੀ ਸ਼ੁਰੂਆਤ
Posted On:
17 AUG 2020 4:25PM by PIB Chandigarh
ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਅੱਜ ਕਈ ਪਹਿਲਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਕਬਾਇਲੀ ਸਿਹਤ ਅਤੇ ਪੋਸ਼ਣ ਪੋਰਟਲ ‘ਸਵਾਸਥਯ’ ਅਤੇ ਸਿਹਤ ਅਤੇ ਪੋਸ਼ਣ ’ਤੇ ਈ-ਨਿਊਜ਼ਲੈਟਰ ‘ਆਲੇਖ’, ਨੈਸ਼ਨਲ ਓਵਰਸੀਜ਼ ਪੋਰਟਲ ਅਤੇ ਨੈਸ਼ਨਲ ਟ੍ਰਾਈਬਲ ਫੈਲੋਸ਼ਿਪ ਪੋਰਟਲ ਸ਼ਾਮਲ ਹੈ। ਇਸ ਮੌਕੇ ’ਤੇ ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ, ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀਮਤੀ ਰੇਣੂਕਾ ਸਿੰਘ ਸਰੁਤਾ, ਕੈਬਨਿਟ ਸਕੱਤਰੇਤ ਵਿੱਚ ਸਕੱਤਰ (ਜਨਰਲ), ਸ਼੍ਰੀ ਵੀ. ਪੀ. ਜੌਇ ਅਤੇ ਕਬਾਇਲੀ ਮਾਮਲੇ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਦੀਪਕ ਖਾਂਡੇਕਰ ਮੌਜੂਦ ਸਨ। ਕਬਾਇਲੀ ਮਾਮਲਿਆਂ ਦੇ ਸੰਯੁਕਤ ਸਕੱਤਰ ਸ਼੍ਰੀ ਨਵਲਜੀਤ ਕਪੂਰ ਨੇ ਮੰਤਰਾਲੇ ਦੇ ਡੈਸ਼ਬੋਰਡ ਦੀ ਕਾਰਜਕੁਸ਼ਲਤਾ ਬਾਰੇ ਪੇਸ਼ਕਾਰੀ ਦਿੱਤੀ ਜਿਸ ਵਿੱਚ 11 ਯੋਜਨਾਵਾਂ ਦੇ ਨਤੀਜਾ ਸੂਚਕ ਅਤੇ ਮੰਤਰਾਲੇ ਦੀ ਪਹਿਲ ਦਾ ਪ੍ਰਦਰਸ਼ਨ ਕੀਤਾ ਗਿਆ।
ਸ਼੍ਰੀ ਅਰਜੁਨ ਮੁੰਡਾ ਨੇ ਕਬਾਇਲੀ ਸਿਹਤ ਅਤੇ ਪੋਸ਼ਣ ’ਤੇ ‘ਸਵਾਸਥਯ’ ਨਾਂ ਦੇ ਈ-ਪੋਰਟਲ ਦਾ ਉਦਘਾਟਨ ਕੀਤਾ ਜੋ ਆਪਣੀ ਕਿਸਮ ਦਾ ਪਹਿਲਾ ਅਜਿਹਾ ਈ-ਪੋਰਟਲ ਹੈ ਜੋ ਇੱਕ ਹੀ ਮੰਚ ’ਤੇ ਭਾਰਤ ਦੀ ਕਬਾਇਲੀ ਅਬਾਦੀ ਦੀ ਸਿਹਤ ਅਤੇ ਪੋਸ਼ਣ ਸਬੰਧੀ ਜਾਣਕਾਰੀ ਉਪਲੱਬਧ ਕਰਾਉਂਦਾ ਹੈ। ‘ਸਵਾਸਥਯ’ ਆਪਣੀ ਤਰ੍ਹਾਂ ਦਾ ਪਹਿਲਾ ਪਲੈਟਫਾਰਮ ਹੈ ਜੋ ਮਾਹਿਰਤਾ ਅਤੇ ਅਨੁਭਵਾਂ ਦੇ ਆਦਾਨ-ਪ੍ਰਦਾਨ ਦੀ ਸੁਵਿਧਾ ਲਈ ਭਾਰਤ ਦੇ ਵਿਭਿੰਨ ਹਿੱਸਿਆਂ ਤੋਂ ਇਕੱਤਰ ਕੀਤੀਆਂ ਗਈਆਂ ਨਵੀਆਂ ਪ੍ਰਕਿਰਿਆਵਾਂ, ਖੋਜ ਰਿਪੋਰਟਾਂ, ਕੇਸ ਸਟਡੀਜ਼, ਉੱਤਮ ਪ੍ਰਕਿਰਿਆਵਾਂ ਨੂੰ ਸਾਂਝਾ ਕਰੇਗਾ। ਕਬਾਇਲੀ ਮਾਮਲੇ ਮੰਤਰਾਲੇ ਨੇ ਸਿਹਤ ਅਤੇ ਪੋਸ਼ਣ ਲਈ ਗਿਆਨ ਪ੍ਰਬੰਧਨ ਲਈ ਉੱਤਮਤਾ ਕੇਂਦਰ ਦੇ ਰੂਪ ਵਿੱਚ ਪੀਰਾਮਲ ਸਵਾਸਥਯ ਨੂੰ ਮਾਨਤਾ ਦਿੱਤੀ ਹੈ। ਇਹ ਕੇਂਦਰ ਲਗਾਤਾਰ ਮੰਤਰਾਲੇ ਨਾਲ ਜੁੜਿਆ ਰਹੇਗਾ ਅਤੇ ਭਾਰਤ ਦੀ ਕਬਾਇਲੀ ਅਬਾਦੀ ਦੀ ਸਿਹਤ ਅਤੇ ਪੋਸ਼ਣ ਨਾਲ ਸਬੰਧਿਤ ਸਬੂਤ ਅਧਾਰਿਤ ਨੀਤੀ ਅਤੇ ਫੈਸਲੇ ਲੈਣ ਲਈ ਇਨਪੁਟ ਉਪਲੱਬਧ ਕਰਵਾਏਗਾ। ਇਹ ਪੋਰਟਲ http://swasthya.tribal.gov.in ਐੱਨਆਈਸੀ ਕਲਾਊਡ ’ਤੇ ਹੋਸਟ ਕੀਤਾ ਗਿਆ ਹੈ।
ਇਸ ਆਯੋਜਨ ਦੌਰਾਨ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਸਾਰਿਆਂ ਲਈ ਸਿਹਤ ਸੇਵਾ ਦੀ ਉਪਲੱਬਧਤਾ ਸਾਡੇ ਪ੍ਰਧਾਨ ਮੰਤਰੀ ਦੀਆਂ ਬਿਹਤਰੀਨ ਤਰਜੀਹਾਂ ਵਿੱਚੋਂ ਇੱਕ ਹੈ। ਹਾਲਾਂਕਿ ਸਮੇਂ ਦੇ ਨਾਲ ਨਾਲ ਜਨਤਕ ਸਿਹਤ ਮਿਆਰਾਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ, ਪਰ ਕਬਾਇਲੀ ਅਤੇ ਗੈਰ ਕਬਾਇਲੀ ਅਬਾਦੀ ਵਿਚਕਾਰ ਅੰਤਰ ਬਣਿਆ ਹੋਇਆ ਹੈ। ਅਸੀਂ ਇਸ ਅੰਤਰ ਨੂੰ ਖਤਮ ਕਰਨ ਲਈ ਪ੍ਰਤੀਬੱਧ ਹਾਂ। ਮੈਨੂੰ ਖੁਸ਼ੀ ਹੈ ਕਿ ਸਵਾਸਥਯ ਪੋਰਟਲ ਬਹੁਤ ਚੰਗਾ ਕੰਮ ਕਰੇਗਾ। ਇਸ ਪੋਰਟਲ ਦੀ ਸ਼ੁਰੂਆਤ ਦੇਸ਼ ਦੀ ਕਬਾਇਲੀ ਅਬਾਦੀ ਦੀ ਸੇਵਾ ਕਰਨ ਦੇ ਵੱਡੇ ਟੀਚੇ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਸਾਰੇ ਹਿਤਧਾਰਕਾਂ ਦੇ ਸਹਿਯੋਗ ਨਾਲ ਮੈਨੂੰ ਮਜ਼ਬੂਤ ਹੋਣ ਅਤੇ ਸਾਡੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਬਿਹਤਰ ਸੇਵਾ ਕਰਨ ਦੀ ਉਮੀਦ ਹੈ।
ਉਨ੍ਹਾਂ ਨੇ ਗੋਇੰਗ ਔਨਲਾਈਨ ਐਜ਼ ਲੀਡਰਸ (ਜੀਓਏਐੱਲ) ਰਾਹੀਂ ਫੇਸਬੁੱਕ ਨਾਲ ਭਾਗੀਦਾਰੀ ਵਿੱਚ ਮੰਤਰਾਲੇ ਦੀ ਪਹਿਲ ਬਾਰੇ ਵੀ ਜਾਣਕਾਰੀ ਦਿੱਤੀ। ਇਸ ਜੀਓਏਐੱਲ ਰਾਹੀਂ ਮੰਤਰਾਲੇ ਦਾ ਉਦੇਸ਼ ਦੇਸ਼ ਦੇ 5000 ਕਬਾਇਲੀ ਨੌਜਵਾਨਾਂ ਨੂੰ ਸਲਾਹ ਦੇਣਾ ਅਤੇ ਉਨ੍ਹਾਂ ਨੂੰ ਆਪਣੇ ਸਮੁਦਾਏ ਲਈ ਪਿੰਡ ਪੱਧਰ ’ਤੇ ਡਿਜੀਟਲ ਨੌਜਵਾਨ ਨੇਤਾ ਬਣਾਉਣ ਵਿੱਚ ਸਮਰੱਥ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬਹੁਤ ਮਿਹਨਤ ਕਰ ਰਹੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਇਹ ਪਹਿਲ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰੇਗੀ ਅਤੇ ਕਬਾਇਲੀ ਨੌਜਵਾਨਾਂ ਨੂੰ ਆਪਣੇ ਪ੍ਰਭਾਵ ਖੇਤਰ ਵਿੱਚ ਮੋਹਰੀ ਸੰਸਥਾਨ ਬਣਾਉਣ ਲਈ ਸਸ਼ਕਤ ਬਣਾਉਣਗੇ। ਇਸਦੇ ਇਲਾਵਾ ਉਨ੍ਹਾਂ ਨੂੰ ਅਗਵਾਈ ਕੁਸ਼ਲ ਪ੍ਰਾਪਤ ਕਰਨ, ਆਪਣੇ ਸਮਾਜ ਦੀਆਂ ਸਮੱਸਿਆਵਾਂ ਨੂੰ ਪਛਾਣਨ, ਉਨ੍ਹਾਂ ਦਾ ਸਮਾਧਾਨ ਕਰਨ ਅਤੇ ਸਮਾਜ ਦੀ ਸਮਾਜਿਕ-ਆਰਥਿਕ ਸਥਿਤੀ ਲਈ ਆਪਣੇ ਗਿਆਨ ਦਾ ਉਪਯੋਗ ਕਰਨ ਵਿੱਚ ਵੀ ਸਮਰੱਥ ਬਣਾਏਗੀ। ਜੀਓਏਐੱਲ ਪ੍ਰੋਗਰਾਮ ਨੂੰ ਸਾਰੇ ਹਿਤਧਾਰਕਾਂ ਦਾ ਭਾਰੀ ਸਮਰਥਨ ਮਿਲਿਆ ਹੈ। ਇਸ ਪ੍ਰੋਗਰਾਮ ਤਹਿਤ 5 ਸਤੰਬਰ, 2020 ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਮੋਬਾਈਲ ਵੰਡ ਅਤੇ ਪ੍ਰੋਗਰਾਮ ਲਾਂਚ ਕਰਨ ਦਾ ਵੀ ਐਲਾਨ ਕੀਤਾ।
ਡੀਬੀਟੀ ਪੋਰਟਲ ’ਤੇ ਟਿੱਪਣੀ ਕਰਦੇ ਹੋਏ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਕਬਾਇਲੀ ਮਾਮਲੇ ਮੰਤਰਾਲੇ ਨੇ ਹਾਲ ਹੀ ਵਿੱਚ ਡੀਬੀਟੀ ਮਿਸ਼ਨ ਦੇ ਮਾਰਗਦਰਸ਼ਨ ਅਧੀਨ ਆਈਟੀ ਸਮਰੱਥ ਵਜ਼ੀਫਾ ਯੋਜਨਾ ਰਾਹੀਂ ਕਬਾਇਲੀ ਲੋਕਾਂ ਦੇ ਸਸ਼ਕਤੀਕਰਨ ਲਈ 66ਵੇਂ ਸਕੋਚ (SKOCH) ਗੋਲਡ ਅਵਾਰਡ ਪ੍ਰਦਾਨ ਕੀਤੇ ਹਨ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕੇਪੀਐੱਮਜੀ ਦੁਆਰਾ ਸਮਾਜਿਕ ਸਮਾਵੇਸ਼ ’ਤੇ ਕੇਂਦ੍ਰਿਤ ਕੇਂਦਰ ਸਪਾਂਸਰਡ ਯੋਜਨਾਵਾਂ ਦੇ ਰਾਸ਼ਟਰੀ ਮੁੱਲਾਂਕਣ ਨੇ ਕਬਾਇਲੀ ਮਾਮਲੇ ਮੰਤਰਾਲੇ ਦੇ ਪ੍ਰਤੱਖ ਲਾਭ ਟਰਾਂਸਫਰ ਪੋਰਟਲ ਨੂੰ ਮਾਨਤਾ ਦਿੱਤੀ ਹੈ। ਇਸ ਪੋਰਟਲ ਨੂੰ ਈ-ਗਵਰਨੈਂਸ ਵਿੱਚ ਸ਼੍ਰੇਸ਼ਠ ਪ੍ਰਕਿਰਿਆ ਅਨੁਸੂਚਿਤ ਕਬਾਇਲੀ ਦੇ ਵਿਦਿਆਰਥੀਆਂ ਨੂੰ ਸੇਵਾ ਦੀ ਸਪਲਾਈ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਮੌਲਿਕ ਸੁਧਾਰ ਲਈ ਮੋਹਰੀ ਮੰਨਿਆ ਗਿਆ ਹੈ। ਫੈਲੋਸ਼ਿਪ ਅਤੇ ਪ੍ਰਵਾਸੀ ਸਕਾਲਰਸ਼ਿਪ ਲਈ ਔਨਲਾਈਨ ਅਰਜ਼ੀਆਂ ਦੇ ਸ਼ੁਰੂ ਹੋਣ ਬਾਰੇ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਫੈਲੋਸ਼ਿਪ ਅਤੇ ਪ੍ਰਵਾਸੀ ਸਕਾਲਰਸ਼ਿਪ ਪੋਰਟਲ ਅਨੁਸੂਚਿਤ ਕਬਾਇਲੀ ਦੇ ਵਿਦਿਆਰਥੀਆਂ ਲਈ ਬਿਹਤਰ ਪਾਰਦਰਸ਼ਤਾ ਅਤੇ ਅਸਾਨ ਜਾਣਕਾਰੀ ਉਪਲੱਬਧ ਕਰਵਾਏਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੁਆਰਾ ਸੋਚੇ ਗਏ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਮੰਤਰਾਲੇ ਦੁਆਰਾ ਕੀਤੇ ਜਾ ਰਹੇ ਅਸਾਧਾਰਨ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ।
ਕਬਾਇਲੀ ਮਾਮਲੇ ਮੰਤਰਾਲੇ ਦੇ ਡੈਸ਼ਬੋਰਡ ਦੀ ਕਾਰਜਕੁਸ਼ਲਤਾ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਡੈਸ਼ਬੋਰਡ ਅਨੁਸੂਚਿਤ ਕਬਾਇਲੀਆਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਡਿਜੀਟਲ ਇੰਡੀਆ ਦਾ ਇੱਕ ਹਿੱਸਾ ਹੈ ਜੋ ਸਿਸਟਮ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਵੇਗਾ। ਕਬਾਇਲੀ ਮਾਮਲੇ ਮੰਤਰਾਲੇ ਅਤੇ ਨੀਤੀ ਆਯੋਗ ਦੁਆਰਾ ਨਿਰਧਾਰਤ ਤੰਤਰ ਅਨੁਸਾਰ ਐੱਸਟੀਸੀ ਹਿੱਸੇ ਤਹਿਤ ਕਬਾਇਲੀਆਂ ਦੇ ਕਲਿਆਣ ਲਈ ਆਪਣੇ ਬਜਟ ਦੀ ਵੰਡ ਰਾਸ਼ੀ ਨੂੰ ਖਰਚ ਕਰਨ ਲਈ 37 ਹੋਰ ਮੰਤਰਾਲਿਆਂ ਦੇ ਕਾਰਜ ਪ੍ਰਦਰਸ਼ਨ ਨੂੰ ਵੀ ਡੈਸ਼ਬੋਰਡ ’ਤੇ ਵਿਭਿੰਨ ਪੈਰਾਮੀਟਰ ’ਤੇ ਦੇਖਿਆ ਜਾ ਸਕਦਾ ਹੈ। ਡੈਸ਼ਬੋਰਡ ਨੂੰ ਰਾਸ਼ਟਰੀ ਸੂਚਨਾ ਕੇਂਦਰ ਤਹਿਤ ਸੈਂਟਰ ਆਵ੍ ਐਕਸੀਲੈਂਸ ਆਫ ਡੇਟਾ ਐਨਾਲਿਟਿਕਸ (ਸੀਈਡੀਏ) ਸੰਗਠਨ ਦੁਆਰਾ ਜਨਤਕ ਨਾਮ http://dashboard.tribal.gov.in ’ਤੇ ਵਿਕਸਤ ਕੀਤਾ ਗਿਆ ਹੈ।
ਸ਼੍ਰੀਮਤੀ ਰੇਣੂਕਾ ਸਿੰਘ ਸਰੁਤਾ ਨੇ ਇੱਕ ਤ੍ਰੈਮਾਸਿਕ ਈ-ਨਿਊਜ਼ ਲੈਟਰ ‘ਆਲੇਖ’ ਜਾਰੀ ਕੀਤਾ। ਕਬਾਇਲੀ ਮਾਮਲੇ ਮੰਤਰਾਲੇ ਦੀ ਕਬਾਇਲੀ ਸਮੁਦਾਇਆਂ ਦੇ ਸਿਹਤ ਅਤੇ ਭਲਾਈ ਵਿੱਚ ਸੁਧਾਰ ਲਈ ਪ੍ਰਤੀਬੱਧਤਾ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਵਿਅਕਤੀਆਂ ਅਤੇ ਸੰਗਠਨ ਪ੍ਰਤੀ ਬਹੁਤ ਆਭਾਰੀ ਹਾਂ ਜੋ ਕੋਵਿਡ ਦੌਰਾਨ ਅਨੁਸੂਚਿਤ ਕਬਾਇਲੀ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਵਿੱਚ ਵਿਸ਼ੇਸ਼ ਰੂਪ ਨਾਲ ਸਮੁਦਾਏ ਦੀ ਬਿਹਤਰੀ ਲਈ ਅਣਥੱਕ ਯਤਨ ਕਰ ਰਹੇ ਹਨ। ਮੈਨੂੰ ਉਮੀਦ ਹੈ ਕਿ ਇਹ ਨਿਊਜ਼ ਲੈਟਰ ਸਾਡੇ ਸਾਰੇ ਹਿਤਧਾਰਕਾਂ ਦੇ ਕੰਮ ਦਾ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਇੱਕ-ਦੂਜੇ ਦੀ ਸਫਲਤਾ ਅਤੇ ਅਸਫਲਤਾਵਾਂ ਤੋਂ ਸਿੱਖਣ ਲਈ ਪ੍ਰੋਤਸਾਹਿਤ ਕਰੇਗਾ। ਮੈਨੂੰ ਖੁਸ਼ੀ ਹੈ ਕਿ ਜੀਓਏਐੱਲ ਪ੍ਰੋਗਰਾਮ ਰਾਹੀਂ ਕਬਾਇਲੀ ਮਾਮਲੇ ਮੰਤਰਾਲਾ ਅਤੇ ਫੇਸਬੁੱਕ ਸੰਯੁਕਤ ਰੂਪ ਨਾਲ ਕਬਾਇਲੀ ਨੌਜਵਾਨਾਂ, ਵਿਸ਼ੇਸ਼ ਤੌਰ ’ਤੇ ਲੜਕੀਆਂ ਤੱਕ ਪਹੁੰਚ ਰਹੇ ਹਨ ਅਤੇ ਡਿਜੀਟਲ ਮੰਚ ਰਾਹੀਂ ਉਨ੍ਹਾਂ ਵਿੱਚ ਉੱਦਮਸ਼ੀਲਤਾ ਹੁਨਰ ਵਿਕਸਤ ਕਰ ਰਹੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਉਨ੍ਹਾਂ ਨੂੰ ਸਮਾਜਿਕ ਅਤੇ ਆਰਥਿਕ ਰੂਪ ਨਾਲ ਚੈਂਪੀਅਨ ਬਣਾਉਣ ਲਈ ਸਸ਼ਕਤ ਕਰੇਗਾ।
ਕੈਬਨਿਟ ਸਕੱਤਰੇਤ ਵਿੱਚ ਸਕੱਤਰ (ਜਨਰਲ) ਸ਼੍ਰੀ ਵੀ. ਪੀ. ਜੌਇ ਨੇ ਅਕਾਦਮਿਕ ਸਾਲ 2020-21 ਲਈ ਔਨਨਾਈਨ ਅਰਜ਼ੀਆਂ ਦੇਣ ਲਈ ਰਾਸ਼ਟਰੀ ਪ੍ਰਵਾਸੀ ਅਤੇ ਰਾਸ਼ਟਰੀ ਫੈਲੋਸ਼ਿਪ ਪੋਰਟਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਡੀਬੀਟੀ ਰਾਹੀਂ ਸਾਰੀਆਂ ਸਕਾਲਰਸ਼ਿਪ ਯੋਜਨਾਵਾਂ ਦੇ ਸਬੰਧ ਵਿੱਚ ਬਿਹਤਰੀਨ ਡੇਟਾਬੇਸ ਬਣਾਉਣ ਅਤੇ ਡੈਸ਼ਬੋਰਡ ਰਾਹੀਂ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਲਈ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ’ਤੇ ਪੀਰਾਮਲ ਫਾਊਂਡੇਸ਼ਨ ਦੇ ਸੀਈਓ ਸ਼੍ਰੀ ਪਰੇਸ਼ ਪਰਾਸਨਿਸ, ਪਬਲਿਕ ਹੈਲਥ ਨਵੀਨਤਾ, ਪੀਰਾਮਲ ਸਵਾਸਥਯ ਦੇ ਉਪ ਪ੍ਰਧਾਨ ਸ਼੍ਰੀ ਸ਼ੈਲੇਂਦਰ ਹੇਗੜੇ ਅਤੇ ਫੇਸਬੁੱਕ ਤੋਂ ਸ਼੍ਰੀ ਰਜਤ ਅਰੋੜਾ ਮੌਜੂਦ ਸਨ।
*****
ਐੱਨਬੀ/ਐੱਸਕੇ
(Release ID: 1646562)
Visitor Counter : 335