ਕਾਰਪੋਰੇਟ ਮਾਮਲੇ ਮੰਤਰਾਲਾ

ਰਾਸ਼ਟਰੀ ਵਿੱਤੀ ਰਿਪੋਰਟਿੰਗ ਅਥਾਰਿਟੀ (ਐੱਨਐੱਫ਼ਆਰਏ) ਨੇ ਵਿੱਤ ਵਰ੍ਹੇ2017-18 ਦੇ ਲਈ ਆਈਐੱਲ ਐਂਡ ਐੱਫ਼ਐੱਸ ਫਾਇਨਾਂਸੀਅਲ ਸਰਵਿਸਿਜ਼ ਲਿਮਿਟਿਡ ਦੇ ਵਿਧਾਨਿਕ ਲੇਖੇ ਦੀ ਲੇਖਾ ਗੁਣਵੱਤਾ ਸਮੀਖਿਆ ਰਿਪੋਰਟ ਜਾਰੀ ਕੀਤੀ

Posted On: 17 AUG 2020 2:50PM by PIB Chandigarh

 

ਰਾਸ਼ਟਰੀ ਵਿੱਤੀ ਰਿਪੋਰਟਿੰਗ ਅਥਾਰਿਟੀ (ਐੱਨਐੱਫ਼ਆਰਏ) ਨੇ ਵਿੱਤ ਵਰ੍ਹੇ2017-18 ਦੇ ਲਈ ਆਈਐੱਲ ਐਂਡ ਐੱਫ਼ਐੱਸ ਫਾਇਨਾਂਸੀਅਲ ਸਰਵਿਸਿਜ਼ ਲਿਮਿਟਿਡ (ਆਈਐੱਫ਼ਆਈਐੱਨ) ਦੇ ਵਿਧਾਨਿਕ ਲੇਖੇ ਦੀ ਲੇਖਾ ਗੁਣਵੱਤਾ ਸਮੀਖਿਆ ਰਿਪੋਰਟ (ਏਕਿਯੂਆਰਆਰ) ਜਾਰੀ ਕੀਤੀ ਹੈਇਸ ਕੰਮ ਦੇ ਲਈ ਬੀਐੱਸਆਰ ਐਂਡ ਐਸੋਸੀਏਟ ਐੱਲਐੱਲਪੀ (ਬੀਐੱਸਆਰ) ਵਿਧਾਨਿਕ ਲੇਖਾ ਸੀ

 

ਏਕਿਯੂਆਰ ਨੂੰ ਕੰਪਨੀ ਐਕਟ, 2013 ਦੀ ਧਾਰਾ 132 (2) (ਬੀ) ਅਤੇ ਐੱਨਐੱਫ਼ਆਰਏ ਨਿਯਮ, 2018 ਦੀ ਪਾਲਣਾ ਵਿੱਚ ਆਯੋਜਿਤ ਕੀਤੀ ਗਈ ਜਿਸਦੇ ਲਈ ਐੱਨਐੱਫ਼ਆਰਏ ਲਈ ਲੇਖਾ ਮਾਪਦੰਡਾਂ ਅਤੇ ਲੇਖਾ ਪ੍ਰੀਖਿਆ ਮਾਪਦੰਡਾਂ ਦੇ ਨਾਲ ਪਾਲਣਾ ਕਰਨਾ ਅਤੇ ਉਸਨੂੰ ਲਾਗੂ ਕਰਨਾ ਲਾਜ਼ਮੀ ਹੈ

 

ਐੱਨਐੱਫ਼ਆਰਏ ਦੇ ਇਸ ਏਕਿਯੂਆਰਆਰ ਨੇ ਇਹ ਸਿੱਟਾ ਕੱਢਿਆ ਹੈ ਕਿ ਇੱਕ ਆਈਐੱਫ਼ਆਈਐੱਨ ਦੇ ਵਿਧਾਨਿਕ ਲੇਖਾ ਦੇ ਰੂਪ ਵਿੱਚ ਬੀਐੱਸਆਰ ਦੀ ਨਿਯੁਕਤੀ ਗ਼ੈਰ-ਕਾਨੂੰਨੀ ਅਤੇ ਵਿਅਰਥ ਸੀਬੀਐੱਸਆਰ ਦੁਆਰਾ ਲੇਖਾ ਪ੍ਰੀਖਿਆ ਦੇ ਮਾਪਦੰਡਾਂ ਦੀਆਂ ਜ਼ਰੂਰਤਾਂ ਦੇ ਪਾਲਣ ਵਿੱਚ ਅਸਫ਼ਲਤਾ ਬਹੁਤ ਮਹੱਤਵਪੂਰਨ ਹੈਬੀਐੱਸਆਰ ਦੇ ਕੋਲ ਲੇਖਾ ਰਿਪੋਰਟ ਜਾਰੀ ਕਰਨ ਦੀ ਅਜਿਹੀ ਸਫਾਈ ਲੋੜੀਂਦੀ ਨਹੀਂ ਸੀ ਕਿ ਲੇਖਾ ਐੱਸਏਐੱਸ ਦੇ ਅਨੁਸਾਰ ਆਯੋਜਿਤ ਕੀਤਾ ਗਿਆ ਸੀ। ਮੁੱਖ ਨਤੀਜੇ ਅਤੇ ਬੁਨਿਆਦੀ ਮਹੱਤਵ ਦੇ ਪਦਾਰਥਕ ਗ਼ਲਤ ਬਿਆਨ ਦੇ ਨਾਲ ਪਾਲਣਾ ਅਸਫ਼ਲਤਾ ਅਤੇ ਪ੍ਰਬੰਧਨ ਦੁਆਰਾ ਸਬੰਧਤ ਪਹਿਲਾਂ ਤੋਂ ਧਾਰਣਾ, ਸ਼ਾਸ਼ਨ ਦੇ ਨਾਲ ਜ਼ਰੂਰੀ ਸੰਚਾਰ ਦੀ ਪੂਰੀ ਗ਼ੈਰ-ਹਾਜ਼ਰੀ, ਗ਼ੈਰ-ਪ੍ਰਸੰਗਿਕ ਕਾਰਕਾਂ ਆਦਿ ਦੇ ਆਧਾਰ ਤੇ ਪਦਾਰਥਕ ਰਕਮਾਂ ਦਾ ਨਿਰਧਾਰਿਤ ਕਰਨਾ ਆਦਿ ਪਾਇਆ ਗਿਆ ਹੈਇਸਤੋਂ ਇਲਾਵਾ, ਐੱਨਐੱਫ਼ਆਰਏ ਨੇ ਇਹ ਵੀ ਪਾਇਆ ਕਿ ਬੀਐੱਸਆਰ ਦੁਆਰਾ ਵਰਤੀਆਂ ਜਾਂਦੀਆਂ ਆਈਟੀ ਪ੍ਰਕਿਰਿਆਵਾਂ / ਪਲੈਟਫਾਰਮ ਵਿੱਚ ਵੀ ਖ਼ਾਮੀਆਂ ਹਨ ਜੋ ਪ੍ਰਣਾਲੀਗਤ ਅਤੇ ਢਾਂਚਾਗਤ ਰੂਪ ਦੀਆਂ ਹਨ

 

ਐੱਨਐੱਫ਼ਆਰਏ ਵੱਖਰੇ ਤੌਰ ਤੇ ਇਸ ਗੱਲ ਦੀ ਜਾਂਚ ਕਰੇਗਾ ਕਿ ਕੀ ਏਕਿਯੂਆਰਆਰ ਦੇ ਸਬੰਧ ਵਿੱਚ ਕੰਪਨੀਜ਼ ਐਕਟ, 2013 ਦੀ ਧਾਰਾ 132 (4) ਦੇ ਤਹਿਤ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੀ ਲੋੜ ਹੈਏਕਿਯੂਆਰਆਰ https://nfra.gov.in/ਤੇ ਉਪਲਬਧ ਹੈ

 

****

 

ਆਰਐੱਮ / ਕੇਐੱਮਐੱਨ


(Release ID: 1646533) Visitor Counter : 150


Read this release in: Telugu , English , Urdu , Hindi , Tamil