ਪੇਂਡੂ ਵਿਕਾਸ ਮੰਤਰਾਲਾ
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਜੰਮੂ ਅਤੇ ਕਸ਼ਮੀਰ ਵਿੱਚ 11,517 ਕਿਲੋਮੀਟਰ ਲੰਬਾਈ ਦੀਆਂ 1858 ਸੜਕਾਂ ਅਤੇ 84 ਪੁਲ਼ ਪੂਰੇ ਕੀਤੇ ਗਏ
ਲੱਦਾਖ ਵਿੱਚ 699 ਕਿਲੋਮੀਟਰ ਲੰਬਾਈ ਵਾਲੀਆਂ 96 ਸੜਕਾਂ ਅਤੇ 2 ਪੁਲ਼ ਪੀਐੱਮਜੀਐੱਸਵਾਈ ਤਹਿਤ ਜੁਲਾਈ, 2020 ਤੱਕ ਪੂਰੇ ਕੀਤੇ ਗਏ
Posted On:
17 AUG 2020 5:14PM by PIB Chandigarh
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਭਾਰਤ ਸਰਕਾਰ ਦਾ ਅਣਜੁੜੀਆਂ ਬਸਤੀਆਂ ਨੂੰ ਜੋੜਨ ਦਾ ਇਕ ਫਲੈਗਸ਼ਿਪ ਪ੍ਰੋਗਰਾਮ ਹੈ, ਜੋ ਕਿ 2001 ਦੀ ਆਬਾਦੀ ਦੇ ਅਧਾਰ ਉੱਤੇ ਹੈ। ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 250 ਤੋਂ ਵੱਧ ਦੀ ਆਬਾਦੀ ਵਾਲੀਆਂ ਸਾਰੀਆਂ ਅਣਜੁੜੀਆਂ ਬਸਤੀਆਂ ਇਸ ਪ੍ਰੋਗਰਾਮ ਤਹਿਤ ਯੋਗ ਹਨ। ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 19277 ਕਿਲੋਮੀਟਰ ਲੰਬੀਆਂ 3261 ਸੜਕਾਂ ਅਤੇ 243 ਪੁੱਲਾਂ ਦੀ ਪ੍ਰਵਾਨਗੀ ਦਿੱਤੀ ਗਈ ਸੀ ਜਿਨ੍ਹਾਂ ਵਿੱਚੋਂ 11,517 ਮੀਟਰ ਲੰਬੀਆਂ 1858 ਸੜਕਾਂ ਅਤੇ 84 ਪੁੱਲਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ 1207 ਕਿਲੋਮੀਟਰ ਲੰਬੀਆਂ 142 ਸੜਕਾਂ ਅਤੇ 3 ਪੁੱਲਾਂ ਨੂੰ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ ਜਿਨ੍ਹਾਂ ਵਿੱਚੋਂ ਜੁਲਾਈ, 2020 ਤੱਕ 699 ਕਿਲੋਮੀਟਰ ਦੀ ਲੰਬਾਈ ਵਾਲੀਆਂ 96 ਸੜਕਾਂ ਅਤੇ 2 ਪੁਲ਼ ਮੁਕੰਮਲ ਹੋ ਚੁੱਕੇ ਹਨ। 2149 ਯੋਗ ਅਤੇ ਅਣਜੁੜੀਆਂ ਆਬਾਦੀਆਂ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਜੋੜਨ ਦੇ ਕੰਮ ਦੀ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਵਿੱਚੋਂ 1858 ਆਬਾਦੀਆਂ ਨੂੰ ਜੋੜ ਦਿੱਤਾ ਗਿਆ ਹੈ। ਕੇਂਦਰ ਸ਼ਾਸਿਤ ਲੱਦਾਖ ਵਿੱਚ 65 ਯੋਗ ਆਬਾਦੀਆਂ ਨੂੰ ਜੋੜਨ ਦੇ ਕੰਮ ਦੀ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਵਿੱਚੋਂ 64 ਆਬਾਦੀਆਂ ਜੁਲਾਈ, 2020 ਤੱਕ ਜੁੜ ਚੁੱਕੀਆਂ ਹਨ।
ਵੱਡੀ ਗਿਣਤੀ ਵਿੱਚ ਪ੍ਰਵਾਨ ਕੀਤੀਆਂ ਗਈਆਂ ਸੜਕਾਂ ਦਾ ਕੰਮ ਅਗਸਤ, 2019 ਵਿੱਚ ਸ਼ੁਰੂ ਨਹੀਂ ਹੋ ਸਕਿਆ ਸੀ ਕਿਉਂਕਿ ਵਣ ਵਿਭਾਗ ਤੋਂ ਉਸ ਦੀ ਪ੍ਰਵਾਨਗੀ ਨਹੀਂ ਮਿਲੀ ਸੀ ਪਰ ਪ੍ਰਬੰਧਨ ਦੀ ਤਬਦੀਲੀ ਤੋਂ ਬਾਅਦ ਕਾਫੀ ਗਿਣਤੀ ਵਿੱਚ ਪੈਂਡਿੰਗ ਕੇਸਾਂ ਨੂੰ ਸੁਲਝਾ ਲਿਆ ਗਿਆ ਹੈ ਅਤੇ ਪਿਛਲੇ ਇਕ ਸਾਲ ਵਿੱਚ ਇਨ੍ਹਾਂ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਵਿੱਚ 1,292 ਕਿਲੋਮੀਟਰ ਲੰਬੀਆਂ 181 ਸੜਕਾਂ ਅਤੇ 11 ਪੁੱਲਾਂ ਦਾ ਕੰਮ 715 ਕਰੋੜ ਦੀ ਲਾਗਤ ਨਾਲ ਮੁਕੰਮਲ ਹੋ ਗਿਆ ਹੈ।
ਹੇਠ ਲਿਖੇ ਦੋ ਕੇਸ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਤਹਿਤ ਸੜਕਾਂ ਦੇ ਵਿਕਾਸ ਦੀ ਸ਼ਾਨਦਾਰ ਉਦਾਹਰਣ ਵਜੋਂ ਪੇਸ਼ ਕੀਤੇ ਗਏ ਹਨ।
ਟੀ03 ਤੋਂ ਸਟਾਕ (ਪੀਐੱਮਜੀਐੱਸਵਾਈ ਲੇਹ) ਦੀ ਲਿੰਕ ਰੋਡ ਦਾ ਅੱਪਗ੍ਰੇਡੇਸ਼ਨ
ਲੰਬਾਈ - 11.70 ਕਿਲੋਮੀਟਰ, ਪ੍ਰਵਾਨਗੀ ਲਾਗਤ - 1299.78 ਲੱਖ ਰੁਪਏ
ਜ਼ਿਲ੍ਹਾ ਲੇਹ ਵਿੱਚ ਜਿਸ ਪ੍ਰਸਤਾਵਿਤ ਸੜਕ ਨੂੰ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਉਹ ਚੋਗਲਾਮਸਾਰ ਹੈਮਿਸ ਸੜਕ ਦੇ ਸੈਕਿੰਡ ਕਿਲੋਮੀਟਰ ਤੋਂ ਸਟੋਕ ਪਿੰਡ ਤੱਕ ਦੀ ਹੋਵੇਗੀ ਜਿਸ ਦੀ ਲੰਬਾਈ 11.70 ਕਿਲੋਮੀਟਰ ਅਤੇ 2001 ਦੀ ਜਨਗਣਨਾ ਅਨੁਸਾਰ ਇਸ ਨਾਲ 1855 ਲੋਕਾਂ ਦੀ ਆਬਾਦੀ ਨੂੰ ਲਾਭ ਮਿਲੇਗਾ। ਇਸ ਸਕੀਮ ਨੂੰ ਪੀਐੱਮਜੀਐੱਸਵਾਈਐੱਸ-1 2018-19 (12ਵਾਂ ਪੜਾਅ) ਤਹਿਤ ਪ੍ਰਵਾਨਗੀ ਮਿਲੀ ਹੈ। ਇਸ ਤੋਂ ਪਹਿਲਾਂ ਇਹ ਸੜਕ ਦੀ ਹਾਲਤ ਬਹੁਤ ਮਾੜੀ ਸੀ ਅਤੇ ਸਾਰੇ ਮੌਸਮਾਂ ਵਿੱਚ ਚਲਣ ਵਾਲੀ ਸੜਕ ਵਜੋਂ ਕੰਮ ਨਹੀਂ ਕਰ ਰਹੀ ਸੀ। ਇਸ ਸੜਕ ਨੂੰ ਸਾਰੇ ਲੇਹ ਜ਼ਿਲ੍ਹੇ ਵਿੱਚ ਪਹਿਲੀ ਵਾਰੀ ਪਲਾਸਟਿਕ ਵੇਸਟ ਨਾਲ ਬਣਾਇਆ ਜਾ ਰਿਹਾ ਹੈ। ਇਸ ਟੈਕਨੋਲੋਜੀ ਵਿੱਚ ਵੇਸਟ ਹੋਏ ਪਲਾਸਟਿਕ ਦੀ ਵਰਤੋਂ ਭੋਰ ਕੇ ਕੀਤੀ ਜਾਂਦੀ ਹੈ, ਅਤੇ ਇਸ ਨੂੰ ਹਾਟ ਮਿਕਸ ਪਲਾਂਟ ਵਿੱਚ ਕਾਫੀ ਤਿੱਖੀ ਅੱਗ ਵਿੱਚ ਪਾਇਆ ਜਾਂਦਾ ਹੈ। ਪਲਾਸਟਿਕ ਦੇ ਪਿਘਲਣ ਉੱਤੇ ਗਰਮ ਲੁੱਕ ਨਾਲ ਸੜਕ ਉੱਤੇ ਇਸ ਦੀ ਤਹਿ ਬੱਝਦੀ ਹੈ। ਇਹ ਟੈਕਨੋਲੋਜੀ ਪਲਾਸਟਿਕ ਵੇਸਟ ਨੂੰ ਘਟਾਏਗੀ ਅਤੇ ਨਾਲ ਹੀ ਸੜਕ ਵੀ ਵਧੇਰੇ ਮਜ਼ਬੂਤ ਬਣੇਗੀ। ਇਹ ਪ੍ਰੋਜੈਕਟ 2019 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ 7 ਕਿਲੋਮੀਟਰ ਦੀ ਲੰਬਾਈ ਲੁੱਕ ਦੀ ਤਹਿ ਨਾਲ ਪੂਰੀ ਕਰ ਲਈ ਗਈ ਹੈ ਅਤੇ ਬਾਕੀ ਕੰਮ ਅਕਤੂਬਰ, 2020 ਤੱਕ ਪੂਰਾ ਹੋ ਜਾਵੇਗਾ। ਇਸ ਸੜਕ ਦੀ ਅੱਪਗ੍ਰੇਡੇਸ਼ਨ ਨਾਲ ਪਿੰਡ ਸਟੋਕ ਦੀ ਆਬਾਦੀ ਸਾਰੇ ਮੌਸਮਾਂ ਵਿੱਚ ਨਜ਼ਦੀਕੀ ਮਾਰਕਿਟ ਨਾਲ ਜੁੜੀ ਰਹੇਗੀ ਜਿਸ ਨਾਲ ਇੱਥੋਂ ਦੇ ਰਹਿਣ ਵਾਲਿਆਂ ਦੀ ਸਮਾਜਿਕ-ਆਰਥਿਕ ਹਾਲਤ ਸੁਧਰੇਗੀ। ਗਰਮੀਆਂ ਦੌਰਾਨ ਹਜ਼ਾਰਾਂ ਸੈਲਾਨੀ ਰਾਇਲ ਪੈਲੇਸ ਦਾ ਅਜਾਇਬਘਰ, ਸਟੋਕ ਮੋਨੈਸਟਰੀ ਦੇਖਣ ਜਾਂਦੇ ਹਨ ਅਤੇ ਇੱਥੋਂ ਹੀ ਸਟੋਕ ਕਾਂਗੜੀ ਨੂੰ ਰਸਤਾ ਜਾਂਦਾ ਹੈ ਜੋ ਕਿ ਇੱਕ ਪ੍ਰਮੁੱਖ ਸੈਲਾਨੀ ਖਿੱਚ ਦਾ ਕੇਂਦਰ ਹੈ।
ਸਪਲਾਈ ਮੋੜ ਟੀ03 ਤੋਂ ਕੈਂਥਗਲੀ ਸੜਕ ਦਾ ਅੱਪਗ੍ਰੇਡੇਸ਼ਨ (ਪੀਐੱਮਜੀਐੱਸਵਾਈ ਜੰਮੂ)
ਲੰਬਾਈ - 27.70 ਕਿਲੋਮੀਟਰ, ਪ੍ਰਵਾਨਗੀ ਲਾਗਤ - 2389.32 ਲੱਖ ਰੁਪਏ
ਇਹ ਸੜਕ ਸਪਲਾਈ ਮੋੜ ਊਧਮਪੁਰ ਤੋਂ ਕੈਂਥਗਲੀ ਪਿੰਡ ਊਧਮਪੁਰ ਜ਼ਿਲ੍ਹੇ ਵਿੱਚ ਜਾਂਦੀ ਹੈ ਜਿਸ ਦੀ ਲੰਬਾਈ 27 ਕਿਲੋਮੀਟਰ ਹੈ ਅਤੇ ਇਸ ਨਾਲ 2001 ਦੀ ਜਨਗਣਨਾ ਅਨੁਸਾਰ ਸੋਲਜ਼ ਦੀ 1608 ਦੀ ਆਬਾਦੀ ਨੂੰ ਲਾਭ ਮਿਲੇਗਾ। ਇਸ ਪ੍ਰੋਜੈਕਟ ਨੂੰ ਪੀਐੱਮਡੀਐੱਸਵਾਈਐੱਸ-1, ਫੇਸ-12 ਤਹਿਤ ਸਾਲ 2018-19 ਵਿੱਚ ਪ੍ਰਵਾਨਗੀ ਦਿੱਤੀ ਗਈ ਸੀ। ਅਕਤੂਬਰ, 2018 ਵਿੱਚ ਕੰਮ ਸ਼ੁਰੂ ਕਰਨ ਨੂੰ ਹਰੀ ਝੰਡੀ ਦਿੱਤੀ ਗਈ ਸੀ। 2018-19 ਵਿੱਚ ਇਹ ਕੰਮ ਅੱਪਗ੍ਰੇਡੇਸ਼ਨ ਲਈ ਸ਼ੁਰੂ ਕੀਤਾ ਗਿਆ ਸੀ। ਪਰ ਵੱਖ-ਵੱਖ ਰੁਕਾਵਟਾਂ ਅਤੇ ਕਲੀਅਰੈਂਸਿਜ਼ ਕਾਰਨ ਕੰਮ ਹੌਲ਼ੀ ਚਲਦਾ ਰਿਹਾ। ਇਸ ਵੇਲੇ ਇਹ ਕੰਮ ਚੰਗੀ ਗਤੀ ਤੇ ਚਲ ਰਿਹਾ ਹੈ ਅਤੇ 11 ਕਿਲੋਮੀਟਰ ਤੱਕ ਬੀਟੀ ਸਟੇਟਸ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਕੰਮ ਮਾਰਚ, 2021 ਤੱਕ ਪੂਰਾ ਹੋ ਜਾਵੇਗਾ। ਇਸ ਸੜਕ ਦੇ ਅੱਪਗ੍ਰੇਡੇਸ਼ਨ ਅਤੇ ਸੁਧਾਰ ਨਾਲ 5 ਪਿੰਡਾਂ ਜਿਵੇਂ ਕਿ ਦਬਰੇਹ, ਕ੍ਰਿਮਚੀ, ਮਾਨਸਰ, ਪੱਥੀ ਅਤੇ ਕੈਂਥਗਲੀ ਨੂੰ ਵਧੀਆ ਕਨੈਕਟਿਵਿਟੀ ਜ਼ਿਲ੍ਹੇ ਦੀਆਂ ਨਜ਼ਦੀਕੀ ਮਾਰਕਿਟ ਅਤੇ ਜ਼ਿਲ੍ਹਾ ਹੈੱਡਕੁਆਰਟਰ ਊਧਮਪੁਰ ਤੱਕ ਮੁਹੱਈਆ ਹੋਵੇਗੀ।
ਅਜਿਹੀਆਂ ਸਾਰੇ ਮੌਸਮਾਂ ਵਿੱਚ ਚਲਣ ਵਾਲੀਆਂ ਸੜਕਾਂ ਦੀ ਉਸਾਰੀ ਨਾਲ ਰਾਜ ਦੇ ਪਿੰਡਾਂ ਦੇ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਦੀ ਸਕੂਲਾਂ, ਸਿਹਤ ਕੇਂਦਰਾਂ ਅਤੇ ਮਾਰਕਿਟਾਂ ਤੱਕ ਪਹੁੰਚ ਆਸਾਨ ਹੋ ਜਾਵੇਗੀ। ਇਨ੍ਹਾਂ ਸੜਕਾਂ ਦੇ ਲਾਗੇ ਗਰਮੀਆਂ ਵਿੱਚ ਕਈ ਸੈਲਾਨੀ ਕੇਂਦਰ ਚਲਦੇ ਹਨ ਜਿੱਥੇ ਹਜ਼ਾਰਾਂ ਸੈਲਾਨੀ ਆਉਂਦੇ ਹਨ। ਇਨ੍ਹਾਂ ਸੈਲਾਨੀ ਕੇਂਦਰਾਂ ਵਿੱਚ ਪੰਚਾਰੀ, ਸਟੋਕ ਕਾਂਗੜੀ, ਸਟੋਕ ਮੋਨੈਸਟਰੀ ਸ਼ਾਮਲ ਹਨ ਜੋ ਕਿ ਜੰਗਲਾਂ ਨਾਲ ਘਿਰੇ ਹੋਏ ਹਨ ਅਤੇ ਸਰਦੀਆਂ ਵਿੱਚ ਉਹ ਬਰਫ ਨਾਲ ਢੱਕੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਦੇਖਣ ਦਾ ਸ਼ਾਨਦਾਰ ਕੁਦਰਤੀ ਨਜ਼ਾਰਾ ਹੁੰਦਾ ਹੈ। ਸਪਲਾਈ ਮੋੜ ਤੋਂ ਕੈਂਥਗਲੀ ਤੱਕ ਸੜਕ ਸਾਰੇ ਮੌਸਮਾਂ ਵਿੱਚ ਚਲੇਗੀ ਅਤੇ ਇੱਕ ਪ੍ਰਮੁੱਖ ਤੀਰਥ ਸਥਾਨ ਤੱਕ ਵੀ ਲੈ ਕੇ ਜਾਵੇਗੀ ਜਿੱਥੇ ਕਿ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ। ਇਨ੍ਹਾਂ ਸੜਕਾਂ ਦੀ ਉਸਾਰੀ ਹੋਣ ਨਾਲ ਸੈਲਾਨੀਆਂ ਦੀ ਆਮਦ ਵਿੱਚ ਯਕੀਨੀ ਤੌਰ ‘ਤੇ ਵਾਧਾ ਹੋਵੇਗਾ ਜਿਸ ਨਾਲ ਇੱਥੋਂ ਦੇ ਪਿੰਡਾਂ ਅਤੇ ਦੂਰ-ਦਰਾਜ ਪਿੰਡਾਂ ਦੇ ਵਸਨੀਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਆਵੇਗਾ।
*****
ਏਪੀਐੱਸ/ਐੱਸਜੀ
(Release ID: 1646529)
Visitor Counter : 153