ਰੱਖਿਆ ਮੰਤਰਾਲਾ

ਸੀਮਾ ਸੜਕ ਸੰਗਠਨ ਨੇ ਉੱਤਰਾਖੰਡ ਵਿੱਚ 20 ਪਿੰਡਾਂ ਦੇ ਲਈ ਸੰਪਰਕ ਸੁਵਿਧਾ ਪ੍ਰਦਾਨ ਕਰਨ ਵਾਲੇ 180 ਫੁੱਟ ਲੰਬੇ ਬੇਲੀ ਬ੍ਰਿਜ ਦਾ ਨਿਰਮਾਣ ਕੀਤਾ

Posted On: 17 AUG 2020 11:56AM by PIB Chandigarh

ਸੀਮਾ ਸੜਕ ਸੰਗਠਨ (ਬੀਆਰਓ) ਨੇ ਲਗਾਤਾਰ ਜ਼ਮੀਨ ਖਿਸਕਣ ਅਤੇ ਭਾਰੀ ਵਰਖਾ ਦੇ ਬਾਵਜੂਦ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਜੌਲਜੀਬੀ ਸੈਕਟਰ ਵਿੱਚ 180 ਫੁੱਟ ਦੇ ਬੇਲੀ ਬ੍ਰਿਜ ਦਾ ਨਿਰਮਾਣ ਕੀਤਾ ਹੈ। ਖੇਤਰ ਵਿੱਚ 27 ਜੁਲਾਈ, 2020 ਨੂੰ ਬੱਦਲ ਫਟਣ ਦੀ ਘਟਨਾ ਤੋਂ ਆਏ ਹੜ੍ਹ ਅਤੇ ਨਦੀ ਨਾਲਿਆਂ ਦੇ ਉਫਾਨ ਨਾਲ ਇੱਥੇ ਪਹਿਲਾਂ ਤੋਂ ਬਣੇ 50 ਮੀਟਰ ਲੰਬਾ ਕੰਕ੍ਰੀਟ ਦਾ ਪੁਲ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ ਸੀ। ਖੇਤਰ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਦੀ ਵਜ੍ਹਾ ਨਾਲ ਵੀ ਕਈ ਲੋਕ ਜ਼ਖਮੀ ਹੋਏ ਸਨ ਅਤੇ ਸੜਕ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਸੀ।

 

ਸੀਮਾ ਸੜਕ ਸੰਗਠਨ (ਬੀਆਰਓ) ਨੇ ਤੁਰੰਤ ਇਸ ਖੇਤਰ ਵਿੱਚ ਪੁਲ਼ ਬਣਾਉਣ ਲਈ ਆਪਣੇ ਸੰਸਾਧਨ ਜੁਟਾਏ। ਲਗਾਤਾਰ ਜ਼ਮੀਨ ਖਿਸਕਣ ਅਤੇ ਭਾਰੀ ਵਰਖਾ ਦੇ ਵਿੱਚ ਪਿਥੌਰਾਗੜ੍ਹ ਤੋਂ ਪੁਲ਼ ਨਿਰਮਾਣ ਦੇ ਲਈ ਜ਼ਰੂਰੀ ਸਮੱਗਰੀ ਨੂੰ ਇੱਥੋਂ ਤੱਕ ਲਿਆਉਣਾ ਸਭ ਤੋਂ ਵੱਡੀ ਚੁਣੌਤੀ ਸੀ। ਇਸ ਦੇ ਬਾਵਜੂਦ ਪੁਲ਼ ਨਿਰਮਾਣ ਦਾ ਕੰਮ 16 ਅਗਸਤ, 2020 ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ। ਪੁਲ਼ ਬਣ ਜਾਣ  ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਸੰਪਰਕ ਸੁਵਿਧਾ ਉਪਲਬਧ ਹੋ ਗਈ ਅਤੇ ਜੌਲਜੀਬੀ ਫਿਰ ਤੋਂ ਮੁਨਸਿਯਾਰੀ ਨਾਲ ਜੁੜ ਗਿਆ।

 

ਪੁਲ਼ ਬਣ ਜਾਣ ਨਾਲ ਉੱਤਰਾਖੰਡ ਦੇ 20 ਪਿੰਡਾਂ ਦੇ ਲਗਭਗ 15,000 ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪੁਲ਼ ਦੀ ਵਜ੍ਹਾ ਨਾਲ ਜੌਲਜੀਬੀ ਤੋਂ ਮੁਨਸਿਯਾਰੀ ਤੱਕ 66 ਕਿਲੋਮੀਟਰ ਲੰਬੀ ਸੜਕ 'ਤੇ ਆਵਾਜਾਈ ਫਿਰ ਤੋਂ ਸ਼ੁਰੂ ਹੋ ਗਈ ਹੈ। ਸਥਾਨਕ ਸੰਸਦ ਮੈਂਬਰ ਸ਼੍ਰੀ ਅਜੈ ਟਮਟਾ ਨੇ ਜੌਲਜੀਬੀ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਲੁਮਟੀ ਅਤੇ ਮੋਰੀ ਪਿੰਡਾਂ ਨਾਲ ਸੜਕ ਸੰਪਰਕ ਟੁੱਟ ਜਾਣ 'ਤੇ ਗਹਿਰੀ ਚਿੰਤਾ ਜ਼ਾਹਰ ਕੀਤੀ ਸੀ। ਨਵਾਂ ਬਣਿਆ ਇਹ ਪੁਲ਼ ਪਿੰਡਾਂ ਵਿੱਚ ਪੁਨਰਵਾਸ ਕਾਰਜਾਂ ਵਿੱਚ ਕਾਫੀ ਮਦਦਗਾਰ ਸਾਬਤ ਹੋਵੇਗਾ।

*****

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1646442) Visitor Counter : 132