ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ,ਸ਼੍ਰੀ ਕਿਰੇਨ ਰਿਜਿਜੂ ਨੇ ਹਰੇਕ ਨਾਗਰਿਕ ਵਿੱਚ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਫਿਟ ਇੰਡੀਆ ਯੂਥ ਕਲੱਬਾਂ ਦੀ ਦੇਸ਼ ਵਿਆਪੀ ਪਹਿਲ ਦੀ ਸ਼ੁਰੂਆਤ ਕੀਤੀ

Posted On: 15 AUG 2020 4:17PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ,ਸ਼੍ਰੀ ਕੀਰੇਨ ਰਿਜਿਜੂ ਨੇ ਅੱਜ ਦੇਸ਼ ਦੇ 73 ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਦੇਸ਼-ਵਿਆਪੀ ਇੱਕ ਹੋਰ ਪਹਿਲ ਫਿਟ ਇੰਡੀਆ ਯੂਥ ਕਲੱਬ ਦੀ ਸ਼ੁਰੂਆਤ ਕੀਤੀ।ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਫਿਟ ਇੰਡੀਆ ਮੂਵਮੈਂਟ ਦੇ ਹਿੱਸੇ ਵਜੋਂ, ਫਿਟ ਇੰਡੀਆ ਯੂਥ ਕਲੱਬ ਦੇਸ਼ ਭਰ ਵਿੱਚ ਤੰਦਰੁਸਤੀ ਦੀ ਮਹੱਤਤਾ ਬਾਰੇ ਆਮ ਜਾਗਰੂਕਤਾ ਪੈਦਾ ਕਰਨ ਲਈ ਨੌਜਵਾਨਾਂ ਦੀ ਤਾਕਤ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਹੈ।

 

https://static.pib.gov.in/WriteReadData/userfiles/image/image001DXXS.jpg

 

ਫਿਟ ਇੰਡੀਆ ਯੂਥ ਕਲੱਬ ਵਿਲੱਖਣ ਢੰਗ ਨਾਲ ਤੰਦਰੁਸਤੀ ਅਤੇ ਸੰਕਲਪ ਨੂੰ ਆਪਸ ਵਿੱਚ ਜੋੜਦਾ ਹੈ ਜਿਸ ਨਾਲ ਸਕਾਉਟਸ ਅਤੇ ਗਾਈਡਸ, ਐੱਨਸੀਸੀ ਅਤੇ ਹੋਰ ਨੌਜਵਾਨ ਸੰਗਠਨਾਂ ਦੇ ਨਾਲ-ਨਾਲ ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ 75 ਲੱਖ ਵਲੰਟੀਅਰ ਇੱਕ ਜ਼ਿਲ੍ਹਾ ਇਕਾਈ ਰਾਹੀਂ ਦੇਸ਼ ਦੇ ਹਰੇਕ ਬਲਾਕ ਵਿੱਚ ਫਿਟ ਇੰਡੀਆ ਯੂਥ ਕਲੱਬ ਵਜੋਂ ਰਜਿਸਟਰ ਹੋਣ ਲਈ ਇਕੱਠੇ ਹੋਣਗੇ ਅਤੇ ਕਲੱਬ ਦਾ ਹਰੇਕ ਮੈਂਬਰ ਕਮਿਊਨਿਟੀ ਦੇ ਲੋਕਾਂ ਨੂੰ ਆਪਣੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ 30 ਤੋਂ 60 ਮਿੰਟ ਲਈ ਤੰਦਰੁਸਤੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗਾ।  ਇਸ ਤੋਂ ਇਲਾਵਾ ਕਲੱਬ, ਸਕੂਲ ਅਤੇ ਸਥਾਨਕ ਸੰਸਥਾਵਾਂ ਨੂੰ ਹਰ ਤਿਮਾਹੀ ਵਿੱਚ ਕਮਿਊਨਿਟੀ ਤੰਦਰੁਸਤੀ ਪ੍ਰੋਗਰਾਮ ਕਰਵਾਉਣ ਲਈ ਉਤਸ਼ਾਹਿਤ ਕਰੇਗਾ।

 

ਇਸ ਪਹਿਲ ਦਾ ਜ਼ਿਕਰ ਕਰਦਿਆਂ ਸ਼੍ਰੀ ਰਿਜਿਜੂ ਨੇ ਕਿਹਾ, "ਸਿਰਫ ਇੱਕ ਫਿਟ ਨਾਗਰਿਕ ਹੀ ਆਪਣੇ ਦੇਸ਼ ਪ੍ਰਤੀ ਯੋਗਦਾਨ ਪਾ ਸਕਦਾ ਹੈ ਅਤੇ ਲੋੜ ਦੇ ਸਮੇਂ ਸਾਥੀ ਨਾਗਰਿਕਾਂ ਦੀ ਮਦਦ ਕਰ ਸਕਦਾ ਹੈ।" ਭਾਰਤ 130 ਕਰੋੜ ਲੋਕਾਂ ਦਾ ਦੇਸ਼ ਹੈ ਅਤੇ ਸਾਡੇ ਕੋਲ ਪਹਿਲਾਂ ਹੀ 75 ਲੱਖ ਵਲੰਟੀਅਰ ਹਨ ਅਤੇ ਜਲਦੀ ਹੀ ਇਹ ਗਿਣਤੀ 10 ਮਿਲੀਅਨ ਤੱਕ ਪਹੁੰਚ ਜਾਵੇਗੀ।  ਮੈਨੂੰ ਯਕੀਨ ਹੈ ਕਿ ਇਹ ਇਕ ਕਰੋੜ ਵਲੰਟੀਅਰ ਦੇਸ਼ ਦੇ ਹਰ ਕੋਨੇ ਵਿੱਚ ਘੱਟੋ ਘੱਟ 30 ਕਰੋੜ  ਭਾਰਤੀਆਂ ਨੂੰ ਨਿਯਮਿਤ ਤੰਦਰੁਸਤੀ ਦੀਆਂ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ।  ਸਮੇਂ ਦੇ ਨਾਲ, ਵਲੰਟੀਅਰਾਂ ਅਤੇ ਫਿਟ ਇੰਡੀਆ ਮੂਵਮੈਂਟ ਲਈ ਪ੍ਰੇਰਿਤ ਹੋ ਸਕਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੇਗੀ ਅਤੇ ਜਲਦੀ ਹੀ ਅਸੀਂ ਹਰ ਭਾਰਤੀ ਤੱਕ ਵੀ ਪਹੁੰਚ ਸਕਾਂਗੇ।

 

https://static.pib.gov.in/WriteReadData/userfiles/image/image002YXOV.jpg

 

'ਫਿਟ ਇੰਡੀਆ ਯੂਥ ਕਲੱਬਾਂ ਦੁਆਰਾ ਅਰੰਭ ਕੀਤੀ ਗਈ ਪਹਿਲ ਫਿਟ ਇੰਡੀਆ ਫ੍ਰੀਡਮ ਰਨ ਨੂੰ ਪ੍ਰਸਿੱਧ ਬਣਾਉਣਾ ਹੈ, ਜੋ 15 ਅਗਸਤ ਤੋਂ 2 ਅਕਤੂਬਰ ਤੱਕ ਚਲਦੀ ਹੈ ਅਤੇ ਇਹ ਇਕ ਵਿਲੱਖਣ ਸੰਕਲਪ ਹੈ ਜੋ ਭਾਗੀਦਾਰਾਂ ਨੂੰ ਓਨਾ ਦੀ ਰਫਤਾਰ ਅਤੇ ਸਥਾਨ 'ਤੇ ਦੌੜਨ ਦਾ ਅਤੇ ਦੌੜਨ ਦੇ ਆਪਣੇ ਰਸਤਿਆਂ ਦੀ ਖੁਦ ਯੋਜਨਾ ਬਣਾਉਣ ਦਾ ਮੌਕਾ ਦਿੰਦਾ ਹੈ। ਇਹ ਦੌੜ ਪਹਿਲਾਂ ਹੀ ਦੇਸ਼ ਭਰ ਵਿੱਚ ਪ੍ਰਸਿੱਧ ਹੋ ਚੁੱਕੀ ਹੈ ਅਤੇ ਨਾਮਵਰ ਅਥਲੀਟ, ਕਾਰਪੋਰੇਟ ਲੀਡਰ, ਫੌਜੀ, ਸਕੂਲੀ ਵਿਦਿਆਰਥੀ ਇਸ ਵਿੱਚ ਹਿੱਸਾ ਲੈਂਦੇ ਹਨ ਅਤੇ #Run4India ਅਤੇ #NewIndiaFitIndiaਨਾਲ ਸੁਤੰਤਰਤਾ ਦਿਵਸ ਦੌੜਾਂ ਦੀ ਤਸਵੀਰ ਅਤੇ ਵੀਡੀਓ ਪਾਉਂਦੇ ਹਨ।

 

ਫਿਟ ਇੰਡੀਆ ਮੂਵਮੈਂਟ29 ਅਗਸਤ ਨੂੰ ਇੱਕ ਸਾਲ ਪੂਰਾ ਕਰੇਗਾ।  ਪਿਛਲੇ ਸਾਲ ਆਯੋਜਿਤ ਕੀਤੇ ਗਏ ਵੱਖ-ਵੱਖ ਸਮਾਰੋਹਾਂ ਦੀ ਤਰ੍ਹਾਂ, ਫਿਟ ਇੰਡੀਆ ਫ੍ਰੀਡਮ ਰਨ ਨੇ ਦੇਸ਼ ਦੇ ਹਰ ਵਰਗ ਨੂੰ ਆਕਰਸ਼ਤ ਕੀਤਾ ਹੈ।  ਵੱਖ-ਵੱਖ ਸੰਸਥਾਵਾਂ ਜਿਵੇਂ ਸੀਆਈਐੱਸਐਫ, ਆਈਟੀਬੀਪੀ, ਬੀਐੱਸਐਫ, ਸੀਬੀਐੱਸਈ ਸਕੂਲ, ਸੀਆਈਸੀਐੱਸਈ ਸਕੂਲ, ਸਾਡੇ ਆਪਣੇ ਐੱਨਐੱਸਐੱਸ, ਐੱਨਵਾਈਕੇਐੱਸਵਲੰਟੀਅਰ, ਸਕਾਉਟਸ ਅਤੇ ਗਾਈਡ ਸਰਗਰਮ ਹਿੱਸਾ ਲੈ ਰਹੇ ਹਨ। ਅਸੀਂ ਮੁੱਲਾਂਕਣ ਕਰਾਂਗੇ ਕਿ ਕਿਸ ਬਲਾਕ, ਜ਼ਿਲ੍ਹਾ ਅਤੇ ਸ਼ਹਿਰ ਨੇ ਦੌੜ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ। ਇੱਕ ਟੀਚਾ ਨਿਰਧਾਰਿਤ ਕਰਨਾ ਅਤੇ ਇੱਕ ਰਾਸ਼ਟਰ ਵਜੋਂ ਆਪਣੇ ਪ੍ਰਦਰਸ਼ਨ ਦਾ ਮੁੱਲਾਂਕਣ ਕਰਨਾ ਮਹੱਤਵਪੂਰਨ ਹੈ।'

 

 *******

ਐੱਨਬੀ/ਓਏ(Release ID: 1646253) Visitor Counter : 49