ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਅਣਸੁਣੇ ਨਾਇਕਾਂ ਨੂੰ ਯਾਦ ਕੀਤਾ

ਉਪ ਰਾਸ਼ਟਰਪਤੀ ਨੇ ਰਾਸ਼ਟਰ ਵਿੱਚ ਸੱਭਿਆਚਾਰਕ ਪੁਨਰ ਜਾਗਰਤੀ ਲਈ ਸੱਦਾ ਦਿੱਤਾ

ਆਬਾਦੀ ਦੇ, ਸਾਰੇ ਸੀਮਾਂਤ ਵਰਗਾਂ ਦੇ ਸਸ਼ਕਤੀਕਰਨ ਦੀ ਮੰਗ ਕੀਤੀ

ਅੰਤਯੋਦਯ ਅਤੇ ਸਰਵੋਦਯ ਨੂੰ ਸਾਡੀ ਅੱਗੇ ਦੀ ਯਾਤਰਾ ਦੇ ਮਾਰਗ-ਦਰਸ਼ਕ ਸਿਧਾਂਤਾਂ ਵਜੋਂ ਕੰਮ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ

ਭਾਰਤ ਨੂੰ 2022 ਤੱਕ ਹਰ ਹਾਲਤ ਵਿੱਚ ਆਤਮਨਿਰਭਰ ਹੋਣਾ ਚਾਹੀਦਾ ਹੈ: ਉਪ ਰਾਸ਼ਟਰਪਤੀ

Posted On: 15 AUG 2020 2:42PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ 74ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਭਾਰਤ ਦੇ ਅਣਸੁਣੇ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ। ਇੱਕ ਫੇਸਬੁੱਕ ਪੋਸਟ ਵਿੱਚ, ਸ਼੍ਰੀ ਨਾਇਡੂ ਨੇ ਕਿਹਾ ਕਿ ਜਿੱਥੇ ਸਾਡੇ ਰਾਸ਼ਟਰੀ ਆਈਕੋਨਜ਼ ਦਾ ਜਸ਼ਨ ਮਨਾਉਣਾ ਸੁਭਾਵਕ ਹੈ, ਉੱਥੇ ਬਹੁਤ ਸਾਰੇ ਅਣਸੁਣੇ ਨਾਇਕਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਦੀ ਵੀ ਜ਼ਰੂਰਤ ਹੈ ਜੋ ਆਪਣੇ ਸਬੰਧਿਤ ਖੇਤਰਾਂ ਵਿੱਚ ਬਹੁਤ ਮਕਬੂਲ ਸਨ ਅਤੇ ਜਿਨ੍ਹਾਂ ਦੇ  ਵੀਰਤਾ ਭਰੇ ਅਣਗਿਣਤ ਕਾਰਜਾਂ ਨੇ ਬ੍ਰਿਟਿਸ਼ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ।

 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਖੇਤਰੀ ਆਈਕੋਨਜ਼ ਵਜੋਂ ਨਹੀਂ  ਬਲਕਿ ਰਾਸ਼ਟਰੀ ਨਾਇਕਾਂਵਜੋਂ ਜਾਣਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਦੇ ਕੰਮਾਂ ਬਾਰੇ ਦੇਸ਼ ਭਰ ਦੇ ਹਰ ਨਾਗਰਿਕ ਨੂੰ ਗਿਆਨ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰ ਨੂੰ ਇਨ੍ਹਾਂ ਸੁਤੰਤਰਤਾ ਸੈਨਾਨੀਆਂ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ, ਜਿਨ੍ਹਾਂ ਦੇ ਨਿਰਸੁਆਰਥ ਯਤਨਾਂ ਦਾ ਫਲ ਅੱਜ ਸਾਨੂੰ ਇੱਕ ਸੰਪ੍ਰਭੂ ਅਤੇ ਜੀਵੰਤ ਸੰਸਦੀ ਲੋਕਤੰਤਰ ਦੇ ਰੂਪ ਵਿੱਚ ਮਿਲ ਰਿਹਾ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਨੂੰ, ਖ਼ਾਸ ਕਰਕੇ ਨੌਜਵਾਨਾਂ ਨੂੰ ਇਨ੍ਹਾਂ ਅਣਸੁਣੇ ਨਾਇਕਾਂ ਦੁਆਰਾ ਨਿਭਾਈ ਗਈ ਅਹਿਮ ਭੂਮਿਕਾ ਬਾਰੇ ਜਾਗਰੂਕ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਬੰਧਤ ਰਾਜਾਂ ਨੂੰ ਇਤਿਹਾਸ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਨਾਇਕਾਂ ਦੀ ਬਹਾਦਰੀ ਅਤੇ ਕੁਰਬਾਨੀ ਦੀਆਂ ਕਹਾਣੀਆਂ ਪ੍ਰਕਾਸ਼ਿਤ ਕਰਨੀਆਂ ਚਾਹੀਦੀਆਂ ਹਨ ਅਤੇ ਆਪਣੀ ਵਿਰਾਸਤ ਨੂੰ ਜੀਵਿਤ ਰੱਖਣ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘‘ਤਦ ਹੀ ਅਸੀਂ ਉਨ੍ਹਾਂ ਨਾਲ ਇਨਸਾਫ ਕਰ ਸਕਾਂਗੇ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾ ਸਕਾਂਗੇ - ਸਚਮੁੱਚ ਦਾ ਆਤਮਨਿਰਭਰ ਭਾਰਤ, ਸ਼੍ਰੇਸ਼ਠ ਭਾਰਤ ਅਤੇ ਸਸ਼ਕਤ ਭਾਰਤ।’’

 

ਆਪਣੀ ਫੇਸਬੁੱਕ ਪੋਸਟ ਵਿੱਚ, ਸ਼੍ਰੀ ਨਾਇਡੂ ਨੇ ਇਨ੍ਹਾਂ ਅਣਸੁਣੇ ਨਾਇਕਾਂ ਦੁਆਰਾ ਪਾਏ ਯੋਗਦਾਨ ਨੂੰ ਯਾਦ ਕੀਤਾ; ਅੱਲੂਰੀ ਸੀਤਾਰਾਮ ਰਾਜੂ, ਚਿੰਨਾਸਵਾਮੀ ਸੁਬਰਾਮਣਯ ਭਾਰਥਿਯਾਰ, ਮਾਤੰਗਿਨੀ ਹਾਜ਼ਰਾ, ਬੇਗਮ ਹਜ਼ਰਤ ਮਹਿਲ, ਪਾਂਡੂਰੰਗ ਮਹਾਦੇਵ ਬਾਪਟ, ਪੋਟੀ ਸ੍ਰੀਰਾਮੂਲੂ, ਅਰੁਣਾ ਆਸਿਫ ਅਲੀ, ਗ਼ਰੀਮੇਲਾ ਸਤਯਨਾਰਾਇਣ, ਲਕਸ਼ਮੀ ਸਹਿਗਲ, ਬਿਰਸਾ ਮੁੰਡਾ, ਪਾਰਬਤੀ ਗਿਰੀ, ਤਿਰੋਤ ਸਿੰਘ, ਕਨਕਲਤਾ ਬਰੂਆਕੱਨੇਗਾਂਤੀ ਹਨੁਮੰਤੂ, ਸ਼ਹੀਦ ਖੁਦੀ ਰਾਮ ਬੋਸ, ਵੇਲੂ ਨਚਿਯਾਰ, ਕਿਤੂਰ ਚੇਨੰਮਾ, ਵੀਰਪਾਂਡਯਾ ਕੱਟਬੋਮਨ, ਵੀਓ ਚਿਦੰਬਰਮ ਪਿਲਈ, ਸੁਬਰਾਮਣਯ ਸਿਵਾ, ਸੂਰੀਆ ਸੇਨ, ਅਸ਼ਫਾਕੁੱਲਾ ਖਾਨ, ਬਟੁਕੇਸ਼ਵਰ ਦੱਤ, ਪਿੰਗਲੀ ਵੈਂਕਈਆ, ਦੁਰਗਾਬਾਈ ਦੇਸ਼ਮੁਖ, ਸ੍ਰੀ ਅਰਬਿੰਦੋ ਘੋਸ਼ ਅਤੇ ਮੈਡਮ ਭੀਖਾਜੀ ਕਾਮਾ।

 

ਉਨ੍ਹਾਂ ਜ਼ਿਕਰ ਕੀਤਾ ਕਿ ਲੌਕਡਾਊਨ ਦੀ ਅਵਧੀ ਨੇ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਅਤੇ ਇਨ੍ਹਾਂ ਮਹਾਨ ਨੇਤਾਵਾਂ ਦੇ ਜੀਵਨ ਅਤੇ ਕਾਰਜਾਂ ਬਾਰੇ ਵਧੇਰੇ ਗਿਆਨ ਪ੍ਰਾਪਤ ਕਰਨ ਲਈ ਕਾਫ਼ੀ ਸਮਾਂ ਦੇ ਦਿੱਤਾ ਸੀ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਬ੍ਰਿਟਿਸ਼ ਸ਼ਾਸਨ ਨੇ ਭਾਰਤ ਦੀ ਪ੍ਰਗਤੀ ਨੂੰ ਹਿਲਾ ਕੇ ਰੱਖ ਦਿੱਤਾ ਸੀਕਈ ਤਰ੍ਹਾਂ ਨਾਲ ਇਸ ਦੀ ਗੁਣਵੱਤਾ ਨੂੰ ਘਟਾ ਦਿੱਤਾ ਸੀ ਅਤੇ ਸਾਡੇ ਸੱਭਿਆਚਾਰ ਨੂੰ ਬਹੁਤ ਪਿੱਛੇ ਪਾ  ਦਿੱਤਾ ਸੀ। ਇਸ ਗੱਲ ਦਾ ਦੁੱਖ ਮਨਾਉਂਦਿਆਂ ਕਿ ਬਸਤੀਵਾਦੀ ਰਾਜ ਦੇ ਕਾਰਨ ਅਸੀਂ ਆਪਣੇ  ਅਮੀਰ ਅਤੀਤ ਨਾਲ ਜੁੜੇ ਕੁਝ ਮਹੱਤਵਪੂਰਨ ਲਿੰਕ  ਗੁਆ ਦਿੱਤੇ ਸਨ, ਉਪ ਰਾਸ਼ਟਰਪਤੀ ਨੇ ਸੱਭਿਆਚਾਰਕ ਪੁਨਰ-ਉੱਭਾਰ ਅਤੇ ਸਾਡੀਆਂ ਰਾਸ਼ਟਰੀ ਭਾਸ਼ਾਵਾਂ ਵਿਚ ਸਾਹਿਤ ਅਤੇ ਕਲਾਤਮਕ ਪ੍ਰਗਟਾਵੇ ਨੂੰ ਨਵੇਂ ਸਿਰੇ ਤੋਂ ਪ੍ਰਫੁੱਲਿਤ ਕਰਨ ਦਾ ਸੱਦਾ ਦਿੱਤਾ।

 

ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਆਪਣੀ ਪੁਰਾਣੀ ਸ਼ਾਨ ਨੂੰ ਮੁੜ ਪ੍ਰਾਪਤ ਕਰੇਗਾ ਅਤੇ 130 ਕਰੋੜ ਲੋਕਾਂ ਦੀ ਜ਼ਬਰਦਸਤ ਊਰਜਾ ਅਤੇ ਸੰਕਲਪ ਦੇ ਨਾਲ ਇੱਕ ਆਦਰਸ਼ ਸੰਸਦੀ ਲੋਕਤੰਤਰ ਬਣ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਭਾਰਤ ਨੇ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨਾ ਹੈ ਤਾਂ ਜਨਤਕ ਜੀਵਨ ਵਿੱਚ ਸ਼ਾਮਲ ਲੋਕਾਂ ਸਮੇਤ ਜੀਵਨ ਦੇ ਵੱਖ ਵੱਖ ਵਰਗਾਂ ਦੇ ਹਰੇਕ ਭਾਰਤੀ ਨੂੰ ਆਪਣੀ ਡਿਊਟੀ ਵਫ਼ਾਦਾਰੀ ਨਾਲ ਨਿਭਾਉਣੀ ਚਾਹੀਦੀ ਹੈ।

 

ਭਾਰਤ ਦੀ ਪ੍ਰਗਤੀ ਦੀ ਯਾਤਰਾ ਵਿੱਚ ਕੁਝ ਮੀਲ-ਪੱਥਰਾਂ ਦਾ ਉੱਲੇਖ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ, ਭਾਰਤ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਅੱਪਗ੍ਰੇਡ ਕੀਤਾ ਹੈ ਅਤੇ ਆਪਣੇ ਸਮਾਜਿਕ ਸੁਰੱਖਿਆ ਜਾਲ ਨੂੰ ਬਹੁਤ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੁਣ ਕੋਈ ਵੀ ਪਿੰਡ ਬਿਜਲੀ ਤੋਂ ਬਗੈਰ ਨਹੀਂ ਅਤੇ ਉਨ੍ਹਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਤੋਂ  ਮੁਕਤ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੈਕਟਰਾਂ, ਖਾਸ ਕਰਕੇ ਖੇਤੀਬਾੜੀ ਸੈਕਟਰ ਵਿੱਚ ਜ਼ੋਰਦਾਰ ਸੁਧਾਰਾਂ ਕਾਰਨ ਅਰਥਵਿਵਸਥਾ ਫਿਰ  ਸੰਗਠਿਤ ਹੋ ਗਈ ਹੈ। ਸ਼੍ਰੀ ਨਾਇਡੂ ਨੇ ਪਾਰਦਰਸ਼ਿਤਾ ਵਧਾਉਣ, ਮਨ-ਮਰਜ਼ੀ  ਨੂੰ ਦੂਰ ਕਰਨ ਅਤੇ ਇਮਾਨਦਾਰ ਕਰਦਾਤਿਆਂ ਨੂੰ ਇਨਾਮ ਦੇਣ ਲਈ ਸਰਕਾਰ ਵੱਲੋਂ ਹਾਲ ਹੀ ਵਿੱਚ ਐਲਾਨੇ ਟੈਕਸ ਸੁਧਾਰ ਦੀ ਸ਼ਲਾਘਾ ਕੀਤੀ।

 

ਰਾਸ਼ਟਰ ਦੁਆਰਾ ਹੁਣ ਤੱਕ ਕੀਤੀ ਗਈ ਤਰੱਕੀ ਨੂੰ ਧਿਆਨ ਵਿੱਚ ਰੱਖਦਿਆਂ, ਉਪ ਰਾਸ਼ਟਰਪਤੀ ਨੇ ਇੱਕ ਉਦੇਸ਼ਪੂਰਨ ਆਤਮ-ਨਿਰੀਖਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਮਹੱਤਵਪੂਰਨ ਮੋੜ ʼਤੇ, ਸਾਨੂੰ ਆਪਣੇ ਆਪ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਅਸੀਂ 2022 ਤੱਕ ਇੱਕ ਰਾਸ਼ਟਰ ਵਜੋਂ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ।

 

ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ 'ਸੰਕਲਪ ਸੇ ਸਿੱਧੀ' ਦੇ ਸੱਦੇ ਨੂੰ, 2022-23 ਤੱਕ ਨਿਊ ਇੰਡੀਆ ਵਿੱਚ ਪ੍ਰਵੇਸ਼ ਕਰਨ ਲਈ ਅਸੀਂ ਕਿਸ ਤਰ੍ਹਾਂ ਸੋਚਦੇ ਹਾਂ, ਕਿਸ ਤਰ੍ਹਾਂ ਵਿਹਾਰ ਕਰਦੇ ਹਾਂ ਅਤੇ ਕਿਸ ਤਰੀਕੇ ਨਾਲ ਕੰਮ ਕਰਦੇ ਹਾਂ ਆਦਿ ਵਿੱਚ ਮੌਲਿਕ ਪਰਿਵਰਤਨ ਦਾ ਬਿਗਲ ਕਰਾਰ ਦਿੱਤਾ।

 

ਸਾਲ 2022, ਜਦੋਂ ਭਾਰਤ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ, ਲਈ ਆਪਣੇ ਵਿਜ਼ਨ ਨੂੰ ਦਰਸਾਉਂਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ 2022 ਤੱਕ ਭਾਰਤ ਵਿਚ ਕੋਈ ਬੇਘਰ ਵਿਅਕਤੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰੇਕ ਨਾਗਰਿਕ ਦੀ ਸਿੱਖਿਆ, ਰੋਜ਼ਗਾਰ, ਸਿਹਤ ਸਹੂਲਤਾਂ, ਸਾਫ਼ ਖਾਣੇ ਅਤੇ ਪੇਅ-ਜਲ ਅਤੇ ਚੰਗੀ ਸਵੱਛਤਾ ਤੱਕ ਪਹੁੰਚ ਹੋਣੀ ਚਾਹੀਦੀ ਹੈ। ਉਨ੍ਹਾਂ ਖੇਤੀਬਾੜੀ ਸੈਕਟਰ ਵਿੱਚ ਪਰਿਵਰਤਨ ਦੀ ਜ਼ਰੂਰਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

 

ਸ਼੍ਰੀ ਨਾਇਡੂ ਨੇ ਜਨਸੰਖਿਅਕ ਲਾਭਾਂਸ਼ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਦੇ ਹੁਨਰ ਸਮੂਹਾਂ ਨੂੰ ਅੱਪਗ੍ਰੇਡ ਕਰਨ 'ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਗ਼ਰੀਬੀ ਦੇ ਖਾਤਮੇ ਲਈ, ਸਮਾਜਿਕ ਅਤੇ ਲਿੰਗ ਭੇਦਭਾਵ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਨਵੇਂ ਜੋਸ਼ ਅਤੇ ਦ੍ਰਿੜ੍ਹਤਾ ਨਾਲ ਕੰਮ ਕਰਨਾ ਚਾਹੀਦਾ ਹੈ।

 

ਉਨ੍ਹਾਂ ਕਿਹਾ, “ਸਾਨੂੰ ਦਿੱਵਯਾਂਗਾਂ, ਮਹਿਲਾਵਾਂ, ਬਜ਼ੁਰਗਾਂ ਅਤੇ ਟ੍ਰਾਂਸਜੈਂਡਰ ਵਿਅਕਤੀਆਂ ਸਹਿਤ ਸਾਡੀ ਆਬਾਦੀ ਦੇ ਸੀਮਾਂਤ ਵਰਗਾਂ ਲਈ ਉਪਯੋਗੀ, ਲਾਹੇਵੰਦ, ਖੁਸ਼ਹਾਲ ਅਤੇ ਸ਼ਾਂਤਮਈ ਜੀਵਨ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ।

 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਤਯੋਦਯ ਅਤੇ ਸਰਵੋਦਯ ਨੂੰ ਸਾਡੀ ਅੱਗੇ ਦੀ ਯਾਤਰਾ ਦੇ ਮੁੱਖ ਸਿਧਾਂਤਾਂ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਹੋਰ ਕਿਹਾ ਕਿ 2022 ਤੱਕ ਭਾਰਤ ਨੂੰ ਹਰ ਹਾਲਤ ਵਿੱਚ ਆਤਮਨਿਰਭਰ ਹੋਣਾ ਚਾਹੀਦਾ ਹੈ।

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1646216) Visitor Counter : 137