ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਵਦੇਸ਼ੀ ਪੋਰਟਲ 'ਸ੍ਰੀਜਨ' ਲਾਂਚ ਕੀਤਾ ;

ਡੀਪੀਐੱਸਯੂ ਨੇ ਉਦਯੋਗ ਅਤੇ ਸਿੱਖਿਆ ਖੇਤਰ ਦੇ ਭਾਈਵਾਲਾਂ ਨਾਲ ਇਕਰਾਰਨਾਮੇ ਅਤੇ ਸਮਝੌਤੇ ਕਲਮਬੱਧ ਕੀਤੇ;

ਰੱਖਿਆ ਮੰਤਰਾਲੇ ਦੇ ਆਤਮਨਿਰਭਰ ਹਫਤੇ ਦੇ ਜਸ਼ਨਾਂ ਦੀ ਸਮਾਪਤੀ

Posted On: 14 AUG 2020 5:24PM by PIB Chandigarh

ਰੱਖਿਆ ਮੰਤਰਾਲੇ ਦੇ ਆਤਮਨਿਰਭਰ ਹਫ਼ਤੇ ਦੇ ਜਸ਼ਨ ਦੇ ਆਖ਼ਰੀ ਦਿਨ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰੱਖਿਆ ਉਤਪਾਦਨ ਵਿਭਾਗ, ਐੱਮਓਡੀ ਦੇ ਪੋਰਟਲ ਸ੍ਰੀਜਨ ਦਾ ਉਦਘਾਟਨ ਕੀਤਾ, ਜੋ ਇੱਕ ਵੰਨ ਸਟਾਪ ਸ਼ਾਪਔਨਲਾਈਨ ਪੋਰਟਲ ਹੈ ਅਤੇ ਇਹ ਵਿਕਰੇਤਾ (ਕੰਪਨੀਆਂ) ਨੂੰ ਇਸ ਤਰ੍ਹਾਂ ਦੀਆਂ ਵਸਤਾਂ ਦੀ ਜਾਣਕਾਰੀ ਦਿੰਦਾ ਹੈ, ਜਿਸ ਦਾ ਸਵਦੇਸ਼ੀ ਕਰਨ ਕੀਤਾ ਜਾ ਸਕਦਾ ਹੈ।

ਆਈਡੀਈਐਕਸ ਅਧੀਨ ਡਿਫੈਂਸ ਇੰਡੀਆ ਸਟਾਰਟ-ਅਪ ਚੈਲੰਜ ਲਈ ਚਾਰ ਸਮਝੌਤੇ ਹਸਤਾਖਰ ਕੀਤੇ ਗਏ ਸਨ ਅਤੇ ਰੱਖਿਆ ਮੰਤਰੀ ਦੀ ਮੌਜੂਦਗੀ ਵਿੱਚ ਉਦਯੋਗ ਦੇ ਭਾਈਵਾਲਾਂ ਅਤੇ ਰੱਖਿਆ ਪੀਐੱਸਯੂ ਵਿਚਾਲੇ ਚਾਰ ਸਮਝੌਤੇ ਕਲਮਬੱਧ ਕੀਤੇ ਗਏ ਸਨ। ਇਸ ਤੋਂ ਇਲਾਵਾ, ਬਹੁਤ ਸਾਰੇ ਦਿਲਚਸਪੀ ਪੱਤਰ/ ਬੇਨਤੀ ਪ੍ਰਸਤਾਵ ਵੀ ਜਾਰੀ ਕੀਤੇ ਗਏ ਸਨ।

ਇਸ ਮੌਕੇ ਆਪਣੇ ਸੰਬੋਧਨ ਵਿੱਚ, ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਮਝੌਤਿਆਂ ਅਤੇ ਕਰਾਰਾਂ ਉੱਤੇ ਹਸਤਾਖਰ ਕਰਨ ਨਾਲ ਅਸੀਂ ਰੱਖਿਆ ਨਿਰਮਾਣ ਨਾਲ ਜੁੜੀ ਟੈਕਨੋਲੋਜੀ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਾਂਗੇ। ਸ਼੍ਰੀ ਸਿੰਘ ਨੇ ਭਾਰਤੀ ਉਦਯੋਗ ਨਾਲ ਜੁੜੇ ਭਾਈਵਾਲਾਂ ਨੂੰ ਰੱਖਿਆ ਖੇਤਰ ਵਿੱਚ ਸਵਦੇਸ਼ੀਕਰਨ ਅਤੇ ਆਤਮਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਤੀਬੱਧਤਾ ਦਿਖਾਉਣ ਅਤੇ  ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, “ਰੱਖਿਆ ਨਿਰਮਾਣ ਵਿੱਚ ਆਤਮਨਿਰਭਰਤਾ ਦੀ ਧਾਰਨਾ ਨਾ ਸਿਰਫ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤੀ ਗਈ ਹੈ, ਬਲਕਿ ਨਿਰਯਾਤ ਨੂੰ ਵੀ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ ਅਤੇ ਇਹ ਸਿਰਫ ਠੋਸ ਯਤਨਾਂ ਨਾਲ ਹੀ ਸੰਭਵ ਹੋ ਸਕਿਆ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ, ਸਰਕਾਰ ਨੇ ਅਦਾਰਿਆਂ ਦਾ ਨਿਗਮੀਕਰਨ , ਐੱਫਡੀਆਈ ਸੀਮਾ ਵਿੱਚ ਸੁਧਾਰ ਅਤੇ ਹਾਲ ਹੀ ਵਿੱਚ ਦਰਾਮਦਾਂ ਲਈ ਨਕਾਰਾਤਮਕ ਸੂਚੀ ਜਾਰੀ ਕਰਨਾ ਵਰਗੇ ਵੱਡੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ, “ਕੁਝ ਸਮਾਂ ਪਹਿਲਾਂ ਤੱਕ ਅਸੀਂ ਆਪਣੀ ਰੱਖਿਆ ਖਰੀਦਦਾਰੀ ਲਈ ਦੁਨੀਆ ਵਿੱਚ ਉਪਲਬਧ ਵਧੀਆ ਟੈਕਨੋਲੋਜੀ ਵੱਲ ਵੇਖਦੇ ਸੀ ਪਰ ਹੁਣ ਸਥਿਤੀ ਬਦਲ ਗਈ ਹੈ। ਅਸੀਂ ਹੁਣ ਆਧੁਨਿਕ ਉਪਕਰਣਾਂ ਦਾ ਨਿਰਮਾਣ ਆਪਣੇ ਆਪ ਜਾਂ ਸਾਂਝੇ ਉੱਦਮਾਂ ਰਾਹੀਂ ਜਾਂ ਟੈਕਨੋਲੋਜੀ ਦੇ ਟ੍ਰਾਂਸਫਰ ਦੇ ਜ਼ਰੀਏ ਕਰਨ ਲਈ ਵਿਚਾਰ ਕਰ ਰਹੇ ਹਾਂ।

 

ਸ੍ਰੀਜਨ ਪੋਰਟਲ ਲਈ ਡੀਡੀਪੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਇਹ ਉਦਯੋਗ ਨਾਲ ਜੁੜੇ ਭਾਈਵਾਲਾਂ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਦੇ ਟੀਚੇ ਦੀ ਪ੍ਰਾਪਤੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਿੱਚ ਸਹਾਇਤਾ ਕਰੇਗਾ। ਆਤਮਨਿਰਭਰ ਭਾਰਤ ਦੇ ਐਲਾਨਨਾਮੇ ਦੇ ਅਨੁਸਾਰ, ਰੱਖਿਆ ਉਤਪਾਦਨ ਵਿਭਾਗ, ਐੱਮਓਡੀ ਨੇ "ਰੱਖਿਆ ਵਿੱਚ ਮੇਕ ਇਨ ਇੰਡੀਆ ਦੇ ਲਈ ਮੌਕਿਆਂ" ਦੇ ਤੌਰ 'ਤੇ ਇੱਕ ਸਵਦੇਸ਼ੀ ਪੋਰਟਲ srijandefence.gov.in ਵਿਕਸਿਤ ਕੀਤਾ ਹੈ, ਜੋ ਉਨ੍ਹਾਂ ਚੀਜ਼ਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਨਿਜੀ ਸੈਕਟਰ ਸਵਦੇਸ਼ੀਕਰਨ ਲਈ ਅਪਣਾ ਸਕਦਾ ਹੈ । ਇਸ ਪੋਰਟਲ 'ਤੇ ਡੀਪੀਐੱਸਯੂ / ਓਐੱਫਬੀ / ਐੱਸਐੱਚਯੂ ਆਪਣੇ ਸਮਾਨ ਦਾ ਪ੍ਰਦਰਸ਼ਨ ਕਰ ਸਕਦੇ ਹਨ ਜੋ ਉਹ ਆਯਾਤ ਕਰ ਰਹੇ ਹਨ ਅਤੇ ਭਾਰਤੀ ਉਦਯੋਗ ਉਨ੍ਹਾਂ ਦੀ ਸਮਰੱਥਾ ਦੇ ਅਧਾਰ ਤੇ ਜਾਂ ਓਈਐੱਮ ਨਾਲ ਸਾਂਝੇ ਉੱਦਮ ਰਾਹੀਂ  ਉਨ੍ਹਾਂ ਦਾ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਕਰ ਸਕਦੇ ਹਨ। ਭਾਰਤੀ ਉਦਯੋਗ ਇਸ ਵਿੱਚ ਦਿਲਚਸਪੀ ਦਿਖਾ ਸਕਣਗੇ।  ਸਬੰਧਿਤ ਡੀਪੀਐੱਸਯੂ / ਓਐੱਫਬੀ / ਐੱਸਐੱਚਯੂ ਆਪਣੇ ਮਾਲ ਦੀ ਜ਼ਰੂਰਤ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਕਿਰਿਆਵਾਂ ਦੇ ਅਧਾਰ ਤੇ ਸਵਦੇਸ਼ੀਕਰਨ ਲਈ ਭਾਰਤੀ ਉਦਯੋਗ ਨਾਲ ਗੱਲਬਾਤ ਕਰਨਗੇ।

 

ਪੋਰਟਲ ਯੋਜਨਾਬੱਧ ਤਰੀਕੇ ਨਾਲ ਜਾਣਕਾਰੀ ਪ੍ਰਦਰਸ਼ਿਤ ਕਰਦਾ ਹੈ, ਜਿਸ ਵਿੱਚ ਨਾਮ, ਤਸਵੀਰਾਂ ਅਤੇ ਵਿਸ਼ੇਸ਼ਤਾਵਾਂ ਅਤੇ ਆਯਾਤ ਦੀ ਕੀਮਤ, ਨਾਟੋ ਵਰਗੀਕਰਣ (ਪ੍ਰਤੀਕ), ਆਦਿ ਸ਼ਾਮਲ ਹਨ।  ਇਹ ਖੋਜ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।

 

ਪਹਿਲੇ ਪੜਾਅ ਵਿੱਚ, ਡੀਪੀਐੱਸਯੂ / ਓਐੱਫਬੀ / ਐੱਸਐੱਚਯੂ ਨੇ ਉਨ੍ਹਾਂ ਚੀਜ਼ਾਂ ਦਾ ਪ੍ਰਦਰਸ਼ਨ ਕੀਤਾ ਜੋ ਉਨ੍ਹਾਂ ਨੇ 2019-20 ਵਿੱਚ ਦਰਾਮਦ ਕੀਤਾ ਸੀ ਅਤੇ 2020-21 ਵਿੱਚ ਉਨ੍ਹਾਂ ਦੀ ਸਾਲਾਨਾ ਮੁੱਲ 10 ਲੱਖ ਰੁਪਏ ਅਤੇ ਉਸ ਤੋਂ ਵੱਧ ਹੈ। ਸਾਲਾਨਾ ਅਧਾਰ ਤੇ ਚੀਜ਼ਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਮੁੱਲ ਦਾ ਪ੍ਰਦਰਸ਼ਨ ਹੇਠਲਿਖਤ ਹੈ।

 

ਸਾਲ

ਡੀਪੀਐੱਸਯੂ/ਓਐੱਫਬੀ/ਐੱਸਐੱਚਕਿਊ ਦੁਆਰਾ ਪ੍ਰਦਰਸ਼ਿਤ ਚੀਜ਼ਾਂ ਦੀ ਸੰਖਿਆ

ਆਯਾਤ ਮੁੱਲ (ਮਿਲੀਅਨ ਰੁਪਏ ਵਿੱਚ)

2019-20

1557

34035

2020-21

739

34514

 

ਇੱਥੇ 10,000 ਕਰੋੜ ਰੁਪਏ ਤੋਂ ਵੱਧ ਦੀਆਂ 3,000 ਵਿਸ਼ੇਸ਼ ਵਸਤਾਂ ਹਨ, ਜੋ ਪੋਰਟਲ ਰਾਹੀਂ ਉਪਲਬਧ ਹਨ।

 

ਡੀਡੀਪੀ ਨੇ ਰੱਖਿਆ ਉੱਤਮਤਾ ਲਈ ਇਨੋਵੇਸ਼ਨ (ਆਈਡੀਏਐਕਸ) ਦੇ ਤਹਿਤ ਡਿਫੈਂਸ ਇੰਡੀਆ ਸਟਾਰਟ-ਅੱਪ ਚੈਲੰਜ (ਡੀਆਈਐੱਸਸੀ) 3 ਦੇ 4 ਸਮਝੌਤੇਆਂ 'ਤੇ ਹਸਤਾਖਰ ਕੀਤੇ।  ਆਈਡੀਏਐਕਸ ਦਾ ਉਦੇਸ਼ ਇੱਕ ਅਜਿਹਾ ਵਾਤਾਵਰਣ ਪੈਦਾ ਕਰਨਾ ਹੈ ਜਿਸ ਨਾਲ ਆਰ ਐਂਡ ਡੀ ਸੰਸਥਾਵਾਂ, ਸਿੱਖਿਆ ਖੇਤਰ, ਉਦਯੋਗਾਂ, ਸ਼ੁਰੂਆਤ ਅਤੇ ਵਿਅਕਤੀਗਤ ਖੋਜਕਾਰਾਂ ਨੂੰ ਜੋੜ ਕੇ ਰੱਖਿਆ ਵਿੱਚ ਇਨੋਵੇਸ਼ਨ ਨੂੰ ਵਧਾਉਣਾ ਅਤੇ ਟੈਕਨੋਲੋਜੀ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਆਈਡੀਏਐਕਸ ਫਰੇਮਵਰਕ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਪ੍ਰੈਲ 2018 ਵਿੱਚ ਲਾਂਚ ਕੀਤਾ ਸੀ। ਡਿਫੈਂਸ ਇਨੋਵੇਸ਼ਨ ਆਰਗੇਨਾਈਜ਼ੇਸ਼ਨ (ਡੀਆਈਓ) ਦੁਆਰਾ ਲਾਗੂ ਕੀਤੇ ਜਾ ਰਹੇ ਆਈਡੀਏਐਕਸ, ਇਸ ਮੰਤਵ ਲਈ ਇਕ ਸੈਕਸ਼ਨ 8 ਕੰਪਨੀ ਬਣਾਈ ਗਈ ਹੈ, ਜਿਸ ਲਈ ਹਿੰਦੁਸਤਾਨ ਐਰੋਨੋਟਿਕਸ ਲਿਮਿਟਿਡ (ਐੱਚਏਐੱਲ) ਅਤੇ ਭਾਰਤ ਇਲੈਕਟ੍ਰੌਨਿਕਸ ਲਿਮਿਟਿਡ (ਬੀਈਐੱਲ) ਦੋਵੇਂ 50-50 ਕਰੋੜ ਰੁਪਏ ਦਾ ਸਮਰਥਨ ਦਿੱਤਾ ਹੈ। ਐੱਚਏਐੱਲ ਅਤੇ ਬੀਈਐੱਲ ਦੋਵੇਂ ਜਨਤਕ ਸੈਕਟਰ ਦੀਆਂ ਰੱਖਿਆ ਇਕਾਈਆਂ ਹਨ।

 

ਡਿਫੈਂਸ ਇੰਡੀਆ ਸਟਾਰਟਅਪ ਚੈਲੰਜ (ਡੀਆਈਐੱਸਸੀ) ਦੇ ਤਿੰਨ ਪੜਾਵਾਂ ਵਿੱਚ 700 ਤੋਂ ਵੱਧ ਸਟਾਰਟਅਪਾਂ ਅਤੇ ਖੋਜਕਾਰਾਂ ਨੇ ਦਿਲਚਸਪੀ ਦਿਖਾਈ ਹੈ, ਜਿਨ੍ਹਾਂ ਵਿੱਚੋਂ, ਡੀਆਈਐੱਸਸੀ 1, 2 ਅਤੇ 3 ਅਧੀਨ ਪ੍ਰੋਟੋਟਾਈਪ ਵਿੱਤ ਪੋਸ਼ਣ ਦਿਸ਼ਾ-ਨਿਰਦੇਸ਼ਾਂ 'ਪ੍ਰੋਟੋਟਾਈਪ ਐਂਡ ਰਿਸਰਚ ਕਿੱਕਸਟਾਰਟ ਲਈ ਸਮਰਥਨ' ਰਾਹੀਂ 15 ਤਕਨੀਕੀ ਖੇਤਰਾਂ ਵਿੱਚ ਇਨੋਵੇਸ਼ਨ ਗ੍ਰਾਂਟਾਂ ਪ੍ਰਾਪਤ ਕਰਨ ਲਈ 55 ਸਟਾਰਟਅੱਪਸ / ਵਿਅਕਤੀਗਤ ਲੋਕਾਂ ਦੀ ਚੋਣ ਕੀਤੀ ਗਈ ਹੈ।  ਇਸ ਵਿੱਚ ਪ੍ਰਾਪਤੀਆਂ ਦੇ ਅਧਾਰ 'ਤੇ ਕਈ ਕਿਸ਼ਤਾਂ ਵਿੱਚ ਸਟਾਰਟਅੱਪਾਂ ਨੂੰ 1.5 ਕਰੋੜ ਰੁਪਏ ਤੱਕ ਦੀਆਂ ਗਰਾਂਟਾਂ ਦਾ ਪ੍ਰਬੰਧ ਸ਼ਾਮਲ ਹੈ।

ਹੁਣ ਤੱਕ ਡੀਆਈਐੱਸਸੀ 1 ਅਤੇ 2 ਦੇ ਤਹਿਤ  44 ਜੇਤੂਆਂ ਦੀ ਪਹਿਚਾਣ ਕੀਤੀ ਗਈ ਹੈ, 28 ਸਮਝੌਤਿਆਂ ਤੇ ਹਸਤਾਖ਼ਰ ਹੋਏ ਅਤੇ ਪ੍ਰੋਟੋਟਾਈਪ ਦੇ ਵਿਕਾਸ ਲਈ ਜੇਤੂਆਂ ਨੂੰ ਪਹਿਲੀ / ਦੂਜੀ ਕਿਸ਼ਤ ਜਾਰੀ ਕੀਤੀ ਗਈ ਹੈ।

 

ਡੀਆਈਐੱਸਸੀ 3 ਦੇ ਤਹਿਤ, ਡੀਈਓ ਬੋਰਡ ਦੁਆਰਾ 3 ਫਰਵਰੀ 2020 ਨੂੰ ਤਿੰਨ ਚੁਣੌਤੀਆਂ (ਇੱਕ ਫੌਜ, ਜਲ ਸੈਨਾ ਅਤੇ ਹਵਾਈ ਫੌਜ) ਦੇ ਕੁਲ 14 ਜੇਤੂਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ।14 ਜੇਤੂਆਂ ਵਿਚੋਂ ਚਾਰ ਜੇਤੂਆਂ ਦੇ ਪਹਿਲੇ ਸਮੂਹ ਨੂੰ ਐੱਸਪੀਏਆਰਕੇ ਗਰਾਂਟ ਦੇ ਇਕਰਾਰਨਾਮੇ ਉੱਤੇ ਹਸਤਾਖਰ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ, ਤਿੰਨ ਜੇਤੂ ਆਰਮੀ ਚੈਲੰਜ ਅਤੇ ਇਕ ਏਅਰ ਫੋਰਸ ਚੈਲੰਜ ਤੋਂ ਸੀ। ਸਾਰੇ ਚਾਰ ਇਕਰਾਰਨਾਮਿਆਂ  'ਤੇ ਅੱਜ, 14 ਅਗਸਤ, 2020 ਨੂੰ ਹਸਤਾਖਰ ਕੀਤੇ ਗਏ।

 

ਡੀਪੀਐੱਸਯੂ ਦੇ ਐੱਮਡੀਐੱਲ ਨੇ ਐੱਮਐੱਸਕੇ ਕਲਾਸ ਦੀਆਂ ਪਣਡੁੱਬੀਆਂ ਦੀਆਂ ਮੁੱਖ ਮੋਟਰਾਂ ਦੇ ਸਵਦੇਸ਼ੀ ਓਵਰਹੈਲਿੰਗ ਲਈ ਐੱਮ/ਐੱਸ ਮੇਧਾ ਸਰਵੋ ਡਰਾਈਵਜ਼ ਪ੍ਰਾਈਵੇਟ ਲਿਮਿਟਿਡ ਨਾਲ ਇੱਕ ਸਮਝੌਤਾ ਕੀਤਾ ਗਿਆ। ਵਰਤਮਾਨ ਵਿੱਚ ਐੱਸਐੱਸਕੇ ਕਲਾਸ ਦੀਆਂ ਪਣਡੁੱਬੀਆਂ ਦੀ ਮੁੱਖ ਮੋਟਰ ਓਵਰਹੈਲਿੰਗ ਜਰਮਨੀ ਵਿੱਚ ਇੱਕ ਵਿਦੇਸ਼ੀ ਕੰਪਨੀ ਦੁਆਰਾ ਕੀਤੀ ਜਾਂਦੀ ਹੈ।  ਐੱਮਡੀਐੱਲ ਭਾਰਤ ਵਿੱਚ ਇਹ ਕੰਮ ਕਰਨ ਲਈ ਇੱਕ ਭਾਰਤੀ ਕੰਪਨੀ ਐੱਮ/ਐੱਸ ਮੇਧਾ ਸਰਵੋ ਡਰਾਈਵਜ਼ ਪ੍ਰਾਈਵੇਟ ਲਿਮਿਟਿਡ ਦੇ ਵਿਕਾਸ ਦੀ ਪ੍ਰਕਿਰਿਆ ਵਿੱਚ ਹੈ। ਇਹ ਆਤਮਨਿਰਭਰ ਭਾਰਤ ਅਭਿਆਨ ਦੇ ਟੀਚਿਆਂ ਅਤੇ ਉਦੇਸ਼ਾਂ ਦੇ ਅਨੁਸਾਰ ਹੋਵੇਗਾ, ਜਿਸ ਨਾਲ ਸਮਾਂ ਅਤੇ ਕੀਮਤ ਦੋਵਾਂ ਦੀ ਬੱਚਤ ਹੋਵੇਗੀ (ਜਿਸਦਾ ਅਜੇ ਤੱਕ ਮੁੱਲਾਂਕਣ ਨਹੀਂ ਕੀਤਾ ਗਿਆ ਹੈ)। ਇਸ ਕੋਸ਼ਿਸ਼ ਦੀ ਸਫਲਤਾ ਪਣਡੁੱਬੀਆਂ ਦੀਆਂ ਮੁੱਖ ਮੋਟਰਾਂ ਦੇ ਸਵਦੇਸ਼ੀਕਰਨ ਦਾ ਕਾਰਨ ਬਣੇਗੀ, ਜੋ ਕਿ ਇਕ ਵੱਡੀ ਪ੍ਰਾਪਤੀ ਹੋਵੇਗੀ।  ਕੰਪਨੀ ਨਾਲ ਸਮਝੌਤਾ ਅਗਸਤ 07-14, 2020 ਦੌਰਾਨ ਹੋਇਆ ਸੀ।

ਗੋਆ ਸਿਪਯਾਰਡ ਲਿਮਿਟਿਡ (ਜੀਐੱਸਐੱਲ) ਨੇ ਆਈਆਈਟੀ ਗੋਆ ਨਾਲ ਆਰਟੀਫਿਸ਼ਲ ਇੰਟੈਲੀਜੈਂਸ, ਆਈਓਟੀ-ਸੀਐੱਫਡੀ ਅਤੇ ਹੋਰ ਟੈਕਨੋਲੋਜੀ ਨਾਲ ਜੁੜੇ ਖੇਤਰਾਂ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ।  ਆਈਆਈਟੀ-ਗੋਆ ਨਾਲ ਸਮਝੌਤੇ ਦੇ ਕਲਪਨਾ ਅਧਾਰਤ ਪ੍ਰਮੁੱਖ ਨਤੀਜੇ ਇਸ ਪ੍ਰਕਾਰ ਹਨ: -

 

ਜਲ ਸੈਨਾ ਜਹਾਜ਼ ਨਿਰਮਾਣ ਡਿਜ਼ਾਈਨ, ਬੇਹਤਰ ਨਿਰਮਾਣ , ਉਦਯੋਗ  4.0., ਆਰਟੀਫਿਸ਼ਲ ਇੰਟੈਲੀਜੈਂਸ, 3ਡੀ ਪ੍ਰਿੰਟਿੰਗ ਅਤੇ ਕੰਪੋਜ਼ਿਟ ਵਿੱਚ ਸਾਂਝੇ ਖੋਜ ਅਤੇ ਵਿਕਾਸ ਪ੍ਰੋਗਰਾਮਾਂ / ਪ੍ਰੋਜੈਕਟਾਂ ਲਈ ਭਾਗੀਦਾਰੀ ਅਤੇ ਅੰਡਰਟੇਕਿੰਗ।

 

ਉਪਰੋਕਤ ਜ਼ਿਕਰ ਕੀਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਪ੍ਰੋਜੈਕਟਾਂ ਨਾਲ ਸਬੰਧਿਤ ਖੋਜ ਗਤੀਵਿਧੀਆਂ ਦੀ ਸੁਵਿਧਾ ਲਈ ਸਾਜ਼ੋ-ਸਾਮਾਨ, ਕਰਮਚਾਰੀ ਅਤੇ ਆਰ ਐਂਡ ਡੀ ਸੁਵਿਧਾਵਾਂ ਨੂੰ ਸਾਂਝਾ ਕਰਨਾ।

 

ਉਪਰੋਕਤ ਜ਼ਿਕਰ ਕੀਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਚਲ ਰਹੇ ਪ੍ਰੋਜੈਕਟਾਂ ਲਈ ਨਵੀਆਂ  ਪ੍ਰਣਾਲੀਆਂ / ਉਪਕਰਣਾਂ ਦੀ ਖਰੀਦ ਦਾ ਮੁੱਲਾਂਕਣ ਅਤੇ ਫੈਸਲਾ ਕਰਨ ਲਈ।

 

ਜੀਆਈਐੱਸਐੱਲ ਨਾਲ ਆਈਆਈਟੀ-ਗੋਆ ਦੇ ਵਿਦਿਆਰਥੀਆਂ ਦੀ ਇੰਟਰਨਸ਼ਿਪ ਲਈ ਰਾਹ ਪੱਧਰਾ ਕਰਨਾ।

 

ਜੀਐੱਸਐੱਲ ਕਰਮਚਾਰੀਆਂ ਲਈ ਟੈਕਨੋਲੋਜੀ ਅੱਪਗ੍ਰੇਡੇਸ਼ਨ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕਰਨਾ।

 

ਉਪਰੋਕਤ ਜ਼ਿਕਰ ਕੀਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਵਪਾਰ ਦੇ ਨਵੇਂ ਮੌਕੇ ਵਿਕਸਤ ਕਰਨ ਲਈ ਸਮੂਹਕ ਗਿਆਨ ਅਤੇ ਤਕਨੀਕੀ ਮਹਾਰਤ ਨੂੰ ਅਨੁਕੂਲ ਕਰਨ ਲਈ।

 

ਰੱਖਿਆ ਪੀਐੱਸਯੂ ਬੀਐੱਮਐੱਲ ਅਤੇ ਆਈਆਈਟੀ, ਕਾਨਪੁਰ ਦੇ ਵਿੱਚਕਾਰ ਯੂਏਵੀ ਦੇ ਵਿਕਾਸ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਬੀਈਐੱਮਐੱਲ ਨੇ ਏਆਈ ਉਤਪਾਦਾਂ ਦੇ ਵਿਕਾਸ ਬਾਰੇ ਨੈਸਕਾਮ, ਬੰਗਲੁਰੂ ਨਾਲ ਇਕ ਹੋਰ ਸਮਝੌਤੇ 'ਤੇ ਦਸਤਖਤ ਕੀਤੇ ਹਨ।

 

ਹਿੰਦੁਸਤਾਨ ਏਅਰੋਨਾਟਿਕਸ ਲਿਮਿਟਿਡ ਨੇ ਮੇਕ -2 ਤਹਿਤ ਕੁੱਲ 100 ਕਰੋੜ ਰੁਪਏ ਦੀ ਲਾਗਤ ਵਾਲੇ 46 ਪ੍ਰੋਜੈਕਟਾਂ ਲਈ 46 ਮਾਲ ਦੇ ਸਵਦੇਸ਼ੀਕਰਨ ਲਈ ਦਿਲਚਸਪੀ ਪੱਤਰ ਜਾਰੀ ਕੀਤੇ ਹਨ।

 

ਬੀਈਈਐੱਲ ਨੇ ਕੁੱਲ 31 ਕਰੋੜ ਰੁਪਏ ਦੇ 5 ਸਮਾਨਾਂ ਦੇ ਸਵਦੇਸ਼ੀਕਰਨ ਲਈ ਈਓਆਈ / ਆਰਐੱਫਪੀ ਜਾਰੀ ਕੀਤੀ ਹੈ।

 

i) ਬਰੇਜ਼ਿੰਗ ਵਾਇਰ: ਬਰੇਜ਼ਿੰਗ ਵਾਇਰ ਇਕ ਖਾਸ ਧਾਤੂ ਮਿਸ਼ਰਣ ਹੈ ਜੋ ਇਸ ਸਮੇਂ ਆਯਾਤ ਕੀਤੀ ਜਾ ਰਹੀ ਹੈ ਅਤੇ ਵੈੱਕਯੁਮ ਬ੍ਰੈਜ਼ਿੰਗ ਪ੍ਰਕਿਰਿਆ ਲਈ ਲੋੜੀਂਦਾ ਹੈ।

 

ii) ਮੋਸ਼ਨ ਪਲੇਟਫਾਰਮ, 6 ਡਿਗਰੀ ਦੀ ਸੁਤੰਤਰਤਾ ਅਤੇ ਪਲੇਲੋਡ 1000-2000 ਕਿਲੋਗ੍ਰਾਮ: ਵਰਤਮਾਨ ਵਿੱਚ ਇਹ ਮਹੱਤਵਪੂਰਣ ਸਬ -ਅਸੈਂਬਲੀ ਵਾਹਨ ਸਿਮੂਲੇਟਰਾਂ ਲਈ ਆਯਾਤ ਕੀਤੀ ਜਾਂਦੀ ਹੈ।

 

iii) ਛੋਟੇ ਆਰਮ ਸਿਮੂਲੇਟਰਾਂ ਲਈ ਡਮੀ ਹਥਿਆਰ: ਇਹ ਵੱਖ-ਵੱਖ  ਛੋਟੇ ਹਥਿਆਰ ਸਿਮੂਲੇਟਰਾਂ ਲਈ ਮਹੱਤਵਪੂਰਨ ਇਹ ਪੁਰਜ਼ੇ ਸਵਦੇਸ਼ੀ ਪੱਧਰ 'ਤੇ ਉਪਲਬਧ ਨਹੀਂ ਹਨ।

 

iv) ਸਿੰਗਲ ਬੋਰਡ ਕੰਪਿਊਟਰ (ਐੱਸਬੀਸੀ) - ਪ੍ਰਿੰਟਿਡ ਸਰਕਿਟ ਬੋਰਡ (ਪੀਸੀਬੀ): ਵਰਤਮਾਨ ਵਿੱਚ ਇਹ ਪੀਸੀਬੀ ਆਯਾਤ ਕੀਤੇ ਜਾਂਦੇ ਹਨ। ਐੱਸਬੀਸੀ ਦੀ ਵਰਤੋਂ ਮੌਜੂਦਾ ਅਤੇ ਭਵਿੱਖ ਦੇ ਪ੍ਰੋਜੈਕਟਾਂ ਵਿੱਚ ਕੀਤੀ ਜਾਂਦੀ ਹੈ, ਇਸ ਲਈ ਲਾਗਤ ਬੱਚਤ ਅਤੇ ਲੰਬੇ ਸਮੇਂ ਦੇ ਰੱਖ-ਰਖਾ ਲਈ ਸਵਦੇਸ਼ੀਕਰਨ ਦੀ ਜ਼ਰੂਰਤ ਹੈ।

 

v) 62 ਐਕਸ ਡੇ ਜ਼ੂਮ ਲੈਂਸਾਂ ਦਾ ਡਿਜ਼ਾਈਨ ਅਤੇ ਵਿਕਾਸ।  ਲੰਬੀ ਰੇਂਜ ਡੇਅ ਨਿਗਰਾਨੀ ਉਪਕਰਣਾਂ ਲਈ ਫੌਜ, ਐੱਮਐੱਚਏ ਅਤੇ ਹੋਰ ਏਜੰਸੀਆਂ ਦੁਆਰਾ  ਇਸਦੀ ਵਿਆਪਕ ਤੌਰ ਤੇ ਜ਼ਰੂਰਤ ਹੈ। ਡੇ ਜ਼ੂਮ ਲੈਂਜ਼ ਇਸ ਜੰਤਰ ਦਾ ਇਕ ਹਿੱਸਾ ਹਨ ਜੋ ਇਸ ਸਮੇਂ ਆਯਾਤ ਕੀਤੇ ਜਾ ਰਹੇ ਹਨ।  ਸਵਦੇਸ਼ੀਕਰਨ ਇਨ੍ਹਾਂ  ਚੀਜ਼ਾਂ ਦੇ ਨਿਰਮਾਣ ਲਈ ਆਤਮਨਿਰਭਰਤਾ ਪ੍ਰਾਪਤ ਕਰੇਗਾ ਅਤੇ ਦਰਾਮਦਾਂ ਤੋਂ ਰਾਹਤ ਪ੍ਰਦਾਨ ਕਰੇਗਾ।

 

ਬੀਡੀਐੱਲ ਨੇ ਮੇਕ -2 ਅਧੀਨ ਕੁੱਲ 15 ਕਰੋੜ ਰੁਪਏ ਦੀਆਂ 11 ਵਸਤਾਂ ਦੇ ਸਵਦੇਸ਼ੀਕਰਨ ਲਈ ਈਓਆਈ/ਆਰਐੱਫਪੀ ਜਾਰੀ ਕੀਤੇ ਹਨ । ਮੇਕ -2 ਅਧੀਨ ਅੰਡਰ ਵਾਟਰ ਕਨੈਕਟਰ, ਕਨੈਕਟਰ, ਕਨੈਕਟਰ, ਰਿੰਗ ਲੇਜ਼ਰ ਗਾਇਰੋ, ਪ੍ਰੈਸ਼ਰ ਟ੍ਰਾਂਸਡਿਊਸਰ, ਫ੍ਰੀ ਗਾਈਰੋ, ਹੈਲੀ ਰਿਸੀਵਰ ਜਿਹੇ ਪੁਰਜ਼ੇ ਅਤੇ ਇਸ ਦੀਆਂ ਸਬ -ਅਸੈਂਬਲੀਆਂ, ਐਂਪਲੀਫਾਇਰਜ਼, ਸੰਚਾਰ ਇਕਾਈਆਂ ਜਿਵੇਂ ਕਿ ਏਟੀਜੀਐੱਮ ਕੰਪੋਨੈਂਟਸ ਅਤੇ ਸਬ-ਅਸੈਂਬਲੀਜ਼, ਐੱਸਏਐੱਮ ਮਿਜ਼ਾਈਲਾਂ ਦੇ ਵਾਰ ਹੈੱਡਾਂ ਲਈ ਟ੍ਰਾਂਸਡਿਊਸਰ ਸਬ-ਅਸੈਂਬਲੀਜ਼ ਲਈ ਆਰਐੱਫਪੀ ਜਾਰੀ ਕਰਨ ਦੀ ਤਿਆਰੀ ਹੈ। ਉਕਤ ਦੇ ਸਵਦੇਸ਼ੀਕਰਨ ਨਾਲ ਤਕਰੀਬਨ 15 ਕਰੋੜ ਰੁਪਏ ਦੀ ਬੱਚਤ ਹੋਵੇਗੀ।

 

ਹਫ਼ਤੇ ਭਰ ਚਲਣ ਵਾਲੇ ਆਤਮਨਿਰਭਰ ਭਾਰਤ ਦੇ ਜਸ਼ਨਾਂ ਦੌਰਾਨ, ਨਵੀਆਂ ਸੁਵਿਧਾਵਾਂ ਦਾ ਉਦਘਾਟਨ ਅਤੇ / ਨਵੀਨੀਕਰਨ ਕੀਤਾ ਗਿਆ,ਕਰਾਰਾਂ ਅਤੇ ਐੱਮਓਯੂ 'ਤੇ ਹਸਤਾਖਰ ਹੋਏ ਅਤੇ ਈਓਆਈ / ਆਰਐੱਫਪੀ ਜਾਰੀ ਕੀਤੇ ਗਏ। ਆਪਣੇ ਸਮਾਪਤੀ ਭਾਸ਼ਣ ਵਿੱਚ, ਰੱਖਿਆ ਮੰਤਰੀ ਨੇ ਕਿਹਾ, “ਹਫ਼ਤੇ ਭਰ ਚੱਲੇ ਸਮਾਗਮ ਦੌਰਾਨ ਆਯੋਜਿਤ ਪ੍ਰੋਗਰਾਮਾਂ ਨੇ ਉਦਯੋਗ, ਸਿੱਖਿਆ ਖੇਤਰ, ਖੋਜ ਅਤੇ ਵਿਕਾਸ, ਪ੍ਰਬੰਧਨ, ਕਾਰਜ ਸ਼ਕਤੀ ਅਤੇ ਟੈਕਨੋਲੋਜੀ ਸੈਕਟਰ ਦੀ ਏਕਤਾ ਨੂੰ ਦੇਸ਼ ਨੂੰ ਨਵੀਂਆਂ ਉਚਾਈਆਂ ਤੇ ਲਿਜਾਣ ਲਈ ਉਤਸ਼ਾਹਿਤ ਕੀਤਾ ਹੈ ।" ਉਨ੍ਹਾਂ ਕਿਹਾ ਕਿ ਇਹ ਆਤਮਨਿਰਭਰ ਭਾਰਤ ਹਫ਼ਤੇ ਦਾ ਸਮਾਪਤੀ ਦਿਨ ਨਹੀਂ, ਬਲਕਿ ਆਤਮਨਿਰਭਰਤਾ ਦੇ ਨਵੇਂ ਪੜਾਅ ਦੀ ਸ਼ੁਰੂਆਤ ਹੈ।

 

                                                                       *****

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1646016) Visitor Counter : 212