ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

‘ਦ ਨੈਕਸਟ ਫਰੰਟੀਅਰ : ਇੰਡੀਆਜ਼ ਸਮਾਰਟ ਸਿਟੀਜ਼’ - ਇੱਕ ਆਗਾਮੀ ਡਾਕਿਊਮੈਂਟਰੀ ਹੈ ਜਿਸ ਵਿੱਚ ਭਾਰਤ ਦੇ ਸਮਾਰਟ ਸਿਟੀਜ਼ ਮਿਸ਼ਨ ਦੇ ਪਥਪ੍ਰਦਰਸ਼ਕ ਸਫ਼ਰ ਨੂੰ ਪਰੋਇਆ ਗਿਆ ਹੈ

ਨੈਸ਼ਨਲ ਜਿਓਗ੍ਰਾਫਿਕ ਨੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਸਹਿਯੋਗ ਨਾਲ, ਇਸ ਵਿਸ਼ਿਸ਼ਟ ਫਿਲਮ ਦਾ ਐਲਾਨ ਕੀਤਾ, ਜਿਸ ਦਾ ਪ੍ਰੀਮੀਅਰ 15 ਅਗਸਤ, 2020 ਨੂੰ ਕੀਤਾ ਜਾਵੇਗਾ

ਡਾਕਿਊਮੈਂਟਰੀ ਫਿਲਮ ਦੱਸਦੀ ਹੈ ਕਿ ਸਮਾਰਟ ਸਿਟੀਜ਼ ਮਿਸ਼ਨ ਕਿਸ ਤਰ੍ਹਾਂ ਨਾਲ ਭਵਿੱਖ ਲਈ ਅਗਲੀ ਪੀੜ੍ਹੀ ਦੇ ਸ਼ਹਿਰਾਂ ਦਾ ਨਿਰਮਾਣ ਕਰ ਰਿਹਾ ਹੈ

Posted On: 14 AUG 2020 5:21PM by PIB Chandigarh

ਦੇਸ਼ ਵਿੱਚ ਪ੍ਰਤੀ ਮਿੰਟ ਗ੍ਰਾਮੀਣ ਖੇਤਰ ਤੋਂ ਸ਼ਹਿਰ ਵੱਲ 25 ਤੋਂ 30 ਵਿਅਕਤੀ ਪਲਾਇਨ ਕਰਦੇ ਹਨ। ਵਿਸ਼ਵ ਆਰਥਿਕ ਮੰਚ ਦਾ ਅਨੁਮਾਨ ਹੈ ਕਿ 2050 ਤੱਕ ਭਾਰਤ ਦੀ 70% ਆਬਾਦੀ ਸ਼ਹਿਰੀ ਹੋ ਸਕਦੀ ਹੈ। ਅੱਜ, ਦੇਸ਼ ਪਰਿਵਰਤਨ ਦੇ ਸਿਖ਼ਰ ਤੇ ਬੈਠਾ ਹੈ, ਜਿਸਦਾ ਮੁੱਖ ਕਾਰਨ ਆਧੁਨਿਕ ਜੀਵਨ ਸ਼ੈਲੀ, ਟੈਕਨੋਲੋਜੀ ਅਤੇ ਸੱਭਿਆਚਾਰਕ ਸ਼ਹਿਰੀ ਪ੍ਰਵਾਸ ਵਾਲੀ ਜ਼ਰੂਰਤ ਹੈ। ਇੱਕ ਰਾਸ਼ਟਰੀ ਪਹਿਲ ਜਿਸ ਦਾ ਉਦੇਸ਼ ਭਾਰਤੀ ਸ਼ਹਿਰਾਂ ਨੂੰ ਬਦਲਣਾ ਹੈ, ਉਸ ਦੀ ਯਾਤਰਾ ਤੇ ਪ੍ਰਕਾਸ਼ ਪਾਉਣ ਲਈ, ਨੈਸ਼ਨਲ ਜਿਓਗ੍ਰਾਫਿਕ ਨੇ ਅੱਜ ਦ ਨੈਕਸਟ ਫਰੰਟੀਅਰ : ਇੰਡੀਆਜ਼ ਸਮਾਰਟ ਸਿਟੀਜ਼ਸਿਰਲੇਖ ਦੀ ਇੱਕ ਡਾਕਿਊਮੈਂਟਰੀ ਫਿਲਮ ਦਾ ਐਲਾਨ ਕੀਤਾ ਹੈ। ਇਸ ਡਾਕਿਊਮੈਂਟਰੀ ਵਿੱਚ, ਚਾਰ ਲਾਈਟਹਾਊਸ ਸਮਾਰਟ ਸ਼ਹਿਰਾਂ ਦੇ ਯਾਤਰਾ ਬਿਰਤਾਂਤ ਨੂੰ, ਮਜ਼ਬੂਤ ਰਾਸ਼ਟਰ ਦੇ ਨਿਰਮਾਣ ਵਿੱਚ ਬੇਮਿਸਾਲ ਇਨੋਵੇਸ਼ਨ ਦੇ ਮਹੱਤਵ ਨੂੰ ਪੇਸ਼ ਕੀਤਾ ਹੈ।

ਸੁਤੰਤਰਤਾ ਦਿਵਸ ਦੇ ਅਵਸਰ ਤੇ 15 ਅਗਸਤ2020 ਨੂੰ ਸ਼ਾਮ 6 ਵਜੇ, ਨੈਸ਼ਨਲ ਜਿਓਗ੍ਰਾਫਿਕਤੇ ਇਸ ਫਿਲਮ ਦਾ ਪ੍ਰੀਮੀਅਰ ਕੀਤਾ ਜਾਵੇਗਾ, ਇਹ ਫਿਲਮ ਆਮ ਆਦਮੀ ਦੇ ਜੀਵਨ ਵਿੱਚ ਸਮਾਰਟ ਸਿਟੀਜ਼ ਮਿਸ਼ਨ ਦੇ ਪ੍ਰਭਾਵਾਂ ਨੂੰ ਦਰਸਾਉਂਦੀ ਹੈ, ਨਾਲ ਹੀ ਪੂਰੇ ਦੇਸ਼ ਨੂੰ ਮਾਣ ਦੇਣ ਦਾ ਵਾਅਦਾ ਵੀ ਕਰਦੀ ਹੈ। 44 ਮਿੰਟ ਦੀ ਇਹ ਫਿਲਮ, ਚਾਰ ਸ਼ਹਿਰਾਂ  (ਸੂਰਤ, ਵਿਸ਼ਾਖਾਪਟਨਮ, ਪੁਣੇ ਅਤੇ ਵਾਰਾਣਸੀ) ਤੇ ਕੇਂਦਰਿਤ ਹੋਵੇਗੀ ਕਿਉਂਕਿ ਉਹ ਮਿਸਾਲੀ ਪਹਿਲ ਪੇਸ਼ ਕਰਦੇ ਹਨ ਅਤੇ ਵੱਖ-ਵੱਖ ਖੇਤਰਾਂ ਲਈ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ਜਿਵੇਂ ਕਿ : ਬੁਨਿਆਦੀ ਢਾਂਚਾ, ਟ੍ਰਾਂਸਪੋਰਟ, ਟੈਕਨੋਲੋਜੀ,ਅਖੁੱਟ ਊਰਜਾਅਤੇ ਪ੍ਰਾਚੀਨ ਵਿਰਾਸਤ ਦਾ ਪੁਨਰਉੱਥਾਨ ਅਤੇ ਸੁਰੱਖਿਆ । ਇਹ ਫਿਲਮ ਇਨ੍ਹਾਂ ਚਾਰ ਅਸਾਧਾਰਣ ਸ਼ਹਿਰਾਂ ਦੇ ਸੰਦਰਭ ਵਿੱਚ ਇੱਕ ਅਨੂਠੀ ਅੰਤਰਦ੍ਰਿਸ਼ਟੀ ਪ੍ਰਦਾਨ ਕਰਦੀ ਹੈ ਕਿਉਂਕਿ ਉਹ ਸਮਾਰਟ ਤਰੀਕੇ ਨਾਲ ਸੋਚਕੇ ਪ੍ਰਗਤੀਸ਼ੀਲ ਭਾਰਤ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ।

 

ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ (ਆਈਏਐੱਸ), ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ  ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਨੈਸ਼ਨਲ ਜਿਓਗ੍ਰਾਫਿਕ ਦੀ ਇਹ ਫਿਲਮ, ਭਾਰਤ ਦੇ ਸਮਾਰਟ ਸਿਟੀਜ਼ ਮਿਸ਼ਨ ਦੇ ਸੰਦਰਭ ਵਿੱਚ ਦੁਨੀਆ ਦੀ ਸਮਝ ਨੂੰ ਹੋਰ ਵਧਾਉਂਦੀ ਹੈ। ਭਾਰਤ ਤੇਜ਼ ਰਫ਼ਤਾਰ ਦੇ ਨਾਲ ਸ਼ਹਿਰੀਕਰਣ ਦੇ ਸਿਖ਼ਰ ਵੱਲ ਵਧ ਰਿਹਾ ਹੈ ਅਤੇ ਸਾਡੇ ਸਮਾਰਟ ਸ਼ਹਿਰ, ਭਾਰਤ ਦੀ ਸ਼ਹਿਰੀ ਯਾਤਰਾ ਵਿੱਚ ਨਵੇਂ ਵਿਚਾਰਾਂ ਅਤੇ ਪਰਿਵਰਤਨਕਾਰੀ ਸੋਚ ਦੇ ਅਗਰਦੂਤ ਹਨ । ਇਹ ਫਿਲਮ ਉਨ੍ਹਾਂ  ਦੇ  ਕੰਮ ਦਾ ਇੱਕ ਸਨੈਪਸ਼ੌਟ ਕੈਪਚਰ ਕਰਦੀ ਹੈ।

 

ਫਿਲਮ ਬਾਰੇ ਗੱਲ ਕਰਦੇ ਹੋਏ, ਅਨੁਰਾਧਾ ਅਗਰਵਾਲ, ਪ੍ਰਮੁੱਖ - ਇੰਫੋਟੇਨਮੈਂਟ, ਇੰਗਲਿਸ਼ ਅਤੇ ਕਿਡਸ, ਸਟਾਰ ਇੰਡੀਆ,ਨੇ ਕਿਹਾ, “ਅਸੀਂ ਆਪਣੀ ਅਗਲੀ ਫਿਲਮ ਦ ਨੈਕਸਟ ਫਰੰਟੀਅਰ :  ਇੰਡੀਆਜ਼ ਸਮਾਰਟ ਸਿਟੀਜ਼ਵਿੱਚ ਇੱਕ ਰਾਸ਼ਟਰੀ ਪਹਿਲ ਦਾ ਪ੍ਰਦਰਸ਼ਨ ਕਰਾਂਗੇ, ਜਿਸ ਨੇ ਚਾਰ ਲਾਈਟਹਾਊਸ ਸ਼ਹਿਰਾਂ ਵਿੱਚ ਲੋਕਾਂ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਹੈ। ਵਧਦੀ ਹੋਈ ਆਬਾਦੀ ਦੇ ਬਾਵਜੂਦ, ਭਾਰਤ ਵਿਕਾਸ ਦੇ ਇਸ ਆਦਰਸ਼ ਦੇ ਕੇਂਦਰ ਵਿੱਚ ਰਿਹਾ ਹੈ। ਦਰਸ਼ਕ ਇਸ ਸੰਦਰਭ ਵਿੱਚ ਜਾਣਨਗੇ ਕਿ ਕਿਵੇਂ ਇਨੋਵੇਸ਼ਨ ਅਤੇ ਟੈਕਨੋਲੋਜੀ ਸਾਡੇ ਰਾਸ਼ਟਰ ਦੇ ਵਿਕਾਸ ਨੂੰ ਉਤਪ੍ਰੇਰਿਤ ਕਰ ਰਹੇ ਹਨ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ।

 

ਨੈਸ਼ਨਲ ਜਿਓਗ੍ਰਾਫਿਕ ਦੀ ਆਗਾਮੀ ਫਿਲਮ ਦ ਨੈਕਸਟ ਫਰੰਟੀਅਰ : ਇੰਡੀਆਜ਼ ਸਮਾਰਟ ਸਿਟੀਜ਼ਦਾ ਪ੍ਰੀਮੀਅਰ 15 ਅਗਸਤ2020 ਨੂੰ ਸ਼ਾਮ 6 ਵਜੇ ਨੈਸ਼ਨਲ ਜਿਓਗ੍ਰਾਫਿਕ ਤੇ ਕੀਤਾ ਜਾਵੇਗਾ

 

******

ਆਰਜੇ / ਐੱਨਜੀ


(Release ID: 1646008) Visitor Counter : 188