ਜਹਾਜ਼ਰਾਨੀ ਮੰਤਰਾਲਾ

ਸ਼ਿਪਿੰਗ ਮੰਤਰਾਲੇ ਨੇ ਕਰੂਜ਼ ਜਹਾਜ਼ਾਂ ਲਈ ਬੰਦਰਗਾਹ ਦੀਆਂ ਦਰਾਂ 60% ਤੋਂ 70% ਤੱਕ ਘਟਾਈਆਂ

ਇਹ ਫੈਸਲਾ ਕੋਵਿਡ-19 ਮਹਾਮਾਰੀ ਦੇ ਮਾੜੇ ਆਰਥਿਕ ਪ੍ਰਭਾਵਾਂ ਵੇਲੇ ਕਰੂਜ਼ ਉਦਯੋਗ ਅਤੇ ਘਰੇਲੂ ਕਰੂਜ਼ ਟੂਰਿਜ਼ਮ ਦੀ ਸਹਾਇਤਾ ਲਈ ਕੀਤਾ ਗਿਆ ਹੈ: ਸ਼੍ਰੀ ਮਾਂਡਵੀਯਾ

Posted On: 14 AUG 2020 3:54PM by PIB Chandigarh

ਸ਼ਿਪਿੰਗ ਮੰਤਰਾਲੇ ਨੇ ਸਮੁੰਦਰੀ ਜਹਾਜ਼ਾਂ ਲਈ ਟੈਰਿਫ ਦੀਆਂ ਦਰਾਂ ਨੂੰ ਤਰਕਸੰਗਤ ਕੀਤਾ ਹੈ। ਦਰ ਵਿੱਚ ਫੌਰੀ ਤੌਰ ਤੇ ਸ਼ੁੱਧ ਪ੍ਰਭਾਵ ਲਈ ਪੋਰਟ ਚਾਰਜਿਜ਼ ਵਿੱਚ 60% ਤੋਂ 70% ਤੱਕ ਕਟੌਤੀ ਹੋਵੇਗੀ, ਜੋ ਕਿ ਕੋਵਿਡ-19 ਮਹਾਮਾਰੀ ਦੇ ਸਮੇਂ ਭਾਰਤ ਵਿੱਚ ਕਰੂਜ਼ ਉਦਯੋਗ ਦੀ ਆਰਥਿਕ ਸਹਾਇਤਾ ਕਰਨ ਲਈ ਸਰਕਾਰ ਦੀ ਨੀਤੀ ਦੇ ਅਨੁਸਾਰ ਇੱਕ ਵੱਡੀ ਰਾਹਤ ਹੋਵੇਗੀ।

 

ਕਰੂਜ਼ ਸਮੁੰਦਰੀ ਜਹਾਜ਼ਾਂ ਲਈ ਬਦਲੀਆਂ ਦਰਾਂ ਹੇਠ ਲਿਖੇ ਅਨੁਸਾਰ ਹਨ:

 

i.       ਕਰੂਜ਼ ਸਮੁੰਦਰੀ ਜਹਾਜ਼ਾਂ ਲਈ ਪੋਰਟ ਚਾਰਜ ਪਹਿਲੇ 12 ਘੰਟਿਆਂਲਈ ਮੌਜੂਦਾ ਦਰ $0.35 ਪ੍ਰਤੀ ਜੀਆਰਟੀ ਦੀ ਬਜਾਏ $0.085 ਪ੍ਰਤੀ ਜੀਆਰਟੀ (ਗ੍ਰੋਸ ਰਜਿਸਟਰਡ ਟਨੇਜ਼ ) ਹੋ ਗਈ ਹੈ ,ਅਤੇ $ 5 ਪ੍ਰਤੀ ਯਾਤਰੀ ('ਹੈਡ ਟੈਕਸ') ਟੈਕਸ ਹੋਵੇਗਾ। ਬੰਦਰਗਾਹ ਕੋਈ ਹੋਰ ਖਰਚਾ ਨਹੀਂ ਲਗਾਵੇਗੀ ਜਿਵੇਂ ਬਰਥ ਹਾਇਰ, ਪੋਰਟ ਬਕਾਏ, ਪਾਇਲਟੇਜ, ਯਾਤਰੀ ਫ਼ੀਸ, ਆਦਿ।

 

ii.      12 ਘੰਟਿਆਂ ਤੋਂ ਵੱਧ ਸਮੇਂ ਲਈ, ਕਰੂਜ ਸਮੁੰਦਰੀ ਜਹਾਜ਼ਾਂ 'ਤੇ ਨਿਰਧਾਰਿਤ ਖਰਚੇ ਐੱਸਓਆਰ (ਦਰਾਂ ਦੀ ਸੂਚੀ) ਅਨੁਸਾਰ ਭੁਗਤਾਨ ਕੀਤੇ ਜਾਣ ਵਾਲੇ ਬਰਥ ਹਾਇਰ ਚਾਰਜ ਦੇ ਬਰਾਬਰ ਹੋਣਗੇ (ਕਰੂਜ਼ ਸਮੁੰਦਰੀ ਜਹਾਜ਼ਾਂ ਲਈ 40% ਛੂਟ ਲਾਗੂ ਹੋਵੇਗੀ)।

 

iii. ਅੱਗੇ, ਕਰੂਜ਼ ਜਹਾਜ਼ ਬਣਾਉਣ ਲਈ   

 

ਏ. 10% ਦੀ ਛੂਟ ਪ੍ਰਾਪਤ ਕਰਨ ਲਈ 1-50 ਕਾਲਾਂ ਪ੍ਰਤੀ ਸਾਲ

ਬੀ. 20% ਛੂਟ ਪ੍ਰਾਪਤ ਕਰਨ ਲਈ 51-100 ਕਾਲਾਂ ਪ੍ਰਤੀ ਸਾਲ

ਸੀ. 30% ਦੀ ਛੂਟ ਪ੍ਰਾਪਤ ਕਰਨ ਲਈ 100 ਤੋਂ ਉੱਪਰ ਕਾਲਾਂ

 

ਉਪਰੋਕਤ ਬਦਲੇ ਹੋਏ ਟੈਰਿਫ ਇੱਕ ਸਾਲ ਲਈ ਤੁਰੰਤ ਪ੍ਰਭਾਵਸ਼ਾਲੀ ਹੋਣਗੇ।

 

ਕੋਵਿਡ -19 ਮਹਾਮਾਰੀ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਕਰੂਜ਼ ਸ਼ਿਪਿੰਗ ਕਾਰੋਬਾਰ ਦੀ ਸਹਾਇਤਾ ਦੇ ਨਜ਼ਰੀਏ ਨਾਲ ਕਰੂਜ਼ ਸ਼ਿਪਿੰਗ ਅਤੇ ਟੂਰਿਜ਼ਮ ਦੇ ਵਾਧੇ ਲਈ ਸਹੀ ਨੀਤੀਗਤ ਵਾਤਾਵਰਣ ਅਤੇ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਜਾਵੇਗਾ। ਸਾਲ 2014 ਤੋਂ ਸ਼ਿਪਿੰਗ ਮੰਤਰਾਲੇ ਦੁਆਰਾ ਨੀਤੀਗਤ ਸਹਾਇਤਾ ਕਾਰਨ, ਭਾਰਤ ਵਿੱਚ ਕਰੂਜ਼ ਸਮੁੰਦਰੀ ਜਹਾਜ਼ਾਂ ਦੁਆਰਾ ਕੀਤੀਆਂ ਗਈਆਂ ਕਾਲਾਂ ਦੀ ਗਿਣਤੀ 2015-16 ਵਿੱਚ 128 ਤੋਂ ਵਧ ਕੇ 2019- 20 ਵਿੱਚ 593 ਹੋ ਗਈ ਹੈ। ਇਹ ਤਰਕਸ਼ੀਲ ਬਦਲਾਅ ਇਹ ਸੁਨਿਸ਼ਚਿਤ ਕਰਨ ਵਿੱਚ ਵੀ ਸਹਾਇਤਾ ਕਰਨਗੇ ਕਿ ਭਾਰਤੀ ਬੰਦਰਗਾਹਾਂ ਤੇ ਕਰੂਜ਼ ਕਾਲਾਂ ਬੁਰੀ ਤਰ੍ਹਾਂ ਘਟ ਨਾ ਜਾਣ।

 

ਕੇਂਦਰੀ ਸ਼ਿਪਿੰਗ ਰਾਜ ਮੰਤਰੀ (ਆਈ/ਸੀ) ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਇਹ ਫੈਸਲਾ ਸ਼ਿਪਿੰਗ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਭਾਰਤ ਨੂੰ ਗਲੋਬਲ ਕਰੂਜ਼ ਮਾਰਕਿਟ, ਸਮੁੰਦਰ ਅਤੇ ਦਰਿਆਈ ਕਰੂਜ਼ ਦੋਵਾਂ ਲਈ ਦੁਨੀਆ ਨਕਸ਼ੇ ਤੇ ਲਿਆਉਣ ਦੇ ਇਰਾਦੇ  ਨੂੰ ਹਕੀਕਤ ਵਿੱਚ ਬਦਲਣ ਲਈ ਕੀਤੇ ਜਾ ਰਹੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ, “ਇਹ ਭਾਰਤ ਵਿੱਚ ਕੋਵਿਡ -19 ਮਹਾਮਾਰੀ ਦੇ ਮਾੜੇ ਆਰਥਿਕ ਪ੍ਰਭਾਵਾਂ ਕਾਰਨ ਭਾਰੀ ਪ੍ਰੇਸ਼ਾਨੀ ਵਿੱਚ ਫਸੇ ਕਰੂਜ ਟੂਰਿਜ਼ਮ ਸੈਕਟਰ ਲਈ ਵੱਡਾ ਸਮਰਥਨ ਹੋਵੇਗਾ। ਇਹ ਵਿਦੇਸ਼ੀ ਮੁਦਰਾ ਕਮਾਉਣ ਅਤੇ ਭਾਰਤ ਦੇ ਕਰੂਜ਼ ਟੂਰਿਜ਼ਮ ਸੈਕਟਰ ਵਿੱਚ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ।

 

******

 

ਵਾਈਬੀ / ਏਪੀ / ਜੇਕੇ



(Release ID: 1645977) Visitor Counter : 163