ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਦੇ ਜੁਲਾਈ, 2020 ਮਹੀਨੇ ਲਈ ਥੋਕ ਮੁੱਲ ਦੇ ਸੂਚਕ ਅੰਕ

Posted On: 14 AUG 2020 12:00PM by PIB Chandigarh

ਆਰਥਿਕ ਸਲਾਹਕਾਰ ਦਫ਼ਤਰ, ਉਦਯੋਗ ਅਤੇ ਅੰਦਰੂਨੀ ਵਪਾਰ ਉਤਸ਼ਾਹਿਤ ਕਰਨ ਲਈ ਵਿਭਾਗ ਨੇ ਭਾਰਤ ਦੇਜੁਲਾਈ, 2020 (ਆਰਜ਼ੀ) ਅਤੇ ਮਈ, 2020 (ਅੰਤਿਮ) ਥੋਕ ਕੀਮਤ ਦੇ ਸੂਚਕ ਅੰਕ ਜਾਰੀ ਕੀਤੇ ਹਨ। ਥੋਕ ਮੁੱਲ ਸੂਚਕ ਅੰਕ ਦੇ ਆਰਜ਼ੀ ਅੰਕੜੇ ਹਵਾਲਾ ਮਹੀਨੇ ਤੋਂ ਦੋ ਹਫ਼ਤਿਆਂ ਦੇ ਫ਼ਰਕ ਨਾਲ ਹਰ ਮਹੀਨੇ ਦੀ 14 ਤਾਰੀਖ ਨੂੰ (ਜਾਂ ਅਗਲੇ ਕਾਰਜਕਾਰੀ ਦਿਨ) ਜਾਰੀ ਕੀਤੇ ਜਾਂਦੇ ਹਨ। 10 ਹਫ਼ਤਿਆਂ ਬਾਅਦ, ਸੂਚਕ ਅੰਕ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਅਤੇ ਅੰਤਿਮ ਅੰਕੜੇ ਜਾਰੀ ਕੀਤੇ ਜਾਂਦੇ ਹਨ ਅਤੇ ਫਿਰ ਇਸ ਦੇ ਬਾਅਦ ਸਥਿਰ ਹੁੰਦੇ ਹਨ।

 

ਮਹਿੰਗਾਈ

 

ਇਸੇ ਮਿਆਦ ਲਈ ਪਿਛਲੇ ਸਾਲ ਦੇ (1.17%) ਦੇ ਮੁਕਾਬਲੇ ਮਹੀਨਾਵਾਰ ਡਬਲਿਊਪੀਆਈ (ਥੋਕ ਸੂਚਕ ਅੰਕ) ਦੇ ਅਧਾਰ ਤੇ ਮਹਿੰਗਾਈ ਦੀ ਸਲਾਨਾ ਦਰ ਜੁਲਾਈ, 2020 (ਜੁਲਾਈ , 2019 ਤੋਂ )(-0.58%) (ਆਰਜ਼ੀ) ਰਹੀ ਹੈ।

 

ਡਬਲਿਊਪੀਆਈ ਅਧਾਰਿਤ ਸੂਚਕ ਅੰਕ ਅਤੇ ਮਹਿੰਗਾਈ ਦੀ ਸਲਾਨਾ ਦਰ (%) *

ਸਾਰੀਆਂ ਵਸਤਾਂ / ਮੁੱਖ ਸਮੂਹ

ਵਜ਼ਨ (%)

ਮਈ -20 (ਐੱਫ਼)

ਜੂਨ -20 (ਪੀ)

ਜੁਲਾਈ -20 (ਪੀ)

ਸੂਚਕ ਅੰਕ

ਮਹਿੰਗਾਈ ਦਰ

ਸੂਚਕ ਅੰਕ

ਮਹਿੰਗਾਈ ਦਰ

ਸੂਚਕ ਅੰਕ

ਮਹਿੰਗਾਈ ਦਰ

ਸਾਰੀਆਂ ਵਸਤਾਂ

100

117.5

-3.37

119.3

-1.81

120.6

-0.58

I. ਪ੍ਰਾਇਮਰੀ ਵਸਤਾਂ

22.6

137.3

-2.14

139.3

-1.21

143.7

0.63

II. ਬਾਲਣ ਅਤੇ ਊਰਜਾ

13.2

80.3

-23.08

88.3

-13.6

90.7

-9.84

III. ਨਿਰਮਿਤ ਉਤਪਾਦ

64.2

118.2

-0.34

118.6

0.08

118.6

0.51

ਡਬਲਿਊਪੀਆਈ ਖੁਰਾਕ ਸੂਚਕ ਅੰਕ

24.4

146.7

2.73

148.6

3.05

152.0

4.32

 

ਨੋਟ: ਪੀ: ਆਰਜ਼ੀ , ਐੱਫ਼: ਅੰਤਿਮ, * ਮਹਿੰਗਾਈ ਦੀ ਸਲਾਨਾ ਦਰ ਪਿਛਲੇ ਸਾਲ ਦੇ ਇਸੇ ਮਹੀਨੇ ਲਈਤੈਅ ਕੀਤੀ ਗਈ ਸੀ

 

ਵੱਖ ਵੱਖ ਵਸਤੂ ਸਮੂਹਾਂ ਲਈ ਸੂਚਕ ਅੰਕ ਅੰਦਰ ਬਦਲਾਅ ਦਾ ਸਾਰ ਹੇਠਾਂ ਦਿੱਤਾ ਗਿਆ ਹੈ: -

 

ਪ੍ਰਾਇਮਰੀ ਵਸਤਾਂ (ਭਾਰ 22.62%)

 

ਇਸ ਪ੍ਰਮੁੱਖ ਸਮੂਹ ਦਾ ਸੂਚਕ ਅੰਕ ਜੂਨ 2020 ਲਈ 139.3(ਆਰਜ਼ੀ) ਤੋਂ (3.16%) ਦੇ ਵਾਧੇ ਨਾਲ ਜੁਲਾਈ, 2020ਵਿੱਚ 143.7(ਆਰਜ਼ੀ) ਤੱਕ ਪਹੁੰਚ ਗਿਆ। ਜੂਨ, 2020 ਦੇ ਮੁਕਾਬਲੇ ਜੁਲਾਈ, 2020 ਵਿੱਚ ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਲਈ (17.30%), ਖੁਰਾਕ ਵਸਤਾਂ ਲਈ(3.41%) ਵਧਿਆ ਹੈ ਜਦੋਂ ਕਿ ਗ਼ੈਰ-ਖੁਰਾਕ ਵਸਤਾਂ ਲਈ (-0.80%) ਅਤੇ ਖਣਿਜਾਂ ਲਈ (-2.08%) ਘਟਿਆ ਹੈ।

 

 ਬਾਲਣ ਅਤੇ ਊਰਜਾ (ਭਾਰ 13.15%)

 

ਜੁਲਾਈ 2020 ਵਿੱਚ ਇਹ ਪ੍ਰਮੁੱਖ ਸਮੂਹ ਦਾ ਸੂਚਕ ਅੰਕ (2.72%) ਵਧਕੇ 90.7(ਆਰਜ਼ੀ) ਹੋ ਗਿਆ ਜੋ ਜੂਨ, 2020 ਦੇ ਮਹੀਨੇ ਵਿੱਚ 88.3(ਆਰਜ਼ੀ) ਸੀ। ਖਣਿਜ ਤੇਲ ਸਮੂਹ ਦੀਆਂ ਕੀਮਤਾਂ ਵਿੱਚ (13.20%) ਵਾਧਾ ਹੋਇਆ ਹੈ ਜਦੋਂਕਿ ਕੋਲੇ ਦੀਆਂ ਕੀਮਤਾਂ (-0.08) %) ਅਤੇ ਬਿਜਲੀ (-11.33%) ਜੂਨ, 2020 ਦੇ ਮੁਕਾਬਲੇ ਘਟ ਗਈਆਂ ਹਨ।

 

ਨਿਰਮਿਤ ਉਤਪਾਦ (ਭਾਰ 64.23%)

 

ਇਸ ਪ੍ਰਮੁੱਖ ਸਮੂਹ ਦਾ ਸੂਚਕ ਅੰਕ ਅਪਣੇ ਪਿਛਲੇ ਮਹੀਨੇ ਦੇ ਪੱਧਰ 118.6 ‘ਤੇਹੀ ਰਿਹਾ। ਨਿਰਮਿਤ ਉਤਪਾਦਾਂ ਦੇ 22 ਐੱਨਆਈਸੀ ਦੋ ਅੰਕ ਸਮੂਹਾਂ ਵਿੱਚੋਂ , 11 ਸਮੂਹ ਜਿਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ , ਉਹ ਖਾਣ ਪੀਣ ਵਾਲੀਆਂ ਵਸਤਾਂ ਦਾ ਨਿਰਮਾਣ; ਪੀਣ ਵਾਲੀਆਂ ਵਸਤਾਂ; ਚਮੜੇ ਅਤੇ ਸਬੰਧਿਤ ਉਤਪਾਦ; ਲੱਕੜ ਅਤੇ ਲੱਕੜ ਦੇ ਉਤਪਾਦ; ਰਸਾਇਣ ਅਤੇ ਰਸਾਇਣਕ ਉਤਪਾਦ; ਮੂਲ ਧਾਤ; ਬਿਜਲੀ ਉਪਕਰਣ; ਮਸ਼ੀਨਰੀ ਅਤੇ ਉਪਕਰਣ; ਮੋਟਰ ਵਾਹਨ, ਟ੍ਰੇਲਰ ਅਤੇ ਅਰਧ ਟ੍ਰੇਲਰ; ਹੋਰ ਆਵਾਜਾਈ ਉਪਕਰਣ; ਹੋਰ ਨਿਰਮਾਣ ਉਤਪਾਦਹਨ।ਜਦੋਂ ਕਿ ਕੀਮਤਾਂ ਵਿੱਚ ਕਮੀ ਵਾਲੇ 11 ਸਮੂਹ ਤੰਬਾਕੂ ਉਤਪਾਦ; ਕੱਪੜਾ; ਲਿਬਾਸ; ਕਾਗਜ਼ ਅਤੇ ਕਾਗਜ਼ ਦੇ ਉਤਪਾਦ; ਰਿਕਾਰਡਡ ਮੀਡੀਆ ਦੀ ਪ੍ਰਿੰਟਿੰਗ; ਫਾਰਮਾ, ਚਿਕਿਤਸਾ ਰਸਾਇਣਕ ਅਤੇ ਬੋਟੈਨੀਕਲ ਉਤਪਾਦ; ਰਬੜ ਅਤੇ ਪਲਾਸਟਿਕ ਉਤਪਾਦ; ਹੋਰ ਗ਼ੈਰ-ਧਾਤੂ ਖਣਿਜ ਉਤਪਾਦ;ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ ਧਾਤ ਦੇ ਬਣਾਏ ਉਤਪਾਦ,ਕੰਪਿਊਟਰ, ਇਲੈਕਟ੍ਰੌਨਿਕ ਅਤੇ ਆਪਟੀਕਲ ਉਤਪਾਦ;ਫਰਨੀਚਰ ਹਨ।

 

ਡਬਲਿਊਪੀਆਈ ਖੁਰਾਕ ਸੂਚਕ ਅੰਕ (ਭਾਰ 24.38%)

 

ਪ੍ਰਾਇਮਰੀ ਆਰਟੀਕਲ ਸਮੂਹ ਦੇ 'ਖੁਰਾਕ ਵਸਤਾਂ' ਅਤੇ ਨਿਰਮਿਤ ਉਤਪਾਦ ਸਮੂਹ ਦੇ 'ਖੁਰਾਕ ਵਸਤਾਂ' ਵਾਲਾ ਖੁਰਾਕ ਸੂਚਕ ਅੰਕ, ਜੂਨ, 2020 ਲਈ 148.6 ਤੋਂਆਰਜ਼ੀ ਤੌਰ 'ਤੇਵਧ ਕੇ ਜੁਲਾਈ, 2020 ਲਈ 152.0 ਹੋ ਗਿਆ ਹੈ।ਸਲਾਨਾ ਮਹਿੰਗਾਈ ਦੀ ਦਰ ਜੂਨ, 2020ਵਿੱਚ 3.05%ਤੋਂ ਵਧਕੇ ਜੂਲਾਈ, 2020 ਵਿੱਚ4.32% ਹੋ ਗਈ ਹੈ।

 

ਮਈ, 2020 ਦੇ ਮਹੀਨੇ ਲਈ ਅੰਤਿਮ ਸੂਚਕ ਅੰਕ (ਆਧਾਰ ਸਾਲ: 2011-12 = 100)

ਮਈ, 2020 ਦੇ ਮਹੀਨੇ ਲਈ, 'ਸਾਰੀਆਂ ਵਸਤਾਂ' ਲਈ ਅੰਤਿਮ ਥੋਕ ਮੁੱਲ ਸੂਚਕ ਅੰਕ ਅਤੇ ਮਹਿੰਗਾਈ ਦਰ (ਆਧਾਰ: 2011-12 = 100) 117.5 ਅਤੇ ਡਬਲਿਊਪੀਆਈ ਅਧਾਰਿਤ ਮਹਿੰਗਾਈ ਦਰ (-3.37%) ਰਹੀ।

 

ਨੋਟ:

  1. ਜੁਲਾਈ, 2020 ਲਈ ਡਬਲਿਊਪੀਆਈ 69 ਫ਼ੀਸਦੀ ਦੇ ਪ੍ਰਤੀਕਰਮ ਦਰ ‘ਤੇ ਤਿਆਰ ਕੀਤਾਗਿਆ ਹੈ, ਜਦੋਂ ਕਿ ਮਈ, 2020 ਦਾ ਅੰਤਿਮ ਅੰਕੜਾ 86 ਫ਼ੀਸਦੀ ਪ੍ਰਤੀਕਰਮ ਦਰ ਦੇ ਅਧਾਰ ‘ਤੇ ਹੈਡਬਲਿਊਪੀਆਈ ਦੇ ਇਹ ਆਰਜ਼ੀ ਅੰਕੜੇ ਡਬਲਿਊਪੀਆਈ ਦੀ ਅੰਤਿਮ ਸੋਧ ਨੀਤੀ ਦੇ ਅਨੁਸਾਰ ਸੁਧਾਰੇ ਜਾਣਗੇ
  2. ਭਾਅ ਦੀ ਜਾਣਕਾਰੀ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐੱਨਆਈਸੀ) ਦੁਆਰਾ ਚਲਦੇ ਵੈੱਬ ਆਧਾਰਤ ਪੋਰਟਲ ਦੁਆਰਾ ਦੇਸ਼ ਭਰ ਵਿੱਚ ਫੈਲੇ ਚੋਣਵੇਂ ਸੰਸਥਾਗਤ ਸਰੋਤਾਂ ਅਤੇ ਉਦਯੋਗਿਕ ਅਦਾਰਿਆਂ ਤੋਂ ਇਕੱਠੀ ਕੀਤੀ ਜਾਂਦੀ ਹੈ

 

ਅਨੁਲਗ- I

ਆਲ ਇੰਡੀਆ ਥੋਕ ਕੀਮਤ ਸੂਚਕ ਅੰਕ ਅਤੇ ਮਹਿੰਗਾਈ ਦੀਆਂ ਦਰਾਂ (ਆਧਾਰ ਸਾਲ: 2011-12 = 100) ਜੁਲਾਈ , 2020 ਲਈ

 

ਨੋਟ: * = ਆਰਜ਼ੀ, ਐੱਮਐੱਫ਼/ ਓ = ਨਿਰਮਾਣ

 

ਨੋਟ: * = ਆਰਜ਼ੀ, ਐੱਮਐੱਫ਼/ ਓ = ਨਿਰਮਾਣ

ਅਨੁਲਗII

 

ਅਨੁਲਗIII

 

 

ਨੋਟ: * = ਆਰਜ਼ੀ, ਐੱਮਐੱਫ਼/ ਓ = ਨਿਰਮਾਣ

 

***

ਵਾਈਬੀ / ਏਪੀ



(Release ID: 1645975) Visitor Counter : 165