ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਨੇਵਲ ਇਨੋਵੇਸ਼ਨ ਅਤੇ ਸਵਦੇਸ਼ੀਕਰਨ ਸੰਗਠਨ (ਐੱਨਆਈਆਈਓ) ਲਾਂਚ ਕੀਤਾ
Posted On:
13 AUG 2020 6:30PM by PIB Chandigarh
ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਨੇਵਲ ਇਨੋਵੇਸ਼ਨ ਅਤੇ ਸਵਦੇਸ਼ੀਕਰਨ ਸੰਗਠਨ (ਐੱਨਆਈਆਈਓ) ਦੀ ਔਨਲਾਈਨ ਵੈਬੀਨਾਰ ਜ਼ਰੀਏ ਸ਼ੁਰੂਆਤ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਅਦਿੱਤਿਆਨਾਥ ਅਤੇ ਹੋਰ ਸਖਸ਼ੀਅਤਾਂ ਵੀ ਇਸ ਸਮਾਗਮ ਵਿੱਚ ਮੌਜੂਦ ਸਨ।
ਐੱਨਆਈਆਈਓ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਲਈ ਇਨੋਵੇਸ਼ਨ ਅਤੇ ਸਵਦੇਸ਼ੀਕਰਨ ਨੂੰ ਉਤਸ਼ਾਹਿਤ ਕਰਨ ਲਈ ਅੰਤਲੇ ਉਪਭੋਗਤਾਵਾਂ ਲਈ ਅਕਾਦਮਿਕ ਜਗਤ ਅਤੇ ਉਦਯੋਗ ਨਾਲ ਗੱਲਬਾਤ ਕਰਨ ਲਈ ਸਮਰਪਿਤ ਢਾਂਚਾ ਤਿਆਰ ਕਰਦਾ ਹੈ।
ਐੱਨਆਈਆਈਓ ਇੱਕ ਤਿੰਨ-ਪੜਾਅ ਵਾਲੀ ਸੰਸਥਾ ਹੈ। ਨੇਵਲ ਟੈਕਨੋਲੋਜੀ ਐਕਸਰਲੇਸ਼ਨ ਕੌਂਸਲ (ਐੱਨ-ਟੀਏਸੀ) ਇਨੋਵੇਸ਼ਨ ਅਤੇ ਸਵਦੇਸ਼ੀਕਰਨ ਦੇ ਦੋਹਰੇ ਪਹਿਲੂਆਂ ਨੂੰ ਇਕੱਠੇ ਕਰੇਗੀ ਅਤੇ ਸਿਖਰਲੇ ਪੱਧਰ ਦੇ ਨਿਰਦੇਸ਼ ਪ੍ਰਦਾਨ ਕਰੇਗੀ। ਐੱਨ-ਟੀਏਸੀ ਅਧੀਨ ਕਾਰਜਸ਼ੀਲ ਸਮੂਹ ਪ੍ਰੋਜੈਕਟਾਂ ਨੂੰ ਲਾਗੂ ਕਰੇਗਾ। ਇੱਕ ਸੀਮਤ ਸਮਾਂ-ਸੀਮਾ ਵਿੱਚ ਉੱਭਰ ਰਹੀ ਵਿਘਨ ਪਾਉਣ ਵਾਲੀ ਟੈਕਨੋਲੋਜੀ ਨੂੰ ਸ਼ਾਮਲ ਕਰਨ ਲਈ ਇੱਕ ਟੈਕਨੋਲੋਜੀ ਡਿਵੈਲਪਮੈਂਟ ਐਕਸਿਲਰੇਸ਼ਨ ਸੈੱਲ (ਟੀਡੀਏਸੀ) ਵੀ ਬਣਾਇਆ ਗਿਆ ਹੈ।
ਰੱਖਿਆ ਪ੍ਰਾਪਤੀ ਨੀਤੀ 2020 (ਡੀਏਪੀ 20) ਦਾ ਖਰੜਾ ਸਰਵਿਸ ਹੈੱਡਕੁਆਰਟਰਾਂ ਨੂੰ ਮੌਜੂਦਾ ਸਰੋਤਾਂ ਦੇ ਅੰਦਰ ਇਨੋਵੇਸ਼ਨ ਅਤੇ ਸਵਦੇਸ਼ੀਕਰਨ ਸੰਗਠਨ ਸਥਾਪਿਤ ਕਰਨ ਦਾ ਵਿਚਾਰ ਰੱਖਦਾ ਹੈ। ਭਾਰਤੀ ਨੌ ਸੈਨਾ ਕੋਲ ਪਹਿਲਾਂ ਤੋਂ ਹੀ ਸਵਦੇਸ਼ੀਕਰਨ ਦਾ ਡਾਇਰੈਕਟੋਰੇਟ(ਡੀਓਆਈ) ਹੈ ਅਤੇ ਬਣੇ ਨਵੇਂ ਢਾਂਚੇ ਸਵਦੇਸ਼ੀਕਰਨ ਦੀਆਂ ਚੱਲ ਰਹੀਆਂ ਪਹਿਲਕਦਮੀਆਂ ਦੇ ਨਾਲ-ਨਾਲ ਇਨੋਵੇਸ਼ਨ 'ਤੇ ਧਿਆਨ ਕੇਂਦ੍ਰਿਤ ਕਰਨਗੇ। ਉਦਘਾਟਨੀ ਸਮਾਗਮ ਦੌਰਾਨ, ਭਾਰਤੀ ਨੌ ਸੈਨਾ ਨੇ ਸਹਿਮਤੀ ਪੱਤਰਾਂ 'ਤੇ ਹਸਤਾਖਰ ਕੀਤੇ: -
- ਉੱਤਰ ਪ੍ਰਦੇਸ਼ ਐਕਸਪ੍ਰੈੱਸਵੇਅ ਉਦਯੋਗਿਕ ਵਿਕਾਸ ਅਥਾਰਿਟੀ (ਯੂਪੀਈਆਈਡੀਏ);
- ਰਕਸ਼ਾ ਸ਼ਕਤੀ ਯੂਨੀਵਰਸਿਟੀ (ਆਰਐੱਸਯੂ), ਗੁਜਰਾਤ;
- ਮੇਕਰ ਵਿਲੇਜ, ਕੋਚੀ;
- ਅਤੇ ਸੁਸਾਇਟੀ ਆਵ੍ ਇੰਡੀਅਨ ਡਿਫੈਂਸ ਮੈਨੂਫੈਕਚਰਰ (ਐਸਆਈਡੀਐਮ)
ਘਰੇਲੂ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਨੂੰ ਜੁਟਾਉਣ ਲਈ ਇੱਕ ਔਨਲਾਈਨ ਚਰਚਾ ਫੋਰਮ ਆਰਐੱਸਯੂ ਨਾਲ ਸਾਂਝੇਦਾਰੀ ਵਿੱਚ ਬਣਾਇਆ ਗਿਆ ਹੈ ਅਤੇ ਇਸ ਨੂੰ ਵੈਬੀਨਾਰ ਦੌਰਾਨ ਲਾਂਚ ਕੀਤਾ ਗਿਆ ਸੀ। ਇਸ ਮੌਕੇ 'ਤੇ 'ਸਵਾਵਲੰਬਨ ' ਸਿਰਲੇਖ ਨਾਲ ਭਾਰਤੀ ਨੌ ਸੈਨਾ ਦੇ ਸਵਦੇਸ਼ੀਕਰਨ ਪਰਿਪੇਖ ਯੋਜਨਾਵਾਂ ਦਾ ਸੰਯੋਜਨ ਵੀ ਜਾਰੀ ਕੀਤਾ ਗਿਆ।
***
ਵੀਐੱਮ/ਐੱਮਐੱਸ
(Release ID: 1645656)
Visitor Counter : 206