ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼ਟਲਰ ਐੱਨ ਸਿੱਕੀ ਰੈੱਡੀ ਤੇ ਫ਼ਿਜੀਓਥੈਰਾਪਿਸਟ ਕਿਰਨ ਜੌਰਜ ਹੈਦਰਾਬਾਦ ਕੋਵਿਡ ਪਾਜ਼ਿਟਿਵ ਪਾਏ ਗਏ

Posted On: 13 AUG 2020 9:08PM by PIB Chandigarh

ਸ਼ਟਲਰ ਐੱਨ ਸਿੱਕੀ ਰੈੱਡੀ ਤੇ ਫ਼ਿਜ਼ੀਓਥੈਰਾਪਿਸਟ ਕਿਰਨ ਜੌਰਜ, ਜੋ ਹੈਦਰਾਬਾਦ ਦੀ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿੱਚ ਰਾਸ਼ਟਰੀ ਬੈਡਮਿੰਟਨ ਕੈਂਪ ਚ ਪੁੱਜੇ ਸਨ, ਕੋਵਿਡ ਪਾਜ਼ਿਟਿਵ ਪਾਏ ਗਏ ਹਨ। ਇਹ ਉਦੋਂ ਪਤਾ ਲਗਾ, ਜਦੋਂ ਉਨ੍ਹਾਂ ਸਪੋਰਟਸ ਅਥਾਰਿਟੀ ਆਵ੍ ਇੰਡੀਆ ਵੱਲੋਂ ਕਾਨੂੰਨੀ ਤੌਰ ਤੇ ਲਾਜ਼ਮੀ ਕਰਾਰ ਦਿੱਤਾ ਕੋਵਿਡ ਟੈਸਟ ਕਰਵਾਇਆ, ਜੋ ਸਾਰੇ ਖਿਡਾਰੀਆਂ, ਕੋਚਾਂ ਤੇ ਸਹਾਇਕ ਸਟਾਫ਼ ਦੇ ਪੁੱਜਣ ਤੇ ਕੀਤਾ ਜਾਂਦਾ ਹੈ।

 

ਸਿੱਕੀ ਤੇ ਕਿਰਨ ਦੋਵਾਂ ਦੇ ਸਰੀਰ ਉੱਤੇ ਕੋਈ ਲੱਛਣ ਜ਼ਾਹਿਰ ਨਹੀਂ ਹੋ ਰਿਹਾ। ਦੋਵੇਂ ਹੈਦਰਾਬਾਦ ਦੇ ਰਹਿਣ ਵਾਲੇ ਹਨ ਤੇ ਉਹ ਆਪੋਆਪਣੇ ਘਰਾਂ ਤੋਂ ਹੀ ਇਸ ਕੈਂਪ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਅਕੈਡਮੀ ਨੂੰ ਸੈਨੀਟਾਈਜ਼ੇਸ਼ਨ ਲਈ ਬੰਦ ਕਰ ਦਿੱਤਾ ਗਿਆ ਹੈ। ਸਿੱਕੀ ਤੇ ਕਿਰਨ ਦੇ ਸੰਪਰਕ ਵਿੱਚ ਆਏ ਸਾਰੇ ਪ੍ਰਮੁੱਖ ਵਿਅਕਤੀਆਂ ਦੀ ਭਾਲ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਦੋਬਾਰਾ ਆਰਟੀ ਪੀਸੀਆਰ (RT PCR) ਦਿੱਤਾ ਜਾ ਰਿਹਾ ਹੈ।

 

ਹੈਦਰਾਬਾਦ ਤੋਂ ਬੋਲਦਿਆਂ ਚੀਫ਼ ਨੈਸ਼ਨਲ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ,‘ਸਪੋਰਟਸ ਅਥਾਰਟ ਆਵ੍ ਇੰਡੀਆ ਦਾ ਕਾਨੂੰਨੀ ਤੌਰ ਤੇ ਲਾਜ਼ਮੀ ਕੋਵਿਡ ਟੈਸਟ ਬੈਡਮਿੰਟਨ ਦੇ ਰਾਸ਼ਟਰੀ ਕੈਂਪ ਮੌਕੇ ਸਾਰੇ ਅਥਲੀਟਾਂ, ਕੋਚਾਂ, ਸਹਾਇਕ ਸਟਾਫ਼ ਤੇ ਪ੍ਰਸ਼ਾਸਕੀ ਸਟਾਫ਼ ਦਾ ਕੀਤਾ ਗਿਆ ਸੀ ਅਤੇ ਦੋ ਕੈਂਪਰ ਕੋਵਿਡ–19 ਲਈ ਪਾਜ਼ਿਟਿਵ ਪਾਏ ਗਏ ਸਨ। ਪ੍ਰੋਟੋਕੋਲ ਅਨੁਸਾਰ ਸਾਰੀਆਂ ਜ਼ਰੂਰੀ ਸਾਵਧਾਨੀਆਂ ਲਈਆਂ ਜਾ ਰਹੀਆਂ ਹਨ, ਤਾਂ ਜੋ ਖਿਡਾਰੀ ਜਿੰਨੀ ਛੇਤੀ ਵੀ ਸੰਭਵ ਹੋ ਸਕੇ, ਸਿਖਲਾਈ ਲਈ ਸੁਰੱਖਿਅਤ ਵਾਪਸ ਪੁੱਜ ਸਕਣ।

 

*******

 

ਐੱਨਬੀ/ਓਏ



(Release ID: 1645650) Visitor Counter : 117