ਉਪ ਰਾਸ਼ਟਰਪਤੀ ਸਕੱਤਰੇਤ

ਰਾਜ ਸਭਾ ਵਿੱਚ ਪਰਿਵਰਤਨ ਦੀ ਹਵਾ ਚਲ ਰਹੀ ਹੈ : ਉਪ ਰਾਸ਼ਟਰਪਤੀ

ਸਦਨ ਦੀ ਉਤਪਾਦਕਤਾ, ਵਿਧਾਨਕ ਕਾਰਜਾਂ, ਕਮੇਟੀਆਂ ਦੀਆਂ ਬੈਠਕਾਂ ਵਿੱਚ ਹਾਜ਼ਰੀ ’ਚ ਵਾਧਾ ਹੋਇਆ ਹੈ


ਸ਼੍ਰੀ ਨਾਇਡੂ ਨੇ ਕਿਹਾ ਕੋਰੋਨਾ ਦੇ ਸਮੇਂ ਜੀਵਨ ਵਿੱਚ ਆ ਰਹੇ ਪਰਿਵਰਤਨਾਂ ਨੇ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਅਧਿਕ ਵਿਅਸਤ ਰੱਖਿਆ


ਅਗਰ ਰਾਸ਼ਟਰ ਦੀ ਆਵਾਜ਼ ਸੁਣਾਉਣ ਲਈ ਆਰਥਿਕ ਸ਼ਕਤੀ ਜ਼ਰੂਰੀ ਹੈ ਤਾਂ ਅਰਥਵਿਵਸਥਾ ਨੂੰ ਪਟੜੀ ’ਤੇ ਵਾਪਸ ਲਿਆਉਣ ਵਿੱਚ ਤੇਜ਼ੀ ਲਿਆਉਣੀ ਹੋਵੇਗੀ


2022 ਦੇ ਲਈ ਅਤੇ 2030 ਦੇ ਲਈ ਨਿਰਧਾਰਿਤ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਪ੍ਰਯਤਨ ਕਰਨ ਦਾ ਸੱਦਾ ਦਿੱਤਾ


ਦੇਸ਼ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਰੂਪ ਵਿੱਚ ਸ਼੍ਰੀ ਨਾਇਡੂ ਦੇ ਤਿੰਨ ਸਾਲ ਪੂਰੇ ਹੋਣ ’ਤੇ ਪ੍ਰਕਾਸ਼ਨ ਜਾਰੀ ਕੀਤਾ

Posted On: 11 AUG 2020 3:58PM by PIB Chandigarh

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਚਾਰ ਮਹੀਨਿਆਂ ਦੀ ਬੰਦੀ ਦੇ ਸ਼ੁਰੂਆਤੀ ਦਿਨਾਂ ਵਿੱਚ ਰੁਕਾਵਟ ਦੇ ਬਾਅਦ ਇਸ ਮਿਆਦ ਦੌਰਾਨ ਉਨ੍ਹਾਂ ਦਾ ਰੁਝੇਵਾਂ ਆਮ ਦਿਨਾਂ ਤੋਂ ਅਧਿਕ ਹੀ ਰਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਸੰਭਵ ਹੋ ਸਕਿਆ ਹੈ ਕਿ ਉਨ੍ਹਾਂ ਨੇ ਜਲਦੀ ਹੀ ਆਪਣੇ ਆਪ ਨੂੰ ਰੀਸੈੱਟ ਕਰਕੇ ਇਸ ਨਵੇਂ ਨਾਰਮਲ ਦੇ ਅਨੁਰੂਪ ਢਾਲ ਲਿਆ ਹੈ।

 

ਦੇਸ਼ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਰੂਪ ਵਿੱਚ ਤਿੰਨ ਸਾਲ ਪੂਰੇ ਹੋਣ ਤੇ ਆਯੋਜਿਤ ਇੱਕ ਸਮਾਗਮ ਤੇ ਬੋਲਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਰਾਜ ਸਭਾ ਦੀ ਕਾਰਵਾਈ ਵਿੱਚ ਵੀ ਪਰਿਵਰਤਨ ਦੀ ਹਵਾ ਵਹਿਣ ਲੱਗੀ ਹੈ ਜੋ ਬੀਤੇ ਕੁਝ ਸੈਸ਼ਨਾਂ ਵਿੱਚ ਸਦਨ ਦੀ ਵਧਦੀ ਉਤਪਾਦਕਤਾਵਿਧਾਨਕ ਕਾਰਜਾਂ ਵਿੱਚ ਵਾਧਾ ਪ੍ਰਤੱਖ ਦਿਖਦਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਰਾਜ ਸਭਾ ਦੀਆਂ ਕਮੇਟੀਆਂ ਦੀਆਂ ਬੈਠਕਾਂ ਵਿੱਚ ਮੈਬਰਾਂ ਦੀ ਹਾਜ਼ਰੀ 50% ਤੋਂ ਅਧਿਕ ਰਹੀ ਹੈ।

 

ਕਨੈਕਟਿੰਗ, ਕਮਿਊਨੀਕੇਟਿੰਗ, ਚੇਂਜਿੰਗ ਸਿਰਲੇਖ ਵਾਲੇ ਪ੍ਰਕਾਸ਼ਨ ਨੂੰ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੁਆਰਾ ਉਪ ਰਾਸ਼ਟਰਪਤੀ ਨਿਵਾਸ ਤੇ ਆਯੋਜਿਤ ਇੱਕ ਸਮਾਰੋਹ ਵਿੱਚ ਜਾਰੀ ਕੀਤਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਪੁਸਤਕ ਦਾ ਇਲੈਕਟ੍ਰੌਨਿਕ ਸੰਸਕਰਣ ਜਾਰੀ ਕੀਤਾ। ਪ੍ਰਕਾਸ਼ਨ ਵਿਭਾਗ ਦੁਆਰਾ ਪ੍ਰਕਾਸ਼ਿਤ 251 ਪੇਜਾਂ ਦੀ ਕਿਤਾਬ ਵਿੱਚ ਬੀਤੇ ਇੱਕ ਸਾਲ ਵਿੱਚ ਸ਼੍ਰੀ ਨਾਇਡੂ ਦੇ ਵੱਖ-ਵੱਖ ਪ੍ਰੋਗਰਾਮਾਂ  ਅਤੇ ਸਮਾਰੋਹਾਂ ਦੇ 334 ਚਿੱਤਰ ਵੀ ਸ਼ਾਮਲ ਕੀਤੇ ਗਏ ਹਨ।

 

ਸ਼੍ਰੀ ਨਾਇਡੂ ਨੇ ਦੱਸਿਆ ਕਿ ਕੋਰੋਨਾ ਦੇ ਕਾਰਨ ਹੋਈ ਬੰਦੀ ਤੋਂ ਪਹਿਲਾਂ ਉਹ ਹਰ ਮਹੀਨੇ 20 ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਸਨ ਜਿਨ੍ਹਾਂ ਵਿੱਚੋਂ ਉਨ੍ਹਾਂ ਨੇ 70 ਜਨ ਸਮਾਰੋਹਾਂ ਅਤੇ 14 ਕਨਵੋਕੇਸ਼ਨਾਂ ਨੂੰ ਸੰਬੋਧਨ ਕੀਤਾ।  ਉਨ੍ਹਾਂ ਨੇ ਕਿਹਾ ਕਿ ਬੰਦੀ ਦੇ ਨਾਲ ਜਲਦ ਹੀ ਨਵੀਂ ਸਥਿਤੀ ਵਿੱਚ ਸਮਝੌਤਾ ਕਰ ਲਿਆ ਅਤੇ ਲੋਕਾਂ ਨਾਲ ਸੰਪਰਕ ਬਣਾਈ ਰੱਖਣ ਲਈ ਪ੍ਰੋਗਰਾਮਾਂ ਦੀ ਪ੍ਰਣਾਲੀ ਵਿੱਚ ਜ਼ਰੂਰੀ ਪਰਿਵਰਤਨ ਕਰਕੇ, ਟੈਕਨੋਲੋਜੀ ਮਾਧਿਅਮਾਂ ਦਾ ਭਰਪੂਰ ਪ੍ਰਯੋਗ ਕੀਤਾ ਜਿਸ  ਨਾਲ ਲੋਕਾਂ ਨਾਲ ਸੰਵਾਦ ਅਤੇ ਸੰਪਰਕ ਬਣਿਆ ਰਹੇ।

 

ਸ਼੍ਰੀ ਨਾਇਡੂ ਨੇ ਦੱਸਿਆ ਕਿ ਉਨ੍ਹਾਂ ਨੇ ਆਪ 1600 ਲੋਕਾਂ ਨਾਲ ਹਰੇਕ ਨਾਲਫੋਨ ਤੇ ਗੱਲ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ, ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਧੀਰਜ ਅਤੇ ਦਿਲਾਸਾ ਦਿੱਤਾ ਅਤੇ ਨਿਰਾਸ਼ਾ ਦੀ ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਆਪਣੇ ਨਿਯਮਿਤ ਜੀਵਨ ਵਿੱਚ ਕੁਝ ਪਰਿਵਰਤਨ ਕਰਕੇਇਸ ਸਥਿਤੀ ਤੋਂ ਉੱਬਰਨ ਦੀ ਸਲਾਹ ਦਿੱਤੀ। ਕੋਰੋਨਾ ਨਾਲ ਸਬੰਧਿਤ ਤੱਥਾਂ ਦੀ ਪ੍ਰਮਾਣਿਕ ਜਾਣਕਾਰੀ ਲੋਕਾਂ ਨੂੰ ਪਹੁੰਚਾਉਣ ਲਈ, ਇਸ ਮਿਆਦ ਵਿੱਚ 350 ਟਵੀਟਸ ਅਤੇ 55 ਫੇਸਬੁੱਕ ਪੋਸਟ ਲਿਖੇ। ਸ਼੍ਰੀ ਨਾਇਡੂ ਨੇ ਤਸੱਲੀ ਪ੍ਰਗਟਾਈ ਕਿ ਉਨ੍ਹਾਂ ਦਾ ਇਹ ਮਿਸ਼ਨ ਕਨੈਕਟ ਅਤਿਅੰਤ ਲਾਭਦਾਇਕ ਰਿਹਾ।

 

11 ਅਗਸਤ, 2017 ਨੂੰ ਅਹੁਦਾ ਸੰਭਾਲਣ ਦੇ ਬਾਅਦ ਬੀਤੇ ਤਿੰਨ ਵਰ੍ਹਿਆਂ ਵਿੱਚ ਰਾਜ ਸਭਾ ਦੀ ਕਾਰਜ ਪ੍ਰਣਾਲੀ ਵਿੱਚ ਚਲ ਰਹੇ ਪਰਿਵਰਤਨ ਦੇ ਬੁੱਲਿਆਂ ਦੇ ਪ੍ਰਮਾਣ ਦਿੱਤੇ। ਸ਼੍ਰੀ ਨਾਇਡੂ ਨੇ ਦੱਸਿਆ ਕਿ ਉਨ੍ਹਾਂ ਦੇ  ਦੁਆਰਾ ਕੀਤੇ ਇੱਕ ਅਧਿਐਨ ਅਨੁਸਾਰ ਪਿਛਲੇ 25 ਵਰ੍ਹਿਆਂ ਵਿੱਚ ਸਦਨ ਦੀ ਉਤਪਾਦਕਤਾ ਵਿੱਚ ਗਿਰਾਵਟ ਹੁੰਦੀ ਗਈ। ਪਿਛਲੇ 20 ਵਰ੍ਹਿਆਂ ਵਿੱਚ ਸਿਰਫ਼ ਇੱਕ ਵਾਰ 1999 ਵਿੱਚ ਆਖਰੀ ਵਾਰ ਸਦਨ ਨੇ 100 % ਉਤਪਾਦਕਤਾ ਪ੍ਰਾਪਤ ਕੀਤੀ ਸੀ।

 

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਬੀਤੇ ਤਿੰਨ ਵਰ੍ਹਿਆਂ ਦੇ ਦੌਰਾਨ ਅੱਠ ਸੈਸ਼ਨਾਂ ਵਿੱਚ ਕੁੱਲ ਉਤਪਾਦਕਤਾ 65.5% ਰਹੀ ਉਹ ਵੀ ਤਦ ਜਦਕਿ ਵਿੱਚੇ ਹੀ ਚੋਣ ਸਾਲ ਦੇ ਦੌਰਾਨ ਤਿੰਨ ਸੈਸ਼ਨਾਂ ਵਿੱਚ ਸਦਨ ਦੀ ਕਾਰਵਾਹੀ ਗੰਭੀਰ ਰੂਪ ਨਾਲ ਰੁਕੀ ਰਹੀ। ਉਸ ਸਾਲ ਰਾਜ ਸਭਾ ਦੀ ਸਲਾਨਾ ਉਤਪਾਦਕਤਾ ਸਿਰਫ਼ 35.75 % ਸੀ ਜੋ ਕਿ ਸਰਬਕਾਲੀ ਨਿਊਨਤਮ ਪੱਧਰ ਸੀ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਉਸ ਦੇ ਬਾਅਦ ਦੇ ਸੈਸ਼ਨਾਂ ਵਿੱਚ ਰਾਜ ਸਭਾ ਦੀ ਉਤਪਾਦਕਤਾ ਉੱਚੇ ਪੱਧਰ ਤੇ ਬਰਕਰਾਰ ਰਹੀ ਹੈ, 249ਵੇਂ ਸੈਸ਼ਨ ਵਿੱਚ ਇਹ 104% ਸੀ, ਇਤਿਹਾਸਿਕ 250ਵੇਂ ਸੈਸ਼ਨ ਵਿੱਚ 99%, ਅਤੇ 251ਵੇਂ ਸੈਸ਼ਨ ਵਿੱਚ 76% ਸੀ। ਇਸ ਦੇ ਕਾਰਨ 2019 ਵਿੱਚ ਸਦਨ ਦੀ ਉਤਪਾਦਕਤਾ 78.42% ਰਹੀ ਜੋ ਕਿ 2010 ਦੇ ਬਾਅਦ ਤੋਂ ਸਭ ਤੋਂ ਅਧਿਕ ਸਲਾਨਾ ਉਤਪਾਦਕਤਾ ਹੈ।

 

ਵਧੇ ਹੋਏ ਵਿਧਾਨਕ ਕਾਰਜ ਦੀ ਕਾਰਗੁਜ਼ਾਰੀ ਨੂੰ ਇਸ ਪਰਿਵਰਤਨ ਦਾ ਸੰਕੇਤ ਦੱਸਦੇ ਹੋਏ ਸ਼੍ਰੀ ਨਾਇਡੂ ਨੇ ਦੱਸਿਆ ਕਿ ਬੀਤੇ ਤਿੰਨ ਵਰ੍ਹਿਆਂ ਵਿੱਚ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਸਦਨ ਦੁਆਰਾ ਪਾਸ ਕੁੱਲ 93 ਬਿਲਾਂ ਵਿੱਚੋਂ 60, ਜੋ ਕਿ ਕੁੱਲ ਦਾ 65% ਹੈ, ਉਹ ਆਖਰੀ ਤਿੰਨ ਸੈਸ਼ਨਾਂ ਵਿੱਚ ਪਾਸ ਕੀਤੇ ਗਏ।  ਉਨ੍ਹਾਂ ਨੇ ਕਿਹਾ ਕਿ ਸਦਨ ਦੇ ਦਲਗਤ ਸੰਗਠਨ ਅਤੇ ਵਿਸ਼ੇ ਤੇ ਵੱਖ-ਵੱਖ ਦਲਾਂ ਦੇ ਭਿੰਨ-ਭਿੰਨ ਵਿਚਾਰਾਂ  ਦੇ ਬਾਵਜੂਦ ਵੀ, ਰਾਜ ਸਭਾ ਨੇ ਤੀਹਰੇ ਤਲਾਕ, ਨਾਗਰਿਕਤਾ ਸੰਸ਼ੋਧਨ ਬਿਲ ਅਤੇ ਜੰਮੂ ਤੇ ਕਸ਼ਮੀਰ  ਪੁਨਰਗਠਨ ਬਿਲ ਨੂੰ ਪਾਸ ਕੀਤਾ।

 

ਰਾਜ ਸਭਾ ਦੀਆਂ ਅੱਠ ਵਿਭਾਗਾਂ ਸਬੰਧੀ ਸੰਸਦੀ ਸਥਾਈ ਕਮੇਟੀਆਂ ਦੇ ਕੰਮਕਾਜ ਉਨ੍ਹਾਂ ਲਈ ਚਿੰਤਾ ਅਤੇ ਧਿਆਨ ਦਾ ਵਿਸ਼ਾ ਰਿਹਾ ਹੈ, ਚੇਅਰਮੈਨ ਨੇ ਇਸ ਸਬੰਧ ਵਿੱਚ ਵੀ ਸੁਧਾਰਾਂ ਬਾਰੇ ਦੱਸਿਆ ਜਿਸ ਨੂੰ ਉਨ੍ਹਾਂ ਨੇ ਪਰਿਵਰਤਨ ਦਾ ਸੰਕੇਤ ਕਿਹਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਦੀਆਂ ਬੈਠਕਾਂ ਵਿੱਚ ਮੈਬਰਾਂ ਦੀ ਹਾਜ਼ਰੀ ਪਿਛਲੇ ਇੱਕ ਸਾਲ (ਸਤੰਬਰ, 2019 ਵਿੱਚ ਪੁਨਰਗਠਨ ਦੇ ਬਾਅਦ ਤੋਂ) ਦੇ ਦੌਰਾਨ ਪਹਿਲੀ ਵਾਰ 50% ਦੇ ਪੱਧਰ ਨੂੰ ਪਾਰ ਕਰ ਗਈ ਹੈ। 2019-20 ਦੇ ਦੌਰਾਨ ਇਹ ਹਾਜ਼ਰੀ 50.73% ਰਹੀ ਹੈ ਜਦਕਿ 2017-19 ਦੀ ਦੋ ਵਰ੍ਹੇ ਦੀ ਮਿਆਦ ਦੇ ਦੌਰਾਨ 42.90% ਦੀ ਔਸਤ ਹਾਜ਼ਰੀ ਰਹੀ ਸੀ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ 2019-20 ਦੇ ਦੌਰਾਨ ਕੋਰਮ ਦੇ ਬਿਨਾ ਆਯੋਜਿਤ ਇਨ੍ਹਾਂ ਕਮੇਟੀਆਂ ਦੀਆਂ ਬੈਠਕਾਂ ਦੀ ਸੰਖਿਆ 10.20% ਤੱਕ ਹੇਠਾਂ ਆ ਗਈ, ਜਦਕਿ ਉਸ ਤੋਂ ਪਿਛਲੇ ਸਾਲ ਦੇ ਦੌਰਾਨ ਇਹ 38.77% ਸੀ। 2019-20 ਦੇ ਦੌਰਾਨ 50% ਤੋਂ ਅਧਿਕ ਦੀ ਹਾਜ਼ਰੀ ਦੇ ਨਾਲ ਆਯੋਜਿਤ ਬੈਠਕਾਂ ਦੀ ਸੰਖਿਆ ਪਿਛਲੇ ਸਾਲ ਦੇ ਦੌਰਾਨ 14.28% ਤੋਂ ਵਧ ਕੇ 51.02% ਤੱਕ ਹੋ ਗਈ।

 

ਚੇਅਰਮੈਨ ਸ਼੍ਰੀ ਨਾਇਡੂ ਨੇ ਸਦਨ ਦੇ ਸਾਰੇ ਵਰਗਾਂ ਅਤੇ ਨੇਤਾਵਾਂ ਦੁਆਰਾ ਸਦਨ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਵਿੱਚ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।  ਹਾਲਾਂਕਿ ਇਸ ਸੰਦਰਭ ਵਿੱਚ ਉਨ੍ਹਾਂ ਨੇ ਸਦਨ  ਦੇ ਕਾਰਜਾਤਮਕ ਸਮੇਂ ਦੇ ਉਸ ਇੱਕ ਤਿਹਾਈ ਭਾਗ ਦਾ ਵੀ ਜ਼ਿਕਰ ਕੀਤਾ ਜੋ ਪਿਛਲੇ ਅੱਠ ਸੈਸ਼ਨਾਂ ਦੇ ਦੌਰਾਨ ਰੁਕਾਵਟਾਂ ਦੇ ਕਾਰਨ ਵਿਅਰਥ ਹੋ ਗਿਆ। ਉਨ੍ਹਾਂ ਨੇ ਅਜਿਹੀਆਂ ਰੁਕਾਵਟਾਂ ਦੇ ਪ੍ਰਭਾਵੀ ਸਮਾਧਾਨ ਦੀ ਤਾਕੀਦ ਵੀ ਕੀਤੀ।

 

2022 ਵਿੱਚ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸਾਰੇ ਵਿਅਕਤੀਆਂ ਅਤੇ ਸੰਸਥਾਨਾਂ ਨੂੰ ਮਹਾਤਮਾ ਗਾਂਧੀ ਅਤੇ ਹੋਰ ਨੇਤਾਵਾਂ ਦੁਆਰਾ ਪ੍ਰਤੀਪਾਦਿਤ ਸੁਤੰਤਰਤਾ ਸੰਘਰਸ਼ ਦੇ ਆਦਰਸ਼ਾਂ ਦਾ ਪਾਲਣ ਕਰਨ ਅਤੇ ਹਰ ਨਾਗਰਿਕ ਨੂੰ ਉਸ ਦੀਆਂ ਆਕਾਂਖਿਆਵਾਂ ਅਤੇ ਸੁਪਨਿਆਂ ਦਾ ਨਵਾਂ ਭਾਰਤ ਬਣਾਉਣ ਲਈ ਆਪਣਾ ਹਰ ਸੰਭਵ ਯੋਗਦਾਨ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਨੂੰ ਹੋਰ ਅਧਿਕ ਸੰਕਲਪ ਸ਼ਕਤੀ ਨਾਲ ਰਾਸ਼ਟਰਨਿਰਮਾਣ ਦੇ ਲਈ ਕਾਰਜ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ।

 

ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਰਥਿਕ ਸ਼ਕਤੀ ਉਸ ਨੂੰ ਵਿਸ਼ਵ ਵਿੱਚ ਉਚਿਤ ਸਥਾਨ ਅਤੇ ਆਵਾਜ਼ ਦਿੰਦੀ ਹੈ ਜਿਸ ਨਾਲ ਉਹ ਗਲੋਬਲ ਘਟਨਾਕ੍ਰਮ ਨੂੰ ਪ੍ਰਭਾਵਿਤ ਕਰ ਸਕੇ। ਸ਼੍ਰੀ ਵੈਂਕਈਆ ਨਾਇਡੂ ਨੇ ਸਾਰਿਆਂ ਨੂੰ ਸਮੂਹਿਕ ਰੂਪ ਨਾਲ ਕੋਵਿਡਮਹਾਮਾਰੀ ਦੇ ਕਾਰਨ ਹੋਏ ਆਰਥਿਕ ਨੁਕਸਾਨ ਨੂੰ ਦੂਰ ਕਰਨ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਵਾਪਸ ਪਟੜੀ ਤੇ ਲਿਆਉਣ ਲਈ ਪ੍ਰਯਤਨ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ 2022 ਤੱਕ ਵੱਖ-ਵੱਖ ਖੇਤਰਾਂ ਲਈ ਨਿਰਧਾਰਿਤ ਟੀਚਿਆਂ ਅਤੇ 2030 ਤੱਕ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰਨ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ।

 

ਉਪ ਰਾਸ਼ਟਰਪਤੀ ਨੇ ਸਰਕਾਰ ਦੀਆਂ ਉਨ੍ਹਾਂ ਹਾਲੀਆ ਪਹਿਲਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਸ਼ਾਸਨ ਵਿਵਸਥਾ, ਇਨੋਵੇਸ਼ਨ ਅਤੇ ਉੱਦਮਤਾ ਵਿੱਚ ਸੁਧਾਰ ਦਾ ਪ੍ਰਯਤਨ ਕੀਤਾ ਗਿਆ ਹੈ ਅਤੇ ਨੌਲਿਜ ਸੁਸਾਇਟੀ ਦੇ ਨਿਰਮਾਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਨਵੀਂ ਸਿੱਖਿਆ ਨੀਤੀ - 2020 ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਘੱਟ ਤੋਂ ਘੱਟ ਪ੍ਰਾਇਮਰੀ ਪੱਧਰ ਤੇ ਸਿੱਖਿਆ ਦੇ ਮਾਧਿਅਮ ਦੇ ਰੂਪ ਵਿੱਚ ਮਾਤ੍ਰਭਾਸ਼ਾ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਤੀਬਾੜੀ ਨੂੰ ਅਧਿਕ ਉਤਪਾਦਕ ਬਣਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਿਗਿਆਨ ਦੇ ਉਚਿਤ ਪ੍ਰਯੋਗ ਦਾ ਵੀ ਸੱਦਾ ਦਿੱਤਾ।

 

ਸ਼੍ਰੀ ਵੈਂਕਈਆ ਨਾਇਡੂ ਨੇ ਸਵਰਾਜ ਨੂੰ ਸੁ-ਰਾਜ (ਸੁਸ਼ਾਸਨ) ਵਿੱਚ ਬਦਲਣ ਅਤੇ ਸਾਰਿਆਂ ਨੂੰ ਵਿਕਾਸ  ਦੇ ਲਾਭ ਪਹੁੰਚਾਉਣ ਦੇ ਇਲਾਵਾ ਸ਼ਹਿਰੀ-ਗ੍ਰਾਮੀਣ ਅੰਤਰ ਨੂੰ ਖ਼ਤਮ ਕਰਨ ਤੇ ਜ਼ੋਰ ਦਿੱਤਾ ਹੈ।  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਰਾਸ਼ਟਰ ਨੂੰ ਰੂਪਾਂਤਰਿਤ ਕਰਨ ਦੇ ਸਾਰਥਕ ਊਰਜਾਵਾਨ ਪ੍ਰਯਤਨਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸ੍ਰੇਸ਼ਠ ਭਾਰਤਸਵੱਛ ਭਾਰਤ ਅਤੇ ਆਤਮਨਿਰਭਰ ਭਾਰਤ  ਦੇ ਟੀਚੇ ਨੂੰ ਸਿੱਧ ਕਰਨ ਲਈ ਦ੍ਰਿੜ੍ਹ ਸੰਕਲਪ ਅਤੇ ਸਾਮੂਹਿਕ ਪ੍ਰਯਤਨ ਕਰਨ ਦਾ ਸੱਦਾ ਦਿੱਤਾ।

 

******

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1645242) Visitor Counter : 162