ਪ੍ਰਧਾਨ ਮੰਤਰੀ ਦਫਤਰ

ਮਹਾਮਾਰੀ ਨਾਲ ਨਜਿੱਠਣ ਅਤੇ ਮੌਜੂਦਾ ਸਥਿਤੀ ‘ਤੇ ਚਰਚਾ ਅਤੇ ਅੱਗੇ ਦੀ ਯੋਜਨਾ ਬਣਾਉਣ ਲਈ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 11 AUG 2020 3:10PM by PIB Chandigarh

ਨਮਸਕਾਰ।

 

ਆਪ ਸਭ ਨਾਲ ਗੱਲ ਕਰਕੇ ਜ਼ਮੀਨੀ ਵਸਤੂ-ਸਥਿਤੀ ਦੀ ਵੀ ਜਾਣਕਾਰੀ ਹੋਰ ਵਿਆਪਕ ਹੁੰਦੀ ਹੈ, ਅਤੇ ਇਹ ਵੀ ਪਤਾ ਚਲਦਾ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ! ਇਹ ਲਗਾਤਾਰ ਮਿਲਣਾ, ਚਰਚਾ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਜਿਵੇਂ-ਜਿਵੇਂ ਕੋਰੋਨਾ ਮਹਾਮਾਰੀ ਦਾ ਸਮਾਂ ਬੀਤ ਰਿਹਾ ਹੈ, ਨਵੀਆਂ-ਨਵੀਆਂ ਪਰਿਸਥਿਤੀਆਂ ਵੀ ਪੈਦਾ ਹੋ ਰਹੀਆਂ ਹਨ!

 

ਹਸਪਤਾਲਾਂ 'ਤੇ ਦਬਾਅ, ਸਾਡੇ ਸਿਹਤ ਕਰਮੀਆਂ 'ਤੇ ਦਬਾਅ, ਰੋਜ਼ਮੱਰਾ ਦੇ ਕੰਮ ਵਿੱਚ ਨਿਰੰਤਰਤਾ ਦਾ ਨਾ ਆਉਣਾ, ਇਹ ਹਰ ਦਿਨ ਇੱਕ ਨਵੀਂ ਚੁਣੌਤੀ ਲੈ ਕੇ ਆਉਂਦੇ ਹਨ। ਮੈਨੂੰ ਤਸੱਲੀ ਹੈ ਕਿ ਹਰ ਰਾਜ ਆਪਣੇ-ਆਪਣੇ ਪੱਧਰ 'ਤੇ ਮਹਾਮਾਰੀ ਦੇ ਖ਼ਿਲਾਫ਼ ਲੜਾਈ ਲੜ ਰਿਹਾ ਹੈ, ਅਤੇ ਚਾਹੇ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ, ਅਸੀਂ ਅਨੁਭਵ ਕਰ ਰਹੇ ਹਾਂ ਕਿ ਅਸੀਂ ਲਗਾਤਾਰ ਇੱਕ ਟੀਮ ਬਣ ਕੇ ਕੰਮ ਕਰ ਪਾ ਰਹੇ ਹਾਂ ਅਤੇ ਇਹੀ ਟੀਮ ਸਪਿਰਿਟ ਜੋ ਹੋਵੇ ਉਹ ਇੱਕ ਪਰਿਣਾਮ ਲਿਆਉਣ ਵਿੱਚ ਅਸੀਂ ਸਫਲ ਹੋਏ ਹਾਂ। ਇਤਨੇ ਬੜੇ ਸੰਕਟ ਦਾ ਜਿਸ ਪ੍ਰਕਾਰ ਅਸੀਂ ਮੁਕਾਬਲਾ ਕੀਤਾ ਹੈ ਉਸ ਵਿੱਚ ਸਾਰਿਆਂ ਦਾ ਨਾਲ ਮਿਲ ਕੇ ਕੰਮ ਕਰਨਾ, ਇਹ ਬਹੁਤ ਵੱਡੀ ਗੱਲ ਹੈ।

 

ਸਾਰੇ ਮਾਣਯੋਗ ਮੁੱਖ ਮੰਤਰੀ ਜੀ, ਅੱਜ 80 ਪ੍ਰਤੀਸ਼ਤ Active cases, ਅਸੀਂ ਜੋ ਅੱਜ ਮਿਲੇ ਹਾਂ, ਇਨ੍ਹਾਂ 10 ਰਾਜਾਂ ਵਿੱਚ ਹਨ। ਅਤੇ ਇਸ ਲਈ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਇਨ੍ਹਾਂ ਸਾਰੇ ਰਾਜਾਂ ਦੀ ਭੂਮਿਕਾ ਬਹੁਤ ਵੱਡੀ ਹੋ ਜਾਂਦੀ ਹੈ। ਅੱਜ ਦੇਸ਼ ਵਿੱਚ active cases 6 ਲੱਖ ਤੋਂ ਜ਼ਿਆਦਾ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੇਸ ਇਨ੍ਹਾਂ ਦਸ ਰਾਜਾਂ ਵਿੱਚ ਹੀ ਹਨ! ਇਸ ਲਈ ਇਹ ਜ਼ਰੂਰੀ ਹੈ ਕਿ ਇਹ ਦਸ ਰਾਜ ਇੱਕਠੇ ਬੈਠ ਕੇ ਅਸੀਂ ਸਮੀਖਿਆ ਕਰੀਏ, ਚਰਚਾ ਕਰੀਏ। ਅਤੇ ਉਨ੍ਹਾਂ ਦੀਆਂ ਜੋ best practices ਹਨ ਉਨ੍ਹਾਂ ਨੇ ਕਿਸ ਕਿਸ ਪ੍ਰਕਾਰ ਨਵੇਂ initiatives ਲਏ ਹਨ। ਉਹ ਸਾਰਿਆਂ ਦੇ ਧਿਆਨ ਵਿੱਚ ਆਉਣ ਕਿਉਂਕਿ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਕੋਸ਼ਿਸ਼ ਕਰ ਹੀ ਰਿਹਾ ਹੈ ਅਤੇ ਅੱਜ ਇਸ ਚਰਚਾ ਨੇ ਸਾਨੂੰ ਇੱਕ ਦੂਜੇ ਦੇ ਅਨੁਭਵਾਂ ਤੋਂ ਕਾਫੀ ਕੁਝ ਸਿੱਖਣ ਨੂੰ ਸਮਝਣ ਨੂੰ ਮਿਲਿਆ ਵੀ ਹੈ। ਕਿਤੇ ਨਾ ਕਿਤੇ ਇਹ ਇੱਕ ਭਾਵ ਅੱਜ ਨਿਕਲ ਕੇ ਆਇਆ ਹੈ ਕਿ ਜੇਕਰ ਅਸੀਂ ਮਿਲਕੇ ਆਪਣੇ ਇਨ੍ਹਾਂ ਦਸ ਰਾਜਾਂ ਵਿੱਚ ਕੋਰੋਨਾ ਨੂੰ ਹਰਾ ਦਿੰਦੇ ਹਾਂ, ਤਾਂ ਦੇਸ਼ ਵੀ ਜਿੱਤ ਜਾਵੇਗਾ!

 

ਸਾਥੀਓ, ਟੈਸਟਿੰਗ ਦੀ ਸੰਖਿਆ ਵਧ ਕੇ ਹਰ ਦਿਨ 7 ਲੱਖ ਤੱਕ ਪਹੁੰਚ ਚੁੱਕੀ ਹੈ, ਅਤੇ ਲਗਾਤਾਰ ਵਧ ਵੀ ਰਹੀ ਹੈ। ਇਸ ਨਾਲ ਸੰਕ੍ਰਮਣ ਨੂੰ ਪਹਿਚਾਣਨ ਅਤੇ ਰੋਕਣ ਵਿੱਚ ਜੋ ਮਦਦ ਮਿਲ ਰਹੀ ਹੈ, ਅੱਜ ਅਸੀਂ ਉਸ ਦੇ ਪਰਿਣਾਮ ਦੇਖ ਰਹੇ ਹਾਂ। ਸਾਡੇ ਇੱਥੇ  average fatality rate ਪਹਿਲਾਂ ਵੀ ਦੁਨੀਆ ਦੇ ਮੁਕਾਬਲੇ ਕਾਫੀ ਘੱਟ ਸੀ, ਸੰਤੁਸ਼ਟੀ ਦੀ ਗੱਲ ਹੈ ਕਿ ਇਹ ਲਗਾਤਾਰ ਹੋਰ ਘੱਟ ਹੋ ਰਿਹਾ ਹੈ! Active cases ਦੀ ਪ੍ਰਤੀਸ਼ਤ ਘੱਟ ਹੋਈ ਹੈ, recovery rate ਨਿਰੰਤਰ ਵਧਦਾ ਜਾ ਰਿਹਾ ਹੈ, ਸੁਧਰਦਾ ਜਾ ਰਿਹਾ ਹੈ, ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੇ ਯਤਨ ਕਾਰਗਰ ਸਿੱਧ ਹੋ ਰਹੇ ਹਨ! ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਨਾਲ ਲੋਕਾਂ ਦਰਮਿਆਨ ਇੱਕ ਭਰੋਸਾ ਵਧਿਆ ਹੈ, ਆਤਮਵਿਸ਼ਵਾਸ ਵਧਿਆ ਹੈ, ਅਤੇ ਡਰ ਦਾ ਮਾਹੌਲ ਵੀ ਕੁਝ ਘੱਟ ਹੋਇਆ ਹੈ।

 

ਅਤੇ ਜਿਵੇਂ-ਜਿਵੇਂ ਅਸੀਂ testing ਨੂੰ ਵਧਾਉਂਦੇ ਜਾਵਾਂਗੇ, ਸਾਡੀ ਇਹ ਸਫਲਤਾ ਅੱਗੇ ਹੋਰ ਵੀ ਬੜੀ ਹੋਵੇਗੀ! ਅਤੇ ਇੱਕ ਤਸੱਲੀ ਦਾ ਭਾਵ ਸਾਨੂੰ ਅਨੁਭਵ ਹੋਵੇਗਾ, ਅਸੀਂ ਮੌਤ ਦਰ ਨੂੰ 1 ਪ੍ਰਤੀਸ਼ਤ ਤੋਂ ਵੀ ਨਿਚੇ ਲਿਆਉਣ ਦਾ ਜੋ ਟੀਚਾ ਰੱਖਿਆ ਹੈ, ਇਸ ਨੂੰ ਵੀ ਅਗਰ ਅਸੀਂ ਥੋੜ੍ਹੀ ਹੋਰ ਯਤਨ ਕਰੀਏ, ਵੱਡੇ ਫੋਕਸ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤਾਂ ਉਹ ਟੀਚੇ ਵੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਹੁਣ ਅੱਗੇ ਸਾਨੂੰ ਕੀ ਕਰਨਾ ਹੈ, ਕਿਵੇਂ ਵਧਣਾ ਹੈ, ਇਸ ਨੂੰ ਲੈ ਕੇ ਕਾਫੀ ਸਪਸ਼ਟਤਾ ਸਾਡੇ ਵਿਚਕਾਰ ਵੀ ਉੱਭਰ ਕੇ ਆਈ ਹੈ ਅਤੇ ਇੱਕ ਤਰ੍ਹਾਂ ਨਾਲ grassroot level ਤੱਕ ਸਾਰੇ ਲੋਕਾਂ ਦੇ ਦਿਮਾਗ ਵਿੱਚ ਪਹੁੰਚ ਗਿਆ ਹੈ, ਭਾਈ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਕਦੋਂ ਕਰਨਾ ਹੈ, ਗੱਲ ਹਿੰਦੁਸਤਾਨ ਦੇ ਹਰ ਇੱਕ ਨਾਗਰਿਕ ਤੱਕ ਅਸੀਂ ਪਹੁੰਚਾ ਸਕੇ ਹਾਂ!

 

ਹੁਣ ਦੇਖੋ, ਜਿਨ੍ਹਾਂ ਰਾਜਾਂ ਵਿੱਚ testing rate ਘੱਟ ਹੈ, ਅਤੇ ਜਿੱਥੇ positivity rate ਜ਼ਿਆਦਾ ਹੈ, ਉੱਥੇ ਟੈਸਟਿੰਗ ਵਧਾਉਣ ਦੀ ਜ਼ਰੂਰਤ ਸਾਹਮਣੇ ਆਈ ਹੈ। ਖ਼ਾਸ ਤੌਰ ਤੇ ਬਿਹਾਰ, ਗੁਜਰਾਤ, ਯੂਪੀ, ਪੱਛਮ ਬੰਗਾਲ ਅਤੇ ਤੇਲੰਗਾਨਾ, ਇੱਥੇ ਟੈਸਟਿੰਗ ਵਧਾਉਣ ਤੇ ਖਾਸ ਬਲ ਦੇਣ ਦੇ ਬਾਅਦ ਅਸੀਂ ਲੋਕਾਂ ਦੀ ਗੱਲਬਾਤ ਵਿੱਚ ਉੱਭਰ ਕੇ ਆ ਰਹੀ ਹੈ!

 

ਸਾਥੀਓ, ਹੁਣ ਤੱਕ ਦਾ ਸਾਡਾ ਅਨੁਭਵ ਹੈ ਕਿ ਕੋਰੋਨਾ ਦੇ ਖ਼ਿਲਾਫ਼ containment, contact tracing ਅਤੇ ਸਰਵੇਲੈਂਸ, ਇਹ ਸਭ ਤੋਂ ਪ੍ਰਭਾਵੀ ਹਥਿਆਰ ਹੈ! ਹੁਣ ਜਨਤਾ ਵੀ ਇਸ ਗੱਲ ਨੂੰ ਸਮਝ ਰਹੀ ਹੈ, ਲੋਕ ਪੂਰੀ ਤਰ੍ਹਾਂ ਸਹਿਯੋਗ ਵੀ ਕਰ ਰਹੇ ਹਨ। ਇਹ ਜਾਗਰੂਕਤਾ ਦੀਆਂ ਸਾਡੀਆਂ ਕੋਸ਼ਿਸ਼ਾਂ ਦੇ ਇੱਕ ਚੰਗੇ ਨਤੀਜੇ ਦੇ ਵੱਲ ਅਸੀਂ ਅੱਗੇ ਵਧੇ ਹਾਂ। Home quarantine  ਦੀ ਵਿਵਸਥਾ ਇਸੇ ਵਜ੍ਹਾ ਨਾਲ ਅੱਜ ਇਤਨੇ ਚੰਗੇ ਤਰੀਕੇ ਨਾਲ ਲਾਗੂ ਕਰ ਪਾ ਰਹੇ ਹਾਂ।

 

ਐਕਸਪਰਟਸ ਹੁਣ ਇਹ ਕਹਿ ਰਹੇ ਹਨ ਕਿ ਅਗਰ ਅਸੀਂ ਸ਼ੁਰੂਆਤ  ਦੇ 72 ਘੰਟਿਆਂ ਵਿੱਚ ਹੀ cases ਦੀ ਪਹਿਚਾਣ ਕਰ ਲਈਏਤਾਂ ਇਹ ਸੰਕ੍ਰਮਣ ਕਾਫ਼ੀ ਹੱਦ ਤੱਕ ਧੀਮਾ ਹੋ ਜਾਂਦਾ ਹੈ। ਅਤੇ ਇਸ ਲਈ ਮੇਰੀ ਸਭ ਨੂੰ ਤਾਕੀਦ ਹੈ ਕਿ ਜਿਵੇਂ ਹੱਥ ਧੋਣ ਦੀ ਗੱਲ ਹੋਵੇਦੋ ਗਜ ਦੀ ਦੂਰੀ ਦੀ ਗੱਲ ਹੋਵੇਮਾਸਕਰ ਦੀ ਗੱਲ ਹੋਵੇਕਿਤੇ ਵੀ ਨਾ ਥੁੱਕਣ ਦੀ ਤਾਕੀਦ ਹੋਵੇਇਨ੍ਹਾਂ ਸਭ  ਦੇ ਨਾਲ ਹੁਣ ਸਰਕਾਰਾਂ ਵਿੱਚ ਹੋਰ ਸਰਕਾਰੀ ਵਿਵਸਥਾਵਾਂ ਵਿੱਚ ਵੀ ਅਤੇ ਕੋਰੋਨਾ ਵਾਰੀਅਰ  ਦਰਮਿਆਨ ਵੀ ਅਤੇ ਜਨਤਾ ਵਿੱਚ ਵੀ ਇੱਕ ਨਵਾਂ ਮੰਤਰ ਸਾਨੂੰ ਬਰਾਬਰ ਪਹੁੰਚਾਉਣਾ ਪਵੇਗਾਅਤੇ ਉਹ ਹੈ,  72 ਘੰਟੇ ਵਿੱਚ ਜਿਸ ਨੂੰ ਵੀ ਹੋਇਆ ਹੈਉਸ ਦੇ ਆਸ-ਪਾਸ ਦੇ ਸਭ ਦੀ ਟੈਸਟਿੰਗ ਹੋ ਜਾਣੀ ਚਾਹੀਦੀ ਹੈਉਨ੍ਹਾਂ ਦੀ ਟ੍ਰੇਸਿੰਗ ਹੋ ਜਾਣੀ ਚਾਹੀਦੀ ਹੈਉਨ੍ਹਾਂ  ਦੇ  ਲਈ ਜੋ ਜ਼ਰੂਰਤ ਹੈਉਹ ਵਿਵਸਥਾ ਹੋਣੀ ਚਾਹੀਦੀ ਹੈ।  ਅਗਰ ਇਹ 72 ਘੰਟੇ ਵਾਲੇ ਫਾਰਮੂਲੇ ਤੇ ਅਸੀਂ ਬਲ ਦਿੰਦੇ ਹਾਂ ਤਾਂ ਤੁਸੀ ਮੰਨੋ ਕਿ ਬਾਕੀ ਜੋ-ਜੋ ਚੀਜ਼ਾਂ ਹਨ ਉਸ ਦੇ ਨਾਲ ਹੁਣ ਇਸ ਦਾ ਜੋੜ ਦੇਣਾ ਹੈ ਕਿ 72 ਘੰਟੇ  ਦੇ ਅੰਦਰ-ਅੰਦਰ ਇਨ੍ਹਾਂ ਸਾਰੇ ਕੰਮਾਂ ਨੂੰ ਕਰ ਲੈਣਾ ਹੈ।

 

ਅੱਜ ਟੈਸਟਿੰਗ ਨੈੱਟਵਰਕ  ਦੇ ਇਲਾਵਾ ਆਰੋਗਯ ਸੇਤੂ ਐਪ ਵੀ ਸਾਡੇ ਪਾਸ ਹੈ। ਆਰੋਗਯ ਸੇਤੂ ਦੀ ਮਦਦ ਨਾਲ ਅਗਰ ਸਾਡੀ ਇੱਕ ਟੀਮ regularly ਉਸ ਦਾ ਐਨਾਲੇਸਿਸ ਕਰੇ ਤਾਂ ਬਹੁਤ ਅਸਾਨੀ ਨਾਲ ਕਿਸ ਏਰੀਆ ਤੋਂ ਸ਼ਿਕਾਇਤ ਆ ਰਹੀ ਹੈਅਸੀਂ ਪਹੁੰਚ ਸਕਦੇ ਹਾਂ। ਅਸੀਂ ਦੇਖਿਆ ਕਿ ਹਰਿਆਣਾ ਦੇ ਕੁਝ ਜ਼ਿਲ੍ਹੇਉੱਤਰ ਪ੍ਰਦੇਸ਼  ਦੇ ਕੁਝ ਜ਼ਿਲ੍ਹੇ ਅਤੇ ਦਿੱਲੀਇੱਕ ਅਜਿਹਾ ਕਾਲਖੰਡ ਆਇਆ ਕਿ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ। ਸਰਕਾਰ ਨੇ ਵੀ ਦਿੱਲੀ ਵਿੱਚ ਅਜਿਹਾ ਐਲਾਨ ਕੀਤਾ ਕਿ ਲਗ ਰਿਹਾ ਸੀ ਕਿ ਬਹੁਤ ਸੰਕਟ ਪੈਦਾ ਹੋਵੇਗਾ ਤਾਂ ਫਿ‍ਰ ਮੈਂ ਇੱਕ review meeting ਕੀਤੀ ਅਤੇ ਸਾਡੇ ਹੋਮ ਮਿਨਿਸਟਰ ਸ਼੍ਰੀਮਾਨ ਅਮਿਤ ਸ਼ਾਹ ਜੀ  ਦੀ ਅਗਵਾਈ  ਹੇਠ ਟੀਮ ਬਣਾਈ ਅਤੇ ਨਵੇਂ ਸਿਰੇ ਤੋਂ ਸਾਰਾ ਅਪ੍ਰੋਚ ਕੀਤਾ।  ਉਨ੍ਹਾਂ ਪੰਜਾ ਜ਼ਿਲ੍ਹਿਆਂ ਵਿੱਚ ਵੀ ਹੋਰ ਸ਼ਹਿਰ ਵਿੱਚ ਵੀਦਿੱਲੀ  ਵਿੱਚ ਬਹੁਤ ਵੱਡੀ ਮਾਤਰਾ ਵਿੱਚ ਅਸੀਂ ਜੋ ਚਾਹੁੰਦੇ ਹਾਂ ਉਹ ਨਤੀਜਾ ਲਿਆ ਸਕੇ।

 

ਮੈਂ ਸਮਝਦਾ ਹਾਂ ਕਿ ਕਿਤਨਾ ਹੀ ਵੱਡਾ ਕਠਿਨ ਚਿੱਤਰ ਦਿਖਦਾ ਹੋਵੇਲੇਕਿਨ ਸਿਸਟੇਮੈਟਿਕ ਤਰੀਕੇ ਨਾਲ ਅਗਰ ਅੱਗੇ ਵਧਦੇ ਹਾਂ ਤਾਂ ਚੀਜ਼ਾਂ ਨੂੰ ਅਸੀਂ ਹਫਤੇ-10 ਦਿਨ ਵਿੱਚ ਆਪਣੀ ਤਰਫ ਮੋੜ ਸਕਦੇ ਹਾਂ ਅਤੇ ਇਹ ਅਸੀਂ ਅਨੁਭਵ ਕਰਕੇ ਦੇਖਿਆ ਹੈ ਅਤੇ ਇਸ ਰਣਨੀਤੀ ਦੇ ਵੀ ਜੋ ਬਿੰਦੂ ਇਹੀ ਸਨ,  Containment zones ਨੂੰ ਪੂਰੀ ਤਰ੍ਹਾਂ ਨਾਲ ਵੱਖ ਕਰ ਦੇਣਾਜਿੱਥੇ ਜ਼ਰੂਰਤ ਹੋਵੇ ਉੱਥੇ micro containment ਦੀ ਵੀ ਤਾਕੀਦ ਕਰਨੀ,  100% ਸਕ੍ਰੀਨਿੰਗ ਕਰਨਾਰਿਕਸ਼ਾ - ਆਟੋ ਚਾਲਕ ਅਤੇ ਘਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਅਤੇ ਹੋਰ ਹਾਈ- ਰਿਸਕ ਲੋਕਾਂ ਦੀ ਸਕ੍ਰੀਨਿੰਗ ਪੂਰੀ ਕਰ ਲੈਣੀ ਚਾਹੀਦੀ ਹੈ।  ਅੱਜ ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਸਾਡੇ ਸਾਹਮਣੇ ਹੈ!  Hospitals ਵਿੱਚ ਬਿਹਤਰ management, ਆਈਸੀਯੂ ਬੈਡਸ ਦੀ ਸੰਖਿਆ ਵਧਾਉਣ ਜਿਹੇ ਯਤਨਾਂ ਨੇ ਵੀ ਬਹੁਤ ਮਦਦ ਕੀਤੀ ਹੈ!

 

ਸਾਥੀਓਸਭ ਤੋਂ ਜ਼ਿਆਦਾ ਪ੍ਰਭਾਵੀ ਤੁਹਾਡਾ ਸਭ ਦਾ ਅਨੁਭਵ ਹੈ!  ਤੁਹਾਡੇ ਰਾਜਾਂ ਵਿੱਚ ਜ਼ਮੀਨੀ ਹਕੀਕਤ ਦੀ ਨਿਰੰਤਰ ਨਿਗਰਾਨੀ ਕਰਕੇ ਜੋ ਨਤੀਜੇ ਪਾਏ ਗਏ ਸਫਲਤਾ ਦਾ ਰਸਤਾ ਉਸੇ ਨਾਲ ਬਣ ਰਿਹਾ ਹੈ!  ਅੱਜ ਜਿਤਨਾ ਵੀ ਅਸੀਂ ਕਰ ਸਕੇ ਹਾਂਉਹ ਆਪ ਸਭ  ਦੇ ਅਨੁਭਵ ਉਸ ਵਿੱਚ ਕਾਫ਼ੀ ਮਦਦ ਕਰ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਇਸ ਅਨੁਭਵ ਦੀ ਤਾਕਤ ਨਾਲ ਦੇਸ਼ ਇਹ ਲੜਾਈ ਪੂਰੀ ਤਰ੍ਹਾਂ ਨਾਲ ਜਿੱਤੇਗਾਅਤੇ ਇੱਕ ਨਵੀਂ ਸ਼ੁਰੂਆਤ ਹੋਵੋਗੀ!  ਤੁਹਾਡੇ ਹੋਰ ਕੋਈ ਸੁਝਾਅ ਹੋਣਕੋਈ ਸਲਾਹ ਹੋਵੇਤਾਂ ਹਮੇਸ਼ਾ ਦੀ ਤਰ੍ਹਾਂ ਮੈਂ ਹਰ ਸਮੇਂ ਤੁਹਾਡੇ ਲਈ ਉਪਲੱਬਧ ਹਾਂ!  ਤੁਸੀਂ ਜ਼ਰੂਰ ਦੱਸੋ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂਸਰਕਾਰ  ਦੇ ਸਾਰੇ ਅਧਿਕਾਰੀ ਵੀ ਅੱਜ ਮੌਜੂਦ ਸਨ।

 

ਜਿਨ੍ਹਾਂ-ਜਿਨ੍ਹਾਂ ਗੱਲਾਂ ਦਾ ਤੁਸੀਂ ਜ਼ਿਕਰ ਕੀਤਾ ਹੈਜਿਸ ਦੇ ਲਈ ਚਿੰਤਾ ਕਰਨ ਲਈ ਕਿਹਾ ਹੈਟੀਮ ਪੂਰੀ ਤਰ੍ਹਾਂ ਤੁਰੰਤ ਹੀ ਉਸ ਨੂੰ ਅੱਗੇ ਵਧਾਏਗੀਲੇਕਿਨ ਅਸੀਂ ਜਾਣਦੇ ਹਾਂ ਕਿ ਇਹ ਜੋ ਕਾਲਖੰਡ ਹੁੰਦਾ ਹੈਸਾਵਣਭਾਦੋਂ ਅਤੇ ਦੀਵਾਲੀ ਤੱਕ ਦਾਤਾਂ ਕੁਝ ਬਿਮਾਰੀ ਦਾ ਅਤੇ ਬਿਮਾਰੀਆਂ ਦਾ ਵੀ ਮਾਹੌਲ ਬਣ ਜਾਂਦਾ ਹੈ ਉਸ ਨੂੰ ਵੀ ਸਾਨੂੰ ਸੰਭਾਲਣਾ ਹੈ ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਜੋ ਇੱਕ ਪ੍ਰਤੀਸ਼ਤ ਤੋਂ ਨੀਚੇ ਮੌਤ ਦਰ ਲਿਆਉਣ ਦਾ ਟੀਚਾਰਿਕਵਰੀ ਰੇਟ ਤੇਜ਼ੀ ਨਾਲ ਵਧਾਉਣ ਦਾ ਟੀਚਾ,  72 ਘੰਟੇ ਵਿੱਚ ਸਾਰੇ contact person ਤੱਕ ਪਹੁੰਚ ਕਰਕੇ ਉਨ੍ਹਾਂ ਦੀ ਵਿਵਸਥਾ  ਕਰਨਾਇਨ੍ਹਾਂ ਮੰਤਰਾਂ ਨੂੰ ਲੈ ਕੇ ਅਸੀਂ ਥੋੜ੍ਹਾ ਫੋਕਸ activity ਕਰਨਗੇ ਤਾਂ ਸਾਡੇ ਜੋ 10 ਰਾਜ, ਜਿੱਥੇ 80 percent cases ਹਨ ਸਾਡੇ 10 ਰਾਜਜਿੱਥੇ 82% ਮੌਤਾਂ  ਹਨਅਸੀਂ 10 ਰਾਜ ਇਸ ਪੂਰੀ ਸਥਿਤੀ ਨੂੰ ਪਲਟ ਸਕਦੇ ਹਾਂ।  ਅਸੀਂ 10 ਰਾਜ ਮਿਲਕੇ ਅਸੀਂ ਭਾਰਤ ਨੂੰ ਵਿਜਈ ਬਣਾ ਸਕਦੇ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਕੰਮ ਨੂੰ ਕਰ ਸਕਾਂਗੇ।  ਮੈਂ ਫਿਰ ਇੱਕ ਵਾਰਤੁਸੀਂ ਬਹੁਤ ਸਮਾਂ ਕੱਢਿਆਸਮੇਂ ਦੀ ਕਮੀ  ਦੇ ਬਾਵਜੂਦ ਵੀ ਬਹੁਤ ਹੀ ਚੰਗੇ ਢੰਗ ਨਾਲ ਤੁਸੀਂ ਆਪਣੀਆਂ ਸਾਰੀਆਂ ਗੱਲਾਂ ਰੱਖੀਆਂ ਹਨ।

 

ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

 

*****

 

ਵੀਆਰਆਰਕੇ/ਵੀਜੇ/ਬੀਐੱਮ



(Release ID: 1645241) Visitor Counter : 164