ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੇ ਨਾਲ ਭਾਈਵਾਲੀ ਵਿੱਚ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦਫ਼ਤਰ ਨੇ ਸਕਾਰਾਤਮਕ ਮਾਨਸਿਕ ਸਿਹਤ ਬਣਾਉਣ ਲਈ ਸਿੰਪਲ ਗਾਈਡ ਜਾਰੀ ਕੀਤੀ

“ਨੌਂ ਸਧਾਰਣ ਕਦਮਾਂ ਵਿੱਚ ਪਾਜ਼ਿਟਿਵ ਸਿਹਤ ਦਾ ਨਿਰਮਾਣ: ਇੱਕ ਸਿਹਤਮੰਦ ਜ਼ਿੰਦਗੀ ਲਈ ਪ੍ਰਭਾਵੀ ਆਦਤਾਂ”

Posted On: 11 AUG 2020 7:49PM by PIB Chandigarh

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਨੇ, ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਭਾਈਵਾਲੀ ਵਿੱਚ ਨੌਂ ਸਾਧਾਰਣ ਕਦਮਾਂ ਵਿੱਚ ਸਕਾਰਾਤਮਕ ਸਿਹਤ ਦਾ ਨਿਰਮਾਣ: ਇੱਕ ਸਿਹਤਮੰਦ ਜ਼ਿੰਦਗੀ ਲਈ ਪ੍ਰਭਾਵੀ ਆਦਤਾਂ”- ਇੱਕ ਸਰਲ ਵਿਜ਼ੂਅਲ ਗਾਈਡ ਜਾਰੀ ਕੀਤੀ ਹੈ, ਜਿਸ ਵਿੱਚ ਅਸਾਨ ਭਾਸ਼ਾ ਵਿੱਚ ਜੀਵਨ ਸ਼ੈਲੀ ਦੀਆਂ ਚੋਣਾਂ ਅਤੇ ਸਕਾਰਾਤਮਕ ਮਾਨਸਿਕ ਸਿਹਤ ਦੇ ਵਿਚਕਾਰ ਸੰਬੰਧ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਗਾਈਡ ਹਿੰਦੀ ਅਤੇ ਅੰਗਰੇਜ਼ੀ ਵਿੱਚ ਜਾਰੀ ਕੀਤਾ ਗਿਆ ਹੈ (ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਉਪਲਬਧ ਕਰਵਾਇਆ ਜਾਵੇਗਾ) ਅਤੇ ਮੁੱਖ ਤੌਰ ਤੇ ਸ਼ਹਿਰੀ ਲੋਕਾਂ ਉੱਤੇ ਸੇਧਤ ਹੈ।

ਮਾਨਸਿਕ ਸਿਹਤ ਦਾ ਅਸਰ ਬੋਧ, ਭਾਵਨਾਤਮਕ, ਸਮਾਜਿਕ ਅਤੇ ਸਰੀਰਕ ਕਾਰਜਾਂ ਤੇ ਪੈਂਦਾ ਹੈ। ਮਾਨਸਿਕ ਤੌਰ ਤੇ ਸਿਹਤਮੰਦ ਰਹਿਣ ਅਤੇ ਸਮੁੱਚੀ ਤੰਦਰੁਸਤੀ ਦੀ ਪ੍ਰਾਪਤੀ ਲਈ ਵਿਅਕਤੀ ਠੋਸ ਕਦਮ ਚੁੱਕ ਸਕਦੇ ਹਨ। ਇਹ ਗਾਈਡ ਜਦੋਂ ਮਾਨਸਿਕ ਸਿਹਤ ਸਬੰਧੀ ਮੁੱਦੇ ਬਹੁਤ ਜ਼ਿਆਦਾ ਨਜ਼ਰ ਆਉਂਦੇ ਹਨ ਉਦੋਂ ਲੋਕਾਂ ਨੂੰ ਕਦੇ ਵੀ ਮਾਨਸਿਕ ਮਾੜੀ ਸਿਹਤ ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਨਾ ਕਰਨ, ਅਤੇ ਸਹਾਇਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੀ ਹੈ

 

ਸਮਾਜਿਕ-ਸੱਭਿਆਚਾਰਕ ਡਰ ਇੱਕ ਮੁੱਖ ਕਾਰਨ ਹੈ ਕਿ ਮਾਨਸਿਕ ਸਿਹਤ ਦੇ ਮੁੱਦਿਆਂ ਤੋਂ ਪੀੜਤ ਬਹੁਤ ਸਾਰੇ ਲੋਕ ਰਸਮੀ ਤੌਰ ਤੇ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦੇ ਜਾਂ ਲੋੜ ਪੈਣ ਤੇ ਮਦਦ ਨਹੀਂ ਮੰਗਦੇ। ਗਾਈਡ ਉਜਾਗਰ ਕਰਦੀ ਹੈ ਕਿ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਅਨੁਭਵ ਕਰਨਾ ਆਮ ਗੱਲ ਹੈ। ਡਰ, ਅਗਿਆਨਤਾ ਅਤੇ ਪੱਖਪਾਤ ਦੁਆਰਾ ਚਲਾਇਆ ਜਾਂਦਾ ਹੈ, ਅਤੇ ਨਤੀਜੇ ਵਜੋਂ ਉਨ੍ਹਾਂ ਲੋਕਾਂ ਪ੍ਰਤੀ ਵਿਤਕਰਾ ਹੁੰਦਾ ਹੈ ਜੋ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ।

 

ਇਸ ਗਾਈਡ ਦਾ ਉਦੇਸ਼ ਵਿਅਕਤੀਆਂ ਨੂੰ ਉਹ ਸਧਾਰਣ ਕਦਮ ਚੁੱਕਣ ਲਈ ਦੱਸਣਾ ਅਤੇ ਪ੍ਰੇਰਿਤ ਕਰਨਾ ਹੈ, ਜਿਨ੍ਹਾਂ ਨੂੰ ਵਿਗਿਆਨਕ ਸਬੂਤ ਦੁਆਰਾ ਮਾਨਸਿਕ ਤੰਦਰੁਸਤੀ ਬਣਾਉਣ ਅਤੇ ਕਾਇਮ ਰੱਖਣ ਵਾਲਾ ਮੰਨਿਆ ਜਾਣਦਾ ਹੈ।

 

(Pl see attachments AFMC_MentalHealthGuide-English)

(Pl see attachments ऍफ़ एम् सी_मानसिक स्वास्थ्य मार्गदर्शिका_Hindi)

 

****

ਐੱਨਬੀ/ ਕੇਜੀਐੱਸ


(Release ID: 1645236) Visitor Counter : 207