ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਜਨਮਅਸ਼ਟਮੀ ਦੀ ਪੂਰਵ–ਸੰਧਿਆ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 11 AUG 2020 5:40PM by PIB Chandigarh

ਉਪ ਰਾਸ਼ਟਰਪਤੀ ਸ੍ਰੀ ਐੱਮ. ਵੈਂਕਈਆ ਨਾਇਡੂ ਨੇ ਜਨਮਅਸ਼ਟਮੀ ਦੀ ਪੂਰਵਸੰਧਿਆ ਤੇ ਇੱਕ ਸੰਦੇਸ਼ ਰਾਹੀਂ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਉਸ ਸੰਦੇਸ਼ ਦਾ ਸੰਪੂਰਨ ਮੂਲਪਾਠ ਨਿਮਨਲਿਖਤ ਅਨੁਸਾਰ ਹੈ:

 

ਮੈਂ ਜਨਮਅਸ਼ਟਮੀ ਦੇ ਸ਼ੁਭ ਅਵਸਰ ਤੇ ਦੇਸ਼ ਦੇ ਲੋਕਾਂ ਨੂੰ ਆਪਣੀ ਨਿੱਘੀ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਪ੍ਰਗਟ ਕਰਦਾ ਹਾਂ।

 

ਜਨਮਅਸ਼ਟਮੀ ਅਵਸਰ ਭਗਵਾਨ ਕ੍ਰਿਸ਼ਨ ਜੀ ਦਾ ਜਨਮਦਿਨ ਮਨਾਇਆ ਜਾਂਦਾ ਹੈ, ਜਿਨ੍ਹਾਂ ਦੀ ਭਗਵਾਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਵਜੋਂ ਪੂਜਾ ਹੁੰਦੀ ਹੈ। ਬਾਲ ਕ੍ਰਿਸ਼ਨ ਜੀ ਦੇ ਮੱਖਣ ਚੁਰਾਉਣ, ਆਪਣੇ ਦੋਸਤਾਂ ਨਾਲ ਖੇਡਣ ਤੇ ਸਾਥੀ ਪਿੰਡ ਵਾਸੀਆਂ ਨੂੰ ਤੰਗ ਕਰਨ ਤੇ ਗੋਕੁਲ ਨੂੰ ਭਾਰੀ ਵਰਖਾ ਤੋਂ ਬਚਾਉਣ ਅਤੇ ਵਿਸ਼ਾਲ ਅਜਗਰ ਕਾਲੀਆ ਦਾ ਖ਼ਾਤਮਾ ਕਰਨ ਨਾਲ ਸਬੰਧਿਤ ਉਨ੍ਹਾਂ ਦੀ ਵੀਰਤਾ ਦੀਆਂ ਕਥਾਵਾਂ ਸਾਡੇ ਸਭਨਾਂ ਦੇ ਮਨਾਂ ਵਿੱਚ ਅਨੰਤ ਕਾਲ ਤੋਂ ਉੱਕਰੀਆਂ ਹੋਈਆਂ ਹਨ। ਭਗਵਦ ਗੀਤਾਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੁਆਰਾ ਦਿੱਤਾ ਗਿਆ ਕਰਮ ਕਰੀ ਜਾਓ ਪਰ ਫਲ ਦੀ ਇੱਛਾ ਨਾ ਕਰੋਦਾ ਸਦੀਵੀ ਸੰਦੇਸ਼ ਸਮੁੱਚੀ ਮਾਨਵਤਾ ਲਈ ਇੱਕ ਪ੍ਰੇਰਣਾਸਰੋਤ ਰਿਹਾ ਹੈ।

 

ਇਸ ਵਰ੍ਹੇ ਭਾਰਤ ਤੇ ਸਮੁੱਚਾ ਵਿਸ਼ਵ ਕੋਵਿਡ–19 ਦੀ ਮਹਾਮਾਰੀ ਦੇ ਫੈਲਣ ਵਿਰੁੱਧ ਅਣਥੱਕ ਲੜਾਈ ਲੜ ਰਿਹਾ ਹੈ, ਇਸ ਲਈ ਅਸੀਂ ਆਪਣੇ ਸਾਰੇ ਰਵਾਇਤੀ ਤਿਉਹਾਰ ਘਰਾਂ ਚ ਹੀ ਮਨਾਉਣ ਲਈ ਮਜਬੂਰ ਹਾਂ। ਜਨਮਅਸ਼ਟਮੀ ਆਮ ਤੌਰ ਉੱਤੇ ਪੂਰੇ ਦੇਸ਼ ਵਿੱਚ ਬਹੁਤ ਜੋਸ਼ ਤੇ ਖੇੜਿਆਂ ਨਾਲ ਮਨਾਈ ਜਾਂਦੀ ਹੈ ਪਰ ਇਸ ਸਾਲ ਇਹ ਕੁਝ ਸੰਕੋਚੀ ਢੰਗ ਨਾਲ ਮਨਾਇਆ ਜਾਵੇਗਾ ਕਿਉਂਕਿ ਮਾਸਕ ਪਹਿਨਣ, ਸਰੀਰਕ ਦੂਰੀ ਰੱਖਣ ਤੇ ਨਿਜੀ ਸਫ਼ਾਈ ਰੱਖਣ ਜਿਹੇ ਸੁਰੱਖਿਆ ਪ੍ਰੋਟੋਕੋਲਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਹੈ।

 

ਇਸ ਸ਼ੁਭ ਦਿਹਾੜੇ ਤੇ, ਆਓ ਆਪਾਂ ਸਾਰੇ ਆਪੋਆਪਣੇ ਫ਼ਰਜ਼ ਨਿਭਾਉਣ ਤੇ ਸਚਾਈ ਦੇ ਮਾਰਗ ਉੱਤੇ ਚਲਣ ਦਾ ਸੰਕਲਪ ਲਈਏ। ਇਹ ਤਿਉਹਾਰ ਸਾਡੇ ਦੇਸ਼ ਵਿੱਚ ਸ਼ਾਂਤੀ, ਮੇਲਜੋਲ, ਇੱਕਸੁਰਤਾ ਤੇ ਖ਼ੁਸ਼ਹਾਲੀ ਲੈ ਕੇ ਆਵੇ।

 

***********

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1645133) Visitor Counter : 145